Servants of Knowledge
Punjab Gazette · Government of Punjab

ਸ਼੍ਰੀ ਰਾਜਪ੍ਰੀਤ ਸਿੰਘ ਰਾਜੀ ਕੌਂਸਲਰ, ਨਗਰ ਕੋਸਲ, ਮੋਰਿਡਾ ਨੂੰ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 16(1)(ਈ) ਦੀ ਦੁਰਵ

Published 16 June 2023

Department
Local Government
Type
Extra Ordinary
Notification no.
15/91/2022—5ਸਸ3/1426
Gazetteid
CHD/0092/2021-2023
Identifier
in.gazette.punjabdsa.2023-06-16.61977
Languages
English, Punjabi

click here for IIIF manifest

1999
PUNJAB GOVT. GAZ. (EXTRA), JUNE 16, 2023 (JYST 26, 1945 SAKA)

EXTRAORDINARY

Published by Authority

CHANDIGARH, FRIDAY, JUNE 16, 2023 (JYAISTHA 26, 1945 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ)

ਨੋਟੀਫਿਕੇਸ਼ਨ

ਮਿਤੀ 15 ਜੂਨ, 2023

ਨੰਬਰ: 15/91/2022-5ਸਸ3/1426.-ਜਿਵੇਂ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਰੂਪਨਗਰ ਵੱਲੋਂ ਆਪਣੇ ਦਫਤਰ ਦੇ ਪੱਤਰ ਨੰ:ਏ.ਡੀ.ਸੀ.(ਜ)/ਸ਼ਾਖਾ-ਐੱਲ.ਜੀ./ਸ2/2022/6310 ਮਿਤੀ 22.10.2022 ਅਤੇ ਏ.ਡੀ.ਸੀ.(ਜ) ਐੱਲ.ਜੀ.

ਸ਼ਾਖਾ/2022/7070 ਮਿਤੀ 13.12.2022 ਰਾਹੀਂ ਪ੍ਰਾਪਤ ਹੋਈ ਰਿਪੋਰਟ ਦੇ ਆਧਾਰ ਤੇ ਸ਼੍ਰੀ ਰਾਜਪ੍ਰੀਤ ਸਿੰਘ ਰਾਜੀ ਕੌਂਸਲਰ ਨਗਰ ਕੌਂਸਲ ਮੋਰਿੰਡਾ ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 16(1)(ਈ) ਅਧੀਨ ਮਿਤੀ 03.05.2023 ਨੂੰ ਮਂੈਬਰ ਪੱਦ ਤੋਂ ਹਟਾਉਣ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।

2. ਜਿਵੇਂ ਕਿ, ਸ਼੍ਰੀ ਰਾਜਪ੍ਰੀਤ ਸਿੰਘ ਕੌਂਸਲਰ ਵੱਲੋਂ ਮਿਤੀ 10.05.2023 ਰਾਹੀਂ ਦਿੱਤੀ ਪ੍ਰਤੀਬੇਨਤੀ ਦੇ ਆਧਾਰ ਤੇ ਉਸ ਨੂੰ ਮਿਤੀ 18.05.2023 ਨੂੰ ਦਫਤਰੀ ਰਿਕਾਰਡ ਵਿਖਾਉਣ ਉਪਰੰਤ ਦਫਤਰੀ ਰਿਕਾਰਡ ਦੀ ਕਾਪੀ ਮੁਹੱਈਆ ਕਰਵਾਈ ਗਈ।

ਸ਼ੋ ਕਾਜ ਨੋਟਿਸ ਦਾ ਰਿਪਲਾਈ ਮਿਤੀ 19.05.2023 ਨੂੰ ਪ੍ਰਾਪਤ ਹੋਇਆ।

3. ਜਿਵੇਂ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 16(1)(ਈ)ਅਧੀਨ ਸਰਕਾਰ ਵੱਲੋਂ ਪੱਤਰ ਰਜਿਸਟਰਡ ਮਿਤੀ 03.05.2023 ਰਾਹੀਂ ਜਾਰੀ ਕਾਰਨ ਦੱਸੋ ਨੋਟਿਸ ਦਾ ਜਵਾਬ 21 ਦਿਨਾਂ ਦੇ ਅੰਦਰ-ਅੰਦਰ ਕੌਂਸਲਰ, ਨਗਰ ਕੌਂਸਲ,ਮੋਰਿੰਡਾ ਵੱਲੋਂ ਪੇਸ਼ ਕਰਨਾ ਸੀ। ਉਸ ਵੱਲੋਂ ਸਰਕਾਰ ਦੁਆਰਾ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦੇ ਵਿਰੁੱਧ ਜਵਾਬ ਪੇਸ਼ ਕੀਤਾ, ਜਿਸ ਵਿਚ ਉਸ ਵੱਲੋਂ ਸਰਕਾਰੀ ਗੱਡੀ ਨੰਬਰ ਪੀਬੀ 12 ਟੀ 1737 ਦੀ ਵਰਤੋਂ ਨੂੰ ਮੰਨਿਆ ਹੈ ਅਤੇ ਉਸ ਵੱਲੋਂ ਕੋਈ ਵੀ ਅਜਿਹਾ ਦਸਤਾਵੇਜ ਪੇਸ਼ ਨਹੀਂ ਕੀਤਾ ਜਿਸ ਅਨੁਸਾਰ ਸ਼੍ਰੀ ਰਾਜਪ੍ਰੀਤ ਸਿੰਘ ਨੂੰ ਗੱਡੀ ਨਗਰ ਕੌਂਸਲ ਵੱਲੋਂ ਅਲਾਟ ਕੀਤੀ ਗਈ ਹੋਵੇ ਅਤੇ ਸਰਕਾਰੀ ਗੱਡੀ ਨੂੰ ਬਿਨਾਂ ਕਿਸੇ ਅਲਾਟਮੈਂਟ ਅਤੇ ਉਹਨਾਂ ਦੀ ਗੱਡੀ ਲੈਣ ਦੀ ਯੋਗਤਾ ਤੋਂ ਵਰਤਣਾ ਨਗਰ ਕੌਂਸਲ ਦੇ ਵਿੱਤੀ ਹਿੱਤਾਂ ਦੇ ਉਲਟ ਹੈ ਅਤੇ ਅਧਿਕਾਰਾਂ ਦੀ ਦੁਰਵਰਤੋਂ ਹੈ।

4. ਜਿਵੇਂ ਕਿ ਸ਼੍ਰੀ ਰਾਜਪ੍ਰੀਤ ਸਿੰਘ ਵੱਲੋ ਸ਼ੋ ਕਾਜ ਨੋਟਿਸ ਦੇ ਪਹਿਲੇ ਪੈਰ੍ਹੇ ਦੇ ਜੁਆਬ ਵਿਚ ਲਿਖਿਆ ਹੈ ਕਿ ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਬੱਗਾ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਸ਼੍ਰੀ ਰਿੰਪੀ ਕੁਮਾਰ, ਐਮ. ਸੀ. ਦਾ ਨਾਮ ਲਿਖਿਆ ਸੀ, ਇਸ ਸਬੰਧੀ ਸਪਸ਼ਟ ਕੀਤਾ ਜਾਂਦਾ ਹੈ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਵੱਲੋਂ ਆਪਣੇ ਪੱਤਰ ਨੰ: ਏ.ਡੀ.ਸੀ.(ਜ) ਐੱਨ.ਜੀ. ਸ਼ਾਖਾ/2022/7070 ਮਿਤੀ 13.12.2022 ਰਾਹੀਂ ਆਪਣੀ ਰਿਪੋਰਟ ਵਿਚ ਸਪਸ਼ਟ ਕਰ ਦਿਤਾ ਸੀ ਕਿ ਉੱਪ ਮੰਡਲ ਮੈਜਿਸਟਰੇਟ, ( 1999 ) 2000 PUNJAB GOVT. GAZ. (EXTRA), JUNE 16, 2023 (JYST 26, 1945 SAKA) ਮੋਰਿੰਡਾ ਦੀ ਰਿਪੋਰਟ ਮੁਤਾਬਿਕ ਕੇਵਲ ਸ਼੍ਰੀ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਦਾ ਨਾਮ ਹੀ ਪੜਿਆ ਜਾਵੇ। ਇਸ ਲਈ ਸ਼੍ਰੀ ਰਾਜਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਸਪਸ਼ਟ ਰਿਪੋਰਟ ਪ੍ਰਾਪਤ ਹੋਣ ਤੇ ਹੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਪੈਰ੍ਹੇ ਵਿਚ ਸ਼੍ਰੀ ਰਾਜਪ੍ਰੀਤ ਸਿੰਘ ਵੱਲੋਂ ਖੁਦ ਮੰਨਿਆ ਹੈ ਕਿ ਉਸ ਵੱਲੋ ਗੱਡੀ ਦੀ ਵਰਤੋਂ ਕੀਤੀ ਗਈ ਹੈ ਅਤੇ ਉਹ ਅਤੇ ਹੋਰ ਐਮ ਸੀ, ਡੀ ਸੀ ਰੂਪਨਗਰ ਨੂੰ ਲੋਕਾਂ ਦੇ ਕੰਮ ਲਈ ਮਿਲਣ ਜਾ ਰਹੇ ਸਨ, ਇਸ ਤੋ ਸਪਸ਼ਟ ਹੁੰਦਾ ਹੈ ਕਿ ਲੋਕ ਕੰਮ ਲਈ ਐਮ ਸੀ ਵੱਲੋ ਮਿਲਣ ਜਾਣਾ ਜੋ ਕਿ ਰਿਕਾਰਡ ਤੇ ਪੇਸ਼ ਕੀਤੇ ਪੱਤਰਾਂ ਅਨੁਸਾਰ ਇਹਨਾਂ ਵੱਲੋ ਦਿੱਤੀਆਂ ਗਈਆਂ ਸ਼ਿਕਾਇਤਾ ਨਾਲ ਸੀ, ਇਸ ਲਈ, ਇਸ ਨੂੰ ਨਗਰ ਕੌਂਸਲ ਦੇ ਦਫਤਰੀ ਕੰਮ ਦਾ ਹਿੱਸਾ ਨਹੀ ਮੰਨਿਆ ਜਾ ਸਕਦਾ। ਇਸ ਤੋ ਇਲਾਵਾ ਵਧੀਕ ਡਿਪਟੀ ਕਮਿਸ਼ਰ (ਜ) ਰੂਪਨਗਰ ਵੱਲੋ ਆਪਣੇ ਪੱਤਰ ਏ.ਡ.ਸੀ.(ਜ) ਐੱਨ.ਜੀ. ਸ਼ਾਖਾ - ਐਲ ਜੀ/ਸ2/2022/6310 ਮਿਤੀ 20.10.2022 ਵਿਚ ਸਪਸ਼ਟ ਲਿਖਿਆ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਦੇ ਵਹੀਕਲ ਦੀ ਵਰਤੋ ਦਾ ਅਧਿਕਾਰ ਪ੍ਰਸ਼ਾਸ਼ਕ, ਪ੍ਰਧਾਨ ਅਤੇ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਮੋਰਿੰਡਾ ਪਾਸ ਹੈ ਅਤੇ ਸਰਕਾਰੀ ਵਹੀਕਲ ਦੀ ਵਰਤੋਂ ਸਰਕਾਰੀ ਕੰਮ ਲਈ ਹੀ ਹੋ ਸਕਦੀ ਹੈ। ਇਸ ਲਈ ਸ਼੍ਰੀ ਰਾਜਪ੍ਰੀਤ ਸਿੰਘ ਵੱਲੋਂ ਸਰਕਾਰੀ ਗੱਡੀ ਦੀ ਵਰਤੋਂ ਨਿਜੀ ਸ਼ਿਕਾਇਤਾਂ ਨਾਲ ਸਬੰਧਤ ਹੋਣ ਕਾਰਨ, ਉਸ ਵੱਲੋਂ ਨਿਜੀ ਸਾਧਨ ਦੀ ਵਰਤੋਂ ਕਰਨੀ ਬਣਦੀ ਸੀ। ਇਸ ਲਈ ਇਹ ਦੋਸ਼ ਸ਼੍ਰੀ ਰਾਜਪ੍ਰੀਤ ਸਿੰਘ ਦੇ ਖਿਲਾਫ ਸਾਬਿਤ ਹੁੰਦੇ ਹਨ।

5. ਜਿਵੇਂ ਕਿ ਸੋ ਕਾਜ਼ ਨੋਟਿਸ ਦੇ 2 ਅਤੇ 3 ਪੈਰ੍ਹੇ ਦੇ ਜੁਆਬ ਵਿਚ ਸ਼੍ਰੀ ਰਾਜਪ੍ਰੀਤ ਸਿੰਘ ਵੱਲੋਂ ਲਿਖਿਆ ਗਿਆ ਹੈ ਕਿ ਕਾਰਜ ਸਾਧਕ ਅਫਸਰ ਵੱਲੋਂ ਕੌਂਸਲਰਾਂ ਨੂੰ ਜੁਬਾਨੀ ਤੋਰ ਤੇ ਇਜ਼ਾਜਤ ਦਿੱਤੀ ਹੋਈ ਸੀ ਕਿ ਉਹ ਜਨਤਾ ਦੇ ਕੰਮ ਲਈ ਗੱਡੀ ਦੀ ਵਰਤੋਂ ਕਰ ਸਕਦੇ ਹਨ, ਇਸ ਸਬੰਧੀ ਕੋਈ ਵੀ ਬਿਆਨ ਕਾਰਜ ਸਾਧਕ ਅਫਸਰ ਵੱਲੋਂ ਪੇਸ਼ ਨਹੀ ਕੀਤਾ ਗਿਆ ਹੈ। ਇਸ ਤੋ ਇਲਾਵਾ ਜਦੋਂ ਕੌਂਸਲਰ ਦਾ ਗੱਡੀ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਤਾਂ ਉਸ ਵੱਲੋਂ ਆਪਣੇ ਕੌਂਸਲਰ ਹੋਣ ਦਾ ਫਾਇਦਾ ਚੁੱਕ ਕੇ ਹੀ ਗੱਡੀ ਦੀ ਵਰਤੋਂ ਕੀਤੀ ਗਈ ਹੈ। ਇਸ ਲਈ ਪੈਰ੍ਹਾ ਨੰਬਰ 4 ਵਿਚ ਲਿਆਂਦੇ ਤੱਥਾਂ ਅਨੁਸਾਰ ਅਤੇ ਉਪਰੋਕਤ ਅਨੁਸਾਰ ਇਹ ਰਿਪਲਾਈ ਵੀ ਮੰਨਣਯੋਗ ਨਹੀ ਹੈ।

ਉਪਰੋਕਤ ਤੱਥਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਵੱਲੋਂ ਕੀਤੀ ਗਈ ਰਿਪੋਰਟ ਅਨੁਸਾਰ, ਉਸ ਸਮੇਂ ਨਗਰ ਕੌਂਸਲ, ਮੋਰਿੰਡਾ ਵਿਖੇ ਪ੍ਰਧਾਨ ਦੀ ਚੋਣ ਨਾ ਹੋਣ ਕਰਕੇ ਪ੍ਰਸ਼ਾਸਕ-ਕਮ-ਉਪ ਮੰਡਲ ਮੈਜਿਸਟਰੇਟ, ਨਗਰ ਕੌਂਸਲ, ਮੋਰਿੰਡਾ ਦਾ ਵਾਧੂ ਚਾਰਜ ਦਿੱਤਾ ਹੋਇਆ ਸੀ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਦੇ ਵਹੀਕਲ ਦੀ ਵਰਤੋਂ ਦਾ ਅਧਿਕਾਰ ਪ੍ਰਸ਼ਾਸਕ, ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਮੋਰਿੰਡਾ ਪਾਸ ਸੀ ਅਤੇ ਸਰਕਾਰੀ ਵਹੀਕਲ ਦੀ ਵਰਤੋਂ ਸਰਕਾਰੀ ਕੰਮ ਲਈ ਹੀ ਕੀਤੀ ਜਾ ਸਕਦੀ ਸੀ। ਕਿਸੇ ਕੌਂਸਲਰ ਨੂੰ ਸਰਕਾਰੀ ਵਹੀਕਲ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ।

ਸ਼੍ਰੀ ਰਾਜਪ੍ਰੀਤ ਸਿੰਘ ਰਾਜੀ ਕੌਂਸਲਰ ਵੱਲੋਂ ਸਰਕਾਰੀ ਵਹੀਕਲ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਉਸ ਵੱਲੋਂ ਮੰਨਿਆ ਗਿਆ ਹੈ ਕਿ ਉਕਤ ਵਹੀਕਲ ਮੋਰਿੰਡਾ ਤੋਂ ਰੋਪੜ ਲੈ ਕੇ ਗਏ ਅਤੇ ਰੋਪੜ ਤੋਂ ਮੋਰਿੰਡਾ ਵਿਖੇ ਵਾਪਸ ਆਏ ਅਤੇ ਇਸ ਸਬੰਧੀ ਉਸ ਵੱਲੋਂ ਸਰਕਾਰੀ ਲਾਗਬੁੱਕ ਵਿੱਚ ਆਪਣੇ ਹਸਤਾਖਰ ਹੇਠ ਇੰਦਰਾਜ ਕੀਤਾ ਗਿਆ ਹੈ। ਇਸ ਸਬੰਧੀ ਕੌਂਸਲਰ ਵੱਲੋਂ ਕਿਸੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਵੀ ਨਹੀਂ ਲਈ ਗਈ।

ਜਿਵੇਂ ਕਿ ਸ਼੍ਰੀ ਰਾਜਪ੍ਰੀਤ ਸਿੰਘ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਨਗਰ ਕੌਂਸਲ ਮੋਰਿੰਡਾ ਨੂੰ ਨਾ ਕੇਵਲ ਵਿੱਤੀ ਨੁਕਸਾਨ ਹੀ ਪਹੁੰਚਾਇਆ ਹੈ, ਬਲਕਿ ਗੈਰ-ਜਿੰਮੇਵਾਰਾਨਾ ਢੰਗ ਨਾਲ ਕਾਰਜ ਕਰਦੇ ਹੋਏ, ਨਗਰ ਕੌਂਸਲ ਦੇ ਅਕਸ ਨੂੰ ਵੀ ਖਰਾਬ ਕੀਤਾ ਹੈ, ਜਿਸ ਕਾਰਨ ਉਸ ਖਿਲਾਫ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 16(1)(ਈ) ਅਧੀਨ ਜਾਰੀ ਕੀਤੇ ਕਾਰਣ ਦੱਸੋ ਨੋਟਿਸ ਵਿੱਚ ਲਗਾਇਆ ਦੋਸ਼ ਸਾਬਤ ਹੁੰਦਾ ਹੈ। ਇਸ ਲਈ ਪੰਜਾਬ ਦੇ ਰਾਜਪਾਲ ਸ਼੍ਰੀ ਰਾਜਪ੍ਰੀਤ ਸਿੰਘ ਰਾਜੀ ਕੌਂਸਲਰ, ਨਗਰ ਕੋਸਲ, ਮੋਰਿਡਾ ਨੂੰ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 16(1)(ਈ) ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਨਗਰ ਕੌਂਸਲ ਮੋਰਿੰਡਾ ਦੇ ਕੌਂਸਲਰਸ਼ਿਪ ਦੇ ਅਹੁਦੇ ਤੋਂ ਫਾਰਗ ਕਰਦੇ ਹਨ।

ਇਹ ਹੁਕਮ ਸਮਰਥ ਅਥਾਰਟੀ ਦੀ ਪ੍ਰਵਾਨਗੀ ਅਨੁਸਾਰ ਜਾਰੀ ਕੀਤੇ ਜਾਂਦੇ ਹਨ।

ਅਜੋਏ ਸ਼ਰਮਾ, ਆਈ.ਏ.ਐਸ

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰਮਿਤੀ 14 ਜੂਨ, 2023 ਸਥਾਨਕ ਸਰਕਾਰ ਵਿਭਾਗ 2861/6-2023/Pb. Govt. Press, S.A.S. Nagar

Cite this issue. Punjab Gazette, Government of Punjab, 16 June 2023. Indian Gazettes, https://egazette.servantsofknowledge.in/details/in.gazette.punjabdsa.2023-06-16.61977/. Archive identifier in.gazette.punjabdsa.2023-06-16.61977.