Published by Authority
No. 33] CHANDIGARH, FRIDAY, AUGUST 18, 2023 (SRAVANA 27, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਅਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 30 ਸਤੰਬਰ, 2022
ਨੰ:05/49/2022-2ੲਸ1/2534.-ਪੰਜਾਬ ਸਿਵਲ ਸੇਵਾਵਾਂ, ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਸ਼਼੍ਰੀ ਗੁਰਸੇਵਕ ਸਿੰਘ ਸੰਘਾ, ਕਾਰਜਕਾਰੀ ਇੰਜੀਨੀਅਰ (ਸਿਵਲ) ਨੂੰ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.09.2022 ਨੂੰ (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਉਪਰੋਕਤ ਅਧਿਕਾਰੀਆਂ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਰਿਟਾਇਰਮੈਂਟ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਜਾਰੀ ਰੱਖਣ ਦਾ ਸਰਕਾਰ ਦਾ ਹੱਕ ਰਾਖਵਾਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਇਹਨਾਂ ਅਧਿਕਾਰੀਆਂ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਪੈਡਿੰਗ ਹੋਵੇ ਤਾਂ ਉਸ ਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
ਅਨੁਰਾਗ ਵਰਮਾ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 28 ਸਤੰਬਰ, 2022
ਲੋਕ ਨਿਰਮਾਣ ਵਿਭਾਗ