| PUNJAB GOVT. GAZ. (EXTRA), MAY 5, 2023 (VYSK 15, 1945 SAKA) 1397 | ||
EXTRAORDINARY
Published by Authority
CHANDIGARH, FRIDAY, MAY 5, 2023 (VAISAKHA 15, 1945 SAKA)
ਪੰਜਾਬ ਸਰਕਾਰ
ਸਿੱਖਿਆ ਵਿਭਾਗ
(ਸਿੱਖਿਆ-7 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 4 ਮਈ, 2023
ਨੰ: SED-EDU709/1/2023-4EDU I/541081/2023.-ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ਲ ਸਕੂਲ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ (ਮੈਰੀਟੋਰੀਅਸ ਸਕੂਲ), ਤਲਵਾੜਾ ਵਿੱਚ 9ਵੀਂ ਜਮਾਤ ਅਤੇ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ਲ ਸਕੂਲ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ (ਮੈਰੀਟੋਰੀਅਸ ਸਕੂਲ), ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁੁਰ, ਗੁੁਰਦਾਸਪੁੁਰ, ਜਲੰਧਰ, ਲੁੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਤਲਵਾੜਾ ਵਿਖੇ 11ਵੀਂ ਜਮਾਤ ਵਿੱਚ ਦਾਖਲੇ ਲਈ ਸੰਯੁੁਕਤ ਪ੍ਰਵੇਸ਼ ਪ੍ਰੀਖਿਆ ਅਤੇ ਸੰਯੁੁਕਤ ਮੈਰਿਟ ਅਧਾਰਤ ਦਾਖਲਾ ਪ੍ਰਕਿਰਿਆ ਸੁੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਪੰਜਵੀਂ ਮੰਜਿਲ, ਬਲਾਕ ਈ, ਵਿੱਦਿਆ ਭਵਨ (ਸਿੱਖਿਆ ਵਿਭਾਗ) ਫੇਜ਼-8, ਐਸ.ਏ.ਐਸ. ਨਗਰ (ਮੁੁਹਾਲੀ), ਪੰਜਾਬ ਦੁੁਆਰਾ ਕੀਤੀ ਜਾਵੇਗੀ।
1.0 ਦਾਖਲਾ ਪ੍ਰਕਿਰਿਆ
1.1 ਮੈਰੀਟੋਰੀਅਸ ਸਕੂਲਾਂ ਦੀਆਂ 4600 ਸੀਟਾਂ (ਅਨੁੁਲੱਗ-1 ਤੇ ਨੱਥੀ) ਲਈ ਦਾਖਲੇ ਦੀ ਰਜਿਸਟੇ੍ਰਸ਼ਨ ਪ੍ਰਕਿਰਿਆ ਹਰ ਸਾਲ ਪਹਿਲੀ ਜਨਵਰੀ ਤੋਂ ਸ਼ੁੁਰੂ ਹੋਇਆ ਕਰੇਗੀ। ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਚਾਰਜ ਵਿਭਾਗ ਵੱਲੋਂ ਤੈਅ ਕਰਕੇ ਪਬਲਿਕ ਨੋਟਿਸ ਵਿੱਚ ਦੱਸੀ ਜਾਵੇਗੀ।
1.2 ਹੇਠ ਲਿਖੇ ਸਕੂਲਾਂ ਦੇ ਵਿਦਿਆਰਥੀ ਦਾਖਲਾ ਲੈਣ ਲਈ ਅਪਲਾਈ ਕਰਨ ਦੇ ਯੋਗ ਹੋਣਗੇ:-
1.2.1 ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੁੁਆਰਾ ਲਈ ਜਾਂਦੀ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ।
1.2.2 ਦਸ਼ਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਾਦਲ, ਤਲਵੰਡੀ ਸਾਬੋ (ਬਠਿੰਡਾ), ਕੋਟਲਾ ਸੁੁਲਤਾਨ (ਜ਼ਿਲ੍ਹਾ ਅੰਮ੍ਰਿਤਸਰ) ਅਤੇ ਆਦਰਸ਼ ਅਤੇ ਮਾਡਲ ਸਕੂਲ ਜਿਹੜੇ ਕਿ PSEB/PPP ਮੋਡ ਅਧੀਨ ਆਉਂਦੇ ਹਨ, ਸਕੂਲਾਂ ਦੇ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ।
1.2.3 ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਉਨ੍ਹਾਂ ਲਈ ਰਾਖਵੀਆਂ ਦਸ ਪ੍ਰਤੀਸ਼ਤ ਸੀਟਾਂ ਵਿਰੁੱਧ ਅਪਲਾਈ ਕਰ ਸਕਦੇ ਹਨ, ਜੇਕਰ ਉਨ੍ਹਾਂ ਕੋਲ ਆਟਾ ਦਾਲ
( 1397 )PUNJAB GOVT. GAZ. (EXTRA), MAY 5, 2023 (VYSK 15, 1945 SAKA) 1398 ਸਕੀਮ/ਸਮਾਰਟ ਕਾਰਡ ਦੇ ਦਸਤਾਵੇਜ਼ੀ ਸਬੂਤ ਹੋਣ ਅਤੇ ਅਜਿਹੇ ਕਾਰਡ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਖੁੁਰਾਕ ਅਤੇ ਸਪਲਾਈ ਵਿਭਾਗ ਦੇ ਸਮਰੱਥ ਅਧਿਕਾਰੀ ਵੱਲੋਂ ਆਪਣੀ ਮੋਹਰ ਸਮੇਤ ਪ੍ਰਤੀ ਹਸਤਾਖਰ ਹੋਣ।
2.0 ਘੱਟੋ ਘੱਟ ਅਕਾਦਮਿਕ ਯੋਗਤਾ
2.1 ਗਿਆਰਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਜਨਰਲ ਕੈਟਾਗਿਰੀ ਦੇ ਪਿਛਲੇ ਅਕਾਦਮਿਕ ਸ਼ੈਸਨ ਦੀ ਦਸਵੀਂ ਜਮਾਤ ਵਿੱਚੋਂ 70% ਅੰਕ ਅਤੇ SC/ST ਕੈਟਾਗਿਰੀ ਦੇ 65% ਅੰਕ ਲੈਣ ਵਾਲੇ ਵਿਦਿਆਰਥੀ ਦਾਖਲਾ ਲੈਣ ਲਈ ਅਪਲਾਈ ਕਰਨ ਦੇ ਯੋਗ ਹੋਣਗੇ।
2.2 ਮੈਰੀਟੋਰੀਅਸ ਸਕੂਲ ਤਲਵਾੜਾ ਵਿੱਚ ਨੌਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਘੱਟੋ-ਘੱਟ ਯੋਗਤਾ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਸਰਕਾਰੀ ਸਕੂਲ ਵਿੱਚੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਣਾ ਹੈ।
3.0 ਰਾਖਵਾਂਕਰਨ
3.1 ਆਟਾ ਦਾਲ/ਸਮਾਰਟ ਕਾਰਡ ਧਾਰਕਾਂ ਲਈ ਰਾਖਵਾਂਕਰਨ
3.1.1 ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਦਸ ਪ੍ਰਤੀਸ਼ਤ ਸੀਟਾਂ ਰਾਖਵੀਆਂ ਹੋਣਗੀਆਂ, ਜੋ ਕਿ ਖੁੁਰਾਕ ਅਤੇ ਸਪਲਾਈ ਵਿਭਾਗ ਦੀ ਆਟਾ ਦਾ+ ਸਕੀਮ ਦੇ ਹੱਕਦਾਰ ਪਰਿਵਾਰ ਨਾਲ ਸਬੰਧ ਰੱਖਦੇ ਹੋਣ ਭਾਵ ਉਹ ਲਾਜ਼ਮੀ ਤੌਰ ਤੇ ਸਮਾਰਟ ਕਾਰਡ ਧਾਰਕ ਹੋਣ।
3.1.2 ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਉਮੀਦਵਾਰਾਂ ਲਈ ਇਸ ਦਸ ਪ੍ਰਤੀਸ਼ਤ ਰਾਖਵੇਂਕਰਨ ਦਾ ਲਾਭ ਲੈਣ ਲਈ ਲਾਜ਼ਮੀ ਹੋਵੇਗਾ ਕਿ ਉਹ ਨਵੀਨਤਮ ਆਟਾ ਦਾਲ ਸਮਾਰਟ ਕਾਰਡ ਦਿਖਾਉਣ ਜਾਂ ਇਸ ਦੇ ਬਰਾਬਰ ਦਾ ਕੋਈ ਹੋਰ ਕਾਰਡ ਦਿਖਾਉਣ, ਜੋ ਕਿ ਪੰਜਾਬ ਰਾਜ ਦੇ ਖੁੁਰਾਕ ਅਤੇ ਸਪਲਾਈ ਵਿਭਾਗ ਦੇ ਸਮਰੱਥ ਅਧਿਕਾਰੀ ਤੋਂ, ਉਸ ਦੇ ਦਫਤਰ ਦੀ ਮੋਹਰ ਸਮੇਤ ਪ੍ਰਤੀ ਹਸਤਾਖਰ ਹੋਵੇ। ਇਹ ਪ੍ਰਤੀ ਹਸਤਾਖਰ ਛੇ ਮਹੀਨੇ ਤੋਂ ਜਿਆਦਾ ਪੁੁਰਾਣੇ ਨਹੀਂ ਹੋਣੇ ਚਾਹੀਦੇ।
3.1.3 ਜੇਕਰ ਇਸ ਕੋਟੇ ਦੇ ਅਧੀਨ ਯੋਗ ਵਿਦਿਆਰਥੀ ਨਹੀਂ ਮਿਲਦੇ ਤਾਂ ਇਸ ਕੋਟੇ ਦੀਆਂ ਖਾਲੀ ਸੀਟਾਂ ਜਨਰਲ ਮੈਰਿਟ ਲਿਸਟ ਵਿੱਚੋਂ 60:40 ਦੇ ਅਨੁੁਪਾਤ ਅਨੁੁਸਾਰ ਕ੍ਰਮਵਾਰ ਕੁੁੜੀਆਂ ਅਤੇ ਮੁੰਡਿਆਂ ਵਿੱਚੋਂ ਭਰੀਆਂ ਜਾਣਗੀਆਂ।
3.2 ਵਿਕਲਾਂਗ ਵਿਦਿਆਰਥੀਆਂ ਲਈ ਰਾਖਵਾਂਕਰਨ
3.2.1 ਪੰਜਾਬ ਸਰਕਾਰ ਦੇ ਸਮਾਜਿਕ ਸੁੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮਿਤੀ 09.01.2021 ਦੇ ਨੋਟੀਫਿਕੇਸ਼ਨ ਨੰਬਰ 11/5/2017-1SS(6SS)/92 ਅਨੁੁਸਾਰ ਵਿਕਲਾਂਗ ਲੜਕੀਆਂ ਲਈ ਦਸ ਪ੍ਰਤੀਸ਼ਤ ਅਤੇ ਵਿਕਲਾਂਗ ਲੜਕਿਆਂ ਲਈ ਪੰਜ ਪ੍ਰਤੀਸ਼ਤ ਸੀਟਾਂ ਰਾਖਵੀਆਂ ਹੋਣਗੀਆਂ।
3.2.2 ਪੰਜਾਬ ਸਰਕਾਰ ਦੇ ਸਮਾਜਿਕ ਸੁੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮਿਤੀ 09-01-2021 ਦੇ ਨੋਟੀਫਿਕੇਸ਼ਨ ਨੰਬਰ 11/05/2017-1SS(6SS)/92 ਅਨੁੁਸਾਰ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਏਗਾ, ਜਿਨ੍ਹਾਂ ਦੀ ਵਿਕਲਾਂਗਤਾ 40% ਜਾਂ ਇਸ ਤੋਂ ਵੱਧ ਹੋਵੇਗੀ।
3.2.3 ਦਸ ਪ੍ਰਤੀਸ਼ਤ ਵਿਕਲਾਂਗ ਕੁੁੜੀਆਂ ਅਤੇ ਪੰਜ ਪ੍ਰਤੀਸ਼ਤ ਵਿਕਲਾਂਗ ਮੁੰਡਿਆਂ ਲਈ ਰਾਖਵੀਆਂ ਸੀਟਾਂ ਸਿਰਫ ਉਹਨਾਂ ਵਿਕਲਾਂਗ ਵਿਦਿਆਰਥੀਆਂ ਨੂੰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਕੋਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁੁਸਾਰ ਸਮਰੱਥ ਅਧਿਕਾਰੀ ਦੁੁਆਰਾ ਜਾਰੀ ਪ੍ਰਮਾਣਿਤ ਵਿਕਲਾਂਗਤਾ ਸਰਟੀਫਿਕੇਟ ਹੋਵੇਗਾ, ਜਿਸ ਵਿੱਚ 40% ਜਾਂ ਇਸ ਤੋਂ ਵੱਧ ਵਿਕਲਾਂਗਤਾ ਦਰਸਾਈ ਗਈ ਹੋਵੇ।
3.2.4 ਜੇਕਰ ਇਸ ਕੋਟੇ ਅਧੀਨ ਯੋਗ ਵਿਦਿਆਰਥੀ ਨਹੀਂ ਮਿਲਦੇ ਤਾਂ ਇਸ ਕੋਟੇ ਦੀਆਂ ਖਾਲੀ ਸੀਟਾਂ ਜਨਰਲ ਮੈਰਿਟ ਲਿਸਟ ਵਿੱਚੋਂ 60:40 ਦੇ ਅਨੁੁਪਾਤ ਅਨੁੁਸਾਰ ਕ੍ਰਮਵਾਰ ਕੁੁੜੀਆਂ ਅਤੇ ਮੁੰਡਿਆਂ ਵਿੱਚੋਂ ਭਰੀਆਂ ਜਾਣਗੀਆਂ।
PUNJAB GOVT. GAZ. (EXTRA), MAY 5, 2023 (VYSK 15, 1945 SAKA) 13993.3 ਵੂਮੈਨ ਹੈਡਡ ਹਾਊਸਹੋਲਡ ਦੀਆਂ ਕੁੁੜੀਆਂ ਲਈ ਰਾਖਵਾਂਕਰਨ
3.3.1 ਸਮਾਜਿਕ ਸੁੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮਿਤੀ 09-01-2021 ਦੇ ਨੋਟੀਫਿਕੇਸ਼ਨ ਨੰ: 11/05/ 2017-3SS(2SS)/74 ਅਨੁੁਸਾਰ ਵੀਹ ਪ੍ਰਤੀਸ਼ਤ ਸੀਟਾਂ ਵੂਮੈਨ ਹੈਡਡ ਹਾਊਸਹੋਲਡ ਲਈ ਰਾਖਵੀਆਂ ਹਨ।
3.3.2 ਉਮੀਦਵਾਰਾਂ ਨੂੰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਵੂਮੈਨ ਹੈਡਡ ਹਾਊਸਹੋਲਡ ਕੈਟਾਗਿਰੀ ਦਾ ਲਾਭ ਲੈਣ ਲਈ ਪ੍ਰਮਾਣਿਤ ਸਬੂਤ ਦਿਖਾਉਣਾ ਜ਼ਰੂਰੀ ਹੋਵੇਗਾ।
3.3.3 ਪੰਜਾਬ ਸਰਕਾਰ ਦੇ ਸਮਾਜਿਕ ਸੁੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨੋਟੀਫਿਕੇਸ਼ਨ ਨੰ:
11/5/2017-3SS(2SS)/74 ਮਿਤੀ 09-01-2021 ਅਨੁੁਸਾਰ ਵੀਹ ਪ੍ਰਤੀਸ਼ਤ ਕੋਟੇ ਦੀਆਂ ਰਾਖਵੀਆਂ ਸੀਟਾਂ ਸਿਰਫ ਲੜਕੀਆਂ ਨੂੰ ਹੀ ਦਿੱਤੀਆਂ ਜਾਣਗੀਆਂ। ਕੋਈ ਵੀ ਔਰਤ ਘਰ ਦੀ ਮ~ੁਖੀ ਹੋ ਸਕਦੀ ਹੈ, ਚਾਹੇ ਉਹ ਦਾਦੀ ਹੋਵੇ (ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ), ਜਾਂ ਮਾਂ ਹੋਵੇ (ਪਿਤਾ ਦੀ ਮੌਤ, ਤਲਾਕ, ਵਿਕਲਾਂਗ ਪਿਤਾ, ਜੋ ਕੰਮ ਕਰਨ/ਕਮਾਉਣ ਦੇ ਯੋਗ ਨਾ ਹੋਵੇ, ਪਿਤਾ ਦੀ ਲੰਮੇ ਸਮੇਂ ਤੋਂ ਘਰ ਤੋਂ ਗੈਰਹਾਜਰੀ/ਗੈਰਮੌਜੂਦਗੀ, ਘੱਟੋ ਘੱਟ ਸੱਤ ਸਾਲ ਲਈ) ਜਾਂ ਵੱਡੀ ਭੈਣ (ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ)। ਮਾਤਾ ਪਿਤਾ ਦੋਵਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਜਾਂ ਪਿਤਾ ਦੀ ਗੁੰਮਸ਼ੁੁਦਗੀ/ ਵਿਕਲਾਂਗਤਾ/ਤਲਾਕ ਦੇ ਕੇਸ ਵਿਚ ਸਬੰਧਤ ਪ੍ਰਮਾਣਿਤ ਸਰਟੀਫਿਕੇਟ ਜੋ ਕਿ ਸਮਰੱਥ ਅਧਿਕਾਰੀ ਦੁੁਆਰਾ ਜਾਰੀ ਕੀਤਾ ਗਿਆ ਹੋਵੇ, ਦਿਖਾਉਣਾ ਲਾਜ਼ਮੀ ਹੋਵੇਗਾ।
ਜੇਕਰ ਇਸ ਕੋਟੇ ਅਧੀਨ ਯੋਗ ਵਿਦਿਆਰਥੀ ਨਹੀਂ ਮਿਲਦੇ ਤਾਂ ਇਸ ਕੋਟੇ ਦੀਆਂ ਖਾਲੀ ਸੀਟਾਂ ਲੜਕੀਆਂ ਦੀ ਜਰਨਲ ਮੈਰਿਟ ਲਿਸਟ ਵਿੱਚੋਂ ਭਰੀਆਂ ਜਾਣਗੀਆਂ।
4.0 ਚੋਣ ਪ੍ਰਕਿਰਿਆ
4.1 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ, ਦਾਖਲਾ ਪ੍ਰਵੇਸ਼ ਪ੍ਰੀਖਿਆ ਦੀ ਮੈਰਿਟ ਦੇ ਅਧਾਰ ਤੇ ਦਿੱਤਾ ਜਾਵੇਗਾ। ਦਾਖਲਾ ਪ੍ਰਵੇਸ਼ ਪ੍ਰੀਖਿਆ 100 ਅੰਕਾਂ ਦੀ ਹੋਵੇਗੀ, ਜੋ ਕਿ ਅੰਗ੍ਰੇਜੀ, ਗਣਿਤ ਅਤੇ ਵਿਗਿਆਨ ਵਿਸ਼ਿਆਂ ਨਾਲ ਸਬੰਧਿਤ ਹੋਵੇਗੀ। ਇਸ ਪ੍ਰੀਖਿਆ ਵਿੱਚੋਂ ਪਾਸ ਹੋਣ ਲਈ ਉਮੀਦਵਾਰ ਨੂੰ ਹਰ ਇੱਕ ਵਿਸ਼ੇ ਵਿੱਚੋਂ ਘੱਟੋ ਘੱਟ 33% ਅੰਕ ਅਤੇ ਸਾਰੇ ਵਿਸ਼ਿਆਂ ਵਿੱਚੋਂ ਕ~ੁਲ ਮਿਲਾ ਕੇ 50% ਅੰਕ ਪ੍ਰਾਪਤ ਕਰਨੇ ਲਾਜ਼ਮੀ ਹੋਣਗੇ। ਜੇਕਰ ਦੋ ਜਾਂ ਦੋ ਤੋਂ ਵੱਧ ਵਿਦਿਆਰਥੀਆਂ ਦੇ ਬਰਾਬਰ ਅੰਕ ਆਉਂਦੇ ਹਨ ਤਾਂ ਵੱਡੀ ਉਮਰ ਵਾਲੇ ਵਿਦਿਆਰਥੀ ਨੂੰ ਪਹਿਲ ਦਿੱਤੀ ਜਾਵੇਗੀ।
5.0 ਕਾਉਂਸਲਿੰਗ, ਸਕਰੂਟਨੀ ਅਤੇ ਵੈਰੀਫਿਕੇਸ਼ਨ
5.1 ਦਾਖਲੇ ਲਈ ਕੇਂਦਰੀਕ੍ਰਿਤ ਕਾਉਂਸਲਿੰਗ ਆਨਲਾਇਨ ਹੋਵੇਗੀ। ਮੈਰੀਟੋਰੀਅਸ ਸੁੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ, ਸਹਾਇਕ ਪ੍ਰੋਜੈਕਟ ਡਾਇਰੈਕਟਰ ਅਤੇ ਸੁੁਪਰਡੰਟ ਕਾਉਂਸਲਿੰਗ ਅਤੇ ਦਾਖਲਾ ਪ੍ਰਕਿਰਿਆ ਦੀ ਪੂਰਨ ਨਿਗਰਾਨੀ ਕਰਨਗੇ। ਜ਼ਿਲ੍ਹਾ ਪੱਧਰ ਤੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਮੈਰਿਟ ਦੇ ਅਧਾਰ ਤੇ ਅਤੇ ਸੀਟਾਂ ਦੀ ਉਪਲੱਬਧਤਾ ਦੇ ਆਧਾਰ ਤੇ ਸੀਟ ਅਲਾਟ ਕਰਨ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਪੜਤਾਲ ਕਰਨ ਅਤੇ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਜਾਂਚਣ ਲਈ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।
5.2 ਬਾਕੀ ਬਚਦੇ ਉਮੀਦਵਾਰਾਂ ਦੀ ਵੇਟਿੰਗ ਲਿਸਟ ਮੈਰਿਟ ਅਨੁੁਸਾਰ ਤਿਆਰ ਕਰਕੇ ਵੈਬਸਾਈਟ ਤੇ ਪਾਈ ਜਾਵੇਗੀ, ਜਿਸ ਵਿਚੋਂ ਪਹਿਲੇ ਫੇਜ਼ ਦੀ ਆਨਲਾਈਨ ਕਾਊਂਸਲਿੰਗ ਤੋਂ ਬਾਅਦ ਖਾਲੀ ਰਹਿ ਗਈਆਂ ਸੀਟਾਂ ਭਰੀਆਂ ਜਾਣਗੀਆਂ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕਾਊਂਸਲਿੰਗ ਪ੍ਰਕਿਰਿਆ ਅਨੁੁਸਾਰ ਦਾਖਲਾ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਇੱਕ ਹਫਤੇ ਦੇ ਅੰਦਰ-ਅੰਦਰ ਸਕੂਲ ਵਿੱਚ ਰਿਪੋਰਟ ਕਰੇਗਾ।
ਜੇਕਰ ਵਿਦਿਆਰਥੀ ਤੈਅ ਦਿਨਾਂ ਦੇ ਅੰਦਰ-ਅੰਦਰ ਸਬੰਧਤ ਸਕੂਲ ਵਿੱਚ ਰਿਪੋਰਟ ਨਹੀਂ ਕਰਦਾ ਤਾਂ ਉਸ ਦੀ ਸੀਟ ਖਾਲੀ ਸਮਝ ਲਈ ਜਾਵੇਗੀ।
6.0 ਫੀਸ
6.1 ਰਜਿਸਟਰੇਸ਼ਨ ਚਾਰਜ ਤੋਂ ਇਲਾਵਾ ਵਿਦਿਆਰਥੀਆਂ ਕੋਲੋਂ ਕਿਸੇ ਵੀ ਪ੍ਰਕਾਰ ਦੀ ਹੋਰ ਫੀਸ ਜਾਂ ਫੰਡ ਨਹੀਂ ਲਿਆ ਜਾਵੇਗਾ।
PUNJAB GOVT. GAZ. (EXTRA), MAY 5, 2023 (VYSK 15, 1945 SAKA) 14007.0 ਨਕਲੀ ਦਸਤਾਵੇਜ਼
7.1 ਜੇਕਰ ਕੋਈ ਉਮੀਦਵਾਰ ਕਿਸੇ ਵੀ ਪ੍ਰਕਾਰ ਦੇ ਗ+ਤ, ਜਾਅਲੀ, ਮਨਘੜਤ ਜਾਂ ਛੇੜਛਾੜ ਵਾਲੇ ਦਸਤਾਵੇਜ਼ਾਂ ਦੀ ਮਦਦ ਨਾਲ ਦਾਖਲਾ ਲੈਂਦਾ ਪਾਇਆ ਜਾਂਦਾ ਹੈ ਤਾਂ ਉਸਦਾ ਦਾਖਲਾ ਕਿਸੇ ਵੀ ਸਮੇਂ ਰੱਦ ਕੀਤਾ ਜਾ ਸਕਦਾ ਹੈ, ਇਸ ਦੇ ਨਾਲ ਉਸ ਤੇ ਅਪਰਾਧਿਕ ਕੇਸ ਦਰਜ ਕੀਤਾ ਜਾਵੇਗਾ ਅਤੇ ਉਹ ਵਿਦਿਆਰਥੀ ਭਵਿੱਖ ਵਿੱਚ ਕਦੇ ਵੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਨਹੀਂ ਲੈ ਸਕੇਗਾ।
ਕਿਸੇ ਵੀ ਕਿਸਮ ਦੇ ਵਿਵਾਦ ਵਿਚ ਪ੍ਰੋਜੈਕਟ ਡਾਇਰੈਕਟਰ ਦੁੁਆਰਾ ਅੰਤਿਮ ਫੈਸਲਾ ਲਿਆ ਜਾਵੇਗਾ।
ਜਸਪ੍ਰੀਤ ਤਲਵਾੜ, ਆਈ.ਏ.ਐਸ.
ਚੰਡੀਗੜ੍ਹ
ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, ਮਿਤੀ 9 ਅਪ੍ਰੈਲ, 2023
ਸਕੂਲ ਸਿੱਖਿਆ ਵਿਭਾਗ।
PUNJAB GOVT. GAZ. (EXTRA), MAY 5, 2023 (VYSK 15, 1945 SAKA) 1401 PUNJAB GOVT. GAZ. (EXTRA), MAY 5, 2023 (VYSK 15, 1945 SAKA) 1402 PUNJAB GOVT. GAZ. (EXTRA), MAY 5, 2023 (VYSK 15, 1945 SAKA) 1403 PUNJAB GOVT. GAZ. (EXTRA), MAY 5, 2023 (VYSK 15, 1945 SAKA) 1404