| 3167 | ||
| PUNJAB GOVT. GAZ. (EXTRA), SEPTEMBER 1, 2021 (BHDR 10, 1943 SAKA) | ||
EXTRAORDINARY
Published by Authority
CHANDIGARH, WEDNESDAY, SEPTEMBER 1, 2021 (BHADRA 10, 1943 SAKA)
ਪੰਜਾਬ ਸਰਕਾਰ
ਮਕਾਨ ਉਸਾਰੀ ਅਤੇ ôਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ ਸ਼ਾਖਾ-1)
ਅਧਿਸੂਚਨਾ
ਮਿਤੀ 31 ਅਗਸਤ, 2021
ਨੰ: 06/06/2019-6ਮਉ1/1256.-ਜਿਵੇਂ ਕਿ ਪੰਜਾਬ ਦੇ ਰਾਜਪਾਲ ਚਾਹੁੰਦੇ ਹਨ ਕਿ ਜਨਤਕ-ਮੰਤਵ ਲਈ ਰਿਕੁਆਇਰਿੰਗ ਬਾਡੀ ਦੇ ਸਰਕਾਰੀ ਖਰਚੇ ਤੇ "100 ਫੁੱਟ ਰੋਡ ਜੋ ਕਿ ਮਾਸਟਰ ਪਲੈਨ ਅਨੁਸਾਰ ਮਨੋਹਰ ਇਨਫਰਾਸਟਰਕਚਰ ਦੇ ਪ੍ਰੋਜੈਕਟ ਵਿੱਚ ਪੈਂਦੀ ਹੈ ਦੀ ਕੁਨੇਕਟੀਵਿਟੀ ਮੁਕੰਮਲ ਕਰਨ ਲਈ ਇਸ ਭੌਂ ਦੀ ਜਰੂਰਤ ਹੈ। ਇਸ ਸੜਕ ਦੇ ਮਿਸਿੰਗ ਖਸਰਾ ਨੰ: ਦਾ ਰਕਬਾ 7 ਕਨਾਲ 13 ਮਰਲੇ ਪਿੰਡ ਮਸਤਗੜ੍ਹ, ਤਹਿਸੀਲ ਖਰੜ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਲੈਨ ਕੀਤੀ ਗਈ ਹੈ" , ਜੋ ਕਿ ਨਿਊ ਚੰਡੀਗੜ੍ਹ ਦੇ ਪ੍ਰਵਾਨਤ ਮਾਸਟਰ ਪਲੈਨ ਦੀ ਡਰਾਇੰਗ ਨੰਬਰ 1992/2008/ਡੀ.ਟੀ.ਪੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 2013/09 ਮਿਤੀ 21.06.2013 ਅਨੁਸਾਰ ਪ੍ਰਵਾਨਤ ਹੈ, ਸਬ-ਤਹਿਸੀਲ ਮਾਜਰੀ, ਤਹਿਸੀਲ ਖਰੜ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੀ ਹੈ।
ਇਹ ਨੋਟੀਫਿਕੇਸ਼ਨ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ,
ਰੀਸੈਟਲਮੈਂਟ ਐਕਟ 2013" ਦੀ ਧਾਰਾ 11 ਤਹਿਤ ਉਹਨਾਂ ਲਈ ਤਿਆਰ ਕੀਤੀ ਗਈ ਹੈ, ਜੋ ਇਸ ਨਾਲ ਸਬੰਧ ਰੱਖਦੇ ਹਨ।
ਇੱਥੇ ਇਹ ਦੱਸਿਆ ਜਾਂਦਾ ਹੈ ਕਿ ਤਜਵੀਜਤ ਸਕੀਮ "100 ਫੁੱਟ ਰੋਡ ਦੇ ਮਾਸਟਰ ਪਲੈਨ ਅਨੁਸਾਰ ਪਿੰਡ ਮਸਤਗੜ੍ਹ ਤਹਿਸੀਲ ਖਰੜ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ" ਦੀ ਉਕਤ ਐਕਟ ਦੀ ਧਾਰਾ 4 ਤਹਿਤ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਵੀ ਕੀਤਾ ਗਿਆ ਹੈ। ਇਸ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਰਿਪੋਰਟ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਇਸ ਭੌਂ ਪ੍ਰਾਪਤੀ ਨਾਲ ਭੌਂ ਮਾਲਕਾਂ ਦਾ ਜਿਆਦਾ ਉਜਾੜਾ (ਡਿਸਪਲੈਸਮੈਂਟ) ਨਹੀਂ ਹੈ ਅਤੇ ਉਹਨਾਂ ਦੀ ਰੋਜੀ-ਰੋਟੀ ਦਾ ਨੁਕਸਾਨ ਬਹੁੱਤ ਘੱਟ ਹੈ। ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਰਿਪੋਰਟ ਅਨੁਸਾਰ ਭੌਂ ਮਾਲਕਾਂ ਤੇ ਕੋਈ ਜਿਆਦਾ ਸਿੱਧਾ ਪ੍ਰਭਾਵ ਨਹੀਂ ਪੈਂਦਾ ਹੈ। ਇਹ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ.) ਰਿਪੋਰਟ ਲੋਕਾਂ ਦੇ ਅਤੇ ਉਹਨਾਂ ਦੇ ਪ੍ਰਤੀਨਿਧੀਆ ਦੇ ਧਿਆਨ ਵਿੱਚ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013" ਦੀ ਧਾਰਾ 6 ਅਨੁਸਾਰ ਲਿਆ ਦਿੱਤੀ ਗਈ ਹੈ। ਸਰਕਾਰ ਵੱਲੋਂ ਉਪ-ਮੰਡਲ ਮੈਜਿਸਟ੍ਰੇਟ, ਮੋਹਾਲੀ ਨੂੰ ਇਸ ਪ੍ਰੋਜੈਕਟ ਦਾ ਬਤੌਰ ਐਡਮਿਨਸਟ੍ਰੇਟਰ ਨਿਯੁਕਤ ਕੀਤਾ ਗਿਆ ਹੈ।
PUNJAB GOVT. GAZ. (EXTRA), SEPTEMBER 1, 2021 (BHDR 10, 1943 SAKA) 3168 ਉਪੋਰਕਤ ਧਾਰਾ ਦੁਆਰਾ ਦਿੱਤੀਆ ਗਈਆਂ ਪਾਵਰਾਂ ਦੀਆਂ ਵਰਤੋ ਕਰਦੇ ਹੋੲ ਪੰਜਾਬ ਦੇ ਰਾਜਪਾਲ ਨੇ ਆਪਣੇ ਅਧੀਨ ਕੰਮਕਰਦੇ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਇਹ ਅਧਿਕਾਰ ਦਿੱਤੇ ਹਨ ਕਿ ਉਹ ਉਕਤ ਜਮੀਨ ਦਾ ਜਾਇਜਾ ਲੈਣ ਅਤੇ ਹੋਰ ਸਾਰੇ ਕੰਮ ਜੋ ਉਕਤ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੇਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013" ਦੀ ਧਾਰਾ 12 ਤਹਿਤ ਹਨ, ਕਰ ਸਕਦੇ ਹਨ।
ਉਕਤ ਖੇਤਰ ਵਿੱਚ ਪੈਂਦੀ ਜਮੀਨ ਤੇ ਦਿਲਚਸਪੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 60 ਦਿਨਾਂ ਦੇ ਅੰਦਰ-ਅੰਦਰ ਆਪਣਾ ਇਤਰਾਜ ਲਿਖਤੀ ਰੂਪ ਵਿੱਚ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਉਂਡ ਫਲੋਰ, ਪੁੱਡਾ ਭਵਨ (ਸੈਕਟਰ 62), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਦਾਇਰ ਕਰ ਸਕਦਾ ਹੈ, ਜਿਸ ਵਿੱਚ ਉਹ (ੳ) ਐਕਵਾਇਰ ਕੀਤੀ ਜਾਣ ਵਾਲੀ ਜਮੀਨ ਦਾ ਏਰੀਆ/ਅਨੁਕੂਲਤਾ, (ਅ) ਜਨਤਕ-ਮੰਤਵ ਦੇ ਉਦੇਸ਼ ਲਈ ਜਾਇਜ ਹੈ ਅਤੇ (ੲ) ਕਿ ਸਮਾਜਿਕ ਪ੍ਰਭਾਵ ਮੁਲਾਂਕਣ (ਐਸ.ਆਈ.ਏ) ਦੀ ਰਿਪੋਰਟ ਨਾਲ ਸਬੰਧਤ ਹੈ, ਦਾਇਰ ਕਰ ਸਕਦਾ ਹੈ।
ਕੋਈ ਵੀ ਵਿਅਕਤੀ ਕੁਲੈਕਟਰ ਦੀ ਆਗਿਆ ਤੋਂ ਬਿਨ੍ਹਾਂ ਇਸ ਨੋਟੀਫਿਕੇਸ਼ਨ ਵਿੱਚ ਨਿਰਧਾਰਿਤ ਜਮੀਨ ਦਾ ਲੈਣ-ਦੇਣ ਨਹੀਂ ਕਰੇਗਾ, ਜਾਂ ਇਸ ਨੋਟੀਕਿਫੇਸ਼ਨ ਦੇ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ ਉਸ ਸਮੇਂ ਤੱਕ ਜਦੋਂ ਤੱਕ ਐਕਵਾਇਰ ਸਬੰਧੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ, ਇਸ ਭੌਂ ਤੇ ਕੋਈ ਵੀ ਭਾਰ ਨਹੀਂ ਰੱਖੇਗਾ।
ਇਸ ਜਮੀਨ ਦਾ ਨਕôਾ ਭੌਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਉਂਡ ਫਲੋਰ, ਪੁੱਡਾ ਭਵਨ (ਸੈਕਟਰ 62), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੇਖਿਆ ਜਾ ਸਕਦਾ ਹੈ।
ਪ੍ਰਾਪਤੀ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ
ਜਿਲ੍ਹਾ ਤਹਿਸੀਲ ਪਿੰਡ ਹਦਬੱਸਤ ਖਸਰਾ ਐਕਵਾਇਰ ਕੀਤਾ
ਨੰਬਰ ਨੰਬਰ ਜਾਣ ਵਾਲਾ ਰਕਬਾ
ਕਨਾਲ-ਮਰਲਾ 1 2 3 4 5 6
ਸਾਹਿਬਜ਼ਾਦਾ ਖਰੜ ਮਸਤਗੜ੍ਹ 16 6//6/1 5 0 ਅਜੀਤ ਸਿੰਘ ਨਗਰ
6//14ਮਿਨ 2 13
ਕੁੱਲ 7 13 ਭੌਂ ਦਾ ਵੇਰਵਾ
ਲੜੀ ਨੰਬਰ ਪਿੰਡਾਂ ਦੇ ਨਾਮ ਰਕਬਾ ਰਕਬਾ ਏਕੜ ਵਿੱਚ
ਕਨਾਲ ਮਰਲਾ
(1) ਮਸਤਗੜ੍ਹ 7 13 0.95625
ਕੁੱਲ ਰਕਬਾ 0.95625
ਸਹੀ/-
ਸਰਵਜੀਤ ਸਿੰਘ, (ਆਈ.ਏ.ਐਸ.),
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਕਾਨ ਉਸਾਰੀ ਤੇ ਮਿਤੀ 26 ਅਗਸਤ, 2021 ਸ਼ਹਿਰੀ ਵਿਕਾਸ ਵਿਭਾਗ, ਚੰਡੀਗੜ।