Published by Authority
No. 33] CHANDIGARH, FRIDAY, AUGUST 18, 2023 (SRAVANA 27, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 24 ਮਈ, 2022
ਨੰ: 8/19/2006-ਖਬ2(6)/6127.- ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500/-ਰੁਪਏ ਮਾਲੀ ਮਦਦ ਦੇਣ ਦਾ ਫੈਸਲਾ ਲਿਆ ਗਿਆ ਹੈ ਬਾਸਰਤੇ ਕਿ :-
1. ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨ ਆਪਣੀ ਸਹਿਮਤੀ ਇਸ ਮੰਤਵ ਲਈ ਬਣਾਏ ਗਏ ਪੋਰਟਲ ਤੇ ਦਰਜ ਕਰਨਗੇ।
2. ਝੋਨੇ ਦੀ ਸਿੱਧੀ ਬਿਜਾਈ ਵਿਧੀ ਦੀ ਚੋਣ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦੀ ਜਮੀਨੀ ਪਧੱਰ ਤੇ ਤਸਦੀਕ ਅਧਿਕਾਰੀ/ਕਰਮਚਾਰੀ ਖੇਤਾਂ ਵਿੱਚ ਜਾ ਕੇ ਕਰਨਗੇ।
3. ਤਸਦੀਕ ਹੋਣ ਤੇ ਪ੍ਰੋਤਸਾਹਨ ਰਾਸ਼ੀ ਕਿਸਾਨ ਦੇ ਖਾਤਿਆਂ ਵਿੱਚ DBT ਰਾਹੀਂ ਜਮ੍ਹਾਂ ਕਰਵਾਈ ਜਾਵੇਗੀ।
ਸਰਵਜੀਤ ਸਿੰਘ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ।