| 2033 | ||
| PUNJAB GOVT. GAZ. (EXTRA), JUNE 27, 2023 (ASAR 6, 1945 SAKA) | ||
EXTRAORDINARY
Published by Authority
CHANDIGARH, TUESDAY, JUNE 27, 2023 (ASADHA 6, 1945 SAKA)
ਪੰਜਾਬ ਸਰਕਾਰ
ਉਚੇਰੀ ਸਿੱਖਿਆ ਵਿਭਾਗ
(ਸਿੱਖਿਆ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 23 ਜੂਨ, 2023
ਨੰ: 526516:HED-EDU10MISC/114/2023-6edu/I/587108/2023.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਉਚੇਰੀ ਸਿੱਖਿਆ ਵਿਭਾਗ ਅਧੀਨ ਪੰਜਾਬ ਰਾਜ ਵਿੱਚ ਨਵੇਂ ਖੋਲ੍ਹੇ 16 ਸਰਕਾਰੀ ਕਾਲਜਾਂ, ਜਿਨ੍ਹਾਂ ਦੀ ਸੂਚੀ ਅਨੁਲੱਗ-ੳ ਤੇ ਦਰਸਾਈ ਗਈ ਹੈ, ਲਈ ਦੂਜੇ ਅਤੇ ਤੀਜੇ ਸਾਲ ਦੀਆਂ ਕਲਾਸਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੇਠ ਲਿਖੀਆਂ ਟੀਚਿੰਗ ਅਤੇ ਨਾਨ-ਟੀਚਿੰਗ ਅਸਾਮੀਆਂ ਦੀ ਰਚਨਾ ਕਰਨ ਦੀ ਪ੍ਰਵਾਨਗੀ ਦਿੰਦੇ ਹਨ :-
ਲੜੀ ਨੰ: ਅਸਾਮੀ ਦਾ ਨਾਂ
ਗਿਣਤੀ
1. ਸਹਾਇਕ ਪ੍ਰੋਫੈਸਰ
320
2. ਲਾਇਬਰੇਰੀ ਰਿਸਟੋਰਰ
16
3. ਲੈਬ ਅਟੈਂਡੈਂਟ
64
2. ਇਨ੍ਹਾਂ ਅਸਾਮੀਆਂ ਤੇ ਹੇਠ ਦਰਸਾਈਆਂ ਸ਼ਰਤਾਂ ਲਾਗੂ ਹੋਣਗੀਆਂ :-
(i) ਵਿੱਤ ਵਿਭਾਗ ਵੱਲੋਂ ਪੱਤਰ ਮਿਤੀ 16.06.2023 ਰਾਹੀਂ ਦਿੱਤੀ ਗਈ ਸਲਾਹ ਦੇ ਸਨਮੁੱਖ ਹਾਲ ਦੀ ਘੜੀ ਸਹਾਇਕ ਪ੍ਰੋਫੈਸਰ ਦੀਆਂ 320 ਅਸਾਮੀਆਂ ਨੂੰ ਉਨ੍ਹਾਂ 645 ਅਸਾਮੀਆਂ ਵਿੱਚੋਂ ਭਰਿਆ ਜਾਵੇਗਾ ਜਿਨ੍ਹਾਂ ਨੂੰ ਭਰਨ ਦੀ ਪ੍ਰਵਾਨਗੀ ਵਿੱਤ ਵਿਭਾਗ ਵੱਲੋਂ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
(ii) ਟੀਚਿੰਗ ਸਟਾਫ ਨੂੰ ਯੂ.ਜੀ.ਸੀ. ਦੇ ਪੰਜਾਬ ਸਰਕਾਰ ਵੱਲੋਂ ਪ੍ਰਵਾਨਤ ਤਨਖਾਹ-ਸਕੇਲ ਅਤੇ ਨਾਨ-ਟੀਚਿੰਗ ਨੂੰ ਪੰਜਾਬ ਸਰਕਾਰ ਦੇ ਨਿਰਧਾਰਤ ਤਨਖਾਹ ਸਕੇਲ ਮਿਲਣਯੋਗ ਹੋਣਗੇ ਅਤੇ ਤਨਖਾਹ ਸਕੇਲਾਂ ਸਬੰਧੀ ਕਿਸੇ ਉਲਝਣ ਦੀ ਸਥਿਤੀ ਵਿੱਚ ਵਿੱਤ ਵਿਭਾਗ ਤੋਂ ਵੈਰੀਫਾਈ ਕਰਵਾਏ ਜਾਣਗੇ।
(iii) ਇਨ੍ਹਾਂ ਨਵੀਆਂ ਬਣੀਆਂ ਅਸਾਮੀਆਂ ਦੀ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ/ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ/ਸਮਰੱਥ ਅਥਾਰਟੀ ਰਾਹੀਂ ਕੀਤੀ ਜਾਵੇਗੀ।
(iv) ਇਨ੍ਹਾਂ ਆਸਾਮੀਆਂ ਵਿਰੁੱਧ ਨਵ-ਨਿਯੁਕਤ ਸਹਾਇਕ ਪ੍ਰੋਫੈਸਰ ਅਲਾਟ ਕੀਤੇ ਗਏ ਕਾਲਜਾਂ (ਅਨੁਲੱਗ-ੳ ਵਿੱਚ ਨੱਥੀ 2034 PUNJAB GOVT. GAZ. (EXTRA), JUNE 27, 2023 (ASAR 6, 1945 SAKA) ਜੁਆਇਨਿੰਗ ਮਿਤੀ ਤੋਂ ਤਿੰਨ ਸਾਲ ਪੂਰੇ ਹੋਣ ਤੱਕ ਕਿਸੇ ਹੋਰ ਕਾਲਜ ਵਿੱਚ ਤਬਦੀਲ ਹੋਣ ਦੇ ਹੱਕਦਾਰ ਨਹੀਂ ਹੋਣਗੇ।
3. ਇਹ ਪ੍ਰਵਾਨਗੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 19.06.2023 ਵਿੱਚ ਹੋਏ ਫੈਸਲੇ ਅਨੁਸਾਰ, ਜੋ ਕਿ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸਾ਼ਖਾ) ਦੇ ਅੰ:ਵਿ:ਪੱ: ਨੰ: 01/140/2023-1 ਕੈਬਨਿਟ/3189, ਮਿਤੀ 19.06.2023 ਰਾਹੀਂ ਪ੍ਰਾਪਤ ਹੋਈ ਹੈ, ਦੇ ਅਨੁਸਾਰ ਜਾਰੀ ਕੀਤੀ ਜਾਂਦੀ ਹੈ।
ਜਸਪ੍ਰੀਤ ਤਲਵਾੜ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 23 ਜੂਨ, 2023
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ।