EXTRAORDINARY
Published by Authority
CHANDIGARH, MONDAY, AUGUST 21, 2023 (SRAVANA 30, 1945 SAKA)
ਪੰਜਾਬ ਸਰਕਾਰ
ਸਿਹਤ ਤੇ ਪਰਿਵਾਰ ਭਲਾਈ ਵਿਭਾਗ
(ਸਿਹਤ-7 ਸ਼ਾਖਾ)
ਅਧਿਸੂਚਨਾ
ਮਿਤੀ 21 ਅਗਸਤ, 2023
ਨੰ: 5/4/23-4ਸਿ7/748-752.-ਪੰਜਾਬ ਸਰਕਾਰ, ਮਾਲ ਅਤੇ ਮੁੜ ਵਸੇਬਾ ਵਿਭਾਗ (ਆਰ.ਈ.II ਸ਼ਾਖਾ) ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: 1/1/2011-RE-II(1)/14554, ਮਿਤੀ 27 ਜੁਲਾਈ, 2011 ਅਨੁਸਾਰ ਜਿਲ੍ਹਾ ਫਿਰੋਜ਼ਪੁਰ ਵਿੱਚੋਂ ਜਿਲ੍ਹਾ ਫਾਜ਼ਿਲਕਾ ਹੋਂਦ ਵਿੱਚ ਆਇਆ ਸੀ। ਅਤੇ ਨੋਟੀਫਿਕੇਸ਼ਨ ਨੰ: 2/6/2011-RE-II(1)/23928, ਮਿਤੀ 14.12.2011 ਰਾਹੀਂ ਪੰਜਾਬ ਸਰਕਾਰ ਦੇ ਹਰੇਕ ਵਿਭਾਗ ਵੱਲੋਂ ਜਿਲ੍ਹਾ ਫਾਜ਼ਿਲਕਾ ਦੇ ਅਧੀਨ ਸਾਰੇ ਪਿੰਡਾਂ ਅਤੇ ਤਹਿਸੀਲਾਂ ਨੂੰ ਜਿਲ੍ਹਾ ਫਿਰੋਜ਼ਪੁਰ ਤੋਂ ਜਿਲ੍ਹਾ ਫਾਜ਼ਿਲਕਾ ਵਿੱਚ ਸਿਫ਼ਟ ਕਰ ਦਿੱਤਾ ਗਿਆ ਸੀ। ਸਿਹਤ ਵਿਭਾਗ ਅਧੀਨ ਬਲਾਕ ਜਲਾਲਾਬਾਦ ਜਿਲ੍ਹਾ ਫਾਜ਼ਿਲਕਾ ਦੇ ਨਾਲ ਲਗਦੇ 44 ਪਿੰਡਾਂ ਦੇ ਸਬ-ਸੈਂਟਰ/ਸਿਹਤ ਸੰਸਥਾਵਾਂ (ਅਮੀਰ ਖਾਸ, ਬੂਰ ਵਾਲਾ, ਚੱਕ ਸੈਦੋ ਕੇ, ਧਾਰਾ ਸਿੰਘ ਵਾਲਾ, ਖੈਕੇ ਕੇ ਉਤਾੜ, ਜੀਵਾਂ ਅਰਾਈ, ਜੰਡ ਵਾਲਾ, ਸੋਹਣਗੜ੍ਹ ਅਤੇ ਠਠੇਰਾਂ ਵਾਲਾ) ਨੂੰ ਹੇਠ ਅਨੁਸਾਰ ਪ੍ਰਵਾਨਗੀ ਦਿੱਤੀ ਜਾਂਦੀ ਹੈ।
(ੳ) ਬਲਾਕ ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਅਧੀਨ ਕਰ ਦਿੱਤਾ ਗਿਆ ਸੀ ਤਾਂ ਜੋ ਬਲਾਕ ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਦੇ 44 ਪਿੰਡਾ ਦੇ ਵਸਨੀਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਨ੍ਹਾਂ ਦੇ ਪਿੰਡਾਂ ਦੇ ਨਜਦੀਕ ਪ੍ਰਦਾਨ ਕਰਨ ਲਈ ਬਲਾਕ ਗੁਰੂ ਹਰਸਹਾਏ (ਫਿਰੋਜ਼ਪੁਰ) ਦੇ ਸਬ-ਸੈਂਟਰ/ਸਿਹਤ ਸੰਸਥਾਵਾਂ (ਅਮੀਰ ਖਾਸ, ਬੂਰ ਵਾਲਾ, ਚੱਕ ਸੈਦੋ ਕੇ, ਧਾਰਾ ਸਿੰਘ ਵਾਲਾ, ਖੈਕੇ ਕੇ ਉਤਾੜ, ਜੀਵਾਂ ਅਰਾਈ, ਜੰਡ ਵਾਲਾ, ਸੋਹਣਗੜ੍ਹ ਅਤੇ ਠਠੇਹਾਂ ਵਾਲਾ) ਅਤੇ ਕਮਿਊਨਿਟੀ ਹੈਲਥ ਸੈਂਟਰ, ਜਲਾਲਾਬਾਦ (ਪੱ) (ਫਾਜ਼ਿਲਕਾ) ਨੂੰ ਸਮੇਤ ਮੰਨਜ਼ੂਰਸੁਦਾ ਸਟਾਫ ਅਤੇ ਬੁਨਿਆਦੀ ਢਾਂਚੇ ਨੂੰ ਸਮੇਤ ਸਾਜੋ ਸਮਾਨ ਬਲਾਕ ਗੁਰੂ ਹਰਸਹਾਏ (ਫਿਰੋਜ਼ਪੁਰ) ਤੋਂ ਜਲਾਲਾਬਾਦ (ਫਾਜ਼ਿਲਕਾ) ਅਧੀਨ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ, ਅਤੇ;
(ਅ) ਤਹਿ. ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ ਦੇ 44 ਪਿੰਡਾਂ ਨੂੰ ਤਹਿਸੀਲ ਜਲਾਲਾਬਾਦ ਜਿਲ੍ਹਾ ਫਾਜ਼ਿਲਕਾ ਵਿੱਚ ਸਿਫ਼ਟ ਕੀਤੇ ਅਨੁਸਾਰ ਪ੍ਰਸ਼ਾਸਨਿਕ ਸੁਧਾਰ ਵਿਭਾਗ, ਪੰਜਾਬ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ mapping ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਪ੍ਰਸ਼ਾਸਕੀ ਇਕਾਇਆਂ ਨੂੰ ਜਿਲ੍ਹਾ ਫਿਰੋਜ਼ਪੁਰ ਦੀ ਥਾਂ ਜਿਲ੍ਹਾ ਫਾਜ਼ਿਲਕਾ ਦੇ ਅਧਿਕਾਰ ਖੇਤਰ ਵਿੱਚ ਸ਼ਾਮਿਲ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ।
2. ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ ਜੀ।
ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ।