Servants of Knowledge
Punjab Gazette · Government of Punjab

Regarding nagar coucil Morh

Published 14 July 2023

Department
Local Government
Type
Extra Ordinary
Notification no.
1627
Gazetteid
CHd/0092/2021-2023
Identifier
in.gazette.punjabdsa.2023-07-14.62155
Languages
English, Punjabi

click here for IIIF manifest

PUNJAB GOVT. GAZ. (EXTRA), JULY 14, 2023 (ASAR 23, 1945 SAKA) 2079

EXTRAORDINARY

Published by Authority

CHANDIGARH, FRIDAY, JULY 14, 2023 (ASADHA 23, 1945 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ)

ਨੋਟੀਫਿਕੇਸ਼ਨ

ਮਿਤੀ 14 ਜੁਲਾਈ, 2023

ਨੰਬਰ: 15/37/2023-5ਸਸ3/1627.-ਜਿਵੇ ਕਿ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਮੌੜ ਵੱਲੋਂ ਉਨ੍ਹਾਂ ਦੇ ਪੱਤਰ ਨੰ: 1735 ਮਿਤੀ 13.03.2023 ਰਾਹੀਂ ਸੂਚਿਤ ਕੀਤਾ ਹੈ ਕਿ ਨਗਰ ਕੌਂਸਲ, ਮੌੜ ਦੇ ਪ੍ਰਧਾਨ ਸ਼੍ਰੀਮਤੀ ਸੁਖਦੀਪ ਕੌਰ ਪਤਨੀ ਸ਼੍ਰੀ ਦਵਿੰਦਰ ਸਿੰਘ ਵਾਸੀ ਮੌੜ ਕਲਾਂ ਵੱਲੋਂ ਆਪਣੇ ਸੱਸ ਅਤੇ ਸਹੁਰਾ ਦੀ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਕਰਕੇ ਅਤੇ ਬੱਚਿਆਂ ਨੂੰ ਸੰਭਾਲਣ ਅਤੇ ਸੱਸ ਸਹੁਰੇ ਦੀ ਦੇਖਭਾਲ ਕਰਨ ਕਾਰਨ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਮਿਤੀ 13.3.2023 ਨੂੰ ਦਿੱਤਾ ਗਿਆ ਹੈ,ਪ੍ਰਧਾਨ ਵੱਲੋਂ ਅਸਤੀਫਾ ਪ੍ਰਵਾਨ ਕਰਨ ਲਈ ਬੇਨਤੀ ਕੀਤੀ ਗਈ ਹੈ।

2. ਜਿਵੇ ਕਿ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ), ਬਠਿੰਡਾ ਵੱਲੋਂ ਆਪਣੇ ਪੱਤਰ ਨੰ.1ਏ.ਡੀ.ਸੀ.(ਯੂ.ਡੀ)-2023/1234 ਮਿਤੀ 12.06.2023 ਰਾਹੀਂ ਸੂਚਿਤ ਕੀਤਾ ਹੈ ਕਿ ਸ਼੍ਰੀਮਤੀ ਸੁਖਦੀਪ ਕੌਰ ਪਤਨੀ ਸ਼੍ਰੀ ਦਵਿੰਦਰ ਸਿੰਘ, ਪ੍ਰਧਾਨ ਨਗਰ ਕੌਂਸਲ, ਮੌੜ ਵੱਲੋਂ ਮਿਤੀ 13.03.2023 ਨੂੰ ਦਿੱਤੇ ਪ੍ਰਧਾਨਗੀ ਪੱਦ ਦੇ ਦਿੱਤੇ ਅਸਤੀਫੇ ਨੂੰ ਨਗਰ ਕੌਂਸਲ, ਮੌੜ ਦੇ ਹਾਊਸ ਵੱਲੋਂ ਮਤਾ ਨੰ.02 ਮਿਤੀ 01.06.2023 ਰਾਹੀਂ ਪ੍ਰਵਾਨ ਕਰ ਲਿਆ ਗਿਆ ਹੈ।

3. ਇਸ ਲਈ ਸ਼੍ਰੀਮਤੀ ਸੁਖਦੀਪ ਕੌਰ ਪਤਨੀ ਸ਼੍ਰੀ ਦਵਿੰਦਰ ਸਿੰਘ, ਪ੍ਰਧਾਨ ਨਗਰ ਕੌਂਸਲ, ਮੌੜ ਵੱਲੋਂ ਮਿਤੀ 13.03.2023 ਨੂੰ ਨਗਰ ਕੌਂਸਲ, ਮੌੜ ਦੇ ਪ੍ਰਧਾਨਗੀ ਦੇ ਪੱਦ ਤੋਂ ਦਿੱਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਮੰਨਜੂਰ ਕੀਤਾ ਜਾਂਦਾ ਹੈ।

ਅਜੋਏ ਸ਼ਰਮਾ, ਆਈ.ਏ.ਐਸ

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 13 ਜੁਲਾਈ, 2023

ਸਥਾਨਕ ਸਰਕਾਰ ਵਿਭਾਗ2879/07-2023/Pb. Govt. Press, S.A.S. Nagar ( 2079 )

Cite this issue. Punjab Gazette, Government of Punjab, 14 July 2023. Indian Gazettes, https://egazette.servantsofknowledge.in/details/in.gazette.punjabdsa.2023-07-14.62155/. Archive identifier in.gazette.punjabdsa.2023-07-14.62155.