| 3074 | ||
| PUNJAB GOVT. GAZ. (EXTRA), AUGUST 6, 2021 (SRVN 15, 1943 SAKA) | ||
EXTRAORDINARY
Published by Authority
CHANDIGARH, FRIDAY, AUGUST 6, 2021 (SRAVANA 15, 1943 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਮੁੱਢਲਾ ਨੋਟੀਫਿਕੇਸ਼ਨ
ਮਿਤੀ 6 ਅਗਸਤ, 2021
ਨੰ: 9/5/2017-3ਸਸ3/1520.-ਨਗਰ ਕੌਂਸਲ, ਗੜ੍ਹਸ਼ੰਕਰ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ: 45 ਮਿਤੀ 22.06.2016 ਰਾਹੀਂ ਨਗਰ ਕੌਂਸਲ, ਗੜ੍ਹਸ਼ੰਕਰ ਦੀਆਂ ਮੌਜੂਦਾ ਹੱਦਾਂ ਵਿਚ ਹੋਰ ਵਾਧਾ (ਬਾਕੀ ਰਹਿੰਦੇ ਏਰੀਏ ਨੂੰ ਸ਼ਾਮਲ ਕਰਨ) ਕਰਨ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਜਿਸ ਅਨੁਸਾਰ ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸ਼ਡਿਊਲ ਆਫ ਬਾਊਂਡਰੀ ਮੁਤਾਬਿਕ ਹਨ।
2. ਜੇਕਰ ਨਗਰ ਕੌਂਸਲ, ਗੜ੍ਹਸ਼ੰਕਰ ਦੀਆਂ ਹੱਦਾਂ ਵਿਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਜਾਂ ਸੁਝਾਅ ਲਿਖਤੀ ਰੂਪ ਵਿੱਚ ਅਧਿਸੂਚਨਾ ਦੇ ਛਪਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਪ੍ਰਮੁੱਖ ਸਕੱਤਰ, ਪੰਜਾਬ, ਸਰਕਾਰ ਸਥਾਨਕ ਸਰਕਾਰ ਵਿਭਾਗ (ਈਮੇਲ:[email protected]), ਪੰਜਾਬ ਮਿਊਂਸਪਲ ਭਵਨ, ਸੈਕਟਰ 35ਏ , ਚੰਡੀਗੜ੍ਹ ਜਾਂ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ, ਗੜ੍ਹਸ਼ੰਕਰ ਵਿਖੇ ਦੇ ਸਕਦਾ ਹੈ।
ਸ਼ਡਿਊਲ ਆਫ ਬਾਊਂਡਰੀ
ਉੱਤਰ:- ਬਿੰਦੂ A ਜੋ ਕਿ ਪੁਰਾਣੀ ਹਦੂਦ ਦਾ ਬਿੰਦੂ ਹੈ, ਖਸਰਾ ਨੰ: 825/460 ਦੇ ਉ~ਤਰੀ ਕੋਨਾ ਦੇ ਨਾਲ ਰੇਲਵੇ ਲਾਈਨ ਦੀ ਪੂਰਬੀ ਬਾਹੀ ਦੇ ਮਿਲਾਨ ਤੇ ਸਥਿਤ ਹੈ, ਤੋਂ ਸ਼ੁਰੂ ਹੋ ਕੇ ਰੇਲਵੇ ਲਾਈਨ ਦੀ ਪੂਰਬੀ ਬਾਹੀ ਦੇ ਨਾਲ-ਨਾਲ ਦੱਖਣ ਪਾਸੇ ਨੂੰ ਜਾਂਦੇ ਹੋਏ ਪਾਰੋਵਾਲ ਰੋਡ ਅਤੇ ਰੇਲਵੇ ਕਰੌੌਸਿੰਗ ਦੇ ਮਿਲਾਨ ਤੇ ਖਸਰਾ ਨੰ: 14//9 ਦੀ ਪੱਛਮੀ ਬਾਹੀ ਤੇ ਪੈਂਦੇ ਬਿੰਦੂ B ਤੱਕ, ਬਿੰਦੂ B ਤੋਂ ਪਾਰੋਵਾਲ ਰੋਡ ਦੀ ਪੂਰਬੀ ਬਾਹੀ ਨਾਲ ਉ~ਤਰ ਪਾਸੇ ਨੂੰ ਚੱਲਦੇ ਹੋਏ ਖਸਰਾ ਨੰ: 14//2 ਦੇ ਉ~ਤਰ ਕੋਨੇ ਤੇ ਪੈਂਦੇ ਬਿੰਦੂ C ਤੱਕ, ਬਿੰਦੂ C ਤੋਂ ਪੂਰਬੀ ਪਾਸੇ ਨੂੰ ਜਾਂਦੇ ਹੋਏ ਖਸਰਾ ਨੰ: 15//5/1 ਦੇ ਪੂਰਬੀ ਕੋਨੇ ਅਤੇ ਸਾਧੋਵਾਲ ਰੋਡ ਦੇ ਮਿਲਾਨ ਤੇ ਸਥਿਤ ਬਿੰਦੂ D ਤੱਕ, ਬਿੰਦੂ D ਤੋਂ ਸਾਧੋਵਾਲ ਰੋਡ ਤੋਂ ਦੱਖਣ ਵੱਲ ਨੂੰ ਜਾਂਦੇ ਹੋਏ ਖਸਰਾ ਨੰ: 11/1 ਦੇ ਉ~ਤਰੀ ਕੋਨੇ ਤੇ ਸਥਿਤ ਬਿੰਦੂ E ਤੱਕ, ਬਿੰਦੂ E ਤੋਂ ਪੂਰਬੀ ਪਾਸੇ ਨੂੰ ਜਾਂਦੇ ਹੋਏ ਖਸਰਾ ਨੰ: 16//15 ਦੇ ਪੂਰਬੀ ਕੋਨੇ ਤੇ ਸਥਿਤ ਬਿੰਦੂ F ਤੱਕ, ਬਿੰਦੂ F ਤੋਂ ਉ~ਤਰ ਵੱਲ ਜਾਂਦੇ ਹੋਏ ਖਸਰਾ ਨੰ: 2 ਦੇ ਉ~ਤਰ ਪੱਛਮੀ ਕੋਨੇ ਤੇ ਸਥਿਤ PUNJAB GOVT. GAZ. (EXTRA), AUGUST 6, 2021 (SRVN 15, 1943 SAKA) 3075 ਕੋਨੇ ਤੇ ਸਥਿਤ ਬਿੰਦੂ H ਤੱਕ, ਬਿੰਦੂ H ਤੋਂ ਦੱਖਣ ਵੱਲ ਜਾਂਦੇ ਹੋਏ ਖਸਰਾ ਨੰ: 21//15 ਦੇ ਪੂਰਬੀ ਦੱਖਣੀ ਉ~ਤਰੀ ਕੋਨੇ ਤੇ ਸਥਿਤ ਬਿੰਦੂ I ਤੱਕ, ਬਿੰਦੂ I ਤੋਂ ਪੂਰਬੀ ਪਾਸੇ ਨੂੰ ਪੁਰਾਣੀ ਹਦੂਦ ਅਤੇ ਪਾਹਲੇਵਾਲ ਨੂੰ ਜਾਂਦੀ ਸੜਕ ਦੇ ਨਾਲ ਚੱਲਦੇ ਹੋਏ ਖਸਰਾ ਨੰ: 20//18 ਦੇ ਪੂਰਬੀ ਕੋਨੇ ਅਤੇ ਪਿੰਡ ਗੜ੍ਹਸ਼ੰਕਰ-ਪਾਹਲੇਵਾਲ ਦੀ ਸਰਹੱਦ ਤੇ ਸਥਿਤ ਬਿੰਦੂ J ਤੱਕ, ਬਿੰਦੂ J ਤੋਂ ਪੁਰਾਣੀ ਹਦੂਦ ਅਤੇ ਪਿੰਡ ਗੜ੍ਹਸ਼ੰਕਰ-ਪਾਹਲੇਵਾਲ ਦੀ ਸਰਹੱਦ ਨਾਲ ਚੱਲਦੇ ਹੋਏ ਦੱਖਣ ਵੱਲ ਜਾਂਦੇ ਹੋਏ ਖਸਰਾ ਨੰ: 40//13/2 ਦੇ ਪੱਛਮੀ ਕੋਨੇ ਤੇ ਸਥਿਤ ਬਿੰਦੂ K ਤੱਕ, ਬਿੰਦੂ K ਤੋਂ ਪੁਰਾਣੀ ਹਦੂਦ ਨਾਲ ਪੂਰਬੀ ਨੂੰ ਜਾਂਦੇ ਹੋਏ ਪਾਹਲੇਵਾਲ ਸੜਕ ਨੂੰ ਪਾਰ ਕਰਦੇ ਹੋਏ ਬਿੰਦੂ L ਤੱਕ, ਜੋ ਕਿ ਖਸਰਾ ਨੰ: 24 ਦੇ ਉ~ਤਰੀ ਕੋਨੇ ਤੇ ਅਤੇ ਪਾਹਲੇਵਾਲ ਦਿਹਹਜਾਂ ਡੁਘਰੀ ਦੇ ਸਰਹੱਦ ਤੇ ਸਥਿਤ ਹੈ।
ਪੂਰਬ:- ਬਿੰਦੂ L ਤੋਂ ਸ਼ਹਿਰ ਗੜ੍ਹਸੰਕਰ ਅਤੇ ਪਿੰਡ ਡੁਘਰੀ ਦੀ ਸਰਹੱਦ ਦੇ ਨਾਲ ਦੱਖਣ ਵੱਲ ਨੂੰ ਚਲਦੇ ਹੋਏ ਨੰਗਲ ਰੋਡ ਨੂੰ ਪਾਰ ਕਰਦੇ ਹੋਏ ਖਸਰਾ ਨੰ: 81//25 ਦੇ ਦੱਖਣੀ ਕੋਨੇ ਤੇ ਸਥਿਤ ਬਿੰਦੂ M ਤੱਕ, ਬਿੰਦੂ M ਤੋਂ ਪੂਰਬੀ ਵੱਲ ਨੂੰ ਜਾਂਦੇ ਖਸਰਾ ਨੰ: 82//3 ਦੇ ਪੂਰਬੀ ਕੋਨੇ ਤੇ ਸਥਿਤ ਬਿੰਦੂ N ਤੱਕ, ਬਿੰਦੂ N ਤੋਂ ਦੱਖਣ ਵੱਲ ਨੂੰ ਜਾਂਦੇ ਹੋਏ ਅਨੰਦਪੁਰ ਸਾਹਿਬ ਸੜਕ ਨੂੰ ਪਾਰ ਕਰਦੇ ਹੋਏ ਖਸਰਾ ਨੰ: 82//26 ਦੇ ਪੂਰਬੀ ਕੋਨੇ ਤੇ ਸਥਿਤ ਬਿੰਦੂ O ਤੱਕ, ਬਿੰਦੂ O ਤੋਂ ਗੜ੍ਹਸੰਕਰ ਅਤੇ ਮਤਾਬਪੁਰ ਦੀ ਸਰਹੱਦ ਨਾਲ ਪੱਛਮੀ ਪਾਸੇ ਨੂੰ ਜਾਂਦੇ ਹੋਏ ਖਸਰਾ ਨੰ: 103/1 ਤੇ ਸਥਿਤ ਬਿੰਦੂ P ਤੱਕ, ਬਿੰਦੂ P ਤੋਂ ਦੱਖਣ ਨੂੰ ਜਾਂਦੇ ਹੋਏ ਬਿੰਦੂ Q ਤੱਕ ਜੋ ਕਿ ਖਸਰਾ ਨੰ: 103//11 ਦੇ ਦੱਖਣੀ ਕੋਨੇ ਤੇ ਸਥਿਤ ਹੈ।
ਦੱਖਣ:- ਬਿੰਦੂ Q ਤੋਂ ਪੱਛਮੀ ਵੱਲ ਨੂੰ ਜਾਂਦੇ ਹੋਏ ਖਸਰਾ ਨੰ: 102//16 ਦੇ ਦੱਖਣੀ ਕੋਨੇ ਤੇ ਸਥਿਤ ਬਿੰਦੂ R ਤੱਕ, ਬਿੰਦੂ R ਤੋਂ ਗੜ੍ਹਸੰਕਰ ਅਤੇ ਪਿੰਡ ਬਗਵਾਈ ਦੀ ਸਰਹੱਦ ਦੇ ਨਾਲ ਉ~ਤਰ ਪਾਸੇ ਜਾਂਦੇ ਹੋਏ ਖਸਰਾ ਨੰ: 102//8 ਤੇ ਸਥਿਤ ਬਿੰਦੂ S ਤੱਕ, ਬਿੰਦੂ S ਤੋਂ ਪੱਛਮੀ ਪਾਸੇ ਨੂੰ ਜਾਂਦੇ ਚੰਡੀਗੜ੍ਹ ਰੋਡ ਪਾਰ ਕਰਦੇ ਹੋਏ ਖਸਰਾ ਨੰ: 105//11 ਦੇ ਪੱਛਮੀ ਕੋਨੇ ਤੇ ਸਥਿਤ ਬਿੰਦੂ T ਤੱਕ, ਬਿੰਦੂ T ਤੋਂ ਗੜ੍ਹਸੰਕਰ ਅਤੇ ਪਿੰਡ ਇਬਰਾਹੀਮਪੁਰ ਦੀ ਸਰਹੱਦ ਦੇ ਨਾਲ ਉ~ਤਰ ਵੱਲ ਨੂੰ ਜਾਂਦੇ ਹੋਏ ਬਿਸਤ ਦੁਆਬ ਦੀ ਉ~ਤਰੀ ਬਾਹੀ ਅਤੇ ਖਸਰਾ ਨੰ: 97//2 ਦੀ ਦੱਖਣੀ ਬਾਹੀ ਤੇ ਸਥਿਤ ਬਿੰਦੂ U ਤੱਕ, ਬਿੰਦੂ U ਤੋਂ ਦੱਖਣ ਵੱਲ ਨੂੰ ਜਾਂਦੇ ਹੋੋਏ ਖਸਰਾ ਨੰ: 108//1 ਦੇ ਦੱਖਣੀ ਕੋਨੇ ਅਤੇ ਡੇਰੋ ਦਿਹਹਜਾਂ ਦੇਣੋਵਾਲ ਤੇ ਸਥਿਤ ਬਿੰਦੂ V ਤੱਕ, ਬਿੰਦੂ V ਤੋਂ ਉ~ਤਰ ਵੱਲ ਨੂੰ ਜਾਂਦੇ ਹੋਏ ਬੰਗਾ ਸੜਕ ਪਾਰ ਕਰਦੇ ਹੋਏ ਖਸਰਾ ਨੰ: 96//20/2 ਦੇ ਪੂਰਬੀ ਕੋਨੇ ਤੇ ਸਥਿਤ ਬਿੰਦੂ W ਤੱਕ, ਬਿੰਦੂ W ਤੋਂ ਪੱਛਮੀ ਪਾਸੇ ਖਸਰਾ ਨੰ: 96//20/2 ਦੇ ਪੱਛਮੀ ਕੋਨੇ ਤੇ ਸਥਿਤ ਬਿੰਦੂ X ਤੱਕ, ਬਿੰਦੂ X ਤੋਂ ਉ~ਤਰ ਵੱਲ ਨੂੰ ਜਾਂਦੇ ਹੋਏ ਬਿੰਦੂ Y ਤੱਕ, ਜੋ ਕਿ ਬਿਸਤ ਦੁਆਬ ਦੀ ਉ~ਤਰੀ ਬਾਹੀ ਅਤੇ ਖਸਰਾ ਨੰ: 89//20 ਦੇ ਪੱਛਮੀ ਕੋਨੇ ਤੇ ਸਥਿਤ ਹੈ।
ਪੱਛਮ:- ਬਿੰਦੂ Y ਤੋਂ ਬਿਸਤ ਦੁਆਬ ਨਹਿਰ ਦੀ ਉ~ਤਰੀ ਬਾਹੀ ਅਤੇ ਪੁਰਾਣੀ ਹਦੂਦ ਦੇ ਨਾਲ-ਨਾਲ ਪੱਛਮੀ ਵੱਲ ƒ ਜਾਦੇ ਹੋਏ ਰਾਵਲਪਿੰਡੀ ਰੋਡ ਅਤੇ ਖਸਰਾ ਨੰ: 48//21 ਦੇ ਪੱਛਮੀ ਕੋਨੇ ਦੇ ਮਿਲਾਨ ਤੇ ਸਥਿਤ ਬਿੰਦੂ Z ਤੱਕ, ਬਿੰਦੂ ਤੋਂ ਗੜ੍ਹਸੰਕਰ ਅਤੇ ਰਾਵਲਪਿੰਡੀ ਦੀ ਸਰਹੱਦ ਨਾਲ ਉ~ਤਰ ਵੱਲ ਨੂੰ ਜਾਂਦੇ ਹੋਏ ਖਸਰਾ ਨੰ: 25//10 ਦੇ ਉ~ਤਰੀ ਕੋਨੇ ਤੇ ਸਥਿਤ ਬਿੰਦੂ AA ਤੱਕ, ਬਿੰਦੂ AA ਤੋਂ ਉ~ਤਰ ਵੱਲ ਨੂੰ ਗੜ੍ਹਸੰਕਰ ਲੱਲੀਆਂ ਦੀ ਸਰਹੱਦ ਨਾਲ ਜਾਂਦੇ ਹੋਏ ਕਾਲੇਵਾਲ ਲੱਲੀਆਂ ਸੜਕ ƒ ਪਾਰ ਕਰਦੇ ਹੋਏ ਮੁੱਢਲੇ ਬਿੰਦੂ A ਤੱਕ।
3 ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਗੜ੍ਹਸ਼ੰਕਰ ਦੇ ਦਫ਼ਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।
4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।
ਸਹੀ/-
ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 5 ਅਗਸਤ, 2021
ਸਥਾਨਕ ਸਰਕਾਰ ਵਿਭਾਗ।