Servants of Knowledge
Punjab Gazette · Government of Punjab

Regarding retirement of Dr Anupam

Published 18 August 2023

Department
Health and Family Welfare
Type
Ordinary
Notification no.
2060
Gazetteid
CHD/0092/2021-2023
Identifier
in.gazette.punjabdsa.2023-08-18.62299
Languages
English, Punjabi

click here for IIIF manifest

720 PUNJAB GOVT. GAZ., AUGUST 18, 2023 (SRVN 27, 1945 SAKA) PART I]

Published by Authority

No. 33] CHANDIGARH, FRIDAY, AUGUST 18, 2023 (SRAVANA 27, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਿਹਤ ਤੇ ਪਰਿਵਾਰ ਭਲਾਈ ਵਿਭਾਗ

(ਸਿਹਤ-2 ਸ਼ਾਖਾ)

ਅਧਿਸੂਚਨਾ

ਮਿਤੀ 20 ਜੂਨ, 2022

ਨੰ: 19/31/07-(6)-2ਸਿ2/2060.-ਡਾਕਟਰ ਅਨੁੁਪਮ, ਮੈਡੀਕਲ ਅਫਸਰ, ਮੈਰਿਟ ਨੰ: 88/ਜੀ.ਸੀ/93 ਵਿਰ~ੁਧ ਸਰਕਾਰ ਦੇ ਪੱਤਰ ਨੰ:19/31/07-6ਸਿ2/1892, ਮਿਤੀ 04-04-2008 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮਾਵਲੀ, 1970 ਦੇ ਨਿਯਮ 8 ਅਧੀਨ ਹੇਠ ਲਿਖੇ ਦੋਸ਼ਾਂ ਕਰਕੇ ਦੋਸ਼ ਸੂਚੀ ਜਾਰੀ ਕੀਤੀ ਗਈ ਸੀ :-

1. ਮਿਤੀ 06-01-2007 ਤੋਂ ਲਗਾਤਾਰ ਅਣਅਧਿਕਾਰਤ ਤੌਰ ਤੇ ਛੁੱਟੀ ਅਪਲਾਈ ਕਰਨਾ ਅਤੇ ਮਨਮਰਜੀ ਨਾਲ ਗੈਰ ਹਾਜਰ ਰਹਿਣਾ।

2. ਉੱਚ ਅਧਿਕਾਰੀਆਂ ਦੇ ਹੁੁਕਮਾਂ ਦੀ ਪਾਲਣਾ ਨਾ ਕਰਨਾ।

3. ਆਪਣੀ ਡਿਊਟੀ ਤੇ ਹਾਜਰ ਨਾ ਰਹਿ ਕੇ ਸਰਕਾਰੀ ਕੰਮ ਵਿੱਚ ਅੜਚਣ ਪੈਦਾ ਕਰਨਾ ।

2. ਡਾਕਟਰ ਵੱਲੋਂ ਦੋਸ ਸੂਚੀ ਸਬੰਧੀ ਆਪਣਾ ਜਵਾਬ ਪੱਤਰ ਮਿਤੀ 28-04-2008 ਰਾਹੀਂ ਦਿੱਤਾ ਗਿਆ ਸੀ ਜੋ ਕਿ ਤਸੱਲੀਬਖਸ ਨਾ ਹੋਣ ਕਾਰਣ ਸਰਕਾਰ ਵੱਲੋਂ ਪੱਤਰ ਨੰ 19/31/07- 6ਸਿ2/7478 ਮਿਤੀ 31.12.2010 ਰਾਹੀਂ ਡਾਕਟਰ ਨੂੰ ਜਾਰੀ ਦੋਸ਼ ਸੂਚੀ ਵਿੱਚ ਲਗਾਏ ਦੋਸ਼ਾਂ ਦੀ ਸਚਾਈ ਜਾਣਨ ਲਈ ਸ਼੍ਰੀ ਕੇ.ਸੀ. ਮੈਣੀ, ਆਈ.ਏ.ਐਸ. (ਰਿਟਾਇਰਡ) ਨੂੰ ਇਸ ਕੇਸ ਵਿੱਚ ਪੜਤਾਲੀਆ ਅਫਸਰ ਨਿਯੁੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵੱਲੋਂ ਪੱਤਰ ਮਿਤੀ 03.03.2011 ਰਾਹੀਂ ਡਾਕਟਰ ਵਿਰੁੱਧ ਦੋਸ਼ ਸੂਚੀ ਵਿੱਚ ਲਗਾਏ ਸਾਰੇ ਦੋਸ਼ ਸਿੱਧ ਕਰਦੇ ਹੋਏ ਪੜਤਾਲ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਸ ਦੀ ਕਾਪੀ ਸਰਕਾਰ ਵੱਲੋਂ ਰਜਿਸਟਰਡ ਪੱਤਰ ਨੰ: 19/31/07-6ਸਿ2/2385 ਮਿਤੀ 04.04.2011 ਰਾਹੀਂ ਡਾਕਟਰ ਨੂੰ ਆਪਣੇ ਪ੍ਰਤੀਕਰਮ ਦੇਣ ਲਈ ਭੇਜੀ ਗਈ ਪ੍ਰੰਤੂ ਇਹ ਪੱਤਰ ਡਾਕ ਵਿਭਾਗ ਤੋਂ "ਅਨਕਲੇਮਡ" ਲਿਖ ਕੇ ਵਾਪਿਸ ਪ੍ਰਾਪਤ ਹੋ ਗਿਆ।

3. ਜਾਂਚ ਦੌਰਾਨ ਪੇਸ਼ ਹੋਈ ਸ਼ਹਾਦਤ ਅਤੇ ਜਾਂਚ ਅਫਸਰ ਦੀ ਰਿਪੋਰਟ ਨੂੰ ਵਿਚਾਰਿਆ ਗਿਆ ਅਤੇ ਜਾਂਚ ਅਫਸਰ ਦੇ ਸਿੱਟੇ ਪ੍ਰਵਾਨ ਕੀਤੇ ਗਏ। ਕੇਸ ਦੇ ਹਾਲਾਤਾਂ ਨੂੰ ਵਿਚਾਰਨ ਉਪਰੰਤ ਡਾਕਟਰ ਅਨੁੁਪਮ, ਮੈਡੀਕਲ ਅਫਸਰ ਨੂੰ ਉਸ ਦੀ ਗੈਰਹਾਜਰੀ ਦੀ ਮਿਤੀ ਤੋਂ ਸੇਵਾ ਤੋਂ ਡਿਸਮਿਸ ਕਰਨ ਦੀ ਸਜ਼ਾ ਦੇਣ ਦਾ ਟੈਨਟੇਟਿਵ ਫੈਸਲਾ ਲਿਆ ਗਿਆ ਸੀ ਅਤੇ ਪੱਤਰ ਨੰ: 19/31/07-( 720 ) PART I] PUNJAB GOVT. GAZ., AUGUST 18, 2023 (SRVN 27, 1945 SAKA) 721 6ਸਿ2/4750 ਮਿਤੀ 09-08-2012 ਰਾਹੀਂ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨੂੰ ਡਾਕਟਰ ਦੀਆਂ ਸੇਵਾਵਾਂ ਡਿਸਮਿਸ ਕਰਨ ਸਬੰਧੀ ਲਿਖਿਆ ਗਿਆ ਸੀ। ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਆਪਣੇ ਪ~ਤਰ ਨੰ :ਡਿਸ. 328/2012/ਅ-7/1128 ਮਿਤੀ 30.05.2022 ਰਾਹੀਂ ਡਾਕਟਰ ਨੂੰ ਸਰਕਾਰੀ ਨੌਕਰੀ ਤੋਂ ਡਿਸਮਿਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

4. ਕੇਸ ਦੇ ਹਾਲਾਤਾਂ ਨੂੰ ਵਿਚਾਰਦੇ ਹੋਏ ਅਤੇ ਜਾਂਚ ਅਫਸਰ ਦੀ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਸਨਮੁੱਖ ਪੰਜਾਬ ਦੇ ਰਾਜਪਾਲ ਜੀ ਵੱਲੋਂ ਡਾਕਟਰ ਅਨੁੁਪਮ, ਮੈਡੀਕਲ ਅਫਸਰ, ਮੈਰਿਟ ਨੰ: 130/ਜੀਸੀ/98, ਮੈਰਿਟ ਨੰ: 88/ਜੀ.ਸੀ./93 ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮ ਦੇ ਨਿਯਮ 5 (ix) ਵਿੱਚ ਦਰਸਾਈ ਵੱਡੀ ਸਜ਼ਾ, ਸਰਕਾਰੀ ਨੌਕਰੀ ਤੋਂ ਉਸ ਦੀ ਗੈਰ-ਹਾਜਰੀ ਦੀ ਮਿਤੀ 06-01-2007 ਤੋਂ ਡਿਸਮਿਸ ਕਰਨ ਦੇ ਹੁੁਕਮ ਕੀਤੇ ਜਾਂਦੇ ਹਨ, ਜਿਸ ਦੇ ਫਲਸਰੂਪ ਇਸ ਡਾਕਟਰ ਨੂੰ ਵਾਪਸ ਸਰਕਾਰੀ ਸੇਵਾ ਵਿਚ ਆਉਣ ਦਾ ਹੱਕ ਨਹੀਂ ਹੋਵੇਗਾ ਅਤੇ ਇਹ ਵੀ ਹੁੁਕਮ ਕੀਤੇ ਜਾਂਦੇ ਹਨ ਕਿ ਡਾਕਟਰ ਤੋਂ ਬਾਂਡ ਦੀ ਰਕਮ ਜਾਂ ਹੋਰ ਬਕਾਇਆ ਰਕਮ (ਜੇਕਰ ਕੋਈ ਹੋਵੇ), ਵਸੂਲ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਰਹੇਗਾ।

ਸਹੀ/-

ਅਜੋਏ ਸ਼ਰਮਾ, ਆਈ.ਏ.ਐਸ.,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਸਿਹਤ ਤੇ ਪਰਿਵਾਰ ਭਲਾਈ ਵਿਭਾਗ

2902/8-2023/Pb. Govt. Press, S.A.S. Nagar

Cite this issue. Punjab Gazette, Government of Punjab, 18 August 2023. Indian Gazettes, https://egazette.servantsofknowledge.in/details/in.gazette.punjabdsa.2023-08-18.62299/. Archive identifier in.gazette.punjabdsa.2023-08-18.62299.