| 2097 | ||
| PUNJAB GOVT. GAZ. (EXTRA), JULY 19, 2023 (ASAR 28, 1945 SAKA) | ||
EXTRAORDINARY
Published by Authority
CHANDIGARH, WEDNESDAY, JULY 19, 2023 (ASADHA 28, 1945 SAKA)
STATE ELECTION COMMISSION
NOTIFICATION
The 19th July, 2023
No. SEC-SAM-ET-2023/1906.–In pursuance of the provisions of Section 93 of the Punjab State Election Commission Act, 1994 (Punjab Act No. 19 of 1994), the Election Commission hereby notifies the order of the Election Tribunal for general information.
ਬਾ ਅਦਾਲਤ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ ਇਲੈਕਸ਼ਨ ਟ੍ਰਿਬਿਉਨਲ-ਕਮ-ਉਪ ਮੰਡਲ ਮੈਜਿਸ਼ਟਰੇਟ ਫ.ਸਾਹਿਬ।
ਮਿਸਲ ਨੰ. 01/ਇਲੈਕਸ਼ਨ ਪਟੀਸ਼ਨ ਰਜੂਆ : 18-3-2021 ਫੈਸਲਾ ਮਿਤੀ 5-06-2023
ਜ਼ਸ਼ਨਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਵਾਰਡ ਨੰ.-12 ਸਰਹਿੰਦ ਤਹਿਸੀਲ ਵਾ ਜਿਲਾ ਫਤਿਹਗੜ ਸਾਹਿਬ।
-ਸਾਇਲ ਧਿਰ- ਬਨਾਮ
(1) ਗੁਰਪ੍ਰੀਤ ਸਿੰਘ ਗਿੱਲ ਪੁੱਤਰ ਸੁਖਦੇਵ ਸਿੰਘ
(2) ਪੰਕਜ ਕੁਮਾਰ ਪੁੱਤਰ ਰਮੇਸ਼ ਕੁਮਾਰ ਸ਼ਰਮਾ
(3) ਤਰਨਪਾਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀਆਨ ਵਾਰਡ ਨੰ.-12 ਤਹਿਸੀਲ ਵਾ ਜਿਲਾ ਫਤਿਹਗੜ ਸਾਹਿਬ।
(4) ਐਸ.ਡੀ.ਐਮ. ਫਤਿਹਗੜ ਸਾਹਿਬ-ਕਮ-ਰਿਟਰਨਿੰਗ ਆਫੀਸਰ ਮਿਉਸਪਲ ਕੌਸਲ ਫਤਿਹਗੜ ਸਾਹਿਬ।
-ਉਤਰਵਾਦੀਆਨ- ਇਲੈਕਸ਼ਨ ਪਟੀਸ਼ਨ ਵਾਰਡ ਨੰਬਰ-12 ਅ/ਧ 74 ਤੋਂ 78 ਤੱਕ ਅਤੇ 89-ਸੀ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਬਾਬਤ ਐਸ.ਡੀ.ਐਮ. ਫਤਿਹਗੜ ਸਾਹਿਬ-ਕਮ-ਰਿਟਰਨਿੰਗ ਆਫੀਸਰ ਮਿਉਸਪਲ ਕੌਸਲ ਸਰਹਿੰਦ-ਫਤਿਹਗੜ ਸਾਹਿਬ ਵਲੋਂ ਮਿਤੀ 4-2-2021 ਨੂੰ ਕੀਤੇ ਗਏ ਹੁਕਮ ਕੈਂਸਲ ਕਰਨ ਬਾਰੇ।
ਹਾਜਰ : (1) ਸ਼੍ਰੀ ਨਰਿੰਦਰ ਸਿੰਘ ਟਿਵਾਣਾਂ ਐਡਵੋਕੇਟ ਸਾਇਲ ਧਿਰ 2098 PUNJAB GOVT. GAZ. (EXTRA), JULY 19, 2023 (ASAR 28, 1945 SAKA)
ਹੁਕਮ
ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ। ਸਾਇਲ ਧਿਰ ਸ਼੍ਰੀ ਜ਼ਸ਼ਨਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਵਾਰਡ ਨੰ.-12 ਸਰਹਿੰਦ ਤਹਿਸੀਲ ਵਾ ਜਿਲਾ ਫਤਿਹਗੜ ਸਾਹਿਬ ਵੱਲੋਂ ਆਪਣੇ ਵਕੀਲ ਸ਼੍ਰੀ ਨਰਿੰਦਰ ਸਿੰਘ ਟਿਵਾਣਾਂ ਰਾਹੀ ਇਲੈਕਸ਼ਨ ਪਟੀਸ਼ਨ ਇਸ ਅਦਾਲਤ ਵਿਖੇ ਦਾਇਰ ਕੀਤੀ ਗਈ। ਇਸ ਕੇਸ ਨੂੰ ਦਰਜ ਰਜਿਸ਼ਟਰ ਕਰਕੇ ਉਤਰਵਾਦੀ ਧਿਰਾਂ ਨੂੰ ਤਲਬੀ ਸੰਮਨ ਜਾਰੀ ਕੀਤੇ ਗਏ। ਉਤਰਵਾਦੀ ਧਿਰਾਂ ਵਿਚੋਂ ਉਤਰਵਾਦੀ ਨੰ.-1 ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਪੁੱਤਰ ਸੁਖਦੇਵ ਸਿੰਘ ਵਲੋਂ ਸ੍ਰੀ ਗਗਨਦੀਪ ਸਿੰਘ ਗੋਰਾਇਆਂ ਐਡਵੋਕੇਟ ਅਦਾਲਤ ਹਾਜਰ ਆਏ। ਇੰਨਾਂ ਨੂੰ ਦਾਵੇ ਦੀ ਪੜਤ ਜਵਾਬ ਪੇਸ਼ ਕਰਨ ਲਈ ਦਿੱਤੀ ਗਈ। ਉਤਰਵਾਦੀ ਧਿਰ ਵਲੋਂ ਆਪਣੇ ਵਕੀਲ ਰਾਹੀ ਜਵਾਬ ਪੇਸ਼ ਕੀਤਾ ਗਿਆ। ਉਤਰਵਾਦੀ ਨੰ.-1 ਤੋਂ ਇਲਾਵਾ ਉਤਰਵਾਦੀ ਨੰ-4 ਵਲੋਂ ਕੋਰਟ ਦੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ। ਉਤਰਵਾਦੀ ਨੰ. 2-3 ਵਲੋਂ ਕੋਈ ਵੀ ਅਸਾਲਤਨ ਜਾਂ ਵਕਾਲਤਨ ਅਦਾਲਤ ਹਾਜਰ ਨਾ ਆਉਣ ਕਾਰਨ ਇੰਨ੍ਹਾ ਦੇ ਖਿਲਾਫ ਇਕ ਤਰਫਾ ਕਾਰਵਾਈ ਕੀਤੀ ਗਈ ਹੈ।
ਉਕਤ ਸਬੰਧੀ ਸਾਇਲ ਧਿਰ ਵਲੋਂ ਇਲੈਕਸ਼ਨ ਪਟੀਸ਼ਨ ਦੇ ਦਾਇਰ ਕੀਤੇ ਗਏ ਕੇਸ ਦਾ ਉਤਰਵਾਦੀ ਨੰ.-1 ਵਲੋਂ ਜਵਾਬ ਪੇਸ਼ ਕੀਤਾ ਜਾ ਚੁੱਕਾ ਹੈ। ਇਸ ਲਈ ਸਾਇਲ ਧਿਰ ਵਲੋਂ ਦਾਇਰ ਕੀਤੀ ਗਈ ਇਲੈਕਸ਼ਨ ਪਟੀਸ਼ਨ, ਉਤਰਵਾਦੀ ਧਿਰ ਨੰ-1 ਵਲੋਂ ਪੇਸ਼ ਕੀਤੇ ਗਏ ਜਵਾਬ ਅਤੇ ਦੋਵਾਂ ਧਿਰਾਂ ਵਲੋਂ ਪੇਸ਼ ਕੀਤੇ ਗਏ ਪੁਖਤਾ ਸਬੂਤਾਂ ਦੀ ਸਮੀਖਿਆ ਕੀਤੀ ਗਈ। ਸਾਇਲ ਧਿਰ ਦੀ ਪਟੀਸ਼ਨ ਦੇ ਪੈਰਾ ਨੰ.-4 ਵਿਚ ਦਰਜ ਵੇਰਵੇ ਅਨੁਸਾਰ ਖਸਰਾ ਨੰ. 7// 16/1, 25, 15, 16/2, 24, 6// 19/2, 20, 21, 22/1, 16, 24 ਅਤੇ 25 ਪਰ ਉਸ ਦੇ ਨਾਮ ਅਤੇ ਉਸ ਦੇ ਪਰਿਵਾਰ ਦੇ ਨਾਮ ਪਰ ਕੋਈ ਕਬਜਾ ਨਹੀ ਹੈ। ਇਸ ਸਬੰਧੀ ਉਸ ਵਲੋਂ ਨਾਮਜਦਗੀ ਭਰਨ ਸਮੇਂ ਹਲਫੀਆ ਬਿਆਨ ਵੀ ਦਿੱਤਾ ਗਿਆ ਸੀ। ਇਸ ਦੇ ਜਵਾਬ ਵਿਚ ਉਤਰਵਾਦੀ ਨੰ.-1 ਵਲੋਂ ਇਸ ਪੈਰੇ ਨਹੀ ਦਿੱਤਾ ਗਿਆ ਅਤੇ ਨਾ ਹੀ ਪਟੀਸ਼ਨਰ ਸ਼੍ਰੀ ਜ਼ਸ਼ਨਪੀਤ ਸਿੰਘ ਦੇ ਇੰਨਾਂ ਖਸਰਾ ਨੰਬਰਾਨ ਉਪਰ ਨਜਾਇਜ ਕਬਜਾ ਹੋਣ ਸਬੰਧੀ ਕੋਈ ਪੁਖਤਾ ਸਬੂਤ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼੍ਰੀ ਜ਼ਸ਼ਨਪੀਤ ਸਿੰਘ ਪੁੱਤਰ ਸ਼੍ਰੀ ਗੁਰਵਿੰਦਰ ਸਿੰਘ ਵਲੋਂ ਮਿਤੀ 9-11-2022 ਨੂੰ ਟੈਂਡਰ ਕੀਤੇ ਗਏ ਹਲਫੀਆ ਬਿਆਨ ਨੂੰ ਉਤਰਵਾਦੀ ਨੰ.-1 ਵਲੋਂ ਕਰੌਸ ਨਹੀ ਕੀਤਾ ਗਿਆ, ਇਸ ਉਤਰਵਾਦੀ ਦੇ ਵਕੀਲ ਨੂੰ ਟੈਡਰ ਕੀਤੇ ਗਏ ਹਲਫੀਆ ਬਿਆਨ ਨੂੰ ਕਰੌਸ ਕਰਨ ਲਈ ਕਈ ਮੌਕੇ ਦਿੱਤੇ ਗਏ। ਅਦਾਲਤ ਵਲੋਂ ਉਤਰਵਾਦੀ ਨੰ-1 ਨੂੰ ਪੁਖਤਾ ਸਬੂਤ ਪੇਸ਼ ਕਰਨ ਲਈ ਕਈ ਮੌਕੇ ਦਿੱਤੇ ਗਏ, ਪ੍ਰੰਤੂ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਉਤਰਵਾਦੀ ਨੰ.-1 ਵਲੋਂ ਕੋਈ ਵੀ ਸਬੂਤ ਪੇਸ਼ ਨਹੀ ਕੀਤਾ ਗਿਆ। ਉਤਰਵਾਦੀ ਧਿਰ ਨੰ.-1 ਵਲੋਂ ਪਟੀਸ਼ਨਰ ਦੇ ਨਾਮਜਦਗੀ ਪੇਪਰ ਜੋ ਕਿ ਮਿਤੀ 4-2-2021 ਨੂੰ ਕੈਂਸਲ ਕੀਤੇ ਗਏ, ਇਸ ਦੀ ਕਾਪੀ ਅਦਾਲਤ ਪੇਸ਼ ਕਰਨ ਵਿਚ ਅਸਮਰਥ ਰਿਹਾ ਹੈ।
ਇਸ ਇਲੈਕਸ਼ਨ ਪਟੀਸ਼ਨ ਸਬੰਧੀ ਮਿਸਲ ਨਾਲ ਸ਼ਾਮਲ ਤੱਥਾਂ ਦੇ ਅਧਾਰਤ ਉਸ ਸਮੇਂ ਦੇ ਰਿਟਰਨਿੰਗ ਆਫੀਸਰ ਨਗਰ ਕੌਸਲ ਸਰਹਿੰਦ-ਫਤਿਹਗੜ ਸਾਹਿਬ ਵਲੋਂ ਮਿਤੀ 4-2-2021 ਨੂੰ ਵਾਰਡ ਨੰ.-12 ਦੇ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਉਮੀਦਵਾਰ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਦਾ ਹਾਂ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਮਿਉਸਪਲ ਕੌਸਲਰ ਦੀ ਨਿਯੁਕਤੀ/ਚੋਣ ਨੂੰ ਰੱਦ ਕਰਦਾ ਹਾਂ। ਸਬੰਧਤ ਧਿਰਾਂ ਨੂੰ ਇਸ ਅਦਾਲਤ ਦੇ ਹੁਕਮ ਵਿਰੁੱਧ ਸਮਰੱਥ ਅਦਾਲਤ ਵਿਖੇ ਅਪੀਲ ਕਰਨ ਦੀ ਖੁੱਲ ਹੋਵੇਗੀ। ਹੁਕਮ ਸੁਣਾਇਆ ਗਿਆ ਗਿਆ। ਇਸ ਅਦਾਲਤ ਦੇ ਹੁਕਮ ਦੀ ਤਾਮੀਲ ਕਰਨ ਲਈ ਇਸ ਹੁਕਮ ਦੀ ਕਾਪੀ ਕਾਰਜਸਾਧਕ ਅਫਸਰ ਸਰਹਿੰਦ-ਫਤਿਹਗੜ ਸਾਹਿਬ ਨੂੰ ਭੇਜੀ ਜਾਵੇ। ਮਿਸਲ ਬਾਅਦ ਤਾਮੀਲ ਦਾਖਲ ਰਿਕਾਰਡ ਰੂਮ ਹੋਵੇ ।
ਸਹੀ/-
ਮਿਤੀ 5 ਜੂਨ, 2023
ਇਲੈਕਸ਼ਨ ਟ੍ਰਿਬਿਉਨਲ,
ਫਤਿਹਗੜ ਸਾਹਿਬ।