Servants of Knowledge
Punjab Gazette · Government of Punjab

Regarding Nagar Council Ahmedgarh

Published 05 May 2023

Department
Local Government
Type
Extra Ordinary
Notification no.
1220
Gazetteid
CHD/0092/2021-2023
Identifier
in.gazette.punjabdsa.2023-05-05.61800
Languages
English, Punjabi

click here for IIIF manifest

PUNJAB GOVT. GAZ. (EXTRA), MAY 5, 2023 (VYSK 15, 1945 SAKA) 1413

EXTRAORDINARY

Published by Authority

CHANDIGARH, FRIDAY, MAY 5, 2023 (VAISAKHA 15, 1945 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ)

ਨੋਟੀਫਿਕੇਸ਼ਨ

ਮਿਤੀ 5 ਮਈ, 2023

ਨੰਬਰ: 15/33/2023-5ਸਸ3/1220.-ਜਿਵੇਂ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮਲੇਰਕੋਟਲਾ ਵੱਲੋਂ ਆਪਣੇ ਦਫਤਰ ਦੇ ਪੱਤਰ ਨੰ:ਏ.ਡੀ.ਸੀ.(ਜ)-2023/457 ਮਿਤੀ 20.02.2023 ਰਾਹੀਂ, ਮਿਤੀ 16.02.2023 ਨੂੰ ਨਗਰ ਕੌਂਸਲ,ਅਹਿਮਦਗੜ੍ਹ ਦੇ ਕੁੱਲ 18 ਮੈਬਰਾਂ ਵਿਚੋਂ 12 ਮੈਂਬਰਾਂ ਵੱਲੋਂ ਸ਼੍ਰੀ ਵਿਕਾਸ ਟੰਡਨ ਪ੍ਰਧਾਨ, ਨਗਰ ਕੌਂਸਲ, ਅਹਿਮਦਗੜ੍ਹ ਦੇ ਖਿਲਾਫ ਪਾਸ ਕੀਤੇ ਬੇ-ਭਰੋਸਗੀ ਦੇ ਮਤੇ ਸਬੰਧੀ, ਪ੍ਰਾਪਤ ਹੋਈ ਰਿਪੋਰਟ ਦੇ ਆਧਾਰ ਤੇ ਸ਼੍ਰੀ ਵਿਕਾਸ ਟੰਡਨ ਪ੍ਰਧਾਨ ਨਗਰ ਕੌਂਸਲ, ਅਹਿਮਦਗੜ੍ਹ ਨੂੰ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਮਿਤੀ 15.03.2023 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।

2. ਜਿਵੇਂ ਕਿ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਅਹਿਮਦਗੜ੍ਹ ਵੱਲੋ ਪੱਤਰ ਨੰ:646-49/23 ਮਿਤੀ 15.03.2023 ਰਾਹੀਂ ਸੂਚਿਤ ਕੀਤਾ ਹੈ ਕਿ ਸ਼੍ਰੀ ਵਿਕਾਸ ਟੰਡਨ ਪ੍ਰਧਾਨ ਨਗਰ ਕੌਂਸਲ, ਅਹਿਮਦਗੜ੍ਹ ਨੂੰ ਜਾਰੀ ਕੀਤਾ ਗਿਆ ਕਾਰਣ ਦੱਸੋ ਨੋਟਿਸ ਮਿਤੀ 15.03.2023 ਨੂੰ ਡਲੀਵਰ ਕਰਵਾ ਦਿੱਤਾ ਗਿਆ ਹੈ।

3. ਜਿਵੇਂ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਸਰਕਾਰ ਵੱਲੋਂ ਪੱਤਰ ਮਿਤੀ 15.03.2023 ਰਾਹੀਂ ਜਾਰੀ ਕਾਰਨ ਦੱਸੋਂ ਨੋਟਿਸ ਦਾ ਜਵਾਬ 21 ਦਿਨਾਂ ਦੇ ਅੰਦਰ-ਅੰਦਰ ਪ੍ਰਧਾਨ, ਨਗਰ ਕੌਂਸਲ, ਅਹਿਮਦਗੜ੍ਹ ਵੱਲੋਂ ਪੇਸ਼ ਕਰਨਾ ਸੀ। ਜਿਸ ਅਨੁਸਾਰ ਮਿਤੀ 05.04.2023 ਨੂੰ 21 ਦਿਨਾਂ ਦਾ ਸਮਾਂ ਪੂਰਾ ਹੁੰਦਾ ਹੈ,ਪ੍ਰੰਤੂ ਉਨ੍ਹਾਂ ਵੱਲੋਂ ਮਿਤੀ 13.04.2023 ਤੱਕ ਕਾਰਨ ਦੱਸੋਂ ਨੋਟਿਸ ਦਾ ਜਵਾਬ ਪੇਸ਼ ਨਹੀਂ ਕੀਤਾ ਹੈ।

4. ਜਿਵੇਂ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਕੌਂਸਲਰਾਂ ਨੂੰ ਅਧਿਕਾਰ ਹੈ ਕਿ ਉਹ 2/3 ਬਹੁਮੱਤ ਨਾਲ ਪ੍ਰਧਾਨ/ਸੀਨੀਅਰ ਮੀਤ ਪ੍ਰਧਾਨ ਦੇ ਖਿਲਾਫ ਬੇ-ਭਰੋਸਗੀ ਦਾ ਮਤਾ ਪਾ ਸਕਦੇ ਹਨ। ਇਸ ਕੇਸ ਵਿੱਚ ਕੌਂਸਲਰਾਂ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 16.02.2023 ਨੂੰ ਸਮਾਂ ਸਵੇਰੇ 12:00 ਵਜੇ ਦਫਤਰ ਨਗਰ ਕੌਂਸਲ ਅਹਿਮਦਗੜ੍ਹ ਦੇ ਟਾਊਨ ਹਾਲ ਵਿਖੇ ਹੋਈ ਮੀਟਿੰਗ ਵਿੱਚ ਕੌਂਸਲਰਾਂ ਵੱਲੋਂ ਸ਼੍ਰੀ ਵਿਕਾਸ ਟੰਡਨ ਪ੍ਰਧਾਨ, ਨਗਰ ਕੌਂਸਲ ਅਹਿਮਦਗੜ੍ਹ ਵਿਰੁੱਧ ਬੇਭਰੋਸਗੀ ਦਾ ਮਤਾ ਨੰ. 124 ਮਿਤੀ 16.02.2023 ਰੂਲਾਂ ਅਨੁਸਾਰ 2/3 ਬਹੁਮੱਤ ਨਾਲ ਮਤਾ ਪਾਸ ਕੀਤਾ ਗਿਆ। ਜਿਸ ਦੇ ਸਨਮੁੱਖ ਸਰਕਾਰਵੱਲੋਂ ਮਿਤੀ 15.03.2023 ਨੂੰ ਜਾਰੀ ਕਾਰਨ ਦੱਸੋਂ ਨੋਟਿਸ ਦਾ ਜਵਾਬ ਮਿਤੀ 13.04.2023 ਤੱਕ ਪ੍ਰਾਪਤ ਨਾ ਹੋਣ ਤੋਂ ਸਪਸ਼ਟ ਹੈ ਕਿ ਪ੍ਰਧਾਨ, ਨਗਰ ਕੌਂਸਲ ਅਹਿਮਦਗੜ੍ਹ ਇਸ ਸਬੰਧੀ ਕੁੱਝ ਨਹੀ ਕਹਿਣਾ ਚਾਹੁੰਦੇ ਹਨ। ਸਰਕਾਰ ਵੱਲੋਂ ਜਾਰੀ ਕਾਰਨ ਦੱਸੋਂ ਨੋਟਿਸ ( 1413 ) PUNJAB GOVT. GAZ. (EXTRA), MAY 5, 2023 (VYSK 15, 1945 SAKA) 1414 ਵਿੱਚ ਲਗਾਏ ਦੋਸ਼ ਸਿੱਧ ਹੁੰਦੇ ਹਨ। ਇਸ ਲਈ ਸ਼੍ਰੀ ਵਿਕਾਸ ਟੰਡਨ ਪ੍ਰਧਾਨ, ਨਗਰ ਕੌਂਸਲ ਅਹਿਮਦਗੜ੍ਹ ਦੇ ਵਿਰੁੱਧ 2/3 ਮੈਂਬਰਾਂ ਵੱਲੋਂ ਪਾਸ ਕੀਤੇ ਗਏ ਬੇ-ਭਰੋਸਗੀ ਦੇ ਮਤੇ ਸਬੰਧੀ ਉਕਤ ਪ੍ਰਧਾਨ ਨੂੰ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਅਹੁੱਦੇ ਤੋਂ ਫਾਰਗ ਕੀਤਾ ਜਾਂਦਾ ਹੈ।

ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 19 ਅਪ੍ਰੈਲ, 2023

ਸਥਾਨਕ ਸਰਕਾਰ ਵਿਭਾਗ।

2827/5-2023/Pb. Govt. Press, S.A.S. Nagar

Cite this issue. Punjab Gazette, Government of Punjab, 05 May 2023. Indian Gazettes, https://egazette.servantsofknowledge.in/details/in.gazette.punjabdsa.2023-05-05.61800/. Archive identifier in.gazette.punjabdsa.2023-05-05.61800.