| 1991 | ||
| PUNJAB GOVT. GAZ. (EXTRA), JUNE 15, 2023 (JYST 25, 1945 SAKA) | ||
EXTRAORDINARY
Published by Authority
CHANDIGARH, THURSDAY, JUNE 15, 2023 (JYAISTHA 25, 1945 SAKA)
STATE ELECTION COMMISSION, PUNJAB
NOTIFICATION
The 15th June, 2023
No. SEC/PE/SA/2023/1578.- In pursuance of the provisions of Section 93 of the Punjab State Election Commssion Act, 1994 (Punjab Act No. 19 of 1994), the Election Commission hereby notifies the order dated 21.12.2022 of the Election Tribunal, Kharar, Distt. S.A.S. Nagar for general information.
ਬਾ-ਅਦਾਲਤ ਰਵਿੰਦਰ ਸਿੰਘ, ਪੀ.ਸੀ.ਐਸ.,
ਉਪ ਮੰੰਡਲ ਮੈਜਿਸਟਰੇਟ-ਕਮ-ਕੁਲੈਕਟਰ, ਖਰੜ।
ਮਿਸਲ ਨੰ: ਕਿਸਮ ਕੇਸ ਪਿੰਡ ਦਾ ਨਾਮ ਮਿਤੀ ਰਜੂਆ ਮਿਤੀ ਫੈਸਲਾ
05/1 ਚੋਣ ਪਟੀਸ਼ਨ ਸਿੰਘਪੁਰਾ 22-07-2019 21-12-2022
03-10-2022
ਕਮਲਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਸਿੰਘਪੁਰਾ ਬਲਾਕ ਖਰੜ ਤਹਿਸੀਲ ਖਰੜ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)
......ਪਟੀਸ਼ਨਰ
ਬਨਾਮ
1) ਰਿਟਰਨੀਗ ਅਫਸਰ ਸ੍ਰੀ ਅਜੇ ਸਿੰਗਲਾ S.D.O PWD (B&R) ਮੋਹਾਲੀ ਗਰਾਮ ਪੰਚਾਇਤ/ਪੋਲਿੰਗ ਸਟੇਸ਼ਨ ਪਿੰਡ ਸਿੰਘਪੁਰਾ ਬਲਾਕ ਖਰੜ ਤਹਿਸੀਲ ਖਰੜ ਜਿਲ੍ਹਾ ਐਸ.ਏ.ਐਸ ਨਗਰ।
2) ਪਰਜੈਡਿਗ ਅਫਸਰ ਗਰਾਮ ਪੰਚਾਇਤ ਪੋਲਿੰਗ ਸਟੇਸ਼ਨ ਪਿੰਡ ਸਿੰਘਪੁਰਾ
3) ਸਾਧੂ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸਿੰਘਪੁਰਾ
4) ਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਸਿੰਘਪੁਰਾ
ਚੋਣ ਪਟੀਸ਼ਨ ਅਧੀਨ ਧਾਰਾ, 76 ਅਤੇ 78 ਆਫ ਦੀ ਪੰਜਾਬ ਸਰਕਾਰ
ਚੋਣ ਕਮਿਸ਼ਨ ਐਕਟ 1994 (As amended up to date) ਮਿਤੀ
30.12.2018 ਨੂੰ ਹੋਈ ਚੋਣ ਦੀ ਦੁਬਾਰਾ ਗਿਣਤੀ ਕਰਨ ਸਬੰਧੀ।
( 1991 )1992 PUNJAB GOVT. GAZ. (EXTRA), JUNE 15, 2023 (JYST 25, 1945 SAKA) ਹਾਜਰ:- ਕਮਲਜੀਤ ਸਿੰਘ ਵੱਲੋਂ ਸ਼੍ਰੀ ਡੀ.ਐਸ ਵਿਰਕ ਵਕੀਲ
ਸਾਧੂ ਸਿੰਘ ਵੱਲੋਂ ਸ਼੍ਰੀ ਇਕਬਾਲ ਸਿੰਘ ਵਕੀਲ
ਹੁਕਮ
ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ ਕਿ ਪਿੰਡ ਸਿੰਘਪੁਰਾ ਤਹਿਸੀਲ ਖਰੜ, ਜ਼ਿਲ੍ਹਾਂ ਐਸ.ਏ.ਐਸ ਨਗਰ (ਮੋਹਾਲੀ) ਦੀ ਮਿਤੀ 30.12.2018 ਨੂੰ ਪਿੰਡ ਸਿੰਘਪੁਰਾ ਦੇ ਸਰਪੰਚ ਦੀ ਚੋਣ ਹੋਈ ਸੀ।ਪਟੀਸ਼ਨਰ ਵੱਲੋਂ ਕਿਹਾ ਗਿਆ ਹੈ ਕਿ ਪੋਲਿੰਗ ਪਾਰਟੀ ਨੇ ਬਿਨਾਂ ਕਿਸੇ ਕਾਰਨ ਦੱਸੇ 19 ਵੋਟਾਂ ਰੱਦ ਕੀਤੀਆਂ ਹਨ ਅਤੇ ਉਹਨਾਂ ਨੂੰ ਇਹ ਰੱਦ ਕੀਤੀਆਂ ਵੋਟਾਂ ਦੇਖਣ ਦਾ ਮੌਕਾ ਨਹੀਂ ਦਿੱਤਾ ਗਿਆ।ਵੋਟਾਂ ਦੀ ਗਿਣਤੀ ਲਈ ਵੱਖਰੇ ਪੈਕੇਟ ਨਹੀਂ ਬਣਾਏ ਗਏ ਅਤੇ ਰਲੀਆਂ ਮਿਲੀਆਂ ਵੋਟਾਂ ਦੀ ਹੀ ਗਿਣਤੀ ਕੀਤੀ ਗਈ ਹੈ। ਗਿਣਤੀ ਉਪਰੰਤ ਪਟੀਸ਼ਨਰ ਨੂੰ 12 ਵੋਟਾਂ ਨਾਲ ਜੇਤੂ ਘੋਸ਼ਿਤ ਕੀਤਾ ਗਿਆ ਪਰੰਤੂ ਬਾਅਦ ਵਿੱਚ ਪੋਲਿੰਗ ਪਾਰਟੀ ਵੱਲੋਂ ਕਿਹਾ ਗਿਆ ਕਿ 19 ਵੋਟਾਂ ਰੱਦ ਹਨ ਅਤੇ ਉਤਰਵਾਦੀ ਨੰਬਰ 3 ਨੂੰ ਗੇੈਰਕਾਨੁੂੰਨੀ ਤੌਰ ਤੇ 13 ਵੋਟਾਂ ਨਾਲ ਜੇਤੂ ਘੋਸ਼ਿਤ ਕਰ ਦਿੱਤਾ ਗਿਆ।ਪਟੀਸ਼ਨਰ ਵੱਲੋਂ ਇਸ ਸੰਬਧੀ ਮੌਕੇ ਤੇ ਕਾਫੀ ਇਤਰਾਜ ਉਠਾਇਆ ਗਿਆ ਅਤੇ ਮੰਗ ਕੀਤੀ ਗਈ ਕਿ ਵੋਟਾਂ ਦੀ ਗਿਣਤੀ ਦੁਬਾਰਾ ਸਹੀ ਤੌਰ ਤੇ ਅਤੇ ਕਾਨੂੰਨ ਅਨੁੁਸਾਰ ਕੀਤੀ ਜਾਵੇ। ਵੋਟਾਂ ਦੀ ਗਿਣਤੀ ਸਮੇਂ ਪੰਜਾਬ ਪੰਚਾਇਤ ਇਲੈਕਸ਼ਨ ਰੂਲਜ, 1994 ਦੇ ਰੂਲ 33 (ਸੀ) ਦੀ ਉਲੰਘਣਾ ਕੀਤੀ ਗਈ ਹੈ।ਜੇਕਰ ਵੋਟਾਂ ਦੀ ਗਿਣਤੀ ਕਾਨੂੰਨ ਅਨੁਸਾਰ ਕੀਤੀ ਜਾਂਦੀ ਤਾਂ ਪਟੀਸ਼ਨਰ ਨੂੰ ਜੇਤੂ ਕਰਾਰ ਕੀਤਾ ਜਾਣਾ ਬਣਦਾ ਸੀ। ਇਸ ਲਈ ਪਟੀਸ਼ਨਰ ਵੱਲੋਂ ਮੰਗ ਕੀਤੀ ਗਈ ਹੈ ਕਿ ਵੋਟਾਂ ਦੀ ਗਿਣਤੀ ਦੁਬਾਰਾ ਕੀਤੀ ਜਾਵੇ ਅਤੇ ਪਟੀਸ਼ਨਰ ਨੁੂੰ ਬਤੌਰ ਸਰਪੰਚ ਜੇਤੂ ਕਰਾਰ ਦਿੱਤਾ ਜਾਵੇ।
ਉਤਰਵਾਦੀਆਂ ਨੂੰ ਪਟੀਸ਼ਨ ਦਾ ਨੋਟਿਸ ਜਾਰੀ ਕੀਤਾ ਗਿਆ ਉਤਰਵਾਦੀ ਨੰਬਰ 3 ਸਾਧੂ ਸਿੰਘ ਵੱਲੋਂ ਆਪਣੇ ਲਿਖਤੀ ਜਵਾਬ ਵਿੱਚ ਕਿਹਾ ਗਿਆ ਹੈ ਕਿ ਪਟੀਸ਼ਨਰ ਵੱਲੋਂ ਲਗਾਏ ਗਏ ਇਤਰਾਜ ਝੂਠੇ ਹਨ ਅਤੇ ਪੋਲਿੰਗ ਪਾਰਟੀ ਨੇ ਨਿਯਮਾਂ ਅਨੁਸਾਰ ਵੋਟਾਂ ਦੀ ਗਿਣਤੀ ਕਰਕੇ ਉਸਨੂੰ ਸਹੀ ਤੌਰ ਤੇ ਜੇਤੂ ਕਰਾਰ ਦਿੱਤਾ ਗਿਆ ਹੈ।
ਪਟੀਸ਼ਨਰ ਕਮਲਜੀਤ ਸਿੰਘ ਵੱਲੋਂ ਆਪਣੇ ਬਿਆਨ ਵਿਚ ਪਟੀਸ਼ਨ ਵਿਚ ਦਰਸਾਏ ਗਏ ਤੱਥਾਂ ਨੂੰ ਦੁਹਰਾਇਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਉਸ ਨੇ ਅਤੇ ਪਿੰਡ ਦੇ ਹੋਰ ਵਸਨੀਕਾਂ ਵੱਲੋਂ ਵੋਟਾਂ ਦੀ ਗਿਣਤੀ ਸਹੀ ਤਰੀਕੇ ਨਾਲ ਨਾ ਕੀਤੀ ਗਈ ਹੋਣ ਸਬੰਧੀ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਨੂੰ ਸ਼ਿਕਾਇਤ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਵੱਲੋਂ ਇਸ ਸੰਬਧੀ ਚੋਣ ਪਟੀਸ਼ਨ ਦਾਇਰ ਕਰਨ ਲਈ ਕਿਹਾ ਗਿਆ।
ਉਤਰਵਾਦੀ ਨੰਬਰ 4 ਵੱਲੋਂ ਕਿਹਾ ਗਿਆ ਹੈ ਕਿ ਵੋਟਾਂ ਦੀ ਗਿਣਤੀ ਉਸਦੀ ਹਾਜਰੀ ਵਿੱਚ ਹੋਈ ਸੀ ਉਸ ਵੱਲੋਂ ਚੋਣਾਂ ਸਬੰਧੀ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਗਈ। ਇਸ ਸਬੰੰਧੀ ਉਸ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਉਸ ਵੱਲੋਂ ਕਿਹਾ ਗਿਆ ਹੈ ਕਿ ਪਟੀਸ਼ਨਰ ਕਮਲਜੀਤ ਸਿੰਘ ਨੂੰ ਪਹਿਲਾਂ 12 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ ਸੀ ਅਤੇ ਇਕ ਮਿੰਟ ਬਾਅਦ ਪੋਲਿੰਗ ਪਾਰਟੀ ਵੱਲੋਂ ਦੱਸਿਆ ਗਿਆ ਕਿ 19 ਵੋਟਾਂ ਰੱਦ ਹਨ ਅਤੇ ਸਾਧੂ ਸਿੰਘ ਨੂੰ 13 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ।
ਇਸ ਸਮੇਂ ਕਲਮਜੀਤ ਸਿੰਘ ਪਟੀਸ਼ਨਰ ਵੱਲੋਂ ਕਾਫੀ ਰੌਲਾ ਪਾਇਆ ਗਿਆ ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ।
ਉਤਰਵਾਦੀ ਨੰਬਰ 3 ਵੱਲੋਂ ਕਿਹਾ ਗਿਆ ਹੈ ਕਿ ਉਸਦੇ ਹੱਕ ਵਿੱਚ 257 ਵੋਟਾਂ ਪਈਆਂ ਸਨ ਅਤੇ ਕਮਲਜੀਤ ਸਿੰਘ ਦੇ ਹੱਕ ਵਿੱਚ 244 ਵੋਟਾਂ ਪਈਆਂ ਸਨ। ਇਹ ਗਲਤ ਹੈ ਕਿ ਕਮਲਜੀਤ ਸਿੰਘ ਪਟੀਸ਼ਨਰ ਨੁੂੰੰ 12 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ ਸੀ।
ਪਟੀਸ਼ਨਰ ਦੇ ਵਕੀਲ ਵੱਲੋਂ ਲਿਖਤੀ ਬਹਿਸ ਵਿੱਚ ਕਿਹਾ ਗਿਆ ਹੈ ਕਿ ਗਿਣਤੀ ਸਮੇਂ ਉਸ ਨੂੰ ਅਤੇ ਉਸ ਦੇ ਏਜੰਟ ਨੁੂੰ ਗਿਣਤੀ ਵਾਲੇ ਮੇਜ਼ ਤੋਂ 5-6 ਫੁੱਟ ਦੂਰੀ ਤੇ ਬਿਠਾਇਆ ਗਿਆ ਸੀ। ਪਹਿਲਾਂ ਪਟੀਸ਼ਨਰ ਨੁੂੰ 12 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ ਪਰੰਤੂ ਬਅਦ ਵਿੱਚ ਪੋਲਿੰਗ ਪਾਰਟੀ ਵੱਲੋਂ ਕਿਹਾ ਗਿਆ ਕਿ 19 ਵੋਟਾਂ ਰੱਦ ਕੀਤੀਆਂ ਗਈਆਂ ਹਨ ਅਤੇ ਸਾਧੂ ਸਿੰਘ ਉਤਰਵਾਦੀ ਨੰਬਰ 3 ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਉਤਰਵਾਦੀ ਨੰਬਰ 3 ਨੂੰ ਪੋਲਿੰਗ ਪਾਰਟੀ ਨੇ ਗਲਤ ਤੌਰ ਤੇ ਉਸਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਵੋਟਾਂ ਦੀ ਗਿਣਤੀ ਲਈ ਵੱਖਰੇ ਪੈਕੇਟ ਨਹੀਂ ਬਣਾਏ ਗਏ। ਪਟੀਸ਼ਨਰ ਵੱਲੋਂ ਮੌਕੇ ਤੇ ਵੋਟਾਂ ਦੀ ਗਿਣਤੀ ਗਲਤ ਹੋਣ ਸੰਬੰਧੀ ਰੌਲਾ ਪਾਇਆ ਗਿਆ ਅਤੇ ਦੁਬਾਰਾ ਗਿਣਤੀ ਕਰਨ ਦੀ ਬੇਨਤੀ ਕੀਤੀ ਗਈ, ਪਰੰਤੂ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਦੁਬਾਰਾ ਗਿਣਤੀ ਕਰਾਉਣ ਲਈ ਪ੍ਰੀਜਾਈਡਿੰਗ ਅਫਸਰ ਵੱਲੋੋਂ ਖਾਲੀ ਕਾਗਜ ਤੇ ਪਟੀਸ਼ਨਰ ਦੇ ਦਸਤਖਤ ਕਰਵਾਏ ਗਏ ਪਰੰਤੂ ਬਿਨਾਂ ਦੁਬਾਰਾ ਗਿਣਤੀ ਕੀਤੇ ਹੀ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ। ਪ੍ਰਾਈਜਾਈਡਿੰਗ ਅਫਸਰ ਵੱਲੋਂ 19 ਵੋਟਾਂ ਬਿਨਾਂPUNJAB GOVT. GAZ. (EXTRA), JUNE 15, 2023 (JYST 25, 1945 SAKA) 1993 ਕਿਸੇ ਕਾਰਨ ਦੱਸੇ ਰੱਦ ਕੀਤੀਆਂ ਗਈਆਂ ਹਨ। ਪ੍ਰੀਜਾਈਡਿੰਗ ਅਫਸਰ ਵੱਲੋਂ ਪਟੀਸ਼ਨ ਸਬੰਧੀ ਲਿਖਤੀ ਜਵਾਬ ਵਿੱਚ ਇਹ ਨਹੀਂ ਕਿਹਾ ਗਿਆ ਉਸ ਨੇ ਰੱਦ ਕੀਤੀਆਂ ਵੋਟਾਂ ਤੇ ਰੱਦ ਅੱਖਰ ਅਤੇ ਰੱਦ ਕਰਨ ਦੇ ਸੰਖੇਪ ਕਾਰਨ ਲਿਖੇ ਸਨ। ਪਟੀਸ਼ਨਰ ਵੱਲੋਂ ਆਪਣੀ ਪਟੀਸ਼ਨ ਵਿਚ ਲਗਾਏ ਇਤਰਾਜਾਂ ਦੀ ਪੁਸ਼ਟੀ ਆਪਣੇ ਬਿਆਨਾਂ ਅਤੇ ਉਸ ਵੱਲੋਂ ਪੇਸ਼ ਗਵਾਹ ਰਵਿੰਦਰ ਸਿੰਘ ਵੱਲੋਂ ਕੀਤੀ ਗਈ ਹੇੈ। ਵੋਟਾਂ ਦੀ ਗਿਣਤੀ ਵਿੱਚ ਹੋਈਆਂ ਬੇਨਿਯਮੀਆਂ ਸਬੰਧੀ ਪਟੀਸ਼ਨਰ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੀਆਂ ਦਰਖਾਸਤਾਂ ਦੀ ਕਾਪੀ ਸਬੂਤ ਵੱਜੋਂ ਅੇੈਗ: ਪੀ-4/2 ਅਤੇ ਅੇੈਗ: ਪੀ-4/3 ਵੀ ਪੇਸ਼ ਕੀਤੀਆਂ ਹਨ। ਇਸ ਤਰ੍ਹਾਂ ਵੋਟਾਂ ਦੀ ਗਿਣਤੀ ਸਮੇਂ ਪੋਲਿੰਗ ਸਟਾਫ ਵੱਲੋੋਂ ਪੰਜਾਬ ਪੰਚਾਇਤ ਇਲੈਕਸ਼ਨ ਰੂਲਜ, 1994 ਦੇ ਰੂਲ 33 (2) ਬੀ ਅਤੇ ਸੀ ਦੀ ਉਲੰਘਣਾ ਕੀਤੀ ਗਈ ਹੈ।
ਉਤਰਵਾਦੀ ਨੰਬਰ 3 ਸਾਧੂ ਸਿੰਘ ਦੇ ਵਕੀਲ ਵੱਲੋਂ ਆਪਣੀ ਬਹਿਸ ਦੌਰਾਨ ਜਵਾਬ ਵਿੱਚ ਦੱਸੇ ਤੱਥਾਂ ਨੂੰ ਦੁਹਰਾਇਆ ਗਿਆ ਅਤੇ ਕਿਹਾ ਗਿਆ ਹੈ ਕਿ ਵੋਟਾਂ ਦੀ ਗਿਣਤੀ ਪੋਲਿੰਗ ਸਟਾਫ ਵੱਲੋਂ ਨਿਯਮਾਂ ਅਨੁਸਾਰ ਕੀਤੀ ਗਈ ਹੈ। ਪਟੀਸ਼ਨਰ ਸਰਪੰਚ ਦੀ ਚੋਣ ਹਾਰ ਜਾਣ ਦੀ ਨਿਰਾਸ਼ਾ ਕਰਕੇ ਝੂਠੇ ਇਤਰਾਜ ਲਗਾ ਰਿਹਾ ਹੈ। ਪਟੀਸ਼ਨਰ ਵੱਲੋਂ ਮੌਕੇ ਤੇ ਦੁਬਾਰਾ ਵੋਟਾਂ ਦੀ ਗਿਣਤੀ ਕਰਨ ਲਈ ਨਹੀਂ ਕਿਹਾ ਗਿਆ। ਪੋਲਿੰਗ ਸਟਾਫ ਵੱਲੋਂ ਵੋਟਾਂ ਦੀ ਗਿਣਤੀ ਸਹੀ ਤਰੀਕੇ ਨਾਲ ਪੋਲਿੰਗ ਏਜੰਟਾਂ ਅਤੇ ਉਮੀਦਵਾਰਾਂ ਦੀ ਹਾਜਰੀ ਵਿੱਚ ਕੀਤੀ ਗਈ ਹੈ ਅਤੇ ਰੱਦ ਕੀਤੀਆਂ ਵੋਟਾਂ ਪੋਲਿੰਗ ਏਜੰਟਾਂ ਨੂੰ ਦਿਖਾਈਆਂ ਗਈਆਂ ਹਨ ਅਤੇ ਉਹਨਾਂ ਦੀ ਤਸੱਲੀ ਉਪਰੰਤ ਹੀ ਨਤੀਜਾ ਘੋਸ਼ਿਤ ਕੀਤਾ ਗਿਆ ਹੈ।
ਫਾਇਲ ਤੇ ਆਏ ਰਿਕਾਰਡ ਅਤੇ ਧਿਰਾਂ ਦੇ ਵਕੀਲਾਂ ਨੁੂੰ ਸੁਣਨ ਉਪਰੰਤ ਇਹ ਪਾਇਆ ਗਿਆ ਪਟੀਸ਼ਨਰ ਵੱਲੋਂ ਆਪਣੀ ਪਟੀਸ਼ਨਰ ਵਿਚ ਸਪੱਸ਼ਟ ਇਤਰਾਜ ਲਗਾਇਆ ਗਿਆ ਹੈ ਕਿ ਪੋਲਿੰਗ ਸਟਾਫ ਨੇ ਬਿਨਾਂ ਕਿਸੇ ਕਾਰਨ ਦੱਸੇ ਵੋਟਾਂ ਰੱਦ ਕੀਤੀਆਂ ਹਨ ਅਤੇ ਰੱਦ ਕੀਤੀਆਂ ਵੋਟਾਂ ਉਸ ਨੂੁੰ ਜਾਂ ਉਸਦੇ ਪੋਲਿੰਗ ਏਜੰਟ ਨੁੂੰੰ ਨਹੀਂ ਦਿਖਾਈਆਂ ਗਈਆਂ।ਵੋਟਾਂ ਦੀ ਗਿਣਤੀ ਵਿੱਚ ਪੋਲਿੰਗ ਸਟਾਫ ਦੇ ਖਿਲਾਫ ਪਟੀਸ਼ਨਰ ਵੱਲੋਂ ਮੌਕੇ ਤੇ ਵੋਟਾਂ ਦੀ ਗਿਣਤੀ ਵਿੱਚ ਕੀਤੀਆਂ ਬੇਨਿਯਮੀਆਂ ਸੰਬੰਧੀ ਰੌਲਾ ਪਾਇਆ ਗਿਆ ਪਰੰਤੂ ਉਸ ਦੀ ਕੋਈ ਤਸੱਲੀ ਨਹੀਂ ਕਰਵਾਈ।ਇਸ ਦੀ ਪੁਸ਼ਟੀ ਪਟੀਸ਼ਨਰ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੁੂੰ ਦਿੱਤੀਆਂ ਦਰਖਾਸਤਾਂ ਅੇੈਗ: ਪੀ-4/2 ਅਤੇ ਅੇੈਗ: ਪੀ-4/3 ਤੋ ਵੀ ਹੁੰਦੀ ਹੈ। ਇਸ ਤੋਂ ਪ੍ਰਤੱਖ ਤੌਰ ਤੇ ਸਿੱਧ ਹੁੰਦਾ ਹੈ ਕਿ ਵੋਟਾਂ ਦੀ ਗਿਣਤੀ ਸਮੇਂ ਪੰਜਾਬ ਪੰਚਾਇਤ ਇਲੈਕਸ਼ਨ ਰੂਲ, 1994 ਦੇ ਰੂਲ 33 (2) (ਬੀ) ਅਤੇ (ਸੀ) ਦੀ ਉਲੰਘਣਾ ਹੋਈ ਹੈ। ਪਟੀਸ਼ਨਰ ਵੱਲੋੋਂ ਵੋਟਾਂ ਦੀ ਗਿਣਤੀ ਵਿੱਚ ਬੇਨਿਯਮੀਆਂ ਸੰਬੰਧੀ ਤੱਥ ਪਟੀਸ਼ਨ ਵਿੱਚ ਸਪੱਸ਼ਟ ਤੌਰ ਤੇ ਦੱਸੇ ਹਨ।
ਵੋਟਾਂ ਦੀ ਗਿਣਤੀ ਦੁਬਾਰਾ ਕਰਨ ਨਾਲ ਹੀ ਸਥਿਤੀ ਸਪੱਸ਼ਟ ਹੋ ਸਕਦੀ ਹੈ ਅਤੇ ਅਜਿਹਾ ਕਰਨ ਨਾਲ ਕਿਸੇ ਧਿਰ ਨੁੂੰੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ।ਉਕਤ ਤੱਥਾਂ ਦੀ ਰੋਸ਼ਨੀ ਵਿੱਚ ਮੌਜੂਦਾ ਪਟੀਸ਼ਨ ਮਿਤੀ 20.07.2022 ਨੂੰ ਮੰਜੂਰ ਕੀਤੀ ਗਈ ਅਤੇ ਪਿੰਡ ਸਿੰਘਪੁਰਾ ਵਿਖੇ ਸਰਪੰਚ ਦੇ ਅਹੁਦੇ ਲਈ ਪਈਆਂ ਵੋਟਾਂ ਦੀ ਗਿਣਤੀ ਦੁਬਾਰਾ ਕਰਨ ਦਾ ਹੁਕਮ ਮਿਤੀ 20.07.2022 ਨੂੰ ਕੀਤਾ ਗਿਆ ਸੀ। ਇਸ ਮੰਤਵ ਲਈ ਹੇਠ ਲਿਖੇ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਸੀ:-
1) ਸ਼੍ਰੀ ਪੁਨੀਤ ਬਾਂਸਲ, ਨਾਇਬ ਤਹਿਸੀਲਦਾਰ, ਘੜੂੰਆਂ
2) ਰਘੂ ਮੋਧ ਗਿੱਲ ਪੀ.ਆਰ.U
3) ਅਜੈ ਕੁਮਾਰ ਸਿੰਗਲਾ SDE PWD B&R Mohali
4) ਸੁਰਜੀਤ ਸਿੰਘ PRO
ਉਕਤ ਕਮੇਟੀ ਵੱਲੋਂ ਆਪਣੀ ਨਿਗਰਾਨੀ ਅਤੇ ਧਿਰਾਂ ਦੀ ਹਾਜ਼ਰੀ ਵਿੱਚ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਈ ਜਾਵੇਗੀ ਅਤੇ ਇਸ ਸੰਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਕਮੇਟੀ ਨੁੂੰੰ ਸਹਿਯੋਗ ਦੇਵੇਗਾ।
ਦੁਬਾਰਾ ਵੋਟਾਂ ਦੀ ਗਿਣਤੀ ਕਰਨ ਦਾ ਅਦੇਸ਼ ਇਸ ਕਰਕੇ ਦਿੱਤਾ ਗਿਆ ਕਿ ਇਲੈਕਸ਼ਨ ਪਟੀਸ਼ਨਰ ਨੇ ਆਪਣੀ ਪਟੀਸ਼ਨ ਵਿਚ ਇਹ ਇਤਰਾਜ ਕੀਤਾ ਕਿ ਵੋਟਾਂ ਦੀ ਗਿਣਤੀ ਵੇਲੇ ਪਟੀਸ਼ਨਰ ਅਤੇ ਉਸਦੇ ਏਜੰਟ ਨੂੰ ਕਿਹਾ ਗਿਆ ਕਿ ਉਹ ਵੋਟਾਂ ਦੀ ਗਿਣਤੀ ਵੇਲੇ ਟੇਬਲ ਤੋਂ 5-6 ਫੁੱਟ ਪਰੇ ਹੋ ਕੇ ਬੈਠਣ ਵੋਟਾਂ ਦੀ ਗਿਣਤੀ ਕਰਨ ਮਗਰੋ ਪਟੀਸ਼ਨਰ ਨੂੰ 12 ਵੋਟਾਂ ਵੱਧ ਨਾਲ ਸਰਪੰਚ ਘੋਸ਼ਿਤ ਕੀਤਾ ਗਿਆ ਸੀ। ਪਰ ਬਾਅਦ ਵਿਚ ਚੋਣ ਅਮਲੇ ਵੱਲੋਂ 19 ਵੋਟਾਂ ਰੱਦ ਹੋ ਗਈਆਂ ਘੋਸ਼ਤ ਕੀਤਾ ਤੇ ਉਸ ਮਗਰੋਂ ਦੂਜੇ ਉਮੀਦਵਾਰ ਸਾਧੂ ਸਿੰਘ ਨੂੰ 13 ਵੋਟਾਂ ਦੇ ਮਾਰਜਨ ਨਾਲ ਸਰਪੰਚ ਘੋਸ਼ਤ ਕਰ ਦਿੱਤਾ। ਚੋਣ ਆਮਲੇ ਨੇ ਬਿਨ੍ਹਾ ਕੋਈ ਕਾਰਨ ਦੱਸੇ ਪਟੀਸ਼ਨਰ ਨੂੰ ਕੁੱਲ ਪਈਆਂ ਵੋਟਾਂ ਵਿਚੋਂ 19 ਵੋਟਾਂ ਰੀਜੈਕਟ ਕਰ ਦਿੱਤੀਆਂ। ਪਟੀਸ਼ਨਰ ਨੇ ਚੋਣ ਅਮਲੇ ਨੂੰ ਕਿਹਾ ਕਿ ਜੋ 19 ਵੋਟਾਂ ਰੱਦ ਕੀਤੀਆਂ ਗਈਆਂ ਹਨ ਉਹ ਉਸ ਨੂੰ ਦਿਖਾ ਦੇਣ ਪਰ ਉਨ੍ਹਾਂ ਨੇ ਵਾਰ ਵਾਰ ਬੇਨਤੀ ਕਰਨ ਤੇ ਵੀ ਉਹ ਰੱਦ ਹੋਈਆਂ ਵੋਟਾਂ ਉਨ੍ਹਾਂ ਨੂੰ ਨਹੀ1994 PUNJAB GOVT. GAZ. (EXTRA), JUNE 15, 2023 (JYST 25, 1945 SAKA) ਦਿਖਾਈਆਂ ਗਈਆਂ। ਗਿਣਤੀ ਤੋਂ ਬਾਅਦ ਪਟੀਸ਼ਨਰ ਨੇ ਇਕ ਦਰਖਾਸਤ ਇਸ ਬਾਰੇ ਦਿੱਤੀ ਜਿਹੜੀ ਕਿ ਲੋੜੀਂਦੀ ਕਾਰਵਾਈ ਲਈ ਇਸ ਦਫਤਰ ਵਿਚ ਪ੍ਰਾਪਤ ਹੋਈ।
(1) ਸ਼੍ਰੀ ਪੁਨੀਤ ਬਾਂਸਲ, ਨਾਇਬ ਤਹਿਸੀਲਦਾਰ, ਘੜੂੰਆਂ
(2) ਰਘੂ ਮੋਧ ਗਿੱਲ ਪੀ.ਆਰ.U
(3) ਅਜੈ ਕੁਮਾਰ ਸਿੰਗਲਾ SDE PWD B&R Mohali
(4) ਸੁਰਜੀਤ ਸਿੰਘ PRO
ਸ਼੍ਰੀ ਕਮਲਜੀਤ ਸਿੰਘ ਅਤੇ ਸ਼੍ਰੀ ਸਾਧੁ ਸਿੰਘ ਦੀ ਹਾਜਰੀ ਵਿਚ ਵੋਟਾਂ ਦੀ ਗਿਣਤੀ ਸਮੇਂ ਵਿਡੀU ਗਰਾਫੀ ਕਰਵਾਕੇ ਦੋਨਾਂ ਧਿਰਾਂ ਦੀ ਤਸੱਲੀ ਅਤੇ ਹਰ ਇਕ ਵੋਟ ਦਿਖਾ ਕੇ ਗਿਣਤੀ ਕੀਤੀ ਗਈ।
ਮਾਨਯੋਗ ਹਾਈਕੋਰਟ ਵੱਲੋਂ ਸਿਵਲ ਰਿਵੀਜਨ ਨੰਬਰ 2970 ਆਫ 2022 ਦੇ ਅਨੁਸਾਰ ਵੋਟਾਂ ਦੀ ਦੁਬਾਰਾ ਗਿਣਤੀ ਨਤੀਜੇ ਨੁੂੰੰ ਸੀਲਡ ਕਵਰ ਵਿੱਚ ਰੱਖਣ ਲਈ ਹੁਕਮ ਕੀਤਾ ਸੀ ਸੀਲਡ ਕਵਰ ਅਤੇ ਸਿਲਡ ਟਰੰਕ ਮਾਨਯੋਗ ਹਾਈਕੋਰਟ ਜੀ ਦੇ ਹੁਕਮ ਮਿਤੀ 07/09/2022 ਰਾਹੀਂ ਵੋਟਾ ਦਾ ਸਾਰਾ ਰਿਕਾਰਡ ਭੇਜ ਦਿੱਤਾ ਗਿਆ ਸੀ।
ਮਾਨਯੋਗ ਹਾਈਕੋਰਟ ਜੀ ਵੱਲੋਂ ਪੱਤਰ ਨੰਬਰ 4451 ਮਿਤੀ 26.09.2022 ਰਾਹੀ ਉਕਤ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਕਤ ਕਮੇਟੀ ਵੱਲੋਂ ਸਰਪੰਚ, ਗਰਾਮ ਪੰਚਾਇਤ ਸਿੰਘਪੁਰਾ ਦੀ ਚੋਣ ਲਈ ਪਈਆਂ ਵੋਟਾਂ ਦੀ ਦੁਬਾਰਾ ਗਿਣਤੀ ਅਨੁਸਾਰ ਪਟੀਸ਼ਨਰ ਕਮਲਜੀਤ ਸਿੰਘ ਨੂੰ 248 ਅਤੇ ਉਤਰਵਾਦੀ ਨੰਬਰ 3 ਸਾਧੂ ਸਿੰਘ ਨੂੰ 232 ਵੋਟਾਂ ਪੋਲ ਹੋਈਆਂ ਹਨ। ਮੌਜੂਦਾ ਪਟੀਸ਼ਨ ਪ੍ਰਵਾਨ ਕੀਤੀ ਜਾਂਦੀ ਹੈ ਅਤੇ ਪਟੀਸ਼ਨਰ ਕਮਲਜੀਤ ਸਿੰਘ ਨੂੰ 16 ਵੋਟਾਂ ਨਾਲ ਬਤੌਰ ਗਰਾਮ ਪੰਚਾਇਤ ਪਿੰਡ ਸਿੰਘਪੁਰਾ ਦਾ ਸਰਪੰਚ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ।ਮਿਸਲ ਬਾਅਦ ਤਰਤੀਵ ਵਾ ਤਕਮੀਲ ਦਾਖਲ ਰਿਕਾਰਡ ਰੂਮ ਹੋਵੇ।
ਹੁਕਮ ਸੁਣਾਇਆ ਗਿਆ।
ਸਹੀ/-
ਉਪ ਮੰਡਲ ਮੈਜਿਸਟਰੇਟ-ਕਮ-
ਪ੍ਰਧਾਨਗੀ ਅਫਸਰ, ਇਲੈਕਸ਼ਨ ਟ੍ਰਿਬਿਊਨਲ ਖਰੜ।