Servants of Knowledge
Punjab Gazette · Government of Punjab

Regarding complainy

Published 18 August 2023

Department
Deputy Commissioner(DC),Shri Fatehgarh Sahib
Type
Ordinary
Notification no.
27
Gazetteid
CHD/0092/2021-2023
Identifier
in.gazette.punjabdsa.2023-08-18.62303
Languages
English, Punjabi

click here for IIIF manifest

PART I] PUNJAB GOVT. GAZ., AUGUST 18, 2023 (SRVN 27, 1945 SAKA) 725

Published by Authority

No. 33] CHANDIGARH, FRIDAY, AUGUST 18, 2023 (SRAVANA 27, 1945 SAKA)

PART I

Punjab Government Notifications and Orders

ਦਫਤਰ ਜਿਲ੍ਹਾ ਕੁੁਲੈਕਟਰ, ਫਤਹਿਗੜ ਸਾਹਿਬ

( ਸਦਰ ਕਾਨੂੰਗੋ ਸ਼ਾਖਾ)

ਮਿਤੀ 20 ਮਈ, 2022

ਦਫ਼ਤਰੀ ਹੁੁਕਮ ਨੰ: 27/ਸਕ.-ਸ਼੍ਰੀਮਤੀ ਸੁੁਮਿੱਤਰਾ ਦੇਵੀ ਪਤਨੀ ਸ਼੍ਰੀ ਹਰਨਰਾਇਣ ਵਾਸੀ ਲੁੁਧਿਆਣਾ ਖੇਵਟਦਾਰ ਜਟਾਣਾਂ ਉੱਚਾ, ਤਹਿਸੀਲ ਖਮਾਣੋਂ ਵਲੋਂ ਪ੍ਰਾਪਤ ਸ਼ਿਕਾਇਤ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਭੌਂ ਪ੍ਰਾਪਤੀ ਕੇਸ ਵਿੱਚ ਉਸਨੂੰ ਮਿਲੇ ਮੁੁਆਵਜ਼ੇ ਵਿੱਚ ਮੁੁਬ: 89,30,391/- ਰੁੁਪਏ + ਮੁੁਬ: 5,02,518/- ਰੁੁਪਏ ਕ~ੁਲ 94,32,909/- ਰੁੁਪਏ ਦੀ ਕੁੁਲ ਰਾਸ਼ੀ ਵਿੱਚ ਘਪਲਾ ਕੀਤਾ ਗਿਆ ਹੈ। ਇਸ ਸ਼ਿਕਾਇਤ ਦੀ ਮੁੁੱਢਲੀ ਪੜਤਾਲ ਜ਼ਿਲ੍ਹਾ ਮਾਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ), ਫ਼ਤਹਿਗੜ ਸਾਹਿਬ ਵੱਲੋਂ ਕੀਤੀ ਗਈ ਅਤੇ ਮਾਮਲੇ ਦੀ ਰੈਗੂਲਰ ਪੜਤਾਲ ਕਰਾਉਣ ਦੀ ਸਿਫਾਰਿਸ਼ ਕੀਤੀ ਗਈ।

ਇਸ ਮਾਮਲੇ ਵਿੱਚ ਰੈਗੂਲਰ ਪੜਤਾਲ ਵਧੀਕ ਡਿਪਟੀ ਕਮਿਸ਼ਨਰ (ਜ), ਫਤਹਿਗੜ੍ਹ ਸਾਹਿਬ ਵੱਲੋਂ ਕੀਤੀ ਗਈ। ਇਸ ਮਾਮਲੇ ਦੀ ਪੜਤਾਲ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਫਤਹਿਗੜ੍ਹ ਸਾਹਿਬ ਵੱਲੋਂ ਵੀ ਕਰਵਾਈ ਗਈ ਸੀ ਜਿਨ੍ਹਾਂ ਦੀ ਰਿਪੋਰਟ ਮਿਤੀ 27-03-2020 ਅਨੁੁਸਾਰ ਮ~ੁਢਲੀਆਂ ਪੜਤਾਲਾਂ ਤੋਂ ਇਹ ਤੱਥ ਸਾਹਮਣੇ ਆਏ ਸਨ ਕਿ ਸ਼੍ਰੀਮਤੀ ਸੁੁਮਿੱਤਰਾ ਦੇਵੀ ਪਤਨੀ ਸ਼੍ਰੀ ਹਰਨਰਾਇਣ ਵਾਸੀ ਲੁੁਧਿਆਣਾ ਖੇਵਟਦਾਰ ਜਟਾਣਾਂ ਉ~ਚਾ, ਤਹਿਸੀਲ ਖਮਾਣੋਂ ਆਪਣੀ ਐਕਵਾਇਰ ਹੋਈ ਜ਼ਮੀਨ ਦੇ ਇਵਜ਼ ਵਿੱਚ ਮੁੁਆਵਜ਼ੇ ਦੀ ਅਦਾਇਗੀ ਲਈ ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁੁਅੱਤਲੀ ਅਧੀਨ) ਨੂੰ ਮਿਲੀ ਸੀ। ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁੁਅੱਤਲੀ ਅਧੀਨ) ਉਸ ਦੀ ਧਰਮ ਪਤਨੀ ਸ਼੍ਰੀਮਤੀ ਕਰਮਜੀਤ ਕੌਰ ਅਤੇ ਇੱਕ ਪ੍ਰਾਈਵੇਟ ਵਿਅਕਤੀ ਸ਼੍ਰੀ ਮਹਿੰਦਰ ਸਿੰਘ ਉਰਫ ਬਿੱਲੂ ਵੱਲੋਂ ਮਿਲੀ ਭੁੁਗਤ ਕਰਕੇ ਤਹਿਸੀਲ ਕੰਪਲੈਕਸ ਖਮਾਣੋਂ ਵਿਖੇ ਸ਼੍ਰੀਮਤੀ ਸੁੁਮਿੱਤਰਾ ਦੇਵੀ ਦਾ ਬਿਆਨ ਹਲਫ਼ੀਆ ਤਿਆਰ ਕਰਵਾਇਆ ਗਿਆ। ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁੁਅੱਤਲੀ ਅਧੀਨ) ਵੱਲੋਂ ਸ਼੍ਰੀਮਤੀ ਸੁੁਮਿੱਤਰਾ ਦੇਵੀ ਦੇ UDID ਅਤੇ ਪੈਨ ਕਾਰਡ ਦੇ ਨੰਬਰ ਦੇ ਵੇਰਵੇ ਨੂੰ ਹਾਸਲ ਕਰਕੇ ਅਤੇ ਉਸ ਦੀ ਨਕਲ ਕਰਦਿਆਂ ਇਕ ਜਾਅਲੀ ਹਲਫੀਆ ਬਿਆਨ ਤਿਆਰ ਕਰਵਾਇਆ ਗਿਆ ਅਤੇ ਸ਼੍ਰੀਮਤੀ ਸੁੁਮਿੱਤਰਾ ਦੇਵੀ ਵੱਲੋਂ ਪੇਸ਼ ਕੀਤੇ ਦਸਤਾਵੇਜਾਂ ਵਿੱਚ ਫੇਰਬਦਲ ਅਤੇ ਛੇੜ-ਛਾੜ ਕਰਕੇ ਦਫਤਰੀ ਕਰਮਚਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਨਾਲ ਮਿਲੀ ਭੁੁਗਤ ਕਰਕੇ ਸ਼੍ਰੀਮਤੀ ਸੁੁਮਿੱਤਰਾ ਦੇਵੀ ਨੂੰ ਮਿਲਣ ਵਾਲੀ ਸਰਕਾਰੀ ਰਕਮ ਮੁਬ: 89,30,391/- ਰੁੁਪਏ + ਮੁਬ: 5,02,518/-ਰੁੁਪਏ ਕ~ੁਲ 94,32,909/- ਰੁੁਪਏ ਉਸ ਦੇ ਬੈਂਕ ਖਾਤਾ ਨੰ. 1619651342 ਆਈ.ਐਫ.ਸੀ. ਕੋਡ ਨੰ. CBIN0281295 ਸੈਂਟਰਲ ਬੈਂਕ ਆਫ ਇੰਡੀਆ, ਮਾਧੋੋਪੁਰੀ ਚੌੌਂਕ ਲੁਧਿਆਣਾ ਦੀ ਥਾਂ ਤੇ ਸ਼੍ਰੀ ਮਹਿੰਦਰ ਸਿੰਘ ਉਰਫ ਬਿੱਲੂ ਦੇ ਬੈਂਕ ਖਾਤਾ ਨੰ. 68027433983 ਆਈ.ਐਫ.ਸੀ. ਕੋਡ ਨੰ. ਐਮ.ਏ.ਐਚ.ਬੀ. 0001895 ਮਹਾਂਰਾਸ਼ਟਰਾ ਬੈਂਕ ਬਰਾਂਚ ਫਤਹਿਗੜ੍ਹ ਸਾਹਿਬ ਵਿੱਚ ਟਰਾਂਸਫਰ ਕਰਕੇ ਮੁਬਲਿਗ 94,32,909/- ਰੁਪਏ ਦਾ ਗਬਨ ਕਰਦੇ ਹੋਏ ਆਪਣੀ ਡਿਊਟੀ ਵਿੱਚ ਘੋੋਰ ਅਣਗਹਿਲੀ ਕੀਤੀ ਗਈ ਹੈ। ਪੜਤਾਲ ਦੌਰਾਨ ਇਹ ਸਪੱਸ਼ਟ ਹੁੰਦਾ ਹੈ ਕਿ ਮਹਿੰਦਰ ਸਿੰਘ ਉਰਫ ਬਿੱਲੂ ਜਿਸ ਦੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕੀਤੇ ਗਏ ਗਏ ਸਨ ਉਹ ਜਸਵਿੰਦਰਪਾਲ ਸਿੰਘ, ਪਟਵਾਰੀ( 725 ) 726 PUNJAB GOVT. GAZ., AUGUST 18, 2023 (SRVN 27, 1945 SAKA) PART I] ਨਾਲ ਕੰਮ ਕਰਦਾ ਸੀ। ਇੱਕ ਬਾਹਰਲਾ ਪ੍ਰਾਈਵੇਟ ਵਿਅਕਤੀ ਜਿਸ ਦਾ ਲੈਂਡ ਐਕੂਜੀਸਨ ਨਾਲ ਕੋਈ ਸਬੰਧ ਨਹੀਂ ਸੀ। ਜਿਸ ਦੇ ਅਕਾਊਂਟ ਵਿੱਚ ਮੁੁਬ: 89,30,391/- ਰੁੁਪਏ + ਮੁੁਬ: 5,02,518/- ਰੁੁਪਏ ਕ~ੁਲ 94,32,909/- ਰੁੁਪਏ ਜਮ੍ਹਾਂ ਕਰਵਾਏ ਗਏ ਸਨ। ਇਸ ਵਿਅਕਤੀ ਦਾ ਸਬੰਧ ਜਸਵਿੰਦਰਪਾਲ ਸਿੰਘ ਪਟਵਾਰੀ (ਮੁੁਅੱਤਲੀ ਅਧੀਨ) ਰਾਹੀਂ ਉਪ ਮੰਡਲ ਮੈਜਿਸਟਰੇਟ-ਕਮ-ਕੰਪੀਟੈਂਟ ਅਥਾਰਟੀ ਲੈਂਡ ਐਕੁੁਜੀਸ਼ਨ, ਖਮਾਣੋਂ ਦੇ ਦਫਤਰ ਨਾਲ ਸੀ। ਇਕ ਪਟਵਾਰੀ ਸਰਕਾਰੀ ਅਤੇ ਪਬਲਿਕ ਦੇ ਲਈ ਭੋਂ-ਰਿਕਾਰਡ ਦਾ ਕਸਟੋਡੀਅਨ ਹੁੰਦਾ ਹੈ ਪ੍ਰੰਤੂ ਜਸਵਿੰਦਰਪਾਲ ਸਿੰਘ, ਪਟਵਾਰੀ ਨੇ ਇਸ ਜਿੰਮੇਵਾਰੀ ਦੀ ਦੁੁਰਵਰਤੋਂ ਕਰਦੇ ਹੋਏ ਇੱਕ ਦਰਜੇ ਦੀ ਧੋਖਾਧੜੀ ਕੀਤੀ ਹੈ। ਸ਼੍ਰੀਮਤੀ ਸੁੁਮਿੱਤਰਾ ਦੇਵੀ ਅਤੇ ਉਸਦੇ ਪੁੱਤਰ ਸ਼੍ਰੀ ਮਨੀਸ਼ ਡਾਬਰ ਦੇ ਬਿਆਨਾਂ ਅਤੇ ਰਿਕਾਰਡ ਤੋਂ ਸਪੱਸ਼ਟ ਹੁੰਦਾ ਹੈ ਕਿ ਜਸਵਿੰਦਰਪਾਲ ਸਿੰਘ, ਪਟਵਾਰੀ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਅਤੇ ਉਸ ਦੇ ਚੇਲੇ ਮਹਿੰਦਰ ਸਿੰਘ ਉਰਫ ਬਿੱਲੂ ਨੇ ਮਿਲੀ ਭੁਗਤ ਨਾਲ ਸ਼੍ਰੀਮਤੀ ਸੁੁਮਿੱਤਰਾ ਦੇਵੀ ਤੋਂ ਹਲਫੀਆ ਬਿਆਨ ਤੇ ਦਸਤਖਤ ਕਰਵਾ ਲਏ ਪ੍ਰੰਤੂ ਉਸਦੇ ਵਿੱਚ ਬੈਂਕ ਖਾਤਾ ਨੰਬਰ ਮਹਿੰਦਰ ਸਿੰਘ ਉਰਫ ਬਿੱਲੂ ਦਾ ਦਰਜ ਕਰ ਦਿੱਤਾ ਤਾਂ ਜੋ ਮੁੁਆਵਜੇ ਦੀ ਸਾਰੀ ਰਕਮ ਮਹਿੰਦਰ ਸਿੰਘ ਉਰਫ ਬਿੱਲੂ ਦੇ ਖਾਤੇ ਰਾਹੀਂ ਜਸਵਿੰਦਰਪਾਲ ਸਿੰਘ ਪਟਵਾਰੀ ਅਤੇ ਉਸਦੀ ਪਤਨੀ ਅਤੇ ਮਹਿੰਦਰ ਸਿੰਘ ਉਰਫ ਬਿੱਲੂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮਿਲ ਜਾਵੇ। ਇਹ ਭ੍ਰਿਸਟਾਚਾਰ ਅਤੇ ਗਬਨ ਦੇ ਬਹੁੁਤ ਵੱਡੇ ਕਾਰਨਾਮੇ ਨੂੰ ਅੰਜਾਮ ਦਿੱਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ (ਜ) ਫਤਹਿਗੜ੍ਹ ਸਾਹਿਬ ਵੱਲੋਂ ਕੀਤੀ ਗਈ ਪੜਤਾਲ ਨਾਲ ਅਸਹਿਮਤ ਹੁੰਦੇ ਹੋਏ (ਪਹਿਲੇ) ਡਿਪਟੀ ਕਮਿਸ਼ਨਰ, ਫਤਹਿਗੜ੍ਹ ਸਾਹਿਬ (ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਆਈ.ਏ.ਐੱਸ.) ਵੱਲੋਂ ਅਸਹਿਮਤੀ ਨੋਟ ਸ਼ਾਮਿਲ ਕੀਤਾ ਗਿਆ ਜਿਸ ਮੁੁਤਾਬਿਕ ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁੁਅੱਤਲੀ ਅਧੀਨ) ਤਹਿਸੀਲ ਦਫਤਰ ਖਮਾਣੋਂ ਨੂੰ ਜਾਰੀ ਹੋਈ ਦੋੋਸ਼-ਸੂਚੀ ਸਬੰਧੀ ਪੜਤਾਲੀਆ ਅਫਸਰ ਵੱਲੋਂ ਦਿੱਤੇ ਗਏ ਨਿਰਣੇ/ਸਿੱਟੇ ਦਾ ਸੰਬੰਧ ਹੈ, ਇਸ ਬਾਬਤ ਵੀ ਉਹ ਪੂਰਨ ਤੌਰ ਤੇ ਪੜਤਾਲੀਆ ਅਫਸਰ ਨਾਲ ਸਹਿਮਤ ਨਹੀਂ ਹਨ ਕਿ ਕੇਵਲ ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁੁਅੱਤਲੀ ਅਧੀਨ), ਉਸ ਦੀ ਪਤਨੀ ਸ਼੍ਰੀਮਤੀ ਕਰਮਜੀਤ ਕੌਰ ਅਤੇ ਸ਼੍ਰੀ ਮਹਿੰਦਰ ਸਿੰਘ ਉਰਫ ਬਿੱਲੂ ਨੇ ਇਸ ਗਬਨ ਨੂੰ ਅੰਜਾਮ ਦਿੱਤਾ ਹੈ ਅਤੇ ਇੱਕ ਮਜਬੂਰ ਬਿਰਧ ਅਤੇ ਬਿਮਾਰ ਔਰਤ ਨੂੰ ਉਸ ਦੇ ਹੱਕ ਤੋਂ ਵਾਂਝਾ ਰੱਖਦੇ ਹੋਏ ਉਸਦੀ ਸ਼ਰੇਆਮ ਲ~ੁਟ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਰਿਕਾਰਡ ਦਾ ਕਸਟੋਡੀਅਨ ਹੋਣ ਦੇ ਬਾਵਜੂਦ ਆਪਣੀ ਸਰਕਾਰੀ ਪਦਵੀਂ ਦਾ ਦੁੁਰਉਪਯੋਗ ਕਰਦੇ ਹੋਏ ਭ੍ਰਿਸ਼ਟਾਚਾਰ ਦੇ ਵੱਡੇ ਕਾਰਨਾਮੇ ਨੂੰ ਅਜ਼ਾਮ ਦਿੱਤਾ ਹੈ। ਮੁੁਤਾਬਿਕ ਮਿਸਲ ਤੇ ਉਪਲਬਧ ਰਿਕਾਰਡ, ਤੱਥਾਂ ਅਤੇ ਧਿਰਾਂ ਦੇ ਬਿਆਨਾਂ ਤੋਂ ਇਹ ਗੱਲ ਸਪੱਸ਼ਟ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿੱਚ ਇੱਕ ਗਿਣੀ-ਮਿੱਥੀ ਸਾਜਿਸ਼ ਅਧੀਨ ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ ( ਮੁੁਅੱਤਲੀ ਅਧੀਨ) ਉਸ ਦੀ ਪਤਨੀ ਸ਼੍ਰੀ ਕਰਮਜੀਤ ਕੌਰ, ਇਕ ਪ੍ਰਾਈਵੇਟ ਵਿਅਕਤੀ ਸ਼੍ਰੀ ਮਹਿੰਦਰ ਸਿੰਘ ਉਰਫ ਬਿੱਲੂ ਜੋ ਕਿ ਉਕਤ ਪਟਵਾਰੀ ਦੇ ਕਰਿੰਦੇ ਵੱਜੋਂ ਕੰਮ ਕਰਦਾ ਸੀ, ਦੇ ਨਾਲ-ਨਾਲ ਸ਼੍ਰੀ ਇੰਦਰਜੀਤ ਸਿੰਘ ਜੂਨੀਅਰ ਸਹਾਇਕ, ਦਫਤਰ ਉਪ ਮੰਡਲ ਮੈਜਿਸਟਰੇਟ, ਫਤਹਿਗੜ੍ਹ ਸਾਹਿਬ ਅਤੇ ਕੋਟਕ ਮਹਿੰਦਰਾ ਬੈਂਕ ਦੇ ਅਧਿਕਾਰੀਆਂ ਦੀ ਮਿਲੀ ਭੁੁਗਤ ਹੋਣ ਨਾਲ ਸ਼ਿਕਾਇਤ ਕਰਤਾ ਸ਼੍ਰੀਮਤੀ ਸੁੁਮਿੱਤਰਾ ਦੇਵੀ ਨੂੰ ਮਿਲਣ ਵਾਲੀ ਮੁੁਆਵਜੇ ਦੀ ਕ~ੁਲ ਰਕਮ ਮੁੁਬਲਿਗ 94,32,909/- ਰੁੁਪਏ ਦਾ ਗਬਨ ਕੀਤਾ ਹੈ। ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁੁਅੱਤਲੀ ਅਧੀਨ) ਨੇ ਆਪਣੇ ਆਪ ਨੂੰ ਪੰਜਾਬ ਸਿਵਲ ਸਰਵਿਸਜ਼ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970/ਪੰਜਾਬ ਮਾਲ ਪਟਵਾਰੀ ਦਰਜਾ-III ਸੇਵਾ ਨਿਯਮ 1966 ਦੇ ਨਿਯਮ 18 (1) ਦੇ ਅੰਤਿਕਾ ੲ (viii) ਵਿੱਚ ਦਰਸਾਏ ਨਿਯਮਾਂ ਅਧੀਨ ਕਿਸੇ ਵੱਡੀ ਸਜ਼ਾ ਦਾ ਭਾਗੀਦਾਰ ਬਣਾ ਲਿਆ ਹੈ, ਜਿਸ ਵਿੱਚ ਉਸ ਦੀ ਬਰਖਾਸਤੀ ਵੀ ਸ਼ਾਮਿਲ ਹੈ।

ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁੁਅੱਤਲੀ ਅਧੀਨ) ਵੱਲੋਂ ਆਪਣਾ ਜਵਾਬ/ਸਪੱਸ਼ਟੀਕਰਨ ਪੇਸ਼ ਕੀਤਾ ਗਿਆ।

ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁੁਅੱਤਲੀ ਅਧੀਨ) ਉਸ ਵਿਰ~ੁਧ ਲਗਾਏ ਗਏ ਸਮੂਹ ਦੋਸ਼ਾਂ ਵਿੱਚ ਕਸੂਰਵਾਰ ਪਾਇਆ ਗਿਆ ਹੈ ਜਿਸ ਕਾਰਨ ਇਸ ਕਰਮਚਾਰੀ ਦਾ ਨੌਕਰੀ ਵਿੱਚ ਰਹਿਣਾ ਪਬਲਿਕ ਹਿੱਤ ਵਿੱਚ ਠੀਕ ਨਹੀਂ ਹੈ।

ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁੁਅੱਤਲੀ ਅਧੀਨ) ਨੂੰ ਪੰਜਾਬ ਸਿਵਲ ਸੇਵਾਵਾਂ ( ਸਜ਼ਾ ਅਤੇ ਅਪੀਲ) 1970 ਦੇ ਨਿਯਮ 5 (ix)/ਪੰਜਾਬ ਮਾਲ ਪਟਵਾਰੀ ਦਰਜਾ-III ਸੇਵਾ ਨਿਯਮ 1966 ਦੇ ਨਿਯਮ 18 (1) ਦੇ ਅੰਤਿਕਾ ੲ (viii) ਵਿੱਚ ਦਰਸਾਏ ਨਿਯਮਾਂ ਤਹਿਤ ਵੱਡੀ ਸਜ਼ਾ ਦਿੰਦੇ ਹੋਏ ਉਸ ਨੂੰ ਸਰਕਾਰੀ ਸੇਵਾਵਾਂ ਤੋਂ ਬਰਖਾਸਤ ਕੀਤਾ ਜਾਂਦਾ ਹੈ।

ਪੂਨਮਦੀਪ ਕੌਰ, ਆਈ.ਏ.ਐਸ.,

ਜਿਲ੍ਹਾ ਕੁੁਲੈਕਟਰ,ਮਿਤੀ 12 ਅਪ੍ਰੈਲ, 2022 ਫ਼ਤਹਿਗੜ੍ਹ ਸਾਹਿਬ। 2902/8-2023/Pb. Govt. Press, S.A.S. Nagar

Cite this issue. Punjab Gazette, Government of Punjab, 18 August 2023. Indian Gazettes, https://egazette.servantsofknowledge.in/details/in.gazette.punjabdsa.2023-08-18.62303/. Archive identifier in.gazette.punjabdsa.2023-08-18.62303.