Servants of Knowledge
Punjab Gazette · Government of Punjab

ਨਗਰ ਨਿਗਮ ਬਠਿੰਡਾ ਦੀਆਂ ਹੱਦਾਂ ਦੇ ਨਾਲ ਲਗਦੇ ਏਰੀਏ/ਪਿੰਡਾਂ/ਸੈਕਟਰਾਂ ਨੂੰ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਨਗਰ ਨਿਗਮ ਬਠ

Published 18 April 2023

Department
Local Government
Type
Extra Ordinary
Notification no.
06/03/2020—2ਸਸ1/242
Gazetteid
CHD/0092/2021-2023
Identifier
in.gazette.punjabdsa.2023-04-18.62090
Languages
English, Punjabi

click here for IIIF manifest

PUNJAB GOVT. GAZ. (EXTRA), APRIL 18, 2023 (CHTR 28, 1945 SAKA) 1309

EXTRAORDINARY

Published by Authority

CHANDIGARH, TUESDAY, APRIL 18, 2023 (CHAITRA 28, 1945 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-1 ਸ਼ਾਖਾ)

(ਮਿਊਂਸਪਲ ਭਵਨ ਕੰਪਲੈਕਸ, ਪਲਾਟ ਨੰ: 3, ਸੈਕਟਰ-35ਏ, ਚੰਡੀਗੜ੍ਹ)

ਅਧਿਸੂਚਨਾ

ਮਿਤੀ 13 ਮਾਰਚ, 2023

ਨੰ: 06/03/2020-2ਸਸ1/242.-ਨਗਰ ਨਿਗਮ ਬਠਿੰਡਾ ਦੇ ਹਾਊਸ ਵੱਲੋਂ ਮਤਾ ਨੰ:64,ਮਿਤੀ:25.11.2021 ਰਾਹੀਂ ਨਗਰ ਨਿਗਮ ਬਠਿੰਡਾ ਦੀਆਂ ਹੱਦਾਂ ਦੇ ਨਾਲ ਲਗਦੇ ਏਰੀਏੇ/ਪਿੰਡਾਂ/ਸੈਕਟਰਾਂ ਨੂੰ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਨਗਰ ਨਿਗਮ ਬਠਿੰਡਾ ਦੀ ਹਦੂਦ ਅੰਦਰ ਲੈਣ ਦਾ ਫੈਸਲਾ ਕੀਤਾ ਗਿਆ। ਕਿਉਂਜ਼ੋ ਇਹ ਇਲਾਕੇ ਨਗਰ ਨਿਗਮ ਬਠਿੰਡਾ ਦੀ ਹਦੂਦ ਦੇ ਨਾਲ ਲਗਦੇ ਹਨ, ਇਸ ਲਈ ਇਹਨਾਂ ਇਲਾਕਿਆਂ ਦਾ ਯੋਜਨਾਬੰਦ ਤਰੀਕੇ ਨਾਲ ਵਿਕਾਸ ਕਰਨ ਲਈ ਇਹਨਾਂ ਨੂੰ ਨਗਰ ਨਿਗਮ ਬਠਿੰਡਾ ਦੀ ਹਦੂਦ ਅੰਦਰ ਸ਼ਾਮਿਲ ਕਰਨਾ ਜਰੂਰੀ ਸਮਝਿਆ ਗਿਆ ਹੈ।

2. ਇਸ ਲਈ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 03 ਅਧੀਨ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ਵੱਲੋਂ ਇਹ ਅਧਿਸੂੁਚਨਾ ਜਾਰੀ ਕਰਦੇ ਹੋਏ ਨਗਰ ਨਿਗਮ ਬਠਿੰਡਾ ਦੀਆਂ ਨਵੀਆਂ ਹੱਦਾਂ ਸ਼ਡਿਊਲ ਆਫ ਬਾਊਂਡਰੀ ਵਿੱਚ ਦਰਸਾਏ ਅਨੁਸਾਰ ਨਿਰਧਾਰਿਤ ਕਰਨ ਦੀ ਤਜਵੀਜ਼ ਹੈ। ਅਜਿਹਾ ਕਰਨ ਤੋਂ ਪਹਿਲਾਂ ਆਮ ਜਨਤਾ ਤੋਂ ਇਸ ਸਬੰਧੀ ਇਤਰਾਜ/ਸੁਝਾU ਮੰਗੇ ਜਾਂਦੇ ਹਨ, ਜਿਹੜੇ ਇਸ ਅਧਿਸੂਚਨਾ ਦੇ ਜਾਰੀ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ ਕਮਿਸ਼ਨਰ ਨਗਰ ਨਿਗਮ ਬਠਿੰਡਾ ਕੋਲ ਪੁਜੱਦੇ ਕੀਤੇ ਜਾਣ। ਇਹਨਾਂ ਇਤਰਾਜਾਂ ਨੂੰ ਵਿਚਾਰਨ ਉਪਰੰਤ ਹੱਦਾਂ ਵਿੱਚ ਵਾਧੇ ਸਬੰਧੀ ਅੰਤਿਮ ਫੈਸਲਾ ਕੀਤਾ ਜਾਵੇਗਾ ।

ਸ਼ਡਿਊਲ ਆਫ ਬਾਊਂਡਰੀ

ਉ~ਤਰ:- ਮਲੋਟ ਰੋਡ ਦੀ ਉ~ਤਰੀ ਬਾਹੀ ਅਤੇ ਬਹਿਮਣ ਡਿਸਟਰੀਬਿਊਟਰੀ ਦੀ ਪੂਰਬੀ ਬਾਹੀ ਦੇ ਮਿਲਣ ਸਥਾਨ ਪੁਆਇੰਟ A ਤੋਂ ਆਰੰਭ ਕਰਕੇ ਬਹਿਮਣ ਡਿਸਟਰੀਬਿਊਟਰੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ ਨਾਲ ਪੂਰਬ ਵੱਲ ਨੂੰ ਚਲਦੇ ਹੋਏ ਪੁਆਇੰਟ B ਜ਼ੋ ਕਿ ਖਸਰਾ ਨੰ: 481 ਦੀ ਪੱਛਮੀ ਬਾਹੀ ਦੇ ਕੋਨੇ ਤੇ ਪੈਂਦਾ ਹੈ ਤੱਕ। ਪੁਆਇੰਟ B ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ ਨਾਲ ਉ~ਤਰ-ਪੂਰਬ ਵੱਲ ਚਲਦੇ ਹੋਏ ਪੁਆਇੰਟ C ਤੱਕ ਜੋ ਗੋਨਿਆਣਾ ਰੋਡ ਦੀ ਪੱਛਮੀ ਬਾਹੀ ਅਤੇ ਖਸਰਾ ਨੰਬਰ 448 ਦੇ ਪੂਰਬੀ ਕੋਨੇ ਤੇ ਬਣਦਾ ਹੈ ਤੱਕ।

ਪੂਰਬ:- ਪੁਆਇੰਟ C ਦੇ ਪੂਰਬੀ ਕੋਨੇ ਤੋਂ ਗੋਨਿਆਣਾ ਰੋਡ ਨੂੰ ਪਾਰ ਕਰਦੇ ਹੋਏ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਪਿੰਡ ਗਿੱਲਪੱਤੀ ਤੋਂ ਰਸਤਾ ਜੋਗਾਨੰਦ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਨੂੰ ਚਲਦੇ ਹੋਏ ਪੁਆਇੰਟ D ਤੱਕ ਜੋ ਕਿ ਖਸਰਾ

( 1309 )PUNJAB GOVT. GAZ. (EXTRA), APRIL 18, 2023 (CHTR 28, 1945 SAKA) 1310 ਨੰਬਰ 689 ਦੇ ਪੂਰਬੀ ਕੋਨੇ ਤੇ ਬਣਦਾ ਹੈ। ਪੁਆਇੰਟ D ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਦੱਖਣ-ਪੱਛਮ ਵੱਲ ਨੂੰ ਚਲਦੇ ਹੋਏ ਖਸਰਾ ਨੰਬਰ 575 ਦਾ ਦੱਖਣੀ ਕੋਨਾ ਅਤੇ ਬਹਿਮਣ ਡਿਸਟਰੀਬਿਊਟਰੀ ਦਾ ਉ~ਤਰੀ ਕੋਨੇ ਦੇ ਮਿਲਨ ਸਥਾਨ ਤੇ ਪੁਆਇੰਟ E ਤੱਕ; ਪੁਆਇੰਟ E ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਨੂੰ ਚਲਦੇ ਹੋਏ ਸਰਹੰਦ ਕਨਾਲ ਦੇ ਉ~ਤਰੀ ਅਤੇ ਖਸਰਾ ਨੰਬਰ 90 ਦੇ ਪੂਰਬੀ ਕੋਨੇ ਦੇ ਮਿਲਨ ਸਥਾਨ ਤੇ ਪੁਆਇੰਟ F ਬਣਦਾ ਹੈ ਤੱਕ; ਪੁਆਇੰਟ F ਤੋਂ ਸਰਹੰਦ ਕਨਾਲ ਨੂੰ ਪਾਰ ਕਰਦੇ ਹੋਏ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ ਨਾਲ ਚਲਦੇ ਹੋਏ ਬੀਬੀ ਵਾਲਾ ਰੋਡ ਦੀ ਉ~ਤਰੀ ਬਾਹੀ ਅਤੇ ਖਸਰਾ ਨੰਬਰ 2314 ਦੀ ਦੱਖਣੀ ਬਾਹੀ ਦੇ ਮਿਲਣ ਸਥਾਨ ਤੇ ਪੁਆਇੰਟ G ਤੱਕ; ਪੁਆਇੰਟ G ਤੋਂ ਦੱਖਣ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ ਨਾਲ ਚਲਦੇੇ ਹੋਏ ਬਰਨਾਲਾ ਰੋਡ ਦੀ ਉ~ਤਰੀ ਬਾਹੀ ਅਤੇ ਖਸਰਾ ਨੰਬਰ 2156 ਦੇ ਦੱਖਣੀ ਕੋਨੇ ਦੇ ਮਿਲਣ ਸਥਾਨ ਤੇ ਪੁਆਇੰਟ H ਤੱਕ; ਪੁਆਇੰਟ H ਤੋਂ ਪੂਰਬ ਵੱਲ ਨੂੰ ਬਰਨਾਲਾ ਰੋਡ ਦੀ ਉ~ਤਰੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ I ਤੱਕ; ਪੁਆਇੰਟ I ਤੋਂ ਦੱਖਣ ਵੱਲ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਬਰਨਾਲਾ ਰੋਡ ਨੂੰ ਪਾਰ ਕਰਦੇ ਹੋਏ ਕੰਟੋਨਮੈਂਟ ਬਾਉਂਡਰੀ ਦੇ ਨਾਲ-ਨਾਲ ਚਲਦੇ ਹੋਏ ਪਟਿਆਲਾ ਰੇਲਵੇ ਲਾਈਨ ਦੀ ਉ~ਤਰੀ ਬਾਹੀ ਦੇ ਪੁਆਇੰਟ J ਤੱਕ; ਪੁਆਇੰਟ J ਤੋਂ ਦੱਖਣ ਵੱਲ ƒ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪਟਿਆਲਾ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਦਿੱਲੀ ਰੇਲਵੇ ਲਾਈਨ ਦੀ ਉ~ਤਰ-ਪੂਰਬੀ ਬਾਹੀ ਅਤੇ ਤਲਵੰਡੀ ਰੋਡ ਦੀ ਪੂਰਬੀ ਬਾਹੀ ਦੇ ਮਿਲਣ ਸਥਾਨ ਤੋਂ ਪੁਆਇੰਟ K ਤੱਕ; ਪੁਆਇੰਟ K ਤੋਂ ਬਠਿੰਡਾ ਦਿੱਲੀ ਰੇਲਵੇ ਲਾਈਨ ਦੀ ਉ~ਤਰ-ਪੂਰਬੀ ਬਾਹੀ ਦੇ ਨਾਲ-ਨਾਲ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਦੱਖਣ ਪੂਰਬ ਵੱਲ ਨੂੰ ਚਲਦੇ ਹੋਏ ਦਿੱਲੀ ਰੇਲਵੇ ਲਾਈਨ ਦੀ ਉ~ਤਰ-ਪੂਰਬੀ ਬਾਹੀ ਅਤੇ ਰਜਬਾਹਾ ਤੁੰਗਵਾਲੀ ਦੀ ਦੱਖਣ-ਪੂਰਬੀ ਬਾਹੀ ਦੇ ਮਿਲਣ ਸਥਾਨ ਤੋਂ ਬਣਦਾ ਪੁਆਇੰਟ L ਤੱਕ ।

ਦੱਖਣ:- ਪੁਆਇੰਟ L ਦੇ ਦੱਖਣ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਤਲਵੰਡੀ ਰੋਡ ਦੇ ਪੂਰਬੀ ਕੋਨੇ ਅਤੇ ਰਜਬਾਹਾ ਤੁੰਗਵਾਲੀ ਦੇ ਦੱਖਣੀ ਬਾਹੀ ਦੇ ਮਿਲਣ ਸਥਾਨ ਤੇ ਪੁਆਇੰਟ M ਤੱਕ; ਪੁਆਇੰਟ M ਤੋਂ ਤਲਵੰਡੀ ਰੋਡ ਨੂੰ ਪਾਰ ਕਰਦੇ ਹੋਏ ਦੱਖਣ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਖਸਰਾ ਨੰ: 821 ਦੇ ਦੱਖਣੀ ਕੋਨੇ ਤੇ ਪੁਆਇੰਟ N ਤੱਕ; ਪੁਆਇੰਟ N ਤੋਂ ਉ~ਤਰ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪਿੰਡ ਜੱਸੀ ਪੌ ਵਾਲੀ ਦੀ ਪੂਰਬੀ ਬਾਹੀ ਖਸਰਾ ਨੰਬਰ 976 ਦੇ ਪੱਛਮੀ ਕੋਨੇ ਦੇ ਮਿਲਣ ਸਥਾਨ ਤੇ ਪੁਆਇੰਟ O ਤੱਕ; ਪੁਆਇੰਟ O ਤੋਂ ਦੱਖਣ-ਪੱਛਮ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਜੱਸੀ ਪੋ ਵਾਲੀ ਨੂੰ ਜਾਣ ਵਾਲੇ ਰਸਤੇ ਦੀ ਪੂਰਬੀ ਬਾਹੀ ਦੇ ਮਿਲਣ ਸਥਾਨ ਤੇ ਪੁਆਇੰਟ P ਤੱਕ; ਪੁਆਇੰਟ P ਤੋਂ ਮੌਜੂਦਾ ਮਿਊਂਸਪਲ ਲਿਮਟ ਅਤੇ ਜੱਸੀ ਪੌ ਵਾਲੀ ਨੂੰ ਜਾਣ ਵਾਲੇ ਰਾਸਤੇ ਦੇ ਨਾਲ-ਨਾਲ ਉ~ਤਰ ਵੱਲ ਨੂੰ ਚਲਦੇ ਹੋਏ ਪਿੰਡ ਜੱਸੀ ਪੌ ਵਾਲੀ ਨੂੰ ਬਾਹਰ ਛੱਡਦੇ ਹੋਏ ਖਸਰਾ ਨੰਬਰ 3622 ਦੇ ਦੱਖਣੀ-ਪੱਛਮੀ ਕੋਨੇ ਦੇ ਮਿਲਣ ਸਥਾਨ ਤੇ ਪੁਆਇੰਟ Q ਤੱਕ; ਪੁਆਇੰਟ Q ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹਏ ਬਠਿੰਡਾ ਡਿਸਟਰੀਬਿਉਟਰੀ ਦੀ ਪੂਰਬੀ ਬਾਹੀ ਅਤੇ ਖਸਰਾ ਨੰਬਰ 8 ਦੇ ਪੱਛਮੀ ਕੋਨੇ ਤੇ ਬਣਦਾ ਪੁਆਇੰਟ R ਤੱਕ; ਪੁਆਇੰਟ R ਤੋਂ ਮੌਜੂਦਾ ਮਿਊਂਸਪਲ ਲਿਮਟ ਅਤੇ ਬਠਿੰਡਾ ਡਿਸਟਰੀਬਿਉਟਰੀ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹੋਏ ਸਿਰਸਾ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਏਮਜ਼ ਹਸਪਤਾਲ ਦੇ ਉ~ਤਰ-ਪੂਰਬੀ ਕੋਨੇ ਤੇ ਪੁਆਇੰਟ S ਜੋ ਖਸਰਾ ਨੰਬਰ 22 ਦੀ ਦੱਖਣੀ ਬਾਹੀ ਤੇ ਬਣਦਾ ਹੈ ਤੱਕ; ਪੁਆਇੰਟ S ਤੋਂ ਏਮਜ਼ ਹਸਪਤਾਲ ਦੀ ਪੂਰਬੀ, ਦੱਖਣੀ ਅਤੇ ਪੱਛਮੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਬਠਿੰਡਾ-ਡੱਬਵਾਲੀ ਰੋਡ ਦੀ ਉ~ਤਰੀ ਬਾਹੀ ਅਤੇ ਖਸਰਾ ਨੰਬਰ 21/1 ਦੇ ਪੂਰਬੀ ਕੋਨੇ ਦੇ ਮਿਲਣ ਸਥਾਨ ਅਤੇ ਪਰਪੋਜ਼ਡ ਮਿਊਂਸਪਲ ਲਿਮਟ ਦੀ ਸ਼ੁਰੂਆਤ ਤੇ ਪੁਆਇੰਟ T ਤੱਕ; ਪੁਆਇੰਟ T ਤੋਂ ਬਠਿੰਡਾ-ਡੱਬਵਾਲੀ ਰੋਡ ਦੀ ਉ~ਤਰੀ ਬਾਹੀ ਅਤੇ ਪਰਪੋਜ਼ਡ ਮਿਊਂਸਪਲ ਲਿਮਟ ਦੇ ਨਾਲ-ਨਾਲ ਦੱਖਣ-ਪੱਛਮ ਵੱਲ ਨੂੰ ਚਲਦੇ ਹੋਏ ਬਠਿੰਡਾ-ਡੱਬਵਾਲੀ ਰੋਡ ਦੀ ਉ~ਤਰੀ ਬਾਹੀ ਅਤੇ ਖਸਰਾ ਨੰਬਰ 136 ਦੇ ਦੱਖਣੀ ਕੋਨੇ ਤੇ ਬਣਦਾ ਪੁਆਇੰਟ U ਤੱਕ ।

ਪੱਛਮ: ਪੁਆਇੰਟ U ਤੋਂ ਪਿੰਡ ਜੋਧਪੁਰ ਰੋਮਾਣਾ ਤੋਂ ਪਿੰਡ ਨਰੂਆਣਾ ਨੂੰ ਜਾਂਦੇ ਰਸਤੇ ਦੀ ਪੂਰਬੀ ਬਾਹੀ ਅਤੇ ਪਰਪੋਜ਼ਡ ਮਿਊਂਸਪਲ ਲਿਮਟ ਨਾਲ-ਨਾਲ ਉੱਤਰ-ਪੱਛਮ ਵੱਲ ਨੂੰ ਚਲਦੇ ਹੋਏ ਬਠਿੰਡਾ ਡਿਸਟਰੀਬਿਉਟਰੀ ਨੂੰ ਪਾਰ ਕਰਦੇ ਹੋਏPUNJAB GOVT. GAZ. (EXTRA), APRIL 18, 2023 (CHTR 28, 1945 SAKA) 1311 ਡੱਬਵਾਲੀ ਰੇਲਵੇ ਲਾਈਨ ਦੀ ਉ~ਤਰੀ ਬਾਹੀ ਤੇ ਪੁਆਇੰਟ V ਤੱਕ; ਪੁਆਇੰਟ V ਤੋਂ ਡੱਬਵਾਲੀ ਰੇਲਵੇ ਲਾਈਨ ਦੀ ੳ~ੁੱਤਰੀ ਬਾਹੀ ਅਤੇ ਪਰਪੋਜ਼ਡ ਮਿਊਂਸਪਲ ਲਿਮਟ ਨਾਲ-ਨਾਲ ਉ~ਤਰ-ਪੂਰਬ ਵੱਲ ਨੂੰ ਚਲਦੇ ਹੋਏ ਡੱਬਵਾਲੀ ਰੇਲਵੇ ਲਾਈਨ ਅਤੇ ਬਾਦਲ ਰੋਡ ਦੀ ਕਰਾਸਿੰਗ ਅਤੇ ਰਿੰਗ ਰੋਡ ਦੇ ਮਿਲਨ ਸਥਾਨ ਅਤੇ ਖਸਰਾ ਨੰਬਰ 4348 ਦੇ ਦੱਖਣੀ-ਪੱਛਮੀ ਕੋਨੇ ਤੇ ਪੁਆਇੰਟ W ਤੱਕ; ਪੁਆਇੰਟ W ਤੋਂ ਪੱਛਮ ਵੱਲ ਨੂੰ ਬਾਦਲ ਰੋਡ ਦੀ ਉ~ਤਰੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਪੁਆਇੰਟ X ਤੱਕ; ਪੁਆਇੰਟ X ਤੋਂ ਉੱਤਰ ਵੱਲ ਨੂੰ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਮੁਲਤਾਨੀਆ ਰੋਡ ਦੀ ਉ~ਤਰੀ ਬਾਹੀ ਤੇ ਪੁਆਇੰਟ Y ਤੱਕ; ਪੁਆਇੰਟ Y ਤੋਂ ਪੱਛਮ ਵੱਲ ਮੁਲਤਾਨੀਆ ਰੋਡ ਦੀ ਉ~ਤਰੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਚਲਦੇ ਹੋਏ ਮੁਲਤਾਨੀਆ ਰੋਡ ਦੀ ਉੱਤਰੀ ਅਤੇ ਸਰਹੰਦ ਕਨਾਲ ਦੀ ਦੱਖਣੀ ਬਾਹੀ ਦੇ ਮਿਲਣ ਸਥਾਨ ਤੇ ਪੁਆਇੰਟ Z ਤੱਕ;

ਪੁਆਇੰਟ Z ਤੋਂ ੳ~ੁੱਤਰ ਵੱਲ ਸਰਹੰਦ ਕਨਾਲ ਨੂੰ ਪਾਰ ਕਰਕੇ ਸਰਹੰਦ ਕਨਾਲ ਦੀ ਉ~ਤਰੀ ਬਾਹੀ ਤੇ ਪੁਆਇੰਟ A1 ਤੱਕ;ਪੁਆਇੰਟ A1 ਤੋਂ ਸਰਹੰਦ ਕਨਾਲ ਦੀ ਉ~ਤਰੀ ਬਾਹੀ ਅਤੇ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ੳ~ੁੱਤਰ-ਪੂਰਬ ਵੱਲ ਨੂੰ ਚਲਦੇ ਹੋਏ ਪੁਆਇੰਟ A2 ਤੱਕ; ਪੁਆਇੰਟ A2 ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ੳ~ੁੱਤਰ ਵੱਲ ਨੂੰ ਚਲਦੇ ਹੋਏ ਮਲੋਟ ਰੋਡ ਦੀ ੳ~ੱਤਰੀ ਬਾਹੀ ਤੇ ਪੁਆਇੰਟ A3 ਤੱਕ; ਪੁਆਇੰਟ A3 ਤੋਂ ਮੌਜੂਦਾ ਮਿਊਂਸਪਲ ਲਿਮਟ ਦੇ ਨਾਲ-ਨਾਲ ਪੱਛਮ ਵੱਲ ਨੂੰ ਚਲਦੇ ਹੋਏ ਮਲੋਟ ਰੋਡ ਦੀ ਉੱਤਰੀ ਬਾਹੀ ਅਤੇ ਬਹਿਮਣ ਡਿਸਟਰੀਬਿਉਟਰੀ ਦੀ ਪੂਰਬੀ ਬਾਹੀ ਪੁਆਇੰਟ A ਤੱਕ ਭਾਵ ਜਿਥੋਂ ਸ਼ੁਰੂ ਕੀਤਾ ਸੀ ਤੱਕ ।

ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 10 ਮਾਰਚ, 2023

ਸਥਾਨਕ ਸਰਕਾਰ ਵਿਭਾਗ

2812/4-2023/Pb. Govt. Press, S.A.S. Nagar

Cite this issue. Punjab Gazette, Government of Punjab, 18 April 2023. Indian Gazettes, https://egazette.servantsofknowledge.in/details/in.gazette.punjabdsa.2023-04-18.62090/. Archive identifier in.gazette.punjabdsa.2023-04-18.62090.