Published by Authority
No. 24] CHANDIGARH, FRIDAY, JUNE 16, 2023 (JYAISTHA 26, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਤੇ ਸੜਕਾਂ-3 ਸ਼ਾਖਾ)
ਅਧਿਸੂਚਨਾ
ਮਿਤੀ 30 ਸਤੰਬਰ, 2022
ਨੰ: E-338551- PWD-BR301/56/2022-4BR3/973.-ਪੰਜਾਬ ਸਿਵਲ ਸੇਵਾਵਾਂ, ਜ਼ਿਲਦ-1, ਭਾਗ-1 ਦੇ ਨਿਯਮ 3.27 ਵਿੱਚ ਦਰਜ ਉਪਬੰਧਾਂ ਅਧੀਨ ਸ਼੍ਰੀ ਬਲਵੀਰ ਸਿੰਘ ਪੁੱਤਰ ਸ਼੍ਰੀ ਬਚਨ ਸਿੰਘ, ਸੁੁਪਰਡੰਟ ਗ੍ਰੇਡ-1, ਦਫ਼ਤਰ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ), ਪਟਿਆਲਾ ਨੂੰ ਅੰਗਹੀਣ ਕੋਟੇ ਵਿੱਚ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 30.09.2022 (ਬਾਅਦ ਦੁੁਪਹਿਰ) ਨੂੰ ਸਰਕਾਰੀ ਸੇਵਾ ਤੋਂ ਸੇਵਾ-ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰ~ੁਧ ਕੋਈ ਵੀ ਫੌਜਦਾਰੀ ਕੇਸ/ਸਿਵਲ ਕੇਸ, ਵਿਭਾਗੀ ਪੜ੍ਹਤਾਲ/ਚੌਕਸੀ ਪੜ੍ਹਤਾਲ, ਅਨੁੁਸ਼ਾਸਨੀ ਕਾਰਵਾਈ ਜਾਂ ਮਿਸਲੇਨੀਅਸ ਐਂਡਵਾਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਨਿਯਮਾਂ ਅਨੁੁਸਾਰ ਅਧਿਕਾਰੀ ਵਿਰ~ੁਧ ਕਾਰਵਾਈ ਕਰਨ ਦੇ ਹੱਕ ਸਰਕਾਰ ਕੋਲ ਰਾਖਵੇਂ ਹੋਣਗੇ ਅਤੇ ਸੇਵਾ ਨਿਵਿਰਤੀ ਦੇ ਇੰਨ੍ਹਾਂ ਹੁੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਸਟੇਜ ਤੇ ਅਧਿਕਾਰੀ ਪਾਸੋਂ ਕਿਸੇ ਵੀ ਪ੍ਰਕਾਰ ਦੀ ਕੋਈ ਰਿਕਵਰੀ ਕਰਨ ਦੀ ਉੱਚਿਤਤਾ ਜਾਪਦੀ ਹੋਵੇਗੀ ਤਾਂ ਉਸ ਦੀ ਭਰਪਾਈ ਸਬੰਧਤ ਅਧਿਕਾਰੀ ਤੋਂ ਕਰਨ ਦਾ ਅਧਿਕਾਰ ਵੀ ਸਰਕਾਰ ਪਾਸ ਰਾਖਵਾਂ ਹੋਵੇਗਾ।
3. ਇਹ ਹੁੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਅਨੁੁਰਾਗ ਵਰਮਾ, ਆਈ.ਏ.ਐਸ.
ਚੰਡੀਗੜ੍ਹ
ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, ਮਿਤੀ 28 ਸਤੰਬਰ, 2022
ਲੋਕ ਨਿਰਮਾਣ ਵਿਭਾਗ (ਭ ਤੇ ਮ)