| 4285 | ||
| PUNJAB GOVT. GAZ. (EXTRA), OCTOBER 11, 2023 (ASVN 19, 1945 SAKA) | ||
EXTRAORDINARY
Published by Authority
CHANDIGARH, WEDNESDAY, OCTOBER 11, 2023 (ASVINA 19, 1945 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ)
ਸਪੀਕਿੰਗ ਆਰਡਰ
ਮਿਤੀ 11 ਅਕਤੂਬਰ, 2023
ਨੰਬਰ: 15/36/2023-5ਸਸ3/2395.-ਜਿਵੇ ਕਿ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਨਗਰ ਕੌਂਸਲ ਬਰਨਾਲਾ ਵਿਰੁੱਧ ਵਧੀਕ ਡਿਪਟੀ ਕਮਿਸ਼ਨਰ (ਜਨਰਲ),ਬਰਨਾਲਾ ਵੱਲੋਂ ਆਪਣੇ ਪੱਤਰ ਨੰਬਰ:ਏ.ਡੀ.ਸੀ.(ਜ)-2023/103 ਮਿਤੀ 08.02.2023 ਰਾਹੀਂ ਰਿਪੋਰਟ ਕੀਤੀ ਕਿ ਪ੍ਰਧਾਨ ਨਗਰ ਕੌਂਸਲ ਬਰਨਾਲਾ ਦੁਆਰਾ ਜਾਰੀ ਕੀਤੇ ਹੁਕਮਾਂ ਕਾਰਨ ਨਗਰ ਕੌਂਸਲ ਬਰਨਾਲਾ ਨੂੰ ਹੋ ਰਹੇ ਵਿੱਤੀ ਨੁਕਸਾਨ ਸਬੰਧੀ ਕਾਰਜ ਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਵੱਲੋਂ ਪ੍ਰਾਪਤ ਰਿਪੋਰਟ ਬਣਦੀ ਅਗਲੇਰੀ ਕਾਰਵਾਈ ਲਈ ਭੇਜੀ ਗਈ।
2. ਜਿਵੇ ਕਿ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਹੰਡਿਆਇਆ ਵੱਲੋਂ ਪੱਤਰ ਨੰ. 850 ਮਿਤੀ 06.12.2021 ਰਾਹੀਂ ਲਿਖਿਆ ਗਿਆ ਸੀ ਕਿ ਨਗਰ ਪੰਚਾਇਤ ਹੰਡਿਆਇਆ ਦੀ ਵਿੱਤੀ ਹਾਲਤ ਕਾਫੀ ਕਮਜੋਰ ਹੈ ਅਤੇ ਨਗਰ ਪੰਚਾਇਤ ਦੇ ਸਫਾਈ ਕਰਮਚਾਰੀਆਂ ਦੀ ਪਿਛਲੇ 05 ਮਹੀਨਿਆਂ ਤੋਂ ਤਨਖਾਹ ਦੀ ਅਦਾਇਗੀ ਵੀ ਨਹੀ ਕੀਤੀ ਜਾ ਸਕੀ, ਜਿਸ ਕਾਰਨ ਕਰਮਚਾਰੀਆਂ ਵੱਲੋਂ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਹੰਡਿਆਇਆ ਵੱਲੋਂ ਇਹ ਵੀ ਲਿਖਿਆ ਹੈ ਕਿ ਨਗਰ ਪੰਚਾਇਤ ਦੀ ਵਿੱਤੀ ਹਾਲਤ ਇੰਨੀ ਵਧੀਆ ਨਹੀ ਹੈ ਕਿ ਸਮੂਹ ਕਰਮਚਾਰੀਆਂ ਨੂੰ ਇੱਕ ਮੁਸਤ ਤਨਖਾਹ ਦਿੱਤੀ ਜਾ ਸਕੇ। ਕਾਰਜ ਸਾਧਕ ਅਫਸਰ ਨਗਰ ਪੰਚਾਇਤ ਹੰਡਿਆਇਆ ਵੱਲੋਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਨੂੰ ਬੇਨਤੀ ਕੀਤੀ ਗਈ ਕਿ ਨਗਰ ਪੰਚਾਇਤ ਹੰਡਿਆਇਆਂ ਨੂੰ ਆਪਣੀ ਨਗਰ ਕੌਂਸਲ ਦੇ ਫੰਡ ਵਿੱਚੋਂ 10.00 ਲੱਖ ਰੁਪਏ ਕਰਜਾ ਵਿਆਜ ਰਹਿਤ ਦਿੱਤਾ ਜਾਵੇ ਜੋ ਕਿ ਨਗਰ ਪੰਚਾਇਤ ਹੰਡਿਆਇਆ ਵੱਲੋਂ ਫੰਡਜ ਪ੍ਰਾਪਤ ਹੋਣ ਉਪਰੰਤ ਆਪ ਜੀ ਨੂੰ ਵਾਪਿਸ ਅਦਾ ਕਰ ਦਿੱਤਾ ਜਾਵੇਗਾ।
3. ਜਿਵੇ ਕਿ ਇਸ ਉਪਰੰਤ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਨਗਰ ਕੌਂਸਲ ਬਰਨਾਲਾ ਵੱਲੋਂ ਆਦੇਸ਼ ਦਿੱਤਾ ਗਿਆ ਕਿ ਤੁਰੰਤ ਨਗਰ ਪੰਚਾਇਤ ਹੰਡਿਆਇਆ ਨੂੰ ਇਹ ਅਦਾਇਗੀ ਕਰ ਦਿੱਤੀ ਜਾਵੇ। ਨਗਰ ਕੌਂਸਲ ਬਰਨਾਲਾ ਵੱਲੋਂ ਪ੍ਰਧਾਨ ਦੇ ਹੁਕਮਾਂ ਦੀ ਪਾਲਣਾ ਵਿੱਚ ਚੈੱਕ ਨੰ. 261372 ਮਿਤੀ 09.12.2021 ਰਾਹੀਂ 10.00 ਲੱਖ ਰੁਪਏ ਦੀ ਅਦਾਇਗੀ ਨਗਰ ਪੰਚਾਇਤ ਹੰਡਿਆਇਆ ਨੁੂੰ ਕਰ ਦਿੱਤੀ ਗਈ। ਇਸ ਰਕਮ ਸਬੰਧੀ ਨਗਰ ਕੌਂਸਲ ਬਰਨਾਲਾ ਵੱਲੋਂ ਕੋਈ ਵੀ ਮਤਾ ਪ੍ਰਵਾਨ ਨਹੀਂ ਕਰਵਾਇਆ ਗਿਆ ਸੀ ਅਤੇ ਨਾ ਹੀ ਨਗਰ ਪੰਚਾਇਤ ਹੰਡਿਆਇਆ ਵੱਲੋਂ ਇਹ ਰਕਮ ਵਾਪਿਸ ਕੀਤੀ ਗਈ ਹੈ।ਜਿਸ ਨਾਲ ਨਗਰ ਕੌਂਸਲ
( 4285 )4286 PUNJAB GOVT. GAZ. (EXTRA), OCTOBER 11, 2023 (ASVN 19, 1945 SAKA) ਬਰਨਾਲਾ ਦਾ ਵਿੱਤੀ ਨੁਕਸਾਨ ਹੋਇਆ ਹੈ।
4. ਜਿਵੇ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ ਵੱਲੋਂ ਮਿਤੀ 08.02.2023 ਰਾਹੀਂ ਪ੍ਰਾਪਤ ਰਿਪੋਰਟ ਵਿੱਚ ਦਰਜ ਤੱਥਾਂ ਅਨੁਸਾਰ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਨਗਰ ਕੌਂਸਲ ਬਰਨਾਲਾ ਵੱਲੋਂ ਨਗਰ ਪੰਚਾਇਤ ਹੰਡਿਆਇਆ ਨੂੰ ਕਰਜੇ ਦੀ ਜਾਰੀ ਕੀਤੀ ਰਾਸ਼ੀ 10.00 ਲੱਖ ਰੁਪਏ ਦੀ ਮਿਤੀ 09.12.2021 ਸਬੰਧੀ ਪ੍ਰਵਾਨਗੀ ਸਮਰੱਥ ਅਥਾਰਟੀ ਤੋਂ ਹਾਊਂਸ ਵਿੱਚ ਮਤਾ ਪਾਸ ਕਰਕੇ ਦੇਣੀ ਬਣਦੀ ਸੀ। ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਵੱਲੋਂ ਉਕਤ ਰਕਮ ਦੀ ਅਦਾਇਗੀ ਕਰਨ ਲਈ ਸਮਰੱਥ ਅਥਾਰਟੀ ਤੋਂ ਵੀ ਮਿਤੀ ਅੰਤ ਤੱਕ ਕੋਈ ਪ੍ਰਵਾਨਗੀ ਨਹੀਂ ਲਈ ਗਈ। ਜਿਸ ਦੇ ਸਬੰਧ ਵਿੱਚ ਸਰਕਾਰ ਵੱਲੋਂ ਕਾਰਵਾਈ ਕਰਦੇ ਹੋਏ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਨਗਰ ਕੌਂਸਲ ਬਰਨਾਲਾ ਨੂੰ ਪ੍ਰਧਾਨਗੀ ਪੱਦ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਮਿਤੀ 24.03.2023 ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਗਿਆ।
5. ਜਿਵੇ ਕਿ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਨਗਰ ਕੌਂਸਲ ਬਰਨਾਲਾ ਵੱਲੋਂ ਦਿੱਤੀ ਪ੍ਰਤੀਬੇਨਤੀ ਨੂੰ ਵਿਚਾਰਦੇ ਹੋਏ ਪੱਤਰ ਨੰ. 15/36/2023-5ਸਸ3/1064 ਮਿਤੀ 19.04.2023 ਰਾਹੀਂ ਕਾਰਨ ਦੱਸੋਂ ਨੋਟਿਸਾਂ ਦਾ ਜਵਾਬ ਦੇਣ ਲਈ ਵਿਭਾਗ ਦਾ ਰਿਕਾਰਡ ਦੇਖਣ ਲਈ ਮਿਤੀ 20.04.2023 ਨੂੰ ਸਥਾਨਕ ਸਰਕਾਰ ਦੀ ਸਬੰਧਤ ਸ਼ਾਖਾ ਦੇ ਦਫਤਰੀ ਕਮਰਾ ਨੰ. 216 ਵਿੱਚ ਬੁਲਾਇਆ ਗਿਆ।
6. ਜਿਵੇ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਸਰਕਾਰ ਵੱਲੋਂ ਪੱਤਰ ਮਿਤੀ 24.03.2023 ਰਾਹੀਂ ਜਾਰੀ ਕਾਰਨ ਦੱਸੋਂ ਨੋਟਿਸਾਂ ਦਾ ਜਵਾਬ 21 ਦਿਨਾਂ ਦੇ ਅੰਦਰ-ਅੰਦਰ ਪ੍ਰਧਾਨ, ਨਗਰ ਕੌਂਸਲ, ਬਰਨਾਲਾ ਵੱਲੋਂ ਪੇਸ਼ ਕਰਨਾ ਸੀ। ਸ਼੍ਰੀ ਗੁਰਜੀਤ ਸਿੰਘ ਪ੍ਰਧਾਨ ਨਗਰ ਕੌਂਸਲ ਬਰਨਾਲਾ ਵੱਲੋਂ ਸਰਕਾਰ ਦੁਆਰਾ ਕੀਤੇ ਕਾਰਨ ਦੱਸੋਂ ਨੋਟਿਸਾਂ ਦੇ ਸਬੰਧ ਵਿੱਚ ਆਪਣਾ ਜਵਾਬ ਪੇਸ਼ ਕੀਤਾ ਗਿਆ। ਪ੍ਰਾਪਤ ਜਵਾਬ ਨੂੰ ਵਿਚਾਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ(ਜ) ਬਰਨਾਲਾ ਨੂੰ ਸਰਕਾਰ ਦੇ ਪੱਤਰ ਨੰ. 15/36/2023-5ਸਸ3/1276 ਮਿਤੀ 25.05.2023 ਰਾਹੀਂ ਪ੍ਰਧਾਨ ਵੱਲੋਂ ਪ੍ਰਾਪਤ ਜਵਾਬ ਭੇਜ ਕੇ ਟਿੱਪਣੀ/ਪੜਤਾਲੀਆਂ ਰਿਪੋਰਟ ਮੰਗੀ ਗਈ ਸੀ। ਵਧੀਕ ਡਿਪਟੀ ਕਮਿਸ਼ਨਰ(ਜ) ਬਰਨਾਲਾ ਦੇ ਪੱਤਰ ਨੰ.ਸ਼ਹਿਰੀ ਵਿਕਾਸ-2023/851 ਮਿਤੀ 21.08.2023 ਰਾਹੀਂ ਲਿਖਿਆ ਗਿਆ ਕਿ ਸ਼੍ਰੀ ਗੁਰਜੀਤ ਸਿੰਘ ਔਲਖ, ਪ੍ਰਧਾਨ, ਨਗਰ ਕੌਂਸਲ, ਬਰਨਾਲਾ ਵੱਲੋਂ ਬਿਨ੍ਹਾਂ ਹਾਊਸ ਅਤੇ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਦੇ 10.00 ਲੱਖ ਰੁਪਏ ਨਗਰ ਪੰਚਾਇਤ, ਹੰਡਿਆਇਆ ਨੂੰ ਟਰਾਂਸਫਰ ਕਰ ਦਿੱਤੇ ਗਏ, ਜਿਸ ਕਾਰਨ ਨਗਰ ਕੌਂਸਲ, ਬਰਨਾਲਾ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ ਅਤੇ ਲਿਖਿਆ ਹੈ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਦੀ ਤਰਕ ਵਿੱਚ ਸ਼੍ਰੀ ਗੁਰਜੀਤ ਸਿੰਘ ਔਲਖ, ਪ੍ਰਧਾਨ ਨਗਰ ਕੌਂਸਲ ਬਰਨਾਲਾ ਵੱਲੋਂ ਉਕਤ ਕਾਰਜ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੀਤਾ ਗਿਆ ਹੈ।
7. ਜਿਵੇ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਬਿਨ੍ਹਾਂ ਹਾਊਸ ਤੋਂ ਮੰਨਜੂਰੀ ਅਤੇ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਨਗਰ ਪੰਚਾਇਤ ਹੰਡਿਆਇਆ ਨੂੰ 10.00 ਲੱਖ ਰਾਸੀ ਟਰਾਂਸਫਰ ਕੀਤੀ ਗਈ, ਜਿਸ ਤੇ ਕਾਰਵਾਈ ਕਰਦੇ ਹੋਏ ਸਰਕਾਰ ਵੱਲੋਂ ਸਬੰਧਤ ਕਾਰਜ ਸਾਧਕ ਅਫਸਰ ਨੂੰ ਪੱਤਰ ਨੰ. 15/36/2023-2ਸਸ3(3ਸਸ3)/2252-53 ਮਿਤੀ 14.09.2023 ਰਾਹੀਂ ਸ਼੍ਰੀ ਮੋਹਿਤ ਸ਼ਰਮਾ ਕਾਰਜ ਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਦੇ ਕੇਸ ਵਿੱਚ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ -8 ਤਹਿਤ ਦੋਸ਼ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ।
8. ਜਿਵੇ ਕਿ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਨਗਰ ਕੌਂਸਲ ਬਰਨਾਲਾ ਵੱਲੋਂ ਮਿਤੀ 09.12.2021 ਰਾਹੀਂ ਨਗਰ ਕੌਂਸਲ ਹੰਡਿਆਇਆ ਨੂੰ 10.00 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ, ਜਿਸ ਦੀ ਪ੍ਰਵਾਨਗੀ ਲੈਣੀ ਬਣਦੀ ਸੀ ਪ੍ਰੰਤੂ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਵੱਲੋਂ ਮਤਾ ਨੰ.97 ਮਿਤੀ 29.03.2023 ਰਾਹੀਂ ਹਾਊਸ ਵਿੱਚ ਪ੍ਰਵਾਨ ਕਰਵਾਉਣ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਦੇ ਪੱਤਰ ਨੰ.ਸ਼ਹਿਰੀ ਵਿਕਾਸ-2023/574 ਮਿਤੀ 18.05.2023 ਰਾਹੀਂ ਡਾਇਰੈਕਟਰ ਸਥਾਨਕ ਸਰਕਾਰ ਨੂੰ ਮਤਾ ਪ੍ਰਵਾਨਗੀ ਹਿੱਤ ਭੇਜਿਆ ਗਿਆ। ਜ਼ਦ ਕਿ ਨਗਰ ਕੌਂਸਲ ਬਰਨਾਲਾ ਦੇ ਹਾਊਸ ਦੀਆਂ ਸਪੈਸ਼ਲ ਮੀਟਿੰਗਾ ਮਿਤੀ 21.12.2021, 25.04.2022, 28.05.2022 ਅਤੇ ਮਿਤੀ 26.08.2022 ਵਿੱਚ ਵੀ ਇਸ ਮੱਦ ਨੂੰ ਨਹੀ ਰੱਖਿਆ ਗਿਆ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਧਾਨ ਨਗਰ ਕੌਂਸਲ ਬਰਨਾਲਾ ਸਰਕਾਰ ਵੱਲੋਂ ਜਾਰੀ ਕੀਤੇ ਕਾਰਨ ਦੱਸੋਂ ਨੋਟਿਸਾਂ ਦੇ ਫੈਸਲੇ ਤੋਂ ਬਚਣ ਲਈ ਤਕਰੀਬਨ 15 ਮਹੀਨਿਆਂ ਬਾਅਦ ਮਤਾ ਨੰ. 97 ਮਿਤੀ 29.03.2023 ਨੂੰ ਹਾਊਸ ਵਿੱਚ ਪਾਸ ਕਰਵਾਇਆ ਗਿਆ, ਜਦ ਕਿ ਪੰਜਾਬ ਮਿਊਨੀਸੀਪਲ ਐਕਟ, 1911 ਦੀ ਧਾਰਾ 52 ਤਹਿਤ ਨਗਰ ਕੌਂਸਲ ਦੇ ਵਿੱਤ ਸਬੰਧੀ ਹਰੇਕ ਮਸਲਾ, ਨਗਰ ਕੌਂਸਲ ਦੇ ਹਾਊਸPUNJAB GOVT. GAZ. (EXTRA), OCTOBER 11, 2023 (ASVN 19, 1945 SAKA) 4287 ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਅਤੇ ਅਜਿਹੀ ਵੱਡੀ ਅਦਾਇਗੀ, ਨਗਰ ਕੌਂਸਲ ਦੇ ਹਾਊਸ ਦੀ ਪ੍ਰਵਾਨਗੀ ਦੇ ਬਿਨ੍ਹਾਂ ਹੀ ਅਦਾ ਕਰ ਦੇਣਾ ਐਕਟ ਦੀ ਉਲੰਘਣਾ ਦੇ ਨਾਲ ਹੀ ਬਹੁਤ ਗੰਭੀਰ ਵਿੱਤੀ ਘਾਟੇ ਦੀ ਕਾਰਵਾਈ ਹੈ।
9. ਜਿਵੇ ਕਿ ਸ਼੍ਰੀ ਗੁਰਜੀਤ ਸਿੰਘ ਪ੍ਰਧਾਨ ਨਗਰ ਕੌਂਸਲ ਬਰਨਾਲਾ ਵੱਲੋਂ ਸਰਕਾਰ ਦੁਆਰਾ ਜਾਰੀ ਕੀਤੇ ਕਾਰਨ ਦੱਸੋਂ ਨੋਟਿਸ ਮਿਤੀ 24.03.2023 ਅਤੇ ਮਿਤੀ 10.04.2023 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਰਿੱਟ ਪਟੀਸ਼ਨ ਨੰ.7262 ਆਫ 2023 ਰਾਹੀਂ ਚੇਲੈਂਜ ਕੀਤਾ ਗਿਆ, ਜਿਸ ਵਿੱਚ ਮਾਨਯੋਗ ਅਦਾਲਤ ਵੱਲੋਂ ਮਿਤੀ 13.04.2023 ਨੂੰ ਕੇਸ ਡਿਸਪੋਜ ਕਰਦੇ ਹੋਏ ਉੱਤਰਦਾਤਾ ਨੰ.1 (ਸਕੱਤਰ, ਸਥਾਨਕ ਸਰਕਾਰ) ਨੂੰ ਹੁਕਮ ਕੀਤੇ ਗਏ ਕਿ ਪਟੀਸ਼ਨਕਰਤਾ (ਪ੍ਰਧਾਨ ਸ਼੍ਰੀ ਗੁਰਜੀਤ ਸਿੰਘ ਔਲਖ) ਨੂੰ ਨਿੱਜੀ ਸੁਣਵਾਈ ਦਿੰਦੇ ਹੋਏ ਸਪੀਕਿੰਗ ਆਰਡਰ ਜਾਰੀ ਕੀਤੇ ਜਾਣ।ਸਰਕਾਰ ਵੱਲੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਹਿੱਤ ਪੱਤਰ ਨੰ.15/36/2023-5ਸਸ3/2241 ਮਿਤੀ 14.09.2023 ਰਾਹੀਂ ਸ਼੍ਰੀ ਗੁਰਜੀਤ ਸਿੰਘ ਪ੍ਰਧਾਨ ਨਗਰ ਕੌਂਸਲ ਬਰਨਾਲਾ ਨੂੰ ਆਪਣਾ ਪੱਖ ਰੱਖਣ ਲਈ ਮਿਤੀ 18.09.2023 ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ।
10. ਜਿਵੇ ਕਿ ਮਿਤੀ 18.09.2023 ਨੂੰ ਨਿੱਜੀ ਸੁਣਵਾਈ ਵਿੱਚ ਸ਼੍ਰੀ ਗੁਰਜੀਤ ਸਿੰਘ ਔਲਖ ਨਗਰ ਕੌਂਸਲ ਬਰਨਾਲਾ ਅਤੇ ਸ੍ਰੀ ਵਿਸ਼ਾਲ ਦੀਪ ਕਾਰਜ ਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਹਾਜਰ ਰਹੇ। ਨਿੱਜੀ ਸੁਣਵਾਈ ਦੌਰਾਨ ਸ਼੍ਰੀ ਗੁਰਜੀਤ ਸਿੰਘ ਪ੍ਰਧਾਨ ਦਾ ਪੱਖ ਸੁਣਿਆਂ ਗਿਆ, ਜਿਸ ਵਿੱਚ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਨਗਰ ਕੌਂਸਲ ਬਰਨਾਲਾ ਵੱਲੋਂ ਸਰਕਾਰ ਦੁਆਰਾ ਮਿਤੀ 24.03.2023 ਰਾਹੀਂ ਜਾਰੀ ਕੀਤੇ ਕਾਰਨ ਦੱਸੋਂ ਨੋਟਿਸਾਂ ਦੇ ਸਬੰਧ ਵਿੱਚ ਆਪਣੇ ਪੱਖ ਸਬੰਧੀ ਕੋਈ ਦਸਤਾਵੇਜ ਸਬੂਤ ਵਜੋਂ ਪੇਸ਼ ਨਹੀਂ ਕੀਤੇ ਗਏ ਅਤੇ ਪ੍ਰਧਾਨ ਦਾ ਪੱਖ ਸੁਣਨ ਤੋਂ ਸਿੱਟਾ ਨਿਕਲਦਾ ਹੈ ਕਿ ਸ਼੍ਰੀ ਗੁਰਜੀਤ ਸਿੰਘ ਔਲਖ ਵੱਲੋਂ ਬਤੌਰ ਪ੍ਰਧਾਨ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਕੀਤੀ ਗਈ ਅਤੇ ਆਪਣੀ ਡਿਊਟੀ/ਜਿੰਮੇਵਾਰੀ ਵਿੱਚ ਲਾਪਰਵਾਹੀ ਅਤੇ ਕੁਤਾਹੀ ਵਰਤੀ ਗਈ ਹੈ, ਵਧੀਕ ਡਿਪਟੀ ਕਮਿਸ਼ਨਰ(ਜ) ਬਰਨਾਲਾ ਵੱਲੋਂ ਮਿਤੀ 21.08.2023 ਰਾਹੀਂ ਭੇਜੀ ਰਿਪੋਰਟ ਵਿੱਚ ਦਰਜ ਤੱਥਾਂ ਅਤੇ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਨਗਰ ਕੌਂਸਲ ਬਰਨਾਲਾ ਵੱਲੋਂ ਬਿਨ੍ਹਾਂ ਹਾਊਸ ਅਤੇ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਦੇ 10.00 ਲੱਖ ਰੁਪਏ ਨਗਰ ਪੰਚਾਇਤ ਹੰਡਿਆਇਆ ਨੂੰ ਟਰਾਂਸਫਰ ਕਰ ਦਿੱਤੇ ਗਏ, ਪ੍ਰੰਤੂ, ਪੰਜਾਬ ਮਿਊਨੀਸੀਪਲ ਐਕਟ, 1922 ਦੀ ਧਾਰਾ 52 ਅਨੁਸਾਰ ਵਿੱਤ ਸਬੰਧੀ ਫੈਸਲੇ ਲੈਣ ਦਾ ਅਧਿਕਾਰ ਸਿਰਫ ਨਗਰ ਕੌਂਸਲ ਦੇ ਚੂਣੇ ਹਾਊਸ ਦਾ ਹੈ, ਇਸ ਲਈ ਐਕਟ ਵਿਚ ਦਿਤੇ ਉਪਬੰਧ ਦੀ ਸਿਧੀ ਸਿਧੀ ਉਲਘੰਣਾ ਹੈ । ਜਿਸ ਕਾਰਨ ਸ਼੍ਰੀ ਗੁਰਜੀਤ ਸਿੰਘ ਔਲਖ ਬਤੌਰ ਪ੍ਰਧਾਨ ਹੁੰਦੇ ਹੋਏ ਆਪਣੇ ਰਾਜਨੀਤਿਕ ਪ੍ਰਭਾਵ ਅਤੇ ਅਹੁੱਦੇ ਦੀ ਦੁਰਵਰਤੋਂ ਕਰਦੇ ਹੋਏ ਨਗਰ ਕੌਂਸਲ ਬਰਨਾਲਾ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਕਰਕੇ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਕਾਰਨ ਦੱਸੋਂ ਨੋਟਿਸ ਵਿੱਚ ਲਗਾਏ ਗਏ ਦੋਸ਼ ਸਾਬਤ ਹੁੰਦੇ ਹਨ।
ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਗਵਰਨਰ ਵੱਲੋਂ ਸ਼੍ਰੀ ਗੁਰਜੀਤ ਸਿੰਘ ਔਲਖ ਪ੍ਰਧਾਨ ਨਗਰ ਕੌਂਸਲ ਬਰਨਾਲਾ ਨੂੰ ਆਪਣੇ ਰਾਜਨੀਤਿਕ ਪ੍ਰਭਾਵ ਅਤੇ ਅਹੁੱਦੇ ਦੀ ਦੁਰਵਰਤੋਂ ਕਰਦੇ ਹੋਏ ਨਗਰ ਕੌਂਸਲ ਬਰਨਾਲਾ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਕਰਕੇ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨਗੀ ਅਹੁੱਦੇ ਤੋਂ ਫਾਰਗ ਕੀਤਾ ਜਾਂਦਾ ਹੈ।
ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਅਜੋਏ ਸ਼ਰਮਾ, ਆਈ.ਏ.ਐਸ
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ ਮਿਤੀ 10.10.2023
ਸਥਾਨਕ ਸਰਕਾਰ ਵਿਭਾਗ