Published by AuthorityPublished by AuthorityPublished by AuthorityPublished by AuthorityPublished by Authority
No. 32] CHANDIGARH, FRIDAY, AUGUST 6, 2021 (SRAVANA 15, 1943 SAKA)
PART I
Punjab Government Notifications and Orders
STATE ELECTION COMMISSION, PUNJAB
S.C.O. No. 49, Sector 17-E, Chandigarh,
NOTIFICATION
The 19th April, 2021
No.SEC-SA-ET-2021/4015.-In pursuance of the provisions of Section 93 of the Punjab State Election Commission Act, 1994 (Punjab Act No. 19 of 1994), the Election Commission hereby notifies the order of the Election Tribunal for general information.
ਬਾ-ਅਦਾਲਤ ਜਸਬੀਰ ਸਿੰਘ,ਪੀ.ਸੀ.ਐਸ.ਉਪ ਮੰਡਲ ਮੈਜਿਸਟਰੇਟ-ਕਮ-ਚੋਣ ਟ੍ਰਿਬਿਊਨਲ,ਮੋਰਿੰਡਾ।
ਮਿਸਲ ਨੰ: : 01/ਚੋੋਣ ਪਟੀਸ਼ਨ (ਸਰਪੰਚੀ)
ਮਿਤੀ ਰਜੂਆ : 13.08.2019
ਫੈਸਲਾ ਮਿਤੀ : 15.12.2020
ਨਾਮ ਪਿੰਡ : ਪਪਰਾਲੀ
ਤਹਿਸੀਲ : ਮੋਰਿੰਡਾ
ਜਿਲਾ : ਰੂਪਨਗਰ।
ਧਿਰਾਂ ਦਾ ਨਾਮ
ਮਨਦੀਪ ਸਿੰਘ ਉਮਰ 35 ਸਾਲ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਪਪਰਾਲੀ ਬਲਾਕ ਵਾ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ।
ਪਟੀਸ਼ਨਰ.......
ਬਨਾਮ
1. ਮਨਜੀਤ ਕੋਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਪਪਰਾਲੀ ਬਲਾਕ ਵਾ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ।
2. ਵਿਜੈ ਕੁਮਾਰ ਪ੍ਰੀਜਾਇਡਿੰਗ ਅਫਸਰ(ਚੋਣ ਅਧਿਕਾਰੀ)ਪਿੰਡ ਪਪਰਾਲੀ ਬਲਾਕ ਵਾ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ।
3. ਸਰਬਜੀਤ ਸਿੰਘ ਰਿਟਰਨਿੰਗ ਅਫਸਰ ਪਿੰਡ ਪਪਰਾਲੀ ਬਲਾਕ ਵਾ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ।
ਉਤਰਵਾਦੀਆਨ.....
ਚੋਣ ਪਟੀਸ਼ਨ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994
ਪਟੀਸ਼ਨ ਵਿਚ ਮੰਗ- ਮਨਜੀਤ ਕੋਰ ਉ:ਨੰ:1 ਦੀ ਸਰਪੰਚੀ ਵਜੋ ਚੋਣ ਰੱਦ ਕਰਕੇ ਪਟੀਸ਼ਨਰ ਨੂੰ ਪਿੰਡ ਪਪਰਾਲੀ ਦਾ
ਜੇਤੂ ਸਰਪੰਚ ਘੋਸ਼ਿਤ ਕਰਨ ਅਤੇ ਦੁਬਾਰਾ ਇਲੈਕਸ਼ਨ ਕਰਾਉਣ ਸਬੰਧੀ।
( 1390 )PART I] PUNJAB GOVT. GAZ., AUGUST 6, 2021 (SRVN 15, 1943 SAKA) 1391
ਹੁਕਮ
ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਇਹ ਚੋਣ ਪਟੀਸ਼ਨ ਸ਼੍ਰੀ ਮਨਦੀਪ ਸਿੰਘ ਉਮਰ 35 ਸਾਲ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਪਪਰਾਲੀ ਬਲਾਕ ਵਾ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੇ ਆਪਣੇ ਕੌਂਸਲ ਸ਼੍ਰੀ ਜੇ.ਕੇ. ਸ਼ਰਮਾ ਰਾਹੀਂ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਤਹਿਤ ਡਿਪਟੀ ਕਮਿਸ਼ਨਰ ਕਮ-ਚੋਣ-ਟ੍ਰਿਬਿਊਨਲ,ਰੂਪਨਗਰ ਪਾਸ ਦਾਇਰ ਕੀਤੀ ਗਈ ਸੀ। ਜਿਸ ਵਿੱਚ ਪਟੀਸ਼ਨਰ ਨੇ ਉ:ਨੰ:1 ਮਨਜੀਤ ਕੋਰ ਪਤਨੀ ਕੁਲਦੀਪ ਸਿੰਘ ਦੀ ਸਰਪੰਚ ਵਜੋਂ ਚੋਣ ਨੂੰ ਗੈਰ-ਕਾਨੂੰਨੀ ਅਤੇ ਰੱਦ ਕਰਕੇ, ਪਟੀਸ਼ਨ ਮੰਨਜ਼ੂਰ ਕਰਕੇ ਉਸਨੂੰ ਉਤਰਵਾਦੀ ਨੰ: 1 ਦੀ ਥਾਂ ਤੇ ਗ੍ਰਾਂਮ ਪੰਚਾਇਤ ਪਿੰਡ ਪਪਰਾਲੀ ਦਾ ਜੇਤੂ ਸਰਪੰਚ ਘੋਸ਼ਿਤ ਕਰਨ ਲਈ ਬੇਨਤੀ ਕੀਤੀ ਗਈ।ਇਸ ਚੋਣ ਪਟੀਸ਼ਨ ਸਬੰਧੀ ਅਸਲ ਮਿਸਲ ਡਿਪਟੀ ਕਮਿਸ਼ਨਰ-ਕਮ-ਚੋਣ-ਟ੍ਰਿਬਿਊਨਲ,ਰੂਪਨਗਰ ਜੀ ਦੀ ਅਦਾਲਤ ਵਲੋਂ ਪੰਜਾਬ ਸਰਕਾਰ,ਚੋਣਾ ਸ਼ਾਖਾ (ਲੋਕਲ ਬਾਡੀਜ਼ ਚੋਣਾ ਵਿੰਗ) ਦੇ ਮੀਮੋ ਨੰ:14/117/2013-2 ਈਐਲ/ 1516728/1 ਮਿਤੀ 05.07.2019 ਸਮੇਤ ਨੋਟੀਫਿਕੇਸ਼ਨ ਨੰ. S.O.55/ P.A.19/ 1994/S.73/2019 ਮਿਤੀ 3.6.2019 ਅਤੇ ਨੋਟੀਫਿਕੇਸ਼ਨ ਨੰ. S.O.56/P.A.19/ 1994/S.73/2019 ਮਿਤੀ 03.06.2019 ਦੀਆ ਕਾਪੀਆ ਨਾਲ ਸ਼ਾਮਿਲ ਕਰਕੇ ਭੇਜਦੇ ਹੋਏ ਲਿਖਿਆ ਗਿਆ ਕਿ ਸਰਕਾਰ ਵਲੋਂ ਉਕਤ ਨੋਟੀਫਿਕੇਸ਼ਨਾਂ ਰਾਹੀਂ ਸਬੰਧਤ ਉਪ ਮੰਡਲ ਮੈਜਿਸਟਰੇਟਜ਼ ਨੂੰ ਆਪਣੀ ਆਪਣੀ ਸਬ-ਡਵੀਜ਼ਨ ਦਾ ਪ੍ਰੀਜਾਈਡਿੰਗ ਅਫਸਰ ਨਿਯੁੱਕਤ ਕੀਤਾ ਗਿਆ ਹੈ।ਜਿਸ ਕਾਰਨ ਉਨ੍ਹਾਂ ਵਲੋਂ ਇਹ ਪਟੀਸ਼ਨ ਇਸ ਸਬ ਡਵੀਜ਼ਨ ਨਾਲ ਸਬੰਧਤ ਹੋਣ ਕਾਰਨ ਚੋਣ ਪਟੀਸ਼ਨ (ਅਸਲ ਮਿਸਲ) ਇਸ ਅਦਾਲਤ ਨੂੰ ਅਗਲੀ ਸੁਣਵਾਈ ਲਈ ਟਰਾਂਸਫਰ ਕਰਦੇ ਹੋਏ ਧਿਰਾਂ ਨੂੰ ਮਿਤੀ 13.8.2019 ਲਈ ਪਾਬੰਦ ਕੀਤਾ ਗਿਆ ਸੀ।ਕੇਸ ਦੇ ਮੁੱਦੇ ਪਟੀਸ਼ਨ ਵਿਚ ਦਰਸਾਏ ਗਏ ਹਨ, ਜਿਨ੍ਹਾਂ ਨੂੰ ਦੁਹਰਾUਂ ਤੋਂ ਬਚਣ ਲਈ ਇਸ ਹੁਕਮ ਵਿਚ ਦਰਸਾਇਆ ਨਹੀ ਜਾ ਰਿਹਾ ਹੈ।
ਇਸ ਅਦਾਲਤ ਵਿੱਚ ਕੇਸ ਪ੍ਰਾਪਤ ਹੋਣ ਉਪਰੰਤ ਪਟੀਸ਼ਨਰ ਅਤੇ ਉੱਤਰਵਾਦੀ ਨੰ:1 ਖੁੱਦ ਹਾਜ਼ਰ ਅਦਾਲਤ ਆਏ।
ਉੱਤਰਵਾਦੀ ਨੰ:2 ਅਤੇ 3 ਨੂੰ ਲਿਖਤੀ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ।ਕੇਸ ਦੀ ਸੁਣਵਾਈ ਦੌਰਾਨ ਉਤਰਵਾਦੀਆਂ ਵਲੋ ਪਟੀਸ਼ਨ ਦਾ ਜਵਾਬ ਪੇਸ਼ ਕੀਤਾ ਗਿਆ ਅਤੇ ਪਟੀਸ਼ਨਰ ਵਲੋ ਉ:ਨੰ:1 ਦੇ ਜਵਾਬ ਦਾ ਜਵਾਬ ਪੇਸ਼ ਕੀਤਾ ਗਿਆ।ਇਸ ਦੌਰਾਨ ਕੋਵਿਡ-19 (ਕੋਰੋਨਾ ਵਾਇਰਸ) ਮਾਹਮਾਰੀ ਕਾਰਨ ਅਦਾਲਤੀ ਕੰਮ ਬੰਦ ਰਿਹਾ ਅਤੇ ਇਸ ਵਾਇਰਸ ਦੇ ਕੁਝ ਘਟਣ/ਸਰਕਾਰ ਵਲੋ ਅਦਾਲਤੀ ਕੰਮ ਕਾਜ ਸ਼ੁਰੂ ਕਰਨ ਉਪਰੰਤ ਧਿਰਾਂ ਨੂੰ ਮੁੜ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ।ਸੁਣਵਾਈ ਦੌਰਾਨ ਪਟੀਸ਼ਨਰ ਅਤੇ ਉ਼ਤਰਵਾਦੀ ਧਿਰ ਨੂੰ ਆਪਣੇ-2 ਸਬੂਤ ਜਾਂ ਗਵਾਹ ਆਦਿ ਪੇਸ਼ ਕਰਨ ਦੀ ਹਦਾਇਤ ਕੀਤੀ ਗਈ। ਦੋਵਾਂ ਧਿਰਾਂ ਵਲੋ ਆਪਣੇ-2 ਹੱਕ ਵਿਚ ਗਵਾਹ ਅਤੇ ਦਸਤਵੇਜ਼ੀ ਸਬੂਤ ਪੇਸ਼ ਕੀਤੇ ਗਏ ਅਤੇ ਦੋਵੇ ਧਿਰਾਂ ਨੂੰ ਸੁਣਿਆ ਗਿਆ। ਦੋਵੇ ਹਾਜਰ ਅਦਾਲਤ ਆਈਆਂ ਧਿਰਾਂ ਅਤੇ ਧਿਰਾਂ ਦੇ ਵਕੀਲ ਸਹਿਬਾਨ ਵਲੋ ਆਪਣੀ-2 ਧਿਰ ਦੇ ਪੱਖ ਵਿਚ ਬਹਿਸ ਕੀਤੀ ਗਈ।
ਕੇਸ ਦੀ ਸੁਣਵਾਈ/ਬਹਿਸ ਦੋਰਾਨ ਪਟੀਸ਼ਨਰ ਮਨਦੀਪ ਸਿੰਘ ਦੇ ਕੌਸਲ ਸ਼੍ਰੀ ਜੇ.ਕੇ. ਸ਼ਰਮਾ ਵੱਲੋੋਂ ਬਹਿਸ ਦੌਰਾਨ ਕਿਹਾ ਗਿਆ ਕਿ ਪਿੰਡ ਪਪਰਾਲੀ ਦੀ ਸਰਪੰਚੀ ਦੀ ਚੋਣ ਦੌਰਾਨ ਕੁੱਲ 951 ਵੋਟਾ ਪੋਲ ਹੋਈਆ ਸਨ।ਜਦੋ ਵੋਟਾਂ ਦਾ ਮੌਕੇ ਤੇ ਸਾਨੂੰ ਨਤੀਜਾ ਦੱਸਿਆ ਗਿਆ ਤਾਂ ਪਹਿਲਾਂ ਉਸ ਵਿਚ ਪਟੀਸ਼ਨਰ ਨੂੰ 472 ਅਤੇ ਉਤਰਵਾਦੀ ਨੰ:1 ਨੂੰ 442 ਵੋਟਾਂ ਸਾਨੂੰ ਦੱਸੀਆਂ ਗਈਆਂ/ਘੋਸ਼ਿਤ ਕੀਤੀਆਂ ਗਈਆਂ ਸਨ ਪਰ ਬਾਅਦ ਵਿਚ ਪ੍ਰੀਜਾਇਡਿੰਗ ਅਫਸਰ ਅਤੇ ਪੋਲਿੰਗ ਸਟਾਫ ਨੇ ਕਿਹਾ ਕਿ ਅਸੀਂ ਅਜੇ ਵੋਟਾਂ ਦੀ ਗਿਣਤੀ ਕਰ ਰਹੇ ਹਾਂ ਤੁਸੀ ਇੰਤਜਾਰ ਕਰੋ ਅਤੇ ਪ੍ਰੀਜਾਇਡਿੰਗ ਅਫਸਰ ਅਤੇ ਪੋਲਿੰਗ ਸਟਾਫ ਰਾਤ ਨੂੰ 11 ਵਜੇ ਤੱਕ ਵੋਟਾ ਦੀ ਗਿਣਤੀ ਕਰਦੇ ਰਹੇ।ਇਸ ਦੋਰਾਨ ਲਾਈਟ ਚਲੀ ਗਈ,ਫਿਰ ਲਾਈਟ ਜਾਣ ਦੋਰਾਨ ਉ:ਨੰ:1 ਅਤੇ ਪ੍ਰੀਜਾਇਡਿੰਗ ਅਫਸਰ ਅਤੇ ਪੋਲਿੰਗ ਸਟਾਫ ਨੇ ਮਿਲਕੇ ਸਾਡੀਆਂ 37 ਵੋਟਾਂ ਜਿਸਤੇ ਪਹਿਲਾਂ ਹੀ ਮੋਹਰਾਂ ਲੱਗੀਆਂ ਹੋਈਆਂ ਸਨ ਉਨ੍ਹਾਂ ਵੋਟਾਂ ਉਤੇ ਜਾਅਲੀ ਅੰਗੂਠੇ ਲਗਾ ਦਿੱਤੇ ਗਏ। ਉਹਨ੍ਹਾਂ 37 ਵੋਟਾਂ ਦਾ ਮੋਕੇ ਤੇ ਰੌਲਾ ਪੈ ਗਿਆ ਅਤੇ 45 ਵੋਟਾਂ ਪੋਲਿੰਗ ਸਟਾਫ ਵਲੋ ਕੈਂਸਲ ਕਰ ਦਿੱਤੀਆਂ ਗਈਆਂ।ਮੋਕੇ ਤੇ ਰੋਲਾ ਪੈ ਜਾਣ ਕਾਰਨ ਪੁਲਿਸ ਵਿਭਾਗ ਵਲੋ ਡੀ.ਐਸ.ਪੀ. ਸਾਹਿਬ ਵੀ ਪਹੁੰਚ ਗਏ ਸਨ।ਫਿਰ ਅਸੀ ਪੋਲਿੰਗ ਸਟਾਫ ਨੂੰ ਵੋਟਾਂ ਦੀ ਕੁੱਲ ਗਿਣਤੀ 951 ਪੂਰੀ ਕਰਨ ਲਈ ਕਿਹਾ ਕਿਉਕਿ ਜੇਕਰ 472 ਅਤੇ 442 ਦੀ ਗਿਣਤੀ ਕਰੀਏ ਤਾਂ ਕੁੱਲ 914 ਵੋਟਾਂ ਬਣਦੀਆਂ ਹਨ।ਮੋਕੇ ਤੇ ਫਿਰ ਇਸ ਗੱਲ ਦਾ ਰੋਲਾ ਪੈਦਾ ਰਿਹਾ। ਇਸ ਤੋ ਬਾਅਦ ਪੋਲਿੰਗ ਸਟਾਫ ਨੇ ਜੋ 37 ਵੋਟਾਂ ਦਾ ਫਰਕ ਸੀ ਉਹ ਵਿਚ ਮਿਲਾ ਕੇ ਕੁੱਲ 45 ਵੋਟਾ ਕੈਂਸਲ ਹੋਈਆਂ ਦਰਸਾ ਦਿੱਤੀਆਂ ਕਿਉਕਿ 914 ਵਿਚ 45 ਵੋਟਾਂ ਜੋੜਨ ਨਾਲ ਕੁੱਲ ਪੋਲ ਹੋਈਆਂ ਵੋਟਾ ਦੀ ਗਿਣਤੀ ਜੋ 951 ਹੈ, ਪੂਰੀ ਹੁੰਦੀ ਹੈ। ਪਟੀਸ਼ਨਰ ਵਲੋ ਇਸ ਸਬੰਧੀ ਮੋਕੇ ਤੇ ਇਤਰਾਜ ਕੀਤਾ ਗਿਆ ਸੀ ਪਰ ਪੋਲਿੰਗ ਸਟਾਫ ਵਲੋ ਰਾਤ ਨੂੰ 11 ਵਜੇ ਤੱਕ ਗਿਣਤੀ ਚਾਲੂ ਰੱਖੀ ਗਈ ਜੋ ਕਿ ਗਲਤ ਤਰੀਕੇ ਨਾਲ ਕੀਤੀ ਗਈ, ਜੋ ਨਹੀ ਕੀਤੀ ਜਾਣੀ ਬਣਦੀ ਸੀ।ਪੋਲਿੰਗ ਸਟਾਫ ਵਲੋ ਕੁਝ ਵੋਟਾਂ ਜਾਅਲੀ ਪੁਆ ਦਿੱਤੀਆਂ ਗਈਆਂ ਅਤੇ ਕੁਝ ਵੋਟਾਂ ਪੋਲਿੰਗ ਬੰਦ ਹੋਣ ਤੋ ਬਾਅਦ ਵੀ ਪੁਆ ਦਿੱਤੀਆਂ ਗਈਆ।ਕੁਝ ਵਿਅਕਤੀ ਜਿਨ੍ਹਾਂ ਦੀਆਂ ਵੋਟਾ ਬੰਬੇ ਵੀ ਬਣੀਆਂ ਹੋਈਆਂ ਹਨ ਉਹ ਵੋਟਾਂ ਵੀ ਪੋਲ ਕਰਾ ਦਿੱਤੀਆਂ ਗਈਆਂ। ਇਸ ਲਈ ਉਸਦੀ ਬੇਨਤੀ ਹੈ ਕਿ ਵੋਟਾਂ ਦੀ ਗਿਣਤੀ ਵਿਚ ਰੌਲਾ ਰਿਹਾ ਹੈ ਵੋਟਾਂ ਦੀ ਗਿਣਤੀ ਦੁਬਾਰਾ ਕਰਾਈ ਜਾਣੀ ਜਰੂਰੀ ਹੈ। ਇਸ ਲਈ ਇਸ ਕੇਸ ਵਿਚ ਵੋਟਾਂ ਦੀ ਗਿਣਤੀ ਦੁਬਾਰਾ ਕਰਾਈ ਜਾਵੇ।
ਕੇਸ ਦੀ ਸੁਣਵਾਈ/ਬਹਿਸ ਦੋਰਾਨ ਉ:ਨੰ:1 ਮਨਜੀਤ ਕੋਰ ਦੇ ਕੌਸਲ ਸ਼੍ਰੀ ਮਹਿੰਦਰਪਾਲ ਸਿੰਘ ਵੱਲੋੋਂ ਕਿਹਾ ਗਿਆ ਕਿ ਪ੍ਰੀਜਾਈਡਿੰਗ ਅਫਸਰ ਵਲੋ ਦੇ ਬਿਆਨਾ/ਜਵਾਬ ਅਨੁਸਾਰ ਉਸਨੇ ਪਟੀਸ਼ਨਰ ਪਾਸੋ ਵੋਟਾਂ ਦੀ ਗਿਣਤੀ ਹੋਣ ਉਪਰੰਤ ਹਸਤਾਖਰ1392 PUNJAB GOVT. GAZ., AUGUST 6, 2021 (SRVN 15, 1943 SAKA) PART I] ਕਰਵਾਏ ਹੋਏ ਹਨ।ਜੇਕਰ ਵੋਟਾਂ ਦੀ ਗਿਣਤੀ ਗਲਤ ਹੋਈ ਹੁੰਦੀ ਤਾਂ ਪਟੀਸ਼ਨਰ ਮੋਕੇ ਤੇ ਹਸਤਾਖਰ ਕਿਉ ਕਰਦਾ।ਪਟੀਸ਼ਨਰ ਨੇ ਉਸ ਸਮੇ ਮੋਕੇ ਤੇ ਮੰਨਿਆ ਸੀ ਕਿ ਵੋਟਾਂ ਦੀ ਗਿਣਤੀ ਸਹੀ ਹੋਈ ਹੈ।ਪਟੀਸ਼ਨਰ ਨੇ ਮੋਕੇ ਤੇ ਉ:ਨੰ:1 ਨੂੰ ਜਿਤਣ ਤੋ ਬਾਅਦ ਵਧਾਈਆਂ ਵੀ ਦਿੱਤੀਆਂ ਗਈਆਂ ਸਨ ਪਰ ਮੋਜੂਦਾ ਪਟੀਸ਼ਨ, ਪਟੀਸ਼ਨਰ ਨੇ ਬਾਅਦ ਵਿਚ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਅਤੇ ਪਿੰਡ ਵਿਚ ਪਾਰਟੀ ਬਾਜੀ ਹੋਣ ਕਰਕੇ ਦੂਜੀ ਪਾਰਟੀ ਦੇ ਕਹਿਣ ਤੇ ਦਾਇਰ ਕਰ ਦਿੱਤੀ ਗਈ।ਪਟੀਸ਼ਨਰ ਵਲੋ ਜੋ ਉਕਤ ਵੋਟਾਂ ਦੀ ਗਿਣਤੀ ਦੱਸੀ ਗਈ ਹੈ ਉਹ ਬਿਲਕੁਲ ਗਲਤ ਦੱਸੀ ਗਈ ਹੈ, ਕਿਉਕਿ ਅਸਲ ਵਿਚ ਪਟੀਸ਼ਨਰ ਨੂੰ 431 ਅਤੇ ਉ:ਨੰ:1 ਮਨਜੀਤ ਕੋਰ ਨੂੰ 479 ਵੋਟਾਂ ਪਈਆਂ ਸਨ ਅਤੇ 37 ਵੋਟਾਂ ਕੈਂਸਲ ਹੋਈਆਂ ਸਨ 04 ਵੋਟਾ ਨੋਟਾ ਦੀਆਂ ਸਨ।ਕੈਂਸਲ ਹੋਈਆਂ ਵੋਟਾ 37 ਹਨ, ਪਟੀਸ਼ਨਰ ਅਤੇ ਉ:ਨੰ:1 ਨੂੰ ਪਈਆਂ ਵੋਟਾਂ ਦਾ ਅੰਤਰ 48 ਵੋਟਾਂ ਦਾ ਹੈ।ਇਸ ਲਈ ਜੇਕਰ ਪਟੀਸ਼ਨਰ ਨੂੰ ਕੈਂਸਲ ਹੋਈਆਂ ਵੋਟਾਂ ਅਤੇ ਨੋਟਾ ਦੀਆਂ ਵੋਟਾ ਪੋਲ ਹੋਈਆਂ ਮੰਨ ਵੀ ਲਈਆਂ ਜਾਣ ਤਾਂ ਵੀ ਵੋਟਾ ਦਾ ਅੰਤਰ ਜੋ 48 ਹੈ ਪੂਰਾ ਨਹੀ ਹੁੰਦਾ ਹੈ। ਪਟੀਸ਼ਨਰ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਵੋਟਾ ਦੀ ਗਿਣਤੀ ਦੇਰ ਤੱਕ ਚਲਦੀ ਰਹੀ ਕਿਉਕਿ ਵੋਟਾਂ ਦੀ ਗਿਣਤੀ ਦਾ ਸਾਰਾ ਪੋ੍ਰਸੈਸ ਸਮੇ ਅੰਦਰ ਪੂਰਾ ਹੋਇਆ ਸੀ।ਜੋ ਪਟੀਸ਼ਨਰ ਕੌਸਲ ਵਲੋ ਬੰਬੇ ਦੀਆਂ ਜਾਂ ਬਾਹਰ ਦੀਆਂ ਵੋਟਾਂ ਪੋਲ ਹੋਣ ਬਾਰੇ ਕਿਹਾ ਹੈ ਕਿ ਉਹ ਬਿਲਕੁਲ ਗਲਤ ਹੈ। ਇਸ ਸਬੰਧੀ ਪਟੀਸ਼ਨਰ ਵਲੋ ਕੋਈ ਗਵਾਹੀ ਜਾਂ ਸਬੂਤ ਫਾਈਲ ਤੇ ਨਹੀ ਲਿਆਦਾ ਹੈ।ਪਟੀਸ਼ਨਰ ਮਨਦੀਪ ਸਿੰਘ ਅਤੇ ਉਸਦੇ ਗਵਾਹ ਜਗਮੋਹਣ ਸਿੰਘ ਦੇ ਖਿਲਾਫ ਇੱਕ ਐਫ.ਆਈ.ਆਰ. ਅ/ਧ 379ਬੀ,506,34 ਆਈ.ਪੀ.ਸੀ ਤਹਿਤ ਵੀ ਦਰਜ ਹੋਈ ਹੈ। ਜਿਸ ਤੋ ਇਨ੍ਹਾਂ ਦਾ ਐਕਟ ਆਫ ਕੰਡਕਟ ਪ੍ਰਤੀਤ ਹੁੰਦਾ ਹੈ ਕਿ ਇਹ ਵਿਅਕਤੀ ਲੋਕਾਂ ਤੋ ਪੈਸੇ ਖੋਹਦੇ ਹਨ ਅਤੇ ਝਪਟਮਾਰ ਕਰਦੇ ਹਨ। ਇਸ ਲਈ ਪਟੀਸ਼ਨਰ ਵਲੋ ਲਾਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ ਵੋਟਾਂ ਦੀ ਗਿਣਤੀ ਬਿਲਕੁਲ ਸਹੀ ਤਰੀਕੇ ਨਾਲ ਹੋਈ ਸੀ ਅਤੇ ਉ:ਨੰ:1 ਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ।ਇਸ ਲਈ ਮੌਜੂਦਾ ਪਟੀਸ਼ਨ ਖਾਰਜ ਕਰਨੀ ਬਣਦੀ ਹੈ। ਅੰਤ ਵਿਚ ਉ:ਨੰ:1 ਮਨਜੀਤ ਕੋਰ ਦੇ ਕੌਸਲ ਸ਼੍ਰੀ ਮਹਿੰਦਰਪਾਲ ਸਿੰਘ ਵਲੋ ਪਟੀਸ਼ਨ ਖਾਰਜ ਕਰਨ ਦੀ ਬੇਨਤੀ ਕੀਤੀ ਗਈ।
ਮਿਸਲ ਤੇ ਆਏ ਰਿਕਾਰਡ ਅਤੇ ਦੋਵੇਂ ਧਿਰਾਂ ਨੂੰ ਸੁਨਣ ਉਪਰੰਤ ਪਾਇਆ ਗਿਆ ਕਿ ਗ੍ਰਾਂਮ ਪੰਚਾਇਤ ਪਿੰਡ ਪਪਰਾਲੀ ਦੀ ਸਰਪੰਚੀ ਦੀ ਚੋੋਣ ਦੌਰਾਨ ਕੁੱਲ 951 ਵੋਟਾਂ ਪੋਲ ਹੋਈਆਂ ਸਨ।ਜਿਨ੍ਹਾਂ ਵਿੱਚੋਂ 37 ਵੋਟਾਂ ਖਾਰਜ ਹੋ ਗਈਆਂ ਸਨ,04 ਵੋਟਾਂ ਨੋਟਾ ਦੀਆਂ ਸਨ ਅਤੇ ਪਟੀਸ਼ਨਰ ਨੂੰ ਕੁੱਲ 431 ਵੋਟਾਂ ਅਤੇ ਉੱਤਰਵਾਦੀ ਨੰਬਰ 1 ਨੂੰ ਕੁੱਲ 479 ਵੋਟਾਂ ਪ੍ਰਾਪਤ ਹੋਈਆਂ ਸਨ।ਇਸ ਤਰਾਂ ਪਟੀਸ਼ਨਰ ਅਤੇ ਉ:ਨੰ:1 ਨੂੰ ਪਈਆਂ ਵੋਟਾਂ ਦਾ ਅੰਤਰ ਭਾਵ ਜਿੱਤ ਦਾ ਅੰਤਰ 48 ਵੋਟਾਂ ਦਾ ਬਣਦਾ ਹੈ, ਜੇਕਰ ਪਟੀਸ਼ਨਰ ਨੂੰ ਕੈਂਸਲ ਹੋਈਆਂ ਵੋਟਾਂ ਅਤੇ ਨੋਟਾ ਦੀਆਂ ਵੋਟਾ ਪੋਲ ਹੋਈਆਂ ਮੰਨ ਵੀ ਲਈਆਂ ਜਾਣ ਤਾਂ ਵੀ ਵੋਟਾ ਦਾ ਅੰਤਰ ਜੋ 48 ਹੈ ਪੂਰਾ ਨਹੀ ਹੁੰਦਾ ਹੈ।ਮਾਨਯੋੋਗ ਸੁਪਰੀਮ ਕੋੋਰਟ ਆਫ ਇੰਡੀਆ ਵੱਲੋੋਂ M Chinnasamy V/s K.C. Palanisamy and others, (2004), 6 SCC 341, Ram Sewak and others V/s. Hussain Kamal Kidwai, AIR 1964 SC 1249 ਅਤੇ Bhabhi V/s Sheo Govind, AIR 1975 SC 2117 ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋੋਰਟ, ਚੰਡੀਗੜ੍ਹ ਵੱਲੋੋਂ Bharat Singh V/s Dalip Singh 1996 (1) PLR 70 ਅਤੇ Radha Krishan V/s The Election Tribunal- cum-Sub Judge, Hissar and another, 2000 (1) I.L.R. (P&H) 137 ਦੇ ਕੇਸਾਂ ਵਿੱਚ ਸੁਣਾਏ ਗਏ ਫੈਸਲਿਆਂ ਤੋੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵੋਟਾਂ ਦੀ ਗਿਣਤੀ ਸਿਰਫ ਪਟੀਸ਼ਨਰ ਦੇ ਕਹਿਣ ਤੇ ਨਹੀਂ ਕੀਤੀ ਜਾ ਸਕਦੀ, ਉਸਦਾ ਕੋਈ ਮਜ਼ਬੂਤ ਆਧਾਰ ਹੋਣਾ ਚਾਹੀਦਾ ਹੈ।ਇਸ ਪਟੀਸ਼ਨ ਵਿੱਚ, ਪਟੀਸ਼ਨਰ ਮਨਦੀਪ ਸਿੰਘ ਵੋਟਾਂ ਦੀ ਦੁਬਾਰਾ ਗਿਣਤੀ ਕਰਨ ਦਾ ਠੋੋਸ ਆਧਾਰ ਪੇਸ਼ ਕਰਨ ਵਿੱਚ ਪੂਰੀ ਤਰ੍ਹਾਂ ਨਾ-ਕਾਮ ਰਿਹਾ ਹੈ।ਇਸ ਤੋਂ ਇਲਾਵਾ ਗ੍ਰਾਂਮ ਪੰਚਾਇਤ ਪਿੰਡ ਪਪਰਾਲੀ ਦੀਆਂ ਆਮ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤ ਵੋਟ ਪੈਣ ਸਬੰਧੀ, ਬੇ-ਨਿਯਮੀ/ਧਾਂਦਲੀ ਹੋਣ ਸਬੰਧੀ ਜਾਂ ਦੁਬਾਰਾ ਗਿਣਤੀ ਕਰਵਾਉਣ ਸਬੰਧੀ ਕੋਈ ਸੰ਼ਕਾ ਨਜਰ ਨਹੀ ਆਉਦੀ ਹੈ।ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿੱਚ ਪਟੀਸ਼ਨਰ ਦੀ ਮੋਜੂਦਾ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।ਹੁਕਮ ਖੁੱਲੀ ਅਦਾਲਤ ਵਿੱਚ ਸੁਣਾਇਆ ਗਿਆ।ਮਿਸਲ ਬਾਅਦ ਤਰਤੀਬ ਬਾ ਤਕਮੀਲ ਰਿਕਾਰਡ ਰੂਮ ਦਾਖਲ ਹੋਵੇ।
ਮਿਤੀ 15.12.2020
Sd/-
ਸਹੀ/-
JAGPAL SINGH SANDHU ਉਪ ਮੰਡਲ ਮੈਜਿਸਟਰੇਟ-ਕਮ-ਚੋਣ State Election Commissioner
ਟ੍ਰਿਬਿਊਨਲ, ਮੋਰਿੰਡਾ।
Punjab.