Published by Authority
No. 39] CHANDIGARH, FRIDAY, SEPTEMBER 29, 2023 (ASVINA 7, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਉਚੇਰੀ ਸਿੱਖਿਆ ਵਿਭਾਗ
(ਸਿੱਖਿਆ-1 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 14 ਮਾਰਚ, 2022
ਨੰ: HED-EDU10PVTC/21/2021-3edu/450-.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਰਾਜ ਦੇ ਗ੍ਰਾਂਟ ਇੰਨ ਏਡ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ ਖਾਲੀ 1925 ਆਸਾਮੀਆਂ ਵਿਰੁੱਧ ਭਰਤੀ 190 ਸਹਾਇਕ ਪ੍ਰੋਫੈਸਰਾਂ (ਜਿੰਨ੍ਹਾਂ ਦਾ ਤਿੰਨ ਸਾਲ ਦਾ ਸਮਾਂ ਮਿਤੀ 01-06-2020 ਤੋਂ 31.03.2021 ਤੱਕ ਦੇ ਪੀਰੀਅਡ ਦੌਰਾਨ ਪੂਰਾ ਹੋ ਚੁੱਕਾ ਹੈ), ਦੀ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਤਨਖਾਹ ਦੀ ਗ੍ਰਾਂਟ (75% ਗ੍ਰਾਂਟ ਇੰਨ ਏਡ ਸਕੀਮ ਤਹਿਤ) ਦੇਣ ਦੀ ਪ੍ਰਵਾਨਗੀ ਦਿੰਦੇ ਹਨ।
ਸਬੰਧਤ ਕਾਲਜਾਂ ਦੀਆਂ ਮੈਨੇਜਮੈਂਟਾਂ ਇੰਨ੍ਹਾਂ 190 ਸਹਾਇਕ ਪ੍ਰੋਫੈਸਰਾਂ ਨੂੰ ਉਹਨਾਂ ਦੇ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਕਰਨ ਸਬੰਧੀ ਮੁਕੰਮਲ ਕਾਰਵਾਈ ਆਪਣੇ ਪੱਧਰ ਤੇ ਕਰਨਗੀਆਂ। ਮੈਨੇਜਮੈਂਟਾਂ ਇਹਨਾਂ 190 ਸਹਾਇਕ ਪ੍ਰੋਫੈਸਰਾਂ ਨੂੰ ਰੈਗੂਲਰ ਕਰਨ ਸਬੰਧੀ ਅਗਲੇਰੀ ਕਾਰਵਾਈ ਕਰਦੇ ਸਮੇਂ ਪੰਜਾਬ ਸਰਕਾਰ, ਸਬੰਧਤ ਯੂਨੀਵਰਸਿਟੀ, ਯੂ.ਜੀ.ਸੀ. ਅਤੇ ਗ੍ਰਾਂਟ ਇੰਨ ਏਡ ਸਕੀਮ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਪਾਬੰਦ ਹੋਣਗੀਆਂ।
ਕ੍ਰਿਸ਼ਨ ਕੁਮਾਰ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 14 ਮਾਰਚ, 2022
ਉਚੇਰੀ ਸਿੱਖਿਆ ਵਿਭਾਗ।