Published by Authority
No. 21] CHANDIGARH, FRIDAY, MAY 26, 2023 (JYAISTHA 5), 1945 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਕਿਰਤ ਵਿਭਾਗ, ਪੰਜਾਬ
ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ
ਅਧਿਸੂਚਨਾ
ਮਿਤੀ 30 ਜੂਨ, 2022
ਨੰ:ੳਵ/7160.-ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ ਵੱਲੋਂ Punjab Medical Representatives' Association (PMRA) (Regd.), National Road, Ghumar Mandi, Ludhiana ਵਿਰੁੱਧ (1) M/s Cadila Pharmaceuticals Limited, Cadila Corporate Campus, Sarkhej-Dholka Road, Bhat Ahmedabad, Gujarat, India through its Managing Director ਅਤੇ (2) M/s Cadila Pharmaceuticals Limited, Cadila Corporate Campus, Sarkhej-Dholka Road, Bhat Ahmedabad, Gujarat, India through HR Director ਵਿਚਕਾਰ ਹੇਠ ਅਨੁੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾਂ ਨੰ: ਐਸ.U.66/ਸੀ.ਏ.14/47 ਐਸ.39 ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਲੁੁਧਿਆਣਾ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-
"ਕੀ ਅਦਾਰੇ ਦੇ ਪ੍ਰਬੰਧਕਾਂ ਵੱਲੋਂ ਮੰਗ ਪੱਤਰ ਨਾਲ ਨੱਥੀ ਲਿਸਟ ਵਿਚਲੇ 14 ਕਿਰਤੀਆਂ ਨੂੰ ਗੈਰ-ਕਾਨੂੰਨੀ ਢੰਗਾਂ ਰਾਹੀਂ ਧਮਕਾਕੇ, ਉਹਨਾਂ ਦੀ ਬਦਲੀ, ਸੇਵਾ ਸਮਾਪਤੀ ਆਦਿ ਦੀਆਂ ਧਮਕੀਆਂ ਦੇਣ ਦੀ ਕਾਰਵਾਈ ਆਈ.ਡੀ ਐਕਟ, 1947 ਦੀ ਧਾਰਾ 2(ra) ਅਧੀਨ ਸ਼ਡਿਊਲ-5 ਦੇ ਪਾਰਟ-1 ਅਨੁੁਸਾਰ ਪ੍ਰਬੰਧਕਾਂ ਦੇ ਪੱਧਰ ਤੇ ਅਨਫੇਅਰ ਪ੍ਰੈਕਟਿਸ ਬਣਦੀ ਹੈ< ਜੇਕਰ ਹਾਂ, ਤਾਂ ਇਸ ਸਬੰਧ ਵਿੱਚ ਕੀ ਨਿਰਣਾ ਹੋਣਾ ਚਾਹੀਦਾ ਹੈ<"
ਅਰੁੁਣ ਸੇਖੜੀ, ਆਈ.ਏ.ਐਸ.
ਮਿਤੀ 24 ਜੂਨ, 2022
ਕਿਰਤ ਕਮਿਸ਼ਨਰ, ਪੰਜਾਬ