| 2375 | ||
| PUNJAB GOVT. GAZ. (EXTRA), SEPTEMBER 15, 2023 (BHDR 24, 1945 SAKA) | ||
EXTRAORDINARY
Published by Authority
CHANDIGARH, FRIDAY, SEPTEMBER 15, 2023 (BHADRA 24, 1945 SAKA)
STATE ELECTION COMMISSION, PUNJAB
S.C.O. No. 49, Sector 17-E, Chandigarh
NOTIFICATION
The 15th September, 2023
No. SEC-SAM-ET-2023/3207.–In pursuance of the provisions of Section 93 of the Punjab State Election Commission Act, 1994 (Punjab Act No. 19 of 1994), the Election Commission hereby notifies the order of the Election Tribunal for general information.
ਬਾ: ਅਦਾਲਤ ਸ਼੍ਰ.ਹਰਪ੍ਰੀਤ ਸਿੰਘ ਅਟਵਾਲ ਇਲੈਕਸ਼ਨ ਟ੍ਰਿਬਿਉਨਲ-ਕਮ-ਸਬ ਡਵੀਜਨਲ ਮੈਜਿਸ਼ਟਰੇਟ ਫ.ਗ.ਸ.।
ਮਿਸਲ ਨੰ. 07/ਇਲੈਕਸ਼ਨ ਪਟੀਸ਼ਨ ਰਜੂਆ : 31-3-2021 ਫੈਸਲਾ ਮਿਤੀ 8-9-2023
ਸੰਜੀਵ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਵਾਸੀ ਮਕਾਨ ਨੰ. 3414 ਮੁਹੱਲਾ ਹਰਲਾਲਪੁਰਾ ਵਾਰਡ ਨੰ.-8 ਨਵਾਂ ਵਾਰਡ ਨੰ.-16 ਸਰਹਿੰਦ ਮੰਡੀ ਤਹਿਸੀਲ ਵਾ ਜਿਲਾ ਫਤਿਹਗੜ੍ਹ ਸਾਹਿਬ।
-ਸਾਇਲ ਧਿਰ- ਬਨਾਮ
(1) ਨਰਿੰਦਰ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰ. 3425 ਮੁਹੱਲਾ ਹਰਲਾਲਪੁਰਾ ਵਾਰਡ ਨੰ.-8 ਨਵਾਂ ਵਾਰਡ ਨੰ.-16 ਸਰਹਿੰਦ ਮੰਡੀ ਤਹਿਸੀਲ ਵਾ ਜਿਲਾ ਫਤਿਹਗੜ੍ਹ ਸਾਹਿਬ।
(2) ਰਿਟਰਨਿੰਗ ਆਫੀਸਰ, ਮਿਉਸਪਲ ਕਮੇਟੀ ਸਰਹਿੰਦ-ਫਤਿਹਗੜ੍ਹ ਸਾਹਿਬ (ਸੰਜੀਵ ਕੁਮਾਰ ਐਸ.ਡੀ.ਐਮ. ਫਤਿਹਗੜ੍ਹ ਸਾਹਿਬ) (3) ਸਹਾਇਕ ਰਿਟਰਨਿੰਗ ਆਫੀਸਰ, ਮਿਉਸਪਲ ਕਮੇਟੀ ਸਰਹਿੰਦ-ਫਤਿਹਗੜ੍ਹ ਸਾਹਿਬ (ਗੁਰਜਿੰਦਰ ਸਿੰਘ ਤਹਿਸੀਲਦਾਰ ਫਤਿਹਗੜ੍ਹ ਸਾਹਿਬ)
-ਉਤਰਵਾਦੀਆਨ- (4) ਸਾਹਿਲ ਕੁਮਾਰ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰ. 3489/2 ਮੁਹੱਲਾ ਹਰਲਾਲਪੁਰਾ ਵਾਰਡ ਨੰ.-8 ਨਵਾਂ ਵਾਰਡ ਨੰ.-16 ਸਰਹਿੰਦ ਮੰਡੀ ਤਹਿਸੀਲ ਵਾ ਜਿਲਾ ਫਤਿਹਗੜ੍ਹ ਸਾਹਿਬ।
(5) ਸੁਖਵਿੰਦਰ ਸਿੰਘ ਪੁੱਤਰ ਮਦਨ ਲਾਲ ਵਾਸੀ ਮਕਾਨ ਨੰ. 3483/3 ਮੁਹੱਲਾ ਹਰਲਾਲਪੁਰਾ ਵਾਰਡ ਨੰ.-8 ਨਵਾਂ ਵਾਰਡ ਨੰ.-16 ਸਰਹਿੰਦ ਮੰਡੀ ਤਹਿਸੀਲ ਵਾ ਜਿਲਾ ਫਤਿਹਗੜ੍ਹ ਸਾਹਿਬ।
(6) ਨੀਰਜ ਸੂਦ ਪੁੱਤਰ ਯੋਗਰਾਜ ਸੂਦ ਵਾਸੀ ਮਕਾਨ ਨੰ. 2667 ਵਾਰਡ ਨੰ.-11 ਸਰਹਿੰਦ ਮੰਡੀ ਤਹਿਸੀਲ ਵਾ ਜਿਲਾ ਫਤਿਹਗੜ੍ਹ ਸਾਹਿਬ।
( 2375 )2376 PUNJAB GOVT. GAZ. (EXTRA), SEPTEMBER 15, 2023 (BHDR 24, 1945 SAKA) (7) ਵਿਜੇ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰ. 3425 ਮੁਹੱਲਾ ਹਰਲਾਲਪੁਰਾ ਵਾਰਡ ਨੰ.-8 ਨਵਾਂ ਵਾਰਡ ਨੰ.-16 ਸਰਹਿੰਦ ਮੰਡੀ ਤਹਿਸੀਲ ਵਾ ਜਿਲਾ ਫਤਿਹਗੜ੍ਹ ਸਾਹਿਬ।
-ਪ੍ਰੋਫਾਰਮਾਂ ਉਤਰਵਾਦੀਆਨ-
ਇਲੈਕਸ਼ਨ ਪਟੀਸ਼ਨ ਵਾਰਡ ਨੰਬਰ-16 ਅ/ਧ 76 ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਬਾਬਤ ਚੋਣ
ਜਾਬਤੇ ਦੇ ਨਿਯਮਾਂ ਦੀ ਉਲੰਘਣਾਂ ਕਰਕੇ ਦੂਜੇ ਵਾਰਡਾਂ ਦੇ ਵੋਟਰਾਂ ਦੀਆਂ ਗੈਰਕਾਨੂੰਨੀ ਢੰਗ ਨਾਲ ਤਿਆਰ ਕੀਤੀਆਂ
ਵੋਟਰ ਸੂਚੀਆਂ ਅਤੇ ਦਿਸ਼ਾ-ਨਿਰਦੇਸ਼ਾ ਤੇ ਹੋਰ ਨਿਯਮਾਂ ਦੀ ਉਲੰਘਣਾਂ ਕਰਕੇ ਚੋਣ ਕੀਤੀ ਗਈ ਹੈ, ਇਸ ਕਰਕੇ ਇਸ
ਚੋਣ ਸਬੰਧੀ ਉਤਰਵਾਦੀ ਨੰ.-1 ਸ਼਼੍ਰੀ ਨਰਿਦਰ ਕੁਮਾਰ ਦੀ ਚੋਣ ਨੁੂੰ ਰੱਦ ਕਰਨ ਬਾਰੇ।
ਹਾਜਰ : (1) ਸ਼਼੍ਰੀ ਰਾਜਬੀਰ ਸਿੰਘ ਗਰੇਵਾਲ ਐਡਵੋਕੇਟ ਸਮੇਤ ਸਾਇਲ ਧਿਰ
(2) ਪੰ. ਨਰਿੰਦਰ ਕੁਮਾਰ ਐਡਵੋਕੇਟ ਸਮੇਤ ਉਤਰਵਾਦੀ ਧਿਰ ਨੰ.-1
ਹੁਕਮ
ਇਸ ਕੇਸ ਦੇ ਸੰਖੇਪ ਹਾਲਾਤ ਇਸ ਪ੍ਰਕਾਰ ਹਨ। ਸਾਇਲ ਧਿਰ ਸੰਜੀਵ ਕੁਮਾਰ ਪੁੱਤਰ ਕ੍ਰਿਸ਼ਨ ਚੰਦ ਵਾਸੀ ਮਕਾਨ ਨੰ.
3414 ਮੁਹੱਲਾ ਹਰਲਾਲਪੁਰਾ ਵਾਰਡ ਨੰ.-8 ਨਵਾਂ ਵਾਰਡ ਨੰ.-16 ਸਰਹਿੰਦ ਮੰਡੀ ਤਹਿਸੀਲ ਵਾ ਜਿਲਾ ਫਤਿਹਗੜ੍ਹ ਸਾਹਿਬ ਵਲੋਂ ਆਪਣੇ ਵਕੀਲ ਸ਼਼੍ਰੀ ਰਾਜਵੀਰ ਸਿੰਘ ਗਰੇਵਾਲ ਰਾਹੀ ਇਲੈਕਸ਼ਨ ਪਟੀਸ਼ਨ ਇਸ ਅਦਾਲਤ ਵਿਖੇ ਦਾਇਰ ਕੀਤੀ ਗਈ। ਇਸ ਕੇਸ ਨੂੰ ਦਰਜ ਰਜਿਸ਼ਟਰ ਕਰਕੇ ਉਤਰਵਾਦੀ ਧਿਰਾਂ ਨੂੰ ਤਲਬੀ ਸੰਮਨ ਜਾਰੀ ਕੀਤੇ ਗਏ। ਉਤਰਵਾਦੀ ਧਿਰਾਂ ਵਿਚੋਂ ਉਤਰਵਾਦੀ ਨੰ.-1 ਸ਼਼੍ਰੀ ਨਰਿੰਦਰ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਲੋਂ ਪੰ. ਨਰਿੰਦਰ ਕੁਮਾਰ ਐਡਵੋਕੇਟ ਅਦਾਲਤ ਹਾਜਰ ਆਏ। ਇੰਨਾਂ ਨੂੰ ਦਾਵੇ ਦੀ ਪੜਤ ਜਵਾਬ ਪੇਸ਼ ਕਰਨ ਲਈ ਦਿੱਤੀ ਗਈ।
ਸਾਇਲ ਧਿਰ ਸ਼਼੍ਰੀ ਸੰਜੀਵ ਕੁਮਾਰ ਵਲੋਂ ਦਾਇਰ ਕੀਤੀ ਪਟੀਸ਼ਨ ਤੇ ਆਏ ਰਿਕਾਰਡ ਅਤੇ ਸਾਇਲ ਧਿਰ ਦੇ ਵਕੀਲ ਸ਼਼੍ਰੀ ਰਾਜਵੀਰ ਸਿੰਘ ਗਰੇਵਾਲ ਵਲੋਂ ਆਪਣੀ ਬਹਿਸ ਦੌਰਾਨ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਪਟੀਸ਼ਨ ਹੀ ਉਸ ਦੀ ਬਹਿਸ ਦਾ ਹਿੱਸਾ ਹੈ। ਸ਼਼੍ਰੀ ਨਰਿੰਦਰ ਕੁਮਾਰ ਉਤਰਵਾਦੀ ਨੰਬਰ-1 ਨੇ ਆਪਣੇ ਰਿਸ਼ਤੇਦਾਰਾਂ ਦੀਆਂ ਵੋਟਾਂ ਗੈਰ ਕਾਨੂੰਨੀ ਢੰਗ ਨਾਲ ਬਣਾ ਕੇ ਆਪਣੇ ਹੱਕ ਵਿਚ ਭੁਗਤਾਈਆਂ ਗਈਆਂ ਹਨ। ਪਟੀਸ਼ਨ ਦੇ ਮੱਦ ਨੰ.-8 ਵਿਚ ਦਰਜ ਵੇਰਵੇ ਅਨੁਸਾਰ ਉਤਰਵਾਦੀ ਨੰ.-1 ਸ਼੍ਰੀ ਨਰਿੰਦਰ ਕੁਮਾਰ ਵਲੋਂ ਆਪਣੇ ਰਿਹਾਇਸ਼ੀ ਮਕਾਨ ਨੰ. 3425 ਹਰਲਾਲਪੁਰਾ ਤੋਂ ਬਾਹਰ ਗਲੀ ਵਿਚ ਗੈਰ ਕਾਨੂੰਨੀ ਚੌਤਰੇ ਦੀ ਉਸਾਰੀ ਕੀਤੀ ਹੋਈ ਹੈ। ਜਿਸ ਦੀ ਫੋਟੋਗਰਾਫ ਨਾਲ ਸ਼ਾਮਲ ਕੀਤਾ ਹੈ। ਪਟੀਸ਼ਨਰ ਨੇ ਉਸ ਸਮੇਂ ਇਲੈਕਸ਼ਨ ਕਮਿਸ਼ਨ ਕੋਲ ਇਸ ਸਬੰਧੀ ਆਪਣੇ ਇਤਰਾਜ ਵੀ ਦਾਇਰ ਕੀਤੇ ਗਏ ਸਨ, ਪ੍ਰੰਤੂ ਉਸ ਸਮੇਂ ਦੇ ਇਲੈਕਸ਼ਨ ਕਮਿਸ਼ਨ ਨੇ ਕੋਈ ਸੁਣਵਾਈ ਨਹੀ ਕੀਤੀ ਗਈ।
ਉਤਰਵਾਦੀ ਸ਼੍ਰੀ ਨਰਿੰਦਰ ਕੁਮਾਰ ਵਲੋਂ ਆਪਣੇ ਵਕੀਲ ਪੰ. ਨਰਿੰਦਰ ਕੁਮਾਰ ਰਾਹੀ ਪੇਸ਼ ਕੀਤੇ ਜਵਾਬ ਦੇ ਅਨੁਸਾਰ ਵਾਰਡਬੰਦੀ ਠੀਕ ਕੀਤੀ ਗਈ ਹੈ। ਪਟੀਸ਼ਨਰ ਵਲੋਂ ਲਗਾਏ ਗਏ ਇਤਰਾਜ ਗਲਤ ਅਤੇ ਬੇ-ਬੁਨਿਆਦ ਹਨ। ਪਟੀਸ਼ਨਕਰਤਾ ਵਲੋਂ ਸਥਾਪਿਤ ਕੀਤੀ ਕਹਾਣੀ ਹੈ, ਉਨਾਂ ਵਲੋਂ ਕਦੇ ਵੀ ਨਿਯਮਾਂ ਦੀ ਉਲੰਘਣਾਂ ਨਹੀ ਕੀਤੀ ਹੈ । ਚੋਣ ਟ੍ਰਿਬਿਉਨਲ ਕੋਲ ਇਸ ਪਟੀਸ਼ਨ ਦੀ ਸੁਣਵਾਈ ਕਰਨ ਦਾ ਕੋਈ ਹੱਕ ਨਹੀ ਹੈ। ਇਸ ਲਈ ਪਟੀਸ਼ਨ ਖਾਰਜ ਕੀਤੀ ਜਾਵੇ।
ਪਟੀਸ਼ਨ ਦੇ ਮੱਦ ਨੰਬਰ-8 ਵਿਚ ਲਗਾਏ ਗਏ ਦੋਸ਼ ਨੂੰ ਮੁੱਖ ਰੱਖਦੇ ਹੋਏ, ਉਤਰਵਾਦੀ ਸ਼੍ਰੀ ਨਰਿੰਦਰ ਕੁਮਾਰ ਵਲੋਂ ਕੀਤੀ ਗਈ ਗੈਰ ਕਾਨੂੰਨੀ ਇਨਕਰੋਚਮੈਂਟ ਸਬੰਧੀ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਤੋਂ ਰਿਪੋਰਟ ਲਈ ਗਈ। ਤਹਿਸੀਲਦਾਰ ਫਤਿਹਗੜ ਸਾਹਿਬ ਦੀ ਰਿਪੋਰਟ ਅਨੁਸਾਰ ਉਨਾਂ ਵਲੋਂ ਮਕਾਨ ਨੰ. 3425 ਮੁਹੱਲਾ ਹਰਲਾਲਪੁਰਾ ਦੇ ਅੱਗੇ ਬਣੇ ਚੌਤਰੇ, ਥੜੇ, ਪੌੜੀਆਂ ਸਬੰਧੀ ਮੌਕਾ ਦੇਖਿਆ ਗਿਆ, ਜਿਸ ਅਨੁਸਾਰ ਇਕ ਸਾਈਡ ਦੀਵਾਰ ਤੋਂ ਦੂਜੀ ਸਾਈਡ ਘਰਾਂ ਦੀ ਦੀਵਾਰ ਤੱਕ ਲੱਗਭੱਗ 10 ਫੁੱਟ ਚੌੜੀ ਗਲੀ ਬਣੀ ਹੋਈ ਹੈ। ਮਕਾਨ ਨੰਬਰ 3425 ਦੇ ਅੱਗੇ ਚੌਤਰਾ ਬਣਿਆ ਹੋਇਆ ਹੈ, ਉਹ 10 ਫੁੱਟ ਚੌੜੀ ਗਲੀ ਵਿਚ ਬਣਿਆ ਹੋਇਆ ਹੈ। ਮੌਕੇ ਨਾਲ ਸਬੰਧਤ ਰਕਬਾ ਰਿਕਾਰਡ ਮਾਲ ਦਾ ਨੰਬਰੀ ਰਕਬਾ ਹੈ। ਤਹਿਸੀਲਦਾਰ ਫਤਿਹਗੜ ਸਾਹਿਬ ਦੀ ਇਸ ਰਿਪੋਰਟ ਸਬੰਧੀ ਪੁਸ਼ਟੀ ਕਰਨ ਲਈ ਕਾਰਜਸਾਧਕ ਅਫਸਰ, ਨਗਰ ਕੌਂਸਲ ਸਰਹਿੰਦ-ਫਤਿਹਗੜ ਸਾਹਿਬ ਤੋਂ ਰਿਪੋਰਟ ਲਈ ਗਈ। ਕਾਰਜਸਾਧਕ ਅਫਸਰ ਦੀ ਇਸ ਰਿਪੋਰਟ ਮੁਤਾਬਕ ਉਨਾਂ ਵਲੋਂ ਦੇਖੇ ਗਏ ਮੌਕੇ ਅਨੁਸਾਰ ਸ਼੍ਰੀ ਨਰਿੰਦਰ ਕੁਮਾਰ ਦੇ ਘਰ ਅੱਗੇ ਗੈਰ ਕਾਨੂੰਨੀ ਚੌਤਰਾ ਬਣਿਆ ਹੋਇਆ ਹੈ। ਮੌਕੇ ਤੇ ਚੌਤਰੇ ਵਾਲੀ ਥਾਂ ਘਰ ਦੇ ਅੱਗੇ ਤਕਰੀਬਨ 24.6 ਫੁੱਟ ਲੰਬੀ ਅਤੇ 1.6 ਫੁੱਟ ਚੌੜੀ ਪੁਰਾਣੀ ਸਲੈਬ ਪਾਈ ਹੋਈ ਹੈ। ਇਸ ਪੱਤਰ ਦੀ ਕਾਪੀ ਉਤਰਵਾਦੀ ਸ਼੍ਰੀ ਨਰਿੰਦਰ ਕੁਮਾਰ ਨੂੰ ਦੇ ਕੇ ਗੈਰਕਾਨੂੰਨੀ ਕਬਜੇ ਸਬੰਧੀ ਇਸ ਤੋਂ ਜਵਾਬ ਮੰਗਿਆ ਗਿਆ।
PUNJAB GOVT. GAZ. (EXTRA), SEPTEMBER 15, 2023 (BHDR 24, 1945 SAKA) 2377ਮਿਤੀ 6-9-2023 ਨੂੰ ਦੋਵਾਂ ਧਿਰਾਂ ਦੇ ਹਾਜਰ ਆਏ ਵਕੀਲਾਂ ਦੀ ਬਹਿਸ ਸੁਣੀ ਗਈ ਅਤੇ ਅਦਾਲਤੀ ਕਾਰਵਾਈ ਦੇ ਸਮੇਂ ਦੌਰਾਨ ਉਤਰਵਾਦੀ ਮਿਉਸਪਲ ਕੌਂਸਲਰ ਸ਼਼੍ਰੀ ਨਰਿੰਦਰ ਕੁਮਾਰ ਦੇ ਵਕੀਲ ਪੰ. ਨਰਿੰਦਰ ਕੁਮਾਰ ਨੂੰ ਅਦਾਲਤ ਵਲੋਂ ਪੁੱਛਿਆ ਗਿਆ ਕਿ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਅਤੇ ਕਾਰਜਸਾਧਕ ਅਫਸਰ ਸਰਹਿੰਦ-ਫਤਿਹਗੜ੍ਹ ਸਾਹਿਬ ਦੀ ਰਿਪੋਰਟ ਅਨੁਸਾਰ ਆਪ ਵਲੋਂ ਆਪਣੇ ਘਰ ਅੱਗੇ ਗੈਰਕਾਨੂੰਨੀ ਕਬਜਾ ਕੀਤਾ ਹੋਇਆ ਹੈ, ਇਸ ਸਬੰਧੀ ਆਪ ਤੋਂ ਮੰਗਿਆ ਗਿਆ ਜਵਾਬ ਪੇਸ਼ ਕੀਤਾ ਜਾਵੇ, ਤਾਂ ਉਤਰਵਾਦੀ ਧਿਰ ਦੇ ਵਕੀਲ ਵਲੋਂ ਇਸ ਦਾ ਜਵਾਬ ਪੇਸ਼ ਨਹੀ ਕੀਤਾ ਗਿਆ ਬਲਕਿ ਅਦਾਲਤ ਨੂੰ ਗੁੰਮਰਾਹ ਕਰਨ ਲਈ ਹੋਰ 3 ਬੇਲੋੜੀਆਂ ਦਰਖਾਸਤਾਂ ਪੇਸ਼ ਕਰ ਦਿੱਤੀਆਂ ਗਈਆਂ। ਬਹਿਸ ਦੌਰਾਨ ਉਤਰਵਾਦੀ ਧਿਰ ਦੇ ਵਕੀਲ ਪੰ. ਨਰਿੰਦਰ ਕੁਮਾਰ ਵਲੋਂ ਪੇਸ਼ ਕੀਤੀਆਂ ਦਰਖਾਸਤਾਂ ਅਨੁਸਾਰ ਚੋਣ ਪਟੀਸ਼ਨ ਦਾ ਫੈਸਲਾ ਨਾ ਕਰਨ ਲਈ, ਉਤਰਵਾਦੀ ਨੂੰ ਪਟੀਸ਼ਨ ਕਰਤਾ ਦੀ ਜਿਰਾ ਕਰਨ ਦਾ ਹੋਰ ਮੌਕਾ ਪ੍ਰਦਾਨ ਕਰਨ ਲਈ ਅਤੇ ਉਤਰਵਾਦੀ ਨੂੰ ਸਬੂਤ ਪੇਸ਼ ਕਰਨ ਲਈ ਹੋਰ ਮੌਕਾ ਦੇਣ ਸਬੰਧੀ ਵੱਖ-ਵੱਖ ਦਰਖਾਸਤਾਂ ਪੇਸ਼ ਕੀਤੀਆਂ ਗਈਆਂ। ਇੰਨ੍ਹਾਂ ਦਰਖਾਸਤਾਂ ਨੂੰ ਵਾਚਣ ਤੇ ਪਾਇਆ ਗਿਆ ਕਿ ਇਹ ਦਰਖਾਸਤਾਂ ਅਦਾਲਤ ਨੂੰ ਗੁੰਮਰਾਹ ਕਰਨ ਅਤੇ ਅਦਾਲਤ ਦਾ ਸਮਾਂ ਖਰਾਬ ਕਰਨ ਲਈ ਦਿੱਤੀਆਂ ਗਈਆਂ ਹਨ। ਇਤਨੇ ਸਮੇਂ ਤੋਂ ਚੱਲ ਰਹੇ ਇਸ ਇਲੈਕਸ਼ਨ ਪਟੀਸ਼ਨ ਕੇਸ ਵਿਚ ਜਿਰ੍ਹਾ ਕਰਨ, ਸਬੂਤ ਪੇਸ਼ ਕਰਨ ਅਤੇ ਕੇਸ ਦੀ ਸੁਣਵਾਈ ਕਰਨ ਲਈ ਬਾਰ-ਬਾਰ ਕਈ ਮੌਕੇ ਦਿੱਤੇ ਜਾ ਚੁੱਕੇ ਹਨ।
ਉਤਰਵਾਦੀ ਧਿਰ ਤੋਂ ਅਦਾਲਤ ਵਲੋਂ ਜੋ ਜਵਾਬ ਮੰਗਿਆ ਗਿਆ ਹੈ, ਉਹ ਜਵਾਬ ਅਦਾਲਤ ਨੂੰ ਦਿੱਤਾ ਨਹੀ ਜਾ ਰਿਹਾ। ਇਸ ਲਈ ਅਦਾਲਤ ਵਲੋਂ ਇਸ ਚੋਣ ਪਟੀਸ਼ਨ ਦੇ ਕੇਸ ਨੂੰ ਹੋਰ ਲੰਬਿਤ ਨਹੀ ਕੀਤਾ ਜਾ ਸਕਦਾ। ਲਿਹਾਜਾ ਉਤਰਵਾਦੀ ਧਿਰ ਦੇ ਵਕੀਲ ਵਲੋਂ ਦਿੱਤੀਆਂ ਗਈਆਂ ਬੇਲੋੜੀਆਂ ਤਿੰਨੇ ਦਰਖਾਸਤਾਂ ਨੂੰ ਖਾਰਜ ਕੀਤਾ ਗਿਆ।
ਉਕਤ ਸਬੰਧੀ ਸਾਇਲ ਧਿਰ ਸ਼਼੍ਰੀ ਸੰਜੀਵ ਕੁਮਾਰ ਵਲੋਂ ਦਾਇਰ ਕੀਤੀ ਗਈ ਇਲੈਕਸ਼ਨ ਪਟੀਸ਼ਨ ਸਬੰਧੀ ਉਤਰਵਾਦੀ ਸ਼਼੍ਰੀ ਨਰਿੰਦਰ ਕੁਮਾਰ ਵਲੋਂ ਪੇਸ਼ ਕੀਤੇ ਗਏ ਜਵਾਬ, ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਨ ਅਤੇ ਮਿਸਲ ਨਾਲ ਸ਼ਾਮਲ ਪੁਖਤਾ ਸਬੂਤਾਂ ਦੀ ਸਮੀਖਿਆ ਕਰਨ ਤੇ ਮੈਂ ਇਸ ਸਿੱਟੇ ਤੇ ਪੁੱਜਾ ਹਾਂ ਕਿ ਸਾਇਲ ਧਿਰ ਦੀ ਪਟੀਸ਼ਨ ਦੇ ਮੱਦ ਨੰ.-8 ਵਿਚ ਲਗਾਏ ਗਏ ਦੋਸ਼ਾਂ (ਗੈਰਕਾਨੁੂੰਨੀ ਇਨਕਰੋਚਮੈਂਟ) ਸਬੰਧੀ ਉਤਰਵਾਦੀ ਸ਼੍ਰੀ ਨਰਿੰਦਰ ਕੁਮਾਰ ਵਲੋਂ ਆਪਣਾ ਜਵਾਬ ਇਸ ਅਦਾਲਤ ਨੂੰ ਪੇਸ਼ ਨਹੀ ਕੀਤਾ ਗਿਆ। ਸਾਇਲ ਧਿਰ ਦੇ ਇਸ ਦੋਸ਼ ਸਬੰਧੀ ਤਹਿਸੀਲਦਾਰ ਫਤਿਹਗੜ ਸਾਹਿਬ ਅਤੇ ਕਾਰਜਸਾਧਕ ਅਫਸਰ ਸਰਹਿੰਦ-ਫਤਿਹਗੜ੍ਹ ਸਾਹਿਬ ਤੋਂ ਪੜਤਾਲ ਕਰਵਾਈ ਗਈ ਹੈ। ਤਹਿਸੀਲਦਾਰ ਫਤਿਹਗੜ੍ਹ ਸਾਹਿਬ ਅਤੇ ਕਾਰਜਸਾਧਕ ਅਫਸਰ ਸਰਹਿੰਦ-ਫਤਿਹਗੜ੍ਹ ਸਾਹਿਬ ਦੀਆਂ ਰਿਪੋਰਟਾਂ ਮੁਤਾਬਕ ਉਤਰਵਾਦੀ ਸ਼਼੍ਰੀ ਨਰਿੰਦਰ ਕੁਮਾਰ ਨੇ ਆਪਣੇ ਘਰ ਦੇ ਅੱਗੇ 10 ਫੁੱਟ ਦੀ ਚੌੜੀ ਗਲੀ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਚੌਤਰਾ ਬਣਾ ਕੇ ਤਕਰੀਬਨ 24.6 ਫੁੱਟ ਲੰਬੀ ਅਤੇ 1.6 ਫੁੱਟ ਚੌੜੀ ਪੁਰਾਣੀ ਸਲੈਬ ਪਾਈ ਹੋਈ ਹੈ। ਇੰਨ੍ਹਾਂ ਰਿਪੋਰਟਾਂ ਅਨੁਸਾਰ ਸ਼਼੍ਰੀ ਨਰਿੰਦਰ ਕੁਮਾਰ ਦਾ ਗੈਰਕਾਨੂੰਨੀ ਕਬਜਾ ਸਿੱਧ ਹੁੰਦਾ ਹੈ। ਮਿਉਸਪਲ ਕੌਂਸਲਰ ਦੀ ਚੋਣ ਦੇ ਪੇਪਰ ਫਾਈਲ ਕਰਨ ਸਮੇਂ ਹਰ ਇਕ ਉਮੀਦਵਾਰ ਨੂੰ ਨਗਰ ਕੌਂਸਲ ਦੀ ਜਮੀਨ ਤੇ ਕੋਈ ਨਜਾਇਜ ਕਬਜਾ ਨਾ ਹੋਣ ਸਬੰਧੀ ਹਲਫੀਆ ਬਿਆਨ/ਸਵੇੈ ਘੋਸ਼ਣਾਂ ਦਿੱਤਾ ਜਾਦਾ ਹੈ। ਇਸ ਮਿਉਸਪਲ ਕੌਂਸਲਰ ਸ਼਼੍ਰੀ ਨਰਿੰਦਰ ਕੁਮਾਰ ਵਲੋਂ ਦਿੱਤਾ ਗਿਆ ਹਲਫੀਆ ਬਿਆਨ/ਸਵੈ ਘੋਸ਼ਣਾਂ ਝੂਠਾ ਸਾਬਤ ਹੁੰਦਾ ਹੈ। ਇਸ ਲਈ The Punjab State Election commission Act 1994, CHAPTER IV (Disqulifications) No-11 (r) if he is in un-authorized occupation of property belonging to any local authority. ਦੇ ਅਨੁਸਾਰ ਇਸ ਐਕਟ ਵਿਚ ਦਰਜ ਨਿਯਮਾਂ ਦੀ ਪਾਲਣਾਂ ਵਿਚ ਵਾਰਡ ਨੰ.-16 ਸਰਹਿੰਦ ਮੰਡੀ ਨਗਰ ਕੌਸਲ ਸਰਹਿੰਦ-ਫਤਿਹਗੜ੍ਹ ਸਾਹਿਬ ਦੇ ਮਿਉਸਪਲ ਕੌਸਲਰ ਸ਼਼੍ਰੀ ਨਰਿੰਦਰ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰ. 3425 ਮੁਹੱਲਾ ਹਰਲਾਲਪੁਰਾ ਵਾਰਡ ਨੰ.-16 ਸਰਹਿੰਦ ਮੰਡੀ ਤਹਿਸੀਲ ਤੇ ਜਿਲਾ ਫਤਿਹਗੜ੍ਹ ਸਾਹਿਬ ਦੀ ਇਸ ਚੋਣ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਦਾ ਹਾਂ ਅਤੇ ਸ਼੍ਰੀ ਨਰਿੰਦਰ ਕੁਮਾਰ ਮਿਉਸਪਲ ਕੌਸਲਰ ਦੀ ਨਿਯੁਕਤੀ/ਚੋਣ ਨੂੰ ਰੱਦ ਕਰਦਾ ਹਾਂ। ਹੁਕਮ ਸੁਣਾਇਆ ਗਿਆ ਗਿਆ। ਇਸ ਅਦਾਲਤ ਦੇ ਹੁਕਮ ਦੀ ਤਾਮੀਲ ਕਰਨ ਲਈ ਇਸ ਦੀ ਕਾਪੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜਿਲਾ ਚੋਣਕਾਰ ਅਫਸਰ ਫਤਿਹਗੜ ਸਾਹਿਬ ਅਤੇ ਕਾਰਜਸਾਧਕ ਅਫਸਰ ਸਰਹਿੰਦ-ਫਤਿਹਗੜ ਸਾਹਿਬ ਨੂੰ ਨਿਯਮਾਂ ਤਹਿਤ ਅਗਲੇਰੀ ਕਾਰਵਾਈ ਕਰਨ ਲਈ ਭੇਜੀ ਜਾਵੇ। ਮਿਸਲ ਬਾਅਦ ਤਾਮੀਲ ਦਾਖਲ ਰਿਕਾਰਡ ਰੂਮ ਹੋਵੇ ।
ਸਹੀ/-
ਮਿਤੀ 8-9-2023
ਇਲੈਕਸ਼ਨ ਟ੍ਰਿਬਿਉਨਲ-ਕਮ-
ਸਬ ਡਵੀਜਨਲ ਮੈਜਿਸ਼ਟਰੇਟ,
ਫਤਿਹਗੜ੍ਹ ਸਾਹਿਬ।