Servants of Knowledge
Punjab Gazette · Government of Punjab

Regarding Nagar Panchayat Mamdot

Published 18 August 2023

Department
Local Government
Type
Extra Ordinary
Notification no.
1995
Gazetteid
CHD/0092/2021-2023
Identifier
in.gazette.punjabdsa.2023-08-18.62267
Languages
English, Punjabi

click here for IIIF manifest

2265
PUNJAB GOVT. GAZ. (EXTRA), AUGUST 18, 2023 (SRVN 27, 1945 SAKA)

EXTRAORDINARY

Published by Authority

CHANDIGARH, FRIDAY, AUGUST 18, 2023 (SRAVANA 27, 1945 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ)

ਨੋਟੀਫਿਕੇਸ਼ਨ

ਮਿਤੀ 18 ਅਗਸਤ, 2023

ਨੰਬਰ:15/119/2022-5ਸਸ3/1995.-ਜਿਵੇਂ ਕਿ ਸ਼੍ਰੀ ਪਰਮਜੀਤ ਸਿੰਘ ਮੈਂਬਰ ਨਗਰ ਪੰਚਾਇਤ ਮਮਦੋਟ ਵਿਰੁੱਧ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਿਰੋਜ਼ਪੁਰ ਵੱਲੋਂ ਆਪਣੇ ਪੱਤਰ ਨੰਬਰ:ਏ.ਡੀ.ਸੀ.(ਜ)-2022/7208 ਮਿਤੀ 26.10.2022 ਰਾਹੀਂ ਲਿਖਿਆ ਗਿਆ ਕਿ ਸ਼੍ਰੀ ਉਪਿੰਦਰ ਸਿੰਘ ਕੌਂਸਲਰ ਨਗਰ ਪੰਚਾਇਤ ਮਮਦੋਟ ਵੱਲੋਂ ਇਕ ਦਰਖਾਸਤ ਜੋ ਡਿਪਟੀ ਕਮਿਸ਼ਨਰ ਨੂੰ ਮਿਤੀ 23.6.2022 ਨੂੰ ਦਿੱਤੀ ਸੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਇਹ ਦਰਖਾਸਤ ਵਧੀਕ ਡਿਪਟੀ ਕਮਿਸ਼ਨਰ (ਜ) ਫਿਰੋਜਪੁਰ ਨੂੰ ਅਗਲੇਰੀ/ਜ਼ਰੂਰੀ ਕਾਰਵਾਈ ਲਈ ਭੇਜੀ ਗਈ। ਇਸ ਦਰਖਾਸਤ ਤੇ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਮਮਦੋਟ ਪਾਸੋ ਏ.ਡੀ.ਸੀ.(ਜ) ਫਿਰੋਜਪੁਰ ਦੇ ਪਿੱਠ ਅੰਕਣ ਨੰ: 4605 ਮਿਤੀ 4.7.2022 ਰਾਹੀਂ ਸਵੈ-ਸਪੱਸਟ ਪੈਰਾਵਾਈਜ ਰਿਪੋਰਟ ਸਮੇਤ ਟਿੱਪਣੀ ਮੰਗੀ ਗਈ।ਕਾਰਜ ਸਾਧਕ ਅਫਸਰ ਨਗਰ ਪੰਚਾਇਤ ਮਮਦੋਟ ਵੱਲੋਂ ਪ੍ਰਾਪਤ ਪੱਤਰ ਨੰ.665 ਮਿਤੀ 22.07.2022 ਅਤੇ ਪੱਤਰ ਨੰ.732 ਮਿਤੀ 26.08.2022 ਰਾਹੀਂ ਲਿਖਿਆ ਕਿ ਸ਼੍ਰੀ ਪਰਮਜੀਤ ਸਿੰਘ ਪ~ੁਤਰ ਬਲਕਾਰ ਸਿੰਘ ਬਸਤੀ ਸਾਹਨਕੇ, ਮਮਦੋਟ ਹਿਠਾੜ ਅਤੇ ਸੁੁਖਵਿੰਦਰ ਸਿੰਘ (ਪ੍ਰਧਾਨ ਨਗਰ ਪੰਚਾਇਤ ਮਮਦੋਟ) ਪ~ੁਤਰ ਸ਼੍ਰੀ ਹਰੀ ਸਿੰਘ ਵਾਸੀ ਵਾਰਡ ਨੰ. 8. ਮਮਦੋਟ ਹਿਠਾੜ ਬੋਲੀ ਮਿਤੀ 22-06-2020 ਦੇ ਸਮੇਂ ਦੌਰਾਨ ਨਗਰ ਪੰਚਾਇਤ ਮਮਦੋਟ ਦੇ ਮੈਂਬਰ ਨਹੀਂ ਸਨ ਪ੍ਰੰਤੂ ਇਹ ਵਿਅਕਤੀ ਇਸ ਸਮੇਂ ਨਗਰ ਪੰਚਾਇਤ ਦਾ ਮੈਂਬਰ ਹੈ। ਏ.ਡੀ.ਸੀ.(ਜ) ਫਿਰੋਜ਼ਪੁਰ ਵੱਲੋਂ ਭੇਜੀ ਉਕਤ ਰਿਪੋਰਟ ਅਤੇ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਵੱਲੋਂ ਭੇਜੇ ਪੱਤਰ ਨੰ. 78 ਮਿਤੀ 21.02.2023 ਵਿੱਚ ਦਰਜ ਤੱਥਾਂ ਦੇ ਆਧਾਰ ਤੇ ਸ਼੍ਰੀ ਪਰਮਜੀਤ ਸਿੰਘ ਮੈਂਬਰ, ਨਗਰ ਪੰਚਾਇਤ, ਮਮਦੋਟ ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 16(1)(ਈ) ਅਧੀਨ ਮਿਤੀ 09.05.2022 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।

2. ਜਿਵੇਂ ਕਿ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਮਮਦੋਟ ਵੱਲੋਂ ਪੱਤਰ ਨੰ:403 ਮਿਤੀ 26.06.2023 ਰਾਹੀਂ ਸੂਚਿਤ ਕੀਤਾ ਹੈ ਕਿ ਸ਼੍ਰੀ ਪਰਮਜੀਤ ਸਿੰਘ, ਮੈਂਬਰ, ਨਗਰ ਪੰਚਾਇਤ, ਮਮਦੋਟ ਨੂੰ ਜਾਰੀ ਕੀਤਾ ਗਿਆ ਕਾਰਣ ਦੱਸੋ ਨੋਟਿਸ ਮਿਤੀ 18.05.2022 ਨੂੰ ਉਨ੍ਹਾਂ ਦੇ ਦਫਤਰ ਵਿਖੇ ਪ੍ਰਾਪਤ ਹੋਇਆ ਹੈ। ਕਾਰਜ ਸਾਧਕ ਅਫਸਰ ਨਗਰ ਪੰਚਾਇਤ ਮਮਦੋਟ ਵੱਲੋਂ ਆਪਣੇਪੱਤਰ ਨੰ.296 ਮਿਤੀ 19.05.2023 ਰਾਹੀਂ ਸ਼੍ਰੀ ਪਰਮਜੀਤ ਸਿੰਘ ਮੈਂਬਰ ਨਗਰ ਪੰਚਾਇਤ ਮਮਦੋਟ ਨੂੰ ਕਾਰਨ ਦੱਸੋਂ ਨੋਟਿਸ ਡਲੀਵਰ ਕਰਵਾ ਦਿੱਤਾ ਗਿਆ ਹੈ। ( 2265 ) 2266 PUNJAB GOVT. GAZ. (EXTRA), AUGUST 18, 2023 (SRVN 27, 1945 SAKA) 3. ਜਿਵੇਂ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 16(1)(ਈ) ਅਧੀਨ ਸਰਕਾਰ ਵੱਲੋਂ ਪੱਤਰ ਮਿਤੀ 09.05.2022 ਰਾਹੀਂ ਜਾਰੀ ਕਾਰਨ ਦੱਸੋਂ ਨੋਟਿਸ ਦਾ ਜਵਾਬ 21 ਦਿਨਾਂ ਦੇ ਅੰਦਰ-ਅੰਦਰ ਮੈਂਬਰ, ਨਗਰ ਪੰਚਾਇਤ, ਮਮਦੋਟ ਵੱਲੋਂ ਪੇਸ਼ ਕਰਨਾ ਸੀ। ਜਿਸ ਅਨੁਸਾਰ ਮਿਤੀ 31.05.2023 ਨੂੰ 21 ਦਿਨਾਂ ਦਾ ਸਮਾਂ ਪੂਰਾ ਹੁੰਦਾ ਹੈ,ਪ੍ਰੰਤੂ ਮੈਂਬਰ ਵੱਲੋਂ ਮਿਤੀ 19.06.2023 ਨੂੰ ਆਪਣਾ ਕਾਰਨ ਦੱਸੋਂ ਨੋਟਿਸ ਦਾ ਜਵਾਬ ਭੇਜਿਆ ਗਿਆ। ਸਰਕਾਰ ਵੱਲੋਂ LG-LG-3015/2/2023-5LG3/1/599452(1-3)/2023 ਮਿਤੀ 14.07.2023 ਨੂੰ ਕੁਦਰਤੀ ਨਿਆਂ ਨੂੰ ਮੁੱਖ ਰੱਖਦੇ ਹੋਏ ਮੈਂਬਰ ਵੱਲੋਂ ਪੇਸ਼ ਕੀਤੇ ਜਵਾਬ ਨੂੰ ਵਿਚਾਰਦੇ ਹੋਏ ਮਿਤੀ 01.08.2023 ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ।

4. ਜਿਵੇਂ ਕਿ ਮਿਤੀ 01.08.2023 ਨੂੰ ਨਿੱਜੀ ਸੁਣਵਾਈ ਵਿੱਚ ਸ਼੍ਰੀ ਪਰਮਜੀਤ ਸਿੰਘ ਮੈਂਬਰ ਨਗਰ ਪੰਚਾਇਤ ਮਮਦੋਟ ਅਤੇ ਉਨ੍ਹਾਂ ਦੇ ਐਡਵੋਕੇਟ ਸ਼੍ਰੀ ਤਜਿੰਦਰ ਕਟਾਰੀਆਂ ਅਤੇ ਸ਼੍ਰੀ ਗੁਰਦੀਪ ਸਿੰਘ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਮਮਦੋਟ, ਸ਼੍ਰੀ ਸੁੱਚਾ ਸਿੰਘ ਸੁਪਰਡੰਟ ਨਗਰ ਪੰਚਾਇਤ ਮਮਦੋਟ ਹਾਜਰ ਰਹੇ। ਨਿੱਜੀ ਸੁਣਵਾਈ ਦੌਰਾਨ ਸ਼੍ਰੀ ਪਰਮਜੀਤ ਸਿੰਘ ਮੈਂਬਰ ਨਗਰ ਪੰਚਾਇਤ ਮਮਦੋਟ ਦਾ ਪੱਖ ਸੁਣਿਆ ਗਿਆ, ਜਿਸ ਵਿੱਚ ਮੈਂਬਰ ਵੱਲੋਂ ਇੰਨਕਾਰ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਨਗਰ ਪੰਚਾਇਤ ਮਮਦੋਟ ਦੀ ਵਹੀਯੋਗ ਜਮੀਨ ਠੇਕੇ ਤੇ ਨਹੀਂ ਲਈ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਠੇਕੇ ਦੇ ਅਗਰੀਮੈਂਟ ਤੇ ਹਸਤਾਖਰ ਕੀਤੇ ਗਏ ਹਨ। ਕਾਰਜ ਸਾਧਕ ਅਫਸਰ ਨਗਰ ਪੰਚਾਇਤ ਮਮਦੋਟ ਵੱਲੋਂ ਨਿੱਜੀ ਸੁਣਵਾਈ ਵਿੱਚ ਰਿਕਾਰਡ ਪੇਸ਼ ਕੀਤਾ ਗਿਆ ਜਿਸ ਵਿੱਚ ਮੈਂਬਰ ਵੱਲੋਂ ਹਸਤਾਖਰ ਕੀਤੇ ਗਏ ਹਨ। ਨਿੱਜੀ ਸੁਣਵਾਈ ਦੌਰਾਨ ਸ਼੍ਰੀ ਪਰਮਜੀਤ ਸਿੰਘ ਮੈਂਬਰ ਨਗਰ ਪੰਚਾਇਤ ਮਮਦੋਟ ਵੱਲੋਂ ਨਗਰ ਪੰਚਾਇਤ ਮਮਦੋਟ ਦੀ ਵਾਹੀਯੋਗ ਜਮੀਨ ਦੇ ਠੇਕੇ ਸਬੰਧੀ ਜਾਰੀ ਕੀਤੇ ਕਾਰਨ ਦੱਸੋਂ ਨੋਟਿਸ ਦੇ ਸਬੰਧ ਵਿੱਚ ਆਪਣੇ ਪੱਖ ਸਬੰਧੀ ਕੋਈ ਦਸਤਾਵੇਜ ਸਬੂਤ ਵਜੋਂ ਪੇਸ਼ ਨਹੀਂ ਕੀਤੇ ਗਏ। ਦਫਤਰੀ ਰਿਕਾਰਡ ਅਤੇ ਮੈਂਬਰ ਦਾ ਪੱਖ ਸੁਣਨ ਤੋਂ ਸਿੱਟਾ ਨਿਕਲਦਾ ਹੈ ਕਿ ਸ਼੍ਰੀ ਪਰਮਜੀਤ ਸਿੰਘ ਮੈਂਬਰ ਨਗਰ ਪੰਚਾਇਤ ਮਮਦੋਟ ਵੱਲੋਂ ਆਪਣੀ ਡਿਊਟੀ ਬਤੌਰ ਮਿਊਂਸਪਲ ਕੌਂਸਲਰ ਸਹੀ ਢੰਗ ਨਾਲ ਨਹੀਂ ਕੀਤੀ ਗਈ ਅਤੇ ਆਪਣੀ ਡਿਊਟੀ/ਜਿੰਮੇਵਾਰੀ ਵਿੱਚ ਲਾਪਰਵਾਹੀ ਅਤੇ ਕੁਤਾਹੀ ਵਰਤੀ ਗਈ ਹੈ। ਸ਼੍ਰੀ ਪਰਮਜੀਤ ਸਿੰਘ ਨੂੰ ਨਗਰ ਪੰਚਾਇਤ ਮਮਦੋਟ ਦਾ ਮੌਜੂਦਾ ਮੈਂਬਰ ਹੋਣ ਕਰਕੇ ਨਗਰ ਪੰਚਾਇਤ ਮਮਦੋਟ ਵੱਲੋਂ ਵਾਰ-ਵਾਰ ਮੌਕੇ ਦੇਣ ਤੇ ਵੀ ਮੈਂਬਰ ਵੱਲੋਂ ਬਕਾਇਆ ਰਹਿੰਦੀ ਰਾਸ਼ੀ 5,39,200/- ਰੁਪਏ ਜਮ੍ਹਾਂ ਨਹੀਂ ਕਰਵਾਈ ਗਈ, ਜਿਸ ਕਾਰਨ ਮੈਂਬਰ ਵੱਲੋਂ ਆਪਣੇ ਰਾਜਨੀਤਿਕ ਪ੍ਰਭਾਵ ਅਤੇ ਅਹੁੱਦੇ ਦੀ ਦੁਰਵਰਤੋਂ ਕਰਦੇ ਹੋਏ ਨਗਰ ਪੰਚਾਇਤ ਮਮਦੋਟ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਕਰਕੇ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 16(1)(ਈ) ਅਧੀਨ ਕਾਰਨ ਦੱਸੋਂ ਨੋਟਿਸ ਵਿੱਚ ਲਗਾਏ ਗਏ ਦੋਸ਼ ਸਾਬਤ ਹੁੰਦੇ ਹਨ।

ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਪਰਮਜੀਤ ਸਿੰਘ ਮੈਂਬਰ ਨਗਰ ਪੰਚਾਇਤ ਮਮਦੋਟ ਨੂੰ ਆਪਣੇ ਰਾਜਨੀਤਿਕ ਪ੍ਰਭਾਵ ਅਤੇ ਅਹੁੱਦੇ ਦੀ ਦੁਰਵਰਤੋਂ ਕਰਦੇ ਹੋਏ ਨਗਰ ਪੰਚਾਇਤ ਮਮਦੋਟ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਕਰਕੇ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 16(1)(ਈ) ਅਧੀਨ ਨਗਰ ਪੰਚਾਇਤ ਮਮਦੋਟ ਦੇ ਮੈਂਬਰਸ਼ਿਪ ਦੇ ਅਹੁੱਦੇ ਤੋਂ ਫਾਰਗ ਕੀਤਾ ਜਾਂਦਾ ਹੈ।

ਅਜੋਏ ਸ਼ਰਮਾ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 17 ਅਗਸਤ, 2023

ਸਥਾਨਕ ਸਰਕਾਰ ਵਿਭਾਗ

2905/08-2023/Pb. Govt. Press, S.A.S. Nagar

Cite this issue. Punjab Gazette, Government of Punjab, 18 August 2023. Indian Gazettes, https://egazette.servantsofknowledge.in/details/in.gazette.punjabdsa.2023-08-18.62267/. Archive identifier in.gazette.punjabdsa.2023-08-18.62267.