Published by Authority
No. 37] CHANDIGARH, FRIDAY, SEPTEMBER 15, 2023 (BHADRA 24, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ,
(ਪਸ਼ੂ ਪਾਲਣ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 8 ਅਗਸਤ, 2022
ਨੰ: 09/09/2021-ਪ.ਪ.1(5)/3710.- ਡਾ. ਗੁਰਕੀਰਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਜਰਗ (ਲੁਧਿਆਣਾ) ਨੂੰ ਮਿਤੀ 24.12.2019 ਤੋਂ ਬਿਨ੍ਹਾਂ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾਂ ਤਹਿਤ ਯਾਦ ਪੱਤਰ ਨੰ: 9/09/2021-ਪ.ਪ.1(5)/2357, ਮਿਤੀ 08-06-2021 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 8 ਤਹਿਤ ਦੋਸ਼ ਸੂਚੀ ਜਾਰੀ ਕਰਕੇ ਉਤਰ 21 ਦਿਨਾਂ ਦੇ ਅੰਦਰ-ਅੰਦਰ ਸਮਰੱਥ ਅਧਿਕਾਰੀ ਨੂੰ ਲਿਖਤੀ ਰੂਪ ਵਿੱਚ ਭੇਜਣ ਲਈ ਲਿਖਿਆ ਗਿਆ ਸੀ। ਪ੍ਰੰਤੂ ਅਧਿਕਾਰੀ ਵਲੋਂ ਦੋਸ਼ ਸੂਚੀ ਦੇ ਸਬੰਧ ਵਿੱਚ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਉਪਰੰਤ ਸਮੁੱਚੀ ਪ੍ਰਕਿਰਿਆ ਅਤੇ ਸਥਾਪਿਤ ਵਿੱਧੀ ਅਪਣਾਉਂਦੇ ਹੋਏ ਇਸ ਮਾਮਲੇ ਦੀ ਸਚਾਈ ਜਾਨਣ ਲਈ ਪਿ:ਅੰ:ਨੰ: 9/09/2021-ਪ.ਪ.1(5)/5387, ਮਿਤੀ 26-08-2021 ਰਾਹੀਂ ਸ਼੍ਰੀ ਜਗਜੀਤ ਪੁਰੀ, ਆਈ.ਏ.ਐਸ. (ਰਿਟਾਇਰਡ) ਨੂੰ ਰੈਗੂਲਰ ਪੜਤਾਲ ਕਰਨ ਲਈ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ ਸੀ। ਇਸ ਸਬੰਧ ਵਿੱਚ ਪੜਤਾਲੀਆ ਅਫਸਰ ਵਲੋਂ ਅਧਿਕਾਰੀ ਨੂੰ ਪੜਤਾਲ ਰਿਪੋਰਟ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਬਾਰੇ ਅਖਬਾਰ ਵਿੱਚ ਪਬਲਿਕ ਨੋਟਿਸ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ। ਪ੍ਰੰਤੂ ਇਹ ਅਧਿਕਾਰੀ ਪੜਤਾਲ ਵਿੱਚ ਹਾਜ਼ਰ ਨਹੀਂ ਹੋਇਆ ਸੀ।
2. ਪੜਤਾਲੀਆ ਅਫਸਰ ਵੱਲੋਂ ਪੜਤਾਲ ਰਿਪੋਰਟ ਮਿਤੀ 16.11.2021 ਵਿੱਚ ਅਧਿਕਾਰੀ ਵਿਰੁੱਧ ਦੋਸ਼ ਸਿੱਧ ਕੀਤੇ ਸਨ।
ਇਸ ਵਿਭਾਗ ਵਲੋਂ ਰਜਿਸਟਰਡ ਮੀਮੋ ਨੰਬਰ 9/09/2021-ਪ.ਪ.1(5)/6778, ਮਿਤੀ 29.11.2021 ਰਾਹੀਂ ਅਧਿਕਾਰੀ ਨੂੰ ਪੜਤਾਲ ਰਿਪੋਰਟ ਮਿਤੀ 16.11.2021 ਦੀ ਕਾਪੀ ਭੇਜਕੇ 21 ਦਿਨਾਂ ਦੇ ਅੰਦਰ-ਅੰਦਰ ਲਿਖਤੀ ਰੂਪ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਲਿਖਿਆ ਗਿਆ ਸੀ, ਪੰ੍ਰਤੂ ਇਹ ਪੱਤਰ ਡਾਕ ਵਿਭਾਗ ਵੱਲੋਂ "ਪ੍ਰਾਪਤ ਕਰਤਾ ਦੱਸੇ ਬਿਨਾ ਵਿਦੇਸ਼ ਚਲਾ ਗਿਆ" ਦੇ ਕਥਨਾ ਨਾਲ ਮੂਲ ਰੂਪ ਵਿੱਚ ਵਾਪਿਸ ਪ੍ਰਾਪਤ ਹੋ ਗਿਆ ਸੀ। ਅਧਿਕਾਰੀ ਵਲੋਂ ਪੜਤਾਲ ਰਿਪੋਰਟ ਬਾਰੇ ਕੋਈ ਟਿਪਣੀ ਨਹੀਂ ਦਿੱਤੀ ਗਈ ਸੀ ਅਤੇ ਨਾ ਹੀ ਵਿਭਾਗ ਨਾਲ ਤਾਲਮੇਲ ਨਹੀਂ ਕੀਤਾ ਗਿਆ ਸੀ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਸਰਕਾਰ ਦੇ ਕਿਸੇ ਵੀ ਪੱਤਰ ਦਾ ਉਤਰ ਨਹੀਂ ਦੇਣਾ ਚਾਹੁੰਦਾ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ। ਇਸ ਲਈ ਸਮਰੱਥ ਅਥਾਰਿਟੀ ਵੱਲੋਂ ਡਾ. ਗੁਰਕੀਰਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਜਰਗ (ਲੁਧਿਆਣਾ) ਹੁਣ (ਗੈਰ-ਹਾਜ਼ਰ) ਨੂੰ ਸਰਕਾਰੀ PART I] PUNJAB GOVT. GAZ., SEPTEMBER 15, 2023 (BHDR 24, 1945 SAKA) 771 3. ਅਧਿਕਾਰੀ ਨੂੰ ਡਿਸਮਿਸ ਕਰਨ ਸਬੰਧੀ ਲਏ ਗਏ ਅਸੂਲੀ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਸਰਕਾਰ ਵੱਲੋਂ ਪੱਤਰ ਨੰ: 9/09/2021-ਪ.ਪ.1(5)/2151, ਮਿਤੀ 24.5.2022 ਰਾਹੀਂ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇ ਕਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵੱਲੋਂ ਪੱਤਰ ਨੰ: ਡਿਸ 183/2022/ਅ-7/2027, ਮਿਤੀ 08-07-2022 ਰਾਹੀਂ ਡਾ. ਗੁਰਕੀਰਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਜਰਗ (ਲੁਧਿਆਣਾ) ਹੁਣ (ਗੈਰ-ਹਾਜ਼ਰ) ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਪ੍ਰਵਾਨਗੀ ਦਿੱਤੀ ਗਈ ਹੈ।
4. ਇਸ ਲਈ ਉਪਰੋਕਤ ਦਰਸਾਈ ਸਥਿਤੀ ਅਨੁਸਾਰ ਡਾ. ਗੁਰਕੀਰਤ ਸਿੰਘ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ ਜਰਗ (ਲੁਧਿਆਣਾ) ਹੁਣ (ਗੈਰ-ਹਾਜ਼ਰ) ਨੂੰ ਯਾਦ ਪੱਤਰ ਨੰ: 9/09/2021-ਪ.ਪ.1(5)/2357, ਮਿਤੀ 08.06.2021 ਰਾਹੀਂ ਜਾਰੀ ਹੋਈ ਚਾਰਜਸ਼ੀਟ ਦਾ ਫੈਸਲਾ ਕਰਦੇ ਹੋਏ ਇਸ ਅਧਿਕਾਰੀ ਨੂੰ ਗੈਰ-ਹਾਜ਼ਰ ਰਹਿਣ ਦੀ ਮਿਤੀ 24.12.2019 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਦੀ ਸਜ਼ਾ ਦਿੱਤੀ ਜਾਂਦੀ ਹੈ।
ਵਿਕਾਸ ਪ੍ਰਤਾਪ
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 4 ਅਗਸਤ, 2022 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ।