| 4289 | ||
| PUNJAB GOVT. GAZ. (EXTRA), OCTOBER 12, 2023 (ASVN 20, 1945 SAKA) | ||
EXTRAORDINARY
Published by Authority
CHANDIGARH, THURSDAY, OCTOBER 12, 2023 (ASVINA 20, 1945 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ)
ਨੋਟੀਫਿਕੇਸ਼ਨ
ਮਿਤੀ 11 ਅਕਤੂਬਰ, 2023
ਨੰਬਰ: 15/59/2023-5ਸਸ3/2425.-ਜਿਵੇ ਕਿ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ),ਬਠਿੰਡਾ ਵੱਲੋਂ ਆਪਣੇੇ ਦਫਤਰ ਦੇ ਪੱਤਰ ਨੰ.ਏ.ਡੀ.ਸੀ.(ਸਹਿ.ਵਿ.)-2023/1609 ਮਿਤੀ 26.07.2023 ਅਤੇ ਨੰ.ਏ.ਡੀ.ਸੀ.(ਸਹਿ.ਵਿ.)-2023/1822 ਮਿਤੀ 08.08.2023 ਰਾਹੀਂ, ਮਿਤੀ 21.07.2023 ਨੂੰ ਨਗਰ ਕੌਂਸਲ, ਰਾਮਾਂ ਦੇ ਕੁਲ 16 ਮੈਬਰਾਂ ਵਿਚੋਂ 12 ਮੈਂਬਰਾਂ ਵੱਲੋਂ ਸ਼੍ਰੀ ਕ੍ਰਿਸ਼ਨ ਕੁਮਾਰ ਪ੍ਰਧਾਨ, ਨਗਰ ਕੌਂਸਲ, ਰਾਮਾਂ ਦੇ ਖਿਲਾਫ ਪਾਸ ਕੀਤੇ ਬੇ-ਭਰੋਸਗੀ ਦੇ ਮਤੇ ਸਬੰਧੀ, ਪ੍ਰਾਪਤ ਹੋਈ ਰਿਪੋਰਟ ਦੇ ਆਧਾਰ ਤੇ ਸ਼੍ਰੀ ਕ੍ਰਿਸ਼ਨ ਕੁਮਾਰ ਪ੍ਰਧਾਨ, ਨਗਰ ਕੌਂਸਲ,ਰਾਮਾਂ ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 22 ਅਧੀਨ ਮਿਤੀ 28.08.2023 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।
2. ਜਿਵੇ ਕਿ ਕਾਰਜ ਸਾਧਕ ਅਫਸਰ, ਨਗਰ ਕੌਂਸਲ ਰਾਮਾਂ ਵੱਲੋ ਪੱਤਰ ਨੰ:1500 ਮਿਤੀ 28.08.2023 ਰਾਹੀਂ ਸੂਚਿਤ ਕੀਤਾ ਹੈ ਕਿ ਸ਼੍ਰੀ ਕ੍ਰ਼ਿਸ਼ਨ ਕੁਮਾਰ ਪ੍ਰਧਾਨ , ਨਗਰ ਕੌਂਸਲ, ਰਾਮਾਂ ਨੂੰ ਜਾਰੀ ਕੀਤਾ ਗਿਆ ਕਾਰਣ ਦੱਸੋ ਨੋਟਿਸ ਮਿਤੀ 28.08.2023 ਨੂੰ ਹੀ ਡਲੀਵਰ ਕਰਵਾ ਦਿੱਤਾ ਗਿਆ ਹੈ।
3. ਜਿਵੇ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਸਰਕਾਰ ਵੱਲੋਂ ਪੱਤਰ ਰਜਿਸਟਰਡ ਮਿਤੀ 28.08.2023 ਰਾਹੀਂ ਜਾਰੀ ਕਾਰਨ ਦੱਸੋਂ ਨੋਟਿਸ ਦਾ ਜਵਾਬ 21 ਦਿਨਾਂ ਦੇ ਅੰਦਰ-ਅੰਦਰ ਪ੍ਰਧਾਨ, ਨਗਰ ਕੌਂਸਲ, ਰਾਮਾਂ ਵੱਲੋਂ ਪੇਸ਼ ਕਰਨਾ ਸੀ। ਜਿਸ ਅਨੁਸਾਰ ਮਿਤੀ 20.09.2023 ਨੂੰ 21 ਦਿਨਾਂ ਦਾ ਸਮਾਂ ਪੂਰਾ ਹੁੰਦਾ ਹੈ। ਪ੍ਰਧਾਨ ਨਗਰ ਕੌਂਸਲ ਰਾਮਾਂ ਵੱਲੋਂ ਮਿਤੀ 15.09.2023 ਰਾਹੀਂ ਪੇਸ਼ ਕੀਤੇ ਜਵਾਬ ਵਿੱਚ ਸੁਆਲ ਉਠਾਇਆ ਗਿਆ ਹੈ ਕਿ ਜੋ ਮਤਾ ਨੰ.110 ਪਾਇਆ ਗਿਆ ਹੈ, ਉਸ ਵਿੱਚ ਪ੍ਰਧਾਨ ਦਾ ਨਾਂ ਕ੍ਰਿਸ਼ਨ ਕੁਮਾਰ ਮਿੱਤਲ ਲਿਖਿਆ ਗਿਆ ਹੈ ਜਿਨ੍ਹਾਂ ਦਾ ਕਾਰਜ ਕਾਲ 11.03.2015 ਤੋਂ ਲੈ ਕੇ 09.03.2020 ਤੱਕ ਸੀ ਜਦ ਕਿ ਮੌਜੂਦਾ ਪ੍ਰਧਾਨ ਦਾ ਨਾਂ ਸਿਰਫ ਕ੍ਰਿਸ਼ਨ ਕੁਮਾਰ ਹੈ। ਜਿਸ ਸਬੰਧੀ ਉਹਨਾਂ ਵੱਲੋਂ Elected Certificate ਅਤੇ ਆਈ.ਡੀ.
ਕਾਰਡ ਦੀ ਕਾਪੀ ਪੇਸ਼ ਕੀਤੀ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ(ਯੂ.ਡੀ) ਬਠਿੰਡਾ ਵੱਲੋਂ ਪੱਤਰ ਨੰ.2389 ਮਿਤੀ 04.10.2023 ਰਾਹੀਂ ਕਾਰਜ ਸਾਧਕ ਅਫਸਰ ਨਗਰ ਕੌਂਸਲ ਰਾਮਾਂ ਵੱਲੋਂ ਦੱਸਿਆ ਗਿਆ ਹੈ ਕਿ ਪ੍ਰਧਾਨ ਕ੍ਰਿਸ਼ਨ ਕੁਮਾਰ ਨੂੰ ਆਮ 4290 PUNJAB GOVT. GAZ. (EXTRA), OCTOBER 12, 2023 (ASVN 20, 1945 SAKA) ਗਈ ਹੈ। ਨਗਰ ਕੌਂਸਲ ਰਾਮਾਂ ਦੇ ਅਜੰਡਾ ਰਜਿਸਟਰ ਵਿੱਚ, ਹੋਰ ਵੀ ਕਈ ਥਾਵਾਂ ਤੇ ਪ੍ਰਧਾਨ ਕ੍ਰਿਸ਼ਨ ਕੁਮਾਰ ਵੱਲੋਂ ਕ੍ਰਿਸ਼ਨ ਕੁਮਾਰ ਮਿੱਤਲ ਦੇ ਨਾਂ ਅੱਗੇ ਦਸਤਖਤ ਕੀਤੇ ਹਨ ਅਤੇ ਪ੍ਰਧਾਨ ਨਗਰ ਕੌਂਸਲ ਰਾਮਾਂ ਦੇ ਕਮਰੇ ਦੀ ਨੇਮਪਲੇਟ ਵਿੱਚ ਵੀ ਪ੍ਰਧਾਨ ਦਾ ਨਾਮ ਸ਼੍ਰੀ ਕ੍ਰਿਸ਼ਨ ਕੁਮਾਰ ਮਿੱਤਲ ਵੱਜੋਂ ਦਰਜ ਹੈ। ਪ੍ਰਧਾਨ ਨਗਰ ਕੌਂਸਲ ਰਾਮਾਂ ਵੱਲੋਂ ਕਾਰਨ ਦੱਸੋਂ ਨੋਟਿਸ ਦੇ ਸਬੰਧ ਵਿੱਚ ਪੇਸ਼ ਕੀਤੇ ਜਵਾਬ ਵਿੱਚ ਵਿੱਚ ਬੇਭਰੋਸਗੀ ਦੇ ਮਤੇ ਵਿਰੁੱਧ ਕੋਈ ਵੀ ਠੋਸ ਤੱਥ ਪੇਸ਼ ਨਹੀਂ ਕੀਤੇ ਗਏ।
4. ਜਿਵੇ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਕੌਂਸਲਰਾਂ ਨੂੰ ਅਧਿਕਾਰ ਹੈ ਕਿ ਉਹ 2/3 ਬਹੁਮੱਤ ਨਾਲ ਪ੍ਰਧਾਨ/ਸੀਨੀਅਰ ਮੀਤ ਪ੍ਰਧਾਨ ਦੇ ਖਿਲਾਫ ਬੇ-ਭਰੋਸਗੀ ਦਾ ਮਤਾ ਪਾ ਸਕਦੇ ਹਨ। ਇਸ ਕੇਸ ਵਿੱਚ ਕੌਂਸਲਰਾਂ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 21.07.2023 ਨੂੰ ਦਫਤਰ ਨਗਰ ਕੌਂਸਲ ਰਾਮਾਂ ਵਿਖੇ ਹੋਈ ਮੀਟਿੰਗ ਵਿੱਚ ਕੌਂਸਲਰਾਂ ਵੱਲੋਂ ਸ਼੍ਰੀ ਕ੍ਰਿਸ਼ਨ ਕੁਮਾਰ ਪ੍ਰਧਾਨ ਨਗਰ ਕੌਂਸਲ ਰਾਮਾਂ ਵਿਰੁੱਧ ਬੇਭਰੋਸਗੀ ਦਾ ਮਤਾ ਨੰ. 110 ਰੂਲਾਂ ਅਨੁਸਾਰ 2/3 ਬਹੁਮੱਤ ਨਾਲ ਮਤਾ ਪਾਸ ਕੀਤਾ ਗਿਆ। ਜਿਸ ਦੇ ਸਨਮੁੱਖ ਸਰਕਾਰ ਵੱਲੋਂ ਮਿਤੀ 28.08.2023 ਨੂੰ ਜਾਰੀ ਕਾਰਨ ਦੱਸੋਂ ਨੋਟਿਸ ਦੇ ਸਬੰਧ ਵਿੱਚ ਮਿਤੀ 15.09.2023 ਨੂੰ ਪੇਸ਼ ਕੀਤੇ ਜਵਾਬ ਵਿੱਚ ਕੋਈ ਵੀ ਠੋਸ ਤੱਥ ਪੇਸ਼ ਨਹੀਂ ਕੀਤੇ ਗਏ, ਜਿਸ ਕਾਰਨ ਸਰਕਾਰ ਵੱਲੋਂ ਕਾਰਨ ਦੱਸੋਂ ਨੋਟਿਸ ਵਿੱਚ ਲਗਾਏ ਗਏ ਦੋਸ਼ ਸਿੱਧ ਹੁੰਦੇ ਹਨ। ਇਸ ਲਈ ਸ਼੍ਰੀ ਕ੍ਰਿਸ਼ਨ ਕੁਮਾਰ ਪ੍ਰਧਾਨ ਨਗਰ ਕੌਂਸਲ ਰਾਮਾਂ ਦੇ ਵਿਰੁੱਧ 2/3 ਮੈਂਬਰਾਂ ਵੱਲੋ ਪਾਸ ਕੀਤੇ ਗਏ ਬੇ-ਭਰੋਸਗੀ ਦੇ ਮਤੇ ਸਬੰਧੀ ਉਕਤ ਪ੍ਰਧਾਨ ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 22 ਅਧੀਨ ਅਹੁੱਦੇ ਤੋਂ ਫਾਰਗ ਕੀਤਾ ਜਾਂਦਾ ਹੈ।
ਅਜੋਏ ਸ਼ਰਮਾ, ਆਈ.ਏ.ਐਸ
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ ਮਿਤੀ 11 ਅਕਤੂਬਰ, 2023
ਸਥਾਨਕ ਸਰਕਾਰ ਵਿਭਾਗ