Published by Authority
No. 38] CHANDIGARH, FRIDAY, SEPTEMBER 22, 2023 (BHADRA 31, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 5 ਸਤੰਬਰ, 2022
ਨੰ: 05/51/2022-ੲਸ1(5)/2156.- ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਦਰਜ ਉਪਬੰਧਾਂ ਅਧੀਨ ਸ਼਼੍ਰੀਮਤੀ ਮੀਨੂੰ ਗਿਰਧਰ, ਆਰਕੀਟੈਕਚਰਲ ਸਹਾਇਕ (ਗਰੁੱਪ-ਏ), ਆਰਕੀਟੈਕਚਰ ਵਿਭਾਗ, ਚੰਡੀਗੜ੍ਹ ਨੂੰ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 31.08.2022 ਨੂੰ (ਬਾਅਦ ਦੁਪਹਿਰ) ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਇਸ ਤੋਂ ਇਲਾਵਾ ਜੇਕਰ ਇਸ ਅਧਿਕਾਰਣ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਜੇਕਰ ਅਧਿਕਾਰਣ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
3. ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਅਨੁਰਾਗ ਵਰਮਾ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 31 ਅਗਸਤ, 2022
ਲੋਕ ਨਿਰਮਾਣ ਵਿਭਾਗ।