Published by Authority
No. 37] CHANDIGARH, FRIDAY, SEPTEMBER 15, 2023 (BHADRA 24, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਉਚੇਰੀ ਸਿਖਿਆ ਵਿਭਾਗ
(ਸਿਖਿਆ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 17 ਅਗਸਤ, 2022
ਨੰ: 367590:HED-EDU10MISC/88/2022-6EDU/I/410314/2022.- ਉਚੇਰੀ ਸਿਖਿਆ ਵਿਭਾਗ ਵਿੱਚ ਕੰਮ ਕਰ ਰਹੇ ਗੈਸਟ ਫੈਕਲਟੀ ਅਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹਮਦਰਦੀ ਨਾਲ ਵਿਚਾਰਦੇ ਹੋਏ, ਮੰਤਰੀ ਪ੍ਰੀਸ਼ਦ ਦੀ ਮਿਤੀ 11.08.2022 ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਦੇ ਸਨਮੁੱਖ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਉਚੇਰੀ ਸਿੱਖਿਆ ਵਿਭਾਗ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਗੈਸਟ ਫੈਕਲਟੀ ਅਤੇ ਪਾਰਟ ਟਾਈਮ ਲੈਕਚਰਾਰਾਂ ਨੂੰ ਇੱਕ ਪਰਉਪਕਾਰੀ ਉਪਾਅ ਵੱਜੋਂ ਨਿਮਨ ਕਿਸਮ ਦੀਆਂ ਛੁੱਟੀਆਂ ਹੇਠ ਪੈਰਾ 2 ਵਿੱਚ ਦਰਸਾਈਆਂ ਸ਼ਰਤਾਂ ਅਧੀਨ ਦੇਣ ਦੀ ਪ੍ਰਵਾਨਗੀ ਦਿੰਦੇ ਹਨ :-
ਲੜੀ ਨੰ: ਛੁੱਟੀ ਦੀ ਕਿਸਮ ਦਿਨਾਂ ਦੀ ਗਿਣਤੀ
1. ਅਚਨਚੇਤ ਛੁੱਟੀ
12 ਦਿਨ (ਇੱਕ ਕੈਲੰਡਰ ਸਾਲ ਵਿੱਚ ਦਿੱਤੀ ਜਾਂਦੀ ਹੈ)
ਪਹਿਲਾਂ ਹੀ ਪ੍ਰਦਾਨ ਕੀਤੀ ਹੋਈ ਹੈ।
2. ਜਣੇਪਾ ਛੁੱਟੀ
180 ਦਿਨ (ਦੋ ਤੋਂ ਘੱਟ ਜੀਵਤ ਬੱਚੇੇ) ਪਹਿਲਾਂ ਹੀ
ਪ੍ਰਦਾਨ ਕੀਤੀ ਹੋਈ ਹੈ।
3. ਕਮਾਈ ਛੁੱਟੀ 8 ਦਿਨ (ਇੱਕ ਕੈਲੰਡਰ ਸਾਲ ਵਿੱਚ)
4. ਅੱਧੀ ਤਨਖਾਹ ਛੁੱਟੀ 20 ਦਿਨ (ਇੱਕ ਕੈਲੰਡਰ ਸਾਲ ਵਿੱਚ)
(ਕਰਮਚਾਰੀ ਦੀ ਮੈਡੀਕਲ ਸਥਿਤੀ ਲਈ)
5. ਅਸਧਾਰਣ ਛੁੱਟੀ (ਸਿਰਫ ਸਰਕਾਰੀ ਮੈਡੀਕਲ 90 ਦਿਨ (ਪੂਰੀ ਸੇਵਾ ਦੌਰਾਨ)
ਬੋਰਡ ਤੋਂ ਮੈਡੀਕਲ ਸਰਟੀਫਿਕੇਟ ਤੇ ਕਰਮਚਾਰੀ/
ਪਤੀ/ਪਤਨੀ/ਬੱਚਿਆਂ ਦੀ ਮੈਡੀਕਲ ਸਥਿਤੀ ਲਈ) PART I] PUNJAB GOVT. GAZ., SEPTEMBER 15, 2023 (BHDR 24, 1945 SAKA) 769 2. ਉਪਰੋਕਤ ਦਰਸਾਈਆਂ ਛੁੱਟੀਆਂ ਹੇਠ ਲਿਖੀਆਂ ਸ਼ਰਤਾਂ ਦੇ ਅਧੀਨ ਹੋਣਗੀਆਂ : (i) ਲੜੀ ਨੰਬਰ 1, 3 ਅਤੇ 4 ਵਿੱਚ ਦਰਸਾਈਆਂ ਗਈਆਂ ਛੁੱਟੀਆਂ carried forward ਨਹੀਂ ਹੋਣਗੀਆਂ।
ਕੈਲੰਡਰ ਸਾਲ ਦੇ ਸਮਾਪਤ ਹੋਣ ਤੇ ਅਚਨਚੇਤ ਛੁੱਟੀ, ਕਮਾਈ ਛੁੱਟੀ ਅਤੇ ਅੱਧੀ ਤਨਖਾਹ ਵਾਲੀ ਛੁੱਟੀ ਖਤਮ ਹੋ ਜਾਵੇਗੀ।
(ii) ਸੇਵਾ ਦੌਰਾਨ ਜਾ ਸੇਵਾ-ਮੁਕਤੀ ਤੋਂ ਬਾਅਦ, ਲੜੀ ਨੰਬਰ 3 ਦੇ ਦੱਸੀ ਗਈ ਕਮਾਈ ਛੁੱਟੀ ਦੀ ਇਵਜ਼ ਵਿੱਚ ਕੋਈ ਵਿੱਤੀ ਲਾਭ ਮਿਲਣਯੋਗ ਨਹੀਂ ਹੋਵੇਗਾ।
(iii) ਇਨ੍ਹਾਂ ਛੁੱਟੀਆਂ ਤੇ ਅਧਿਕਾਰ ਦੇ ਤੌਰ ਤੇ ਦਾਅਵਾ ਨਹੀਂ ਕੀਤਾ ਜਾ ਸਕਦਾ।
(iv) ਉਪਰੋਕਤ ਸਾਰਣੀ/ਟੇਬਲ ਵਿੱਚ ਲੜੀ ਨੰਬਰ 5 ਵਿੱਚ ਦੱਸੀ ਗਈ ਅਸਧਾਰਣ ਛੁੱਟੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੇ ਪੱਧਰ ਤੇ ਮਨਜੂਰ ਕੀਤੀ ਜਾਵੇਗੀ।
3. ਇਹ ਲਾਭ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਲਾਗੂ ਹੋਣਗੇ।
4. ਇਹ ਪ੍ਰਵਾਨਗੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 11.08.2022 ਵਿੱਚ ਹੋਏ ਫੈਸਲੇ ਅਨੁਸਾਰ, ਜੋ ਕਿ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸ਼ਾਖਾ) ਦੇ ਅੰ:ਵਿ:ਪੱ: ਨੰ:01/143/2022-1 ਕੈਬਨਿਟ/3742, ਮਿਤੀ 12.08.2022 ਰਾਹੀਂ ਪ੍ਰਾਪਤ ਹੋਈ ਹੈ, ਦੇ ਅਨੁਸਾਰ ਜਾਰੀ ਕੀਤੀ ਜਾਂਦੀ ਹੈ।
ਜਸਪ੍ਰੀਤ ਤਲਵਾੜ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 17 ਅਗਸਤ, 2022
ਉਚੇਰੀ ਸਿਖਿਆ ਤੇ ਭਾਸ਼ਾਵਾਂ ਵਿਭਾਗ।