EXTRAORDINARY
Published by Authority
CHANDIGARH, TUESDAY, JUNE 27, 2023 (ASADHA 6, 1945 SAKA)
ਪੰਜਾਬ ਸਰਕਾਰ
ਉਚੇਰੀ ਸਿੱਖਿਆ ਵਿਭਾਗ
(ਸਿੱਖਿਆ-1 ਸ਼ਾਖਾ)
ਨੋਟੀਫਿਕੇਸ਼ਨ
ਨੰ: HED-EDU10MISC/113/2023-6edu/I/587111/2023.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਉਚੇਰੀ ਸਿੱਖਿਆ ਵਿਭਾਗ ਦੇ ਸਰਕਾਰੀ ਕਾਲਜਾਂ ਵਿੱਚ 645 ਸਹਾਇਕ ਪ੍ਰੋਫੈਸਰਾਂ ਦੀਆਂ ਆਸਾਮੀਆਂ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਭਰਨ ਵਾਸਤੇ, ਅਰਜ਼ੀ ਦੇਣ ਲਈ ਮਿਤੀ 01-06-2023 ਨੂੰ ਉਪਰਲੀ ਉਮਰ ਸੀਮਾ 37 ਸਾਲ ਤੋਂ ਵਧਾ ਕੇ 45 ਸਾਲ ਤੱਕ ਕਰਨ ਲਈ, ਇੱਕ ਵਾਰ ਢਿੱਲ (as a One Time measure) ਦੇਣ ਦੀ ਪ੍ਰਵਾਨਗੀ ਦਿੰਦੇ ਹਨ। ਬਸ਼ਰਤੇ ਉਹ ਹੋਰ ਸਾਰੀਆਂ ਯੋਗਤਾਵਾਂ/ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ।
2. 45 ਸਾਲ ਦੀ ਉਪਰਲੀ ਉਮਰ ਸੀਮਾ ਸਾਰੀਆਂ ਸ਼਼੍ਰੇਣੀਆਂ ਲਈ ਲਾਗੂ ਹੋਵੇਗੀ ਅਤੇ ਇਸਤੋਂ ਉਪਰ ਛੋਟ ਕਿਸੇ ਵੀ ਸ਼਼੍ਰੇਣੀ ਨੂੰ ਮਿਲਣਯੋਗ ਨਹੀਂ ਹੋਵੇਗੀ।
3. ਇਹ ਪ੍ਰਵਾਨਗੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 19.06.2023 ਵਿੱਚ ਹੋਏ ਫੈਸਲੇ ਅਨੁਸਾਰ, ਜੋ ਕਿ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸਾ਼ਖਾ) ਦੇ ਅੰ:ਵਿ:ਪੱ: ਨੰ: 01/143/2023-1 ਕੈਬਨਿਟ/3183, ਮਿਤੀ 19.06.2023 ਰਾਹੀਂ ਪ੍ਰਾਪਤ ਹੋਈ ਹੈ, ਦੇ ਅਨੁਸਾਰ ਜਾਰੀ ਕੀਤੀ ਜਾਂਦੀ ਹੈ।
ਜਸਪ੍ਰੀਤ ਤਲਵਾੜ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 23 ਜੂਨ, 2023
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ।