Published by Authority
No. 32] CHANDIGARH, FRIDAY, AUGUST 11, 2023 (SRAVANA 20, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-1 ਸ਼ਾਖਾ)
ਅਧਿਸੂਚਨਾ
ਮਿਤੀ 20 ਸਤੰਬਰ, 2022
ਨੰ: WR-IRP1014/1/2022-3IP1/429683.-ਸ਼਼੍ਰੀ ਰਾਜਿੰਦਰ ਕੁਮਾਰ (ਹੈਂਡੀਕੈਪਡ) ਪੁੱਤਰ ਸ਼਼੍ਰੀ ਪ੍ਰਕਾਸ਼ ਰਾਣਾ, ਕਾਰਜਕਾਰੀ ਇੰਜੀਨੀਅਰ, ਜੱਲ ਸਰੋਤ ਵਿਭਾਗ, ਪੰਜਾਬ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 30.09.2022 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਹੋ ਜਾਣਗੇ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਖਾਤੇ ਵਿੱਚ ਖੜੀਆਂ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਅਤੇ ਭਵਿੱਖ ਵਿੱਚ ਕੋਈ ਹੋਰ ਵਿਭਾਗੀ/ਅਨੁਸ਼ਾਸਨੀ/ਚੌਕਸੀ ਪੜਤਾਲ/ਮੁਕੱਦਮਾਂ ਹੋਇਆ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇੰਨ੍ਹਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ/ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਕ੍ਰਿਸ਼ਨ ਕੁਮਾਰ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 19 ਸਤੰਬਰ, 2022
ਜਲ ਸਰੋਤ ਵਿਭਾਗ।