Published by Authority
No. 46] CHANDIGARH, FRIDAY, NOVEMBER 17, 2023 (KARTIKA 26, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਕਿਰਤ ਵਿਭਾਗ
(ਕਿਰਤ ਸ਼ਾਖਾ)
ਅਧਿਸੂਚਨਾ
ਮਿਤੀ 5 ਜੁਲਾਈ, 2023
ਨੰ: Labour-Lab0FAFR/13/2023-2L-Part-1/606-612.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਨੋਟੀਫਿਕੇਸ਼ਨ ਨੰ: 13/11/2021-6ਐਚ.ਜੀ.2/2684, ਮਿਤੀ 19.10.2022 ਦੀ ਲਗਾਤਾਰਤਾ ਵਿੱਚ ਪ੍ਰਵਾਨਗੀ ਦਿੰਦੇ ਹਨ ਕਿ "ਬਿਲਡਿੰਗ ਪਲਾਨਜ਼" ਨੂੰ ਬਿਲਡਿੰਗ ਬਾਈ ਲਾਅਜ ਮੁੁਤਾਬਕ ਹੇਠ ਲਿਖੇ ਅਨੁੁਸਾਰ ਕਾਰਜਵਿਧੀ ਮੁੁਤਾਬਕ ਪ੍ਰੋਸੈਸ ਕੀਤਾ ਜਾਵੇਗਾ:-
ਜ਼ਰੂਰੀ ਪੈਰਾਮੀਟਰਜ਼
1) ਸੀ.ਆਰ.U. ਰਿਪੋਰਟ 12 ਨੁੁਕਤਿਆਂ ਮੁੁਤਾਬਕ ਹੋਣੀ ਚਾਹੀਦੀ ਹੈ। ਇਸ ਵਿਚ ਕੋਈ ਵੀ ਉਣਤਾਈ ਨਾ ਹੋਵੇ।
2) ਸਬੰਧਤ ਜਿਲ੍ਹੇ ਦੇ ਐਸ.ਟੀ.ਪੀ./ਡੀ.ਟੀ.ਪੀ. ਵੱਲੋਂ ਦਿੱਤੀ ਰਿਪੋਰਟ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਹੁੁਕਮ ਨੰ: 10/18/2004-STE(4)932, ਮਿਤੀ 15.10.2013 ਮੁੁਤਾਬਕ ਹੋਣੀ ਚਾਹੀਦੀ ਹੈ ਅਤੇ ਇਹ ਰਿਪੋਰਟ ਸਾਈਟ ਨਾਰਮਜ਼ ਦੀ ਪ੍ਰਤੀ ਪੂਰਤੀ ਕਰਦੀ ਹੋਵੇ ਅਤੇ ਇਸ ਵਿਚ ਕੋਈ ਆਬਜੈਕਸ਼ਨ ਨਾ ਹੋਵੇ।
3) ਬਿਲਡਿੰਗ ਪਲਾਨਜ਼ ਵਿੱਚ ਹੇਠ ਲਿਖੀਆਂ ਚੀਜਾਂ ਦਰੁੁਸਤ ਹੋਣ :-
ੳ) ਗਰਾਉਂਡ ਕਵਰੇਜ;
ਅ) ਰੋਡ ਵਾਈਡਨਿੰਗ (road widening) ਦਾ ਏਰੀਆ ਡੀ.ਟੀ.ਪੀ. ਦੀ ਰਿਪੋਰਟ ਮੁੁਤਾਬਕ ਛੱਡਿਆ ਗਿਆ ਹੋਵੇ।
ੲ) ਫਾਇਰ ਵਿਭਾਗ ਤੋਂ ਆਰਜੀ ਇਤਰਾਜਹੀਣਤਾ ਸਰਟੀਫਿਕੇਟ ਲਿਆ ਹੋਵੇ
ਸ) ਸੈੱਟ ਬੈਕਸ ਬਿਲਡਿੰਗ ਬਾਈਲਾਅਜ਼ ਮੁੁਤਾਬਕ ਠੀਕ ਹੋਣ
ਹ) ਬਿਲਡਿੰਗ ਹਾਈਟ ਬਿਲਡਿੰਗ ਬਾਈਲਾਅਜ਼ ਮੁੁਤਾਬਕ ਹੋਵੇ, PART I] PUNJAB GOVT. GAZ., NOVEMBER 17, 2023 (KRTK 26, 1945 SAKA) 937 ਕ) ਪਾਰਕਿੰਗ ਸੇਂਟ ਬੈਂਕ, ਲੋਡਿੰਗ ਅਨਲੋਡਿੰਗ ਸਪੇਸ, ਅਮੈਨਿਟੀਜ਼ Uਪਨ ਸਪੇਸ ਨੂੰ ਕੰਸਟੈਰਕਸ਼ਨ ਜੋਨ (ਜਿੱਥੇ ਕਿਤੇ ਹੈ) ਵਿੱਚ ਬਿਲਡਿੰਗ ਨਾ ਹੋਵੇ, ਐਸ.ਟੀ.ਪੀ. ਦੀ ਸਾਈਟ (ਜਿਥੇ ਲੋੜੀਂਦੀ ਹੋਵੇ) ਅਤੇ ਵੇਸਟ ਮੈਟੀਰੀਅਲ ਪਿੱਟ ਦਰਸਾਇਆ ਹੋਵੇ।
2. ਇਸ ਤੋਂ ਇਲਾਵਾ ਜੇਕਰ ਹੋਰ ਕੋਈ ਊਣਤਾਈਆਂ ਹੋਣਗੀਆਂ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਆਰਜ਼ੀ ਪ੍ਰਵਾਨਗੀ ਵਿੱਚ ਦਰਸਾਇਆ ਜਾਵੇਗਾ ਅਤੇ ਜੇਕਰ ਅਰਜ਼ੀ ਕਰਤਾ ਦੋ ਮਹੀਨੇ ਦੇ ਵਿੱਚ ਇਨ੍ਹਾਂ ਊਣਤਾਈਆਂ ਨੂੰ ਦੂਰ ਕਰਕੇ ਬਿਲਡਿੰਗ ਪਲਾਨਕ ਸਬਮਿਟ ਨਹੀਂ ਕਰਦਾ ਤਾਂ ਉਸਨੂੰ ਕੀਤੀ ਗਈ ਉਸਾਰੀ ਸਬੰਧੀ ਕੰਪਾਊਂਡਿੰਗ ਕਰਵਾਉਣੀ ਲਾਜ਼ਮੀ ਹੋ ਜਾਵੇਗੀ। ਦੋ ਮਹੀਨੇ ਵਿੱਚ ਵਾਪਸ ਪ੍ਰਾਪਤ ਹੋਏ ਬਿਲਡਿੰਗ ਪਲਾਨਜ਼ ਵਿਚ ਜੇਕਰ ਫਿਰ ਵੀ ਕੋਈ ਊਣਤਾਈ ਰਹਿ ਜਾਂਦੀ ਹੈ ਤਾਂ ਉਸਨੂੰ ਦਰੁੁਸਤ ਕਰਵਾਉਣ ਸਬੰਧੀ ਕਾਰਵਾਈ ਮਹਿਕਮੇ ਵੱਲੋਂ ਕੀਤੀ ਜਾਵੇਗੀ ਪਰ ਇਸ ਤੇ ਕੋਈ ਕੰਪਾਊਂਡਿੰਗ ਫੀਸ ਨਹੀਂ ਲਗੇਗੀ। ਬਿਲਡਿੰਗ ਪਲਾਨਜ ਦੀ ਫਾਈਨਲ ਪ੍ਰਵਾਨਗੀ ਲੈਣੀ ਹਰ ਅਰਜ਼ੀ ਕਰਤਾ ਲਈ ਲਾਜ਼ਮੀ ਹੋਵੇਗੀ।
3. ਕਿਉਂਕਿ, ਬਹੁੁਤ ਸਾਰੀਆਂ ਛੋਟੀਆਂ ਊਣਤਾਈਆਂ Non FAR construction ਸਬੰਧੀ ਆਉਂਦੀਆਂ ਹਨ ਅਤੇ ਜਿੰਨੀ ਦੇਰ Non FAR construction ਸਬੰਧੀ ਦਰੁੁਸਤੀਆਂ ਬਿਲਡਿੰਗ ਪਲਾਨਜ਼ ਵਿਚ ਨਹੀਂ ਹੋ ਜਾਂਦੀਆਂ Uਦੋਂ ਤੱਕ Non FAR construction ਫੀਸਾਂ ਦੀ ਕੈਲਕੁੁਲੇਸ਼ਨ ਨਹੀਂ ਕੀਤੀ ਜਾ ਸਕਦੀ। ਇਸ ਲਈ ਹਰੇਕ ਆਰਜੀ ਪ੍ਰਵਾਨਗੀ ਦੇਣ ਵਾਲੇ ਪਲਾਨ ਵਿੱਚ ਐਫ.ਏ.ਆਰ. ਮੁੁਤਾਬਕ 5% Non FAR ਕਵਰੇਜ ਮੁੁਤਾਬਕ ਬਣਦੀ ਫੀਸ ਜਮ੍ਹਾਂ ਕਰਵਾਈ ਜਾਵੇਗੀ। ਫਾਈਨਲ ਪ੍ਰਵਾਨਗੀ ਸਮੇਂ Non Fit construction ਕੈਲਕੁੁਲੇਸ਼ਨਜ਼ ਅਤੇ ਭਰਵਾਈ ਗਈ ਫੀਸ ਦਾ ਲੇਖਾ ਜੋਖਾ ਕੀਤਾ ਜਾਵੇਗਾ। ਜੇਕਰ Non FAR ਫੀਸ ਕਰਵਾਈ ਗਈ FAR ਫੀਸ ਤੋਂ ਵੱਧ ਬਣਦੀ ਹੋਵੇਗੀ ਤਾਂ ਉਹ ਭਰਵਾ ਕੇ ਫਾਈਨਲ ਪ੍ਰਵਾਨਗੀ ਦਿੱਤੀ ਜਾਵੇਗੀ।
4. ਇਹ ਅਧਿਸੂਚਨਾ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।
ਚੰਡੀਗੜ੍ਹ
ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ.
ਮਿਤੀ 4 ਜੁਲਾਈ, 2023
ਸਕੱਤਰ, ਕਿਰਤ ਵਿਭਾਗ।