| 2308 | ||
| PUNJAB GOVT. GAZ. (EXTRA), AUGUST 31, 2023 (BHDR 9, 1945 SAKA) | ||
EXTRAORDINARY
Published by Authority
CHANDIGARH, THURSDAY, AUGUST 31, 2023 (BHADRA 9, 1945 SAKA)
ਪੰਜਾਬ ਸਰਕਾਰ
ਡਾਇਰੈਕਟੋਰੇਟ
ਸਥਾਨਕ ਸਰਕਾਰ ਵਿਭਾਗ
(ਟਾਊਨ ਪਲੈਨਿੰਗ ਵਿੰਗ)
(ਪੰਜਾਬ ਮਿਊਂਸਪਲ ਭਵਨ, ਸੈਕਟਰ 35-ਏ, ਚੰਡੀਗੜ੍ਹ)
ਅਧਿਸੂਚਨਾ
ਮਿਤੀ 30 ਅਗਸਤ, 2023
ਨੰ: ਸੀ.ਟੀ.ਪੀ.(ਸਸ)-2023/2435.-ਨਗਰ ਕੌਂਸਲ (ਹੁਣ ਨਗਰ ਨਿਗਮ) ਪਟਿਆਲਾ ਦੀ ਡਰਾਫਟ ਟਾਊਨ ਪਲੈਨਿੰਗ ਸਕੀਮ ਜਿਹੜੀ ਕਿ ਅਣ ਬਿਲਟ ਏਰੀਆ ਨੰ: 5 ਏ ਦੇ ਨਾਮ ਨਾਲ ਜਾਣੀ ਜਾਂਦੀ ਹੈ, ਜਿਸ ਦਾ ਲੇ ਆਊਟ ਪਲੈਨ ਡਰਾਇੰਗ ਨੰਬਰ ਡੀ.ਟੀ.ਪੀ 1853/83, ਮਿਤੀ 19.01.1983 ਹੈ, ਜਿਸ ਦੀ ਸਰਕਾਰ ਵੱਲੋਂ ਮੰਜੂਰੀ ਪੱਤਰ ਨੰ:4/16/86ਐਲ.ਜੀ-Unit-ii 3842, ਮਿਤੀ 08.03.1989 ਰਾਹੀਂ ਦਿੱਤੀ ਗਈ ਸੀ।
2. ਨਗਰ ਨਿਗਮ ਪਟਿਆਲਾ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੀ.ਡਬਲਿਯੂ.ਪੀ ਨੰ: 8709 ਆਫ 2009 ਵਿੱਚ ਜਾਰੀ ਆਦੇਸ਼ਾਂ ਦੇ ਮੱਦੇ ਨਜਰ ਨਗਰ ਨਿਗਮ ਵੱਲੋਂ ਟੀ.ਪੀ ਸਕੀਮ ਨੰ: 5 ਏ (ਸਪਲੀਮੈਂਟਰੀ ਸਕੀਮ) ਦੇ ਵਪਾਰਕ ਮੰਤਵ including ਪੈਟਰੋਲ ਪੰਪ ਮੰਤਵ ਲਈ ਇਸ ਸਕੀਮ ਦਾ ਮੌਕੇ ਦੀ ਸਥਿਤੀ ਅਨੁਸਾਰ ਰੀਮੌਡੂਲੇਟਿਡ ਪਲੈਨ ਡਰਾਇੰਗ ਨੰ:
STP (MCP)/11/2021 ਮਿਤੀ 15.09.2021 ਤਿਆਰ ਕੀਤਾ ਗਿਆ। ਇਸ ਰੀਮੌਡੂਲੇਟਿਡ ਪਲੈਨ ਸਬੰਧੀ ਨਗਰ ਨਿਗਮ ਵੱਲੋਂ ਪਬਲਿਕ ਪਾਸੋਂ ਇਤਰਾਜ/ਸੁਝਾU ਮੰਗੇ ਜਾਣ ਲਈ ਕੀਤੇ ਗਏ ਫੈਸਲੇ ਉਪਰੰਤ ਨਗਰ ਨਿਗਮ ਪਟਿਆਲਾ ਵੱਲੋਂ ਅਜੀਤ (ਪੰਜਾਬੀ),ਦੈਨਿਕ ਜਾਗਰਣ (ਹਿੰਦੀ) ਅਤੇ ਹਿੰਦੁਸਤਾਨ ਟਾਈਮਸ (ਅੰਗਰੇਜੀ) ਅਖਬਾਰ ਵਿੱਚ ਮਿਤੀ: 30.10.2021 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਪਬਲੀਕੇਸ਼ਨ ਦੇ ਮਿੱਥੇ ਸਮੇਂ ਅੰਦਰ ਨਗਰ ਨਿਗਮ ਨੂੰ ਕੋਈ ਵੀ ਇਤਰਾਜ/ਸੁਝਾU ਪ੍ਰਾਪਤ ਨਹੀਂ ਹੋਇਆ।ਇਸ ਉਪਰੰਤ ਇਸ ਸਕੀਮ ਦੇ ਰੀਮੌਡੂਲੇਟਿਡ ਪਲੈਨ ਡਰਾਇੰਗ ਨੰ: STP(MCP)/11/2021 ਮਿਤੀ 15.09.2021 ਨੂੰ ਨਗਰ ਨਿਗਮ ਪਟਿਆਲਾ ਨੇ ਆਪਣਾ ਮਤਾ ਨੰ: 434, ਮਿਤੀ 05.04.2022 ਰਾਹੀਂ ਅੰਤਿਮ ਤੌਰ ਤੇ ਅਪਣਾਇਆ ਹੈ।
3. ਹੁਣ ਨਗਰ ਨਿਗਮ ਐਕਟ 1976 ਦੀ ਧਾਰਾ 275(3) ਨੂੰ ਜਨਰਲ ਕਲਾਜਿਜ ਐਕਟ 1898 ਦੀ ਧਾਰਾ 19 ਨਾਲ ਪੜ੍ਹਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਡਰਾਫਟ ਟਾਊਨ ਪਲੈਨਿੰਗ ਸਕੀਮ ਨੰ: 5 ਏ (ਸਪਲੀਮੈਂਟਰੀ ਸਕੀਮ) ਵਿੱਚ ਪੈਂਦੀ ਸਾਈਟ ਤੇ ਵਪਾਰਕ ਮੰਤਵ including ਪੈਟਰੋਲ ਪੰਪ ਮੰਤਵ ਲਈ ਡਰਾਇੰਗ ਨੰ: STP(MCP)/11/2021 ਮਿਤੀ 15.09.2021 PUNJAB GOVT. GAZ. (EXTRA), AUGUST 31, 2023 (BHDR 9, 1945 SAKA) 2309 ਕਰਦੀ ਹੋਵੇ ਅਤੇ ਗਰਾਉਂਡ ਕਵਰੇਜ਼, ਐਫ.ਏ.ਆਰ ਅਤੇ ਹੋਰ ਸ਼ਡਿਊਲ ਆਫ ਕਲਾਜ਼ਿਜ਼ ਪਹਿਲੀ ਡਰਾਫਟ ਸਕੀਮ ਵਾਲੇ ਹੀ ਲਾਗੂ ਹੋਣਗੇ।
4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੀ ਜਾਂਦੀ ਹੈ।
ਚੰਡੀਗੜ੍ਹ
ਅਜੋਏ ਸ਼ਰਮਾ, ਆਈ.ਏ.ਐਸ.,
ਮਿਤੀ 18 ਅਗਸਤ, 2023
ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਪੰਜਾਬ