Servants of Knowledge
Punjab Gazette · Government of Punjab

Regarding Dr Chander Mohan

Published 24 November 2023

Department
Health and Family Welfare
Type
Ordinary
Notification no.
951
Gazetteid
CHD/0092/2021-23
Identifier
in.gazette.punjabdsa.2023-11-24.62619
Languages
English, Punjabi

click here for IIIF manifest

942 PUNJAB GOVT. GAZ., NOVEMBER 24, 2023 (AGHN 3, 1945 SAKA) PART I]

Published by Authority

No. 47] CHANDIGARH, FRIDAY, NOVEMBER 24, 2023 (AGRAHAYANA 3, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਿਹਤ ਤੇ ਪਰਿਵਾਰ ਭਲਾਈ ਵਿਭਾਗ

(ਸਿਹਤ-2 ਸ਼ਾਖਾ)

ਅਧਿਸੂਚਨਾ

ਮਿਤੀ 15 ਮਾਰਚ, 2022

ਨੰ: 19/2/18-6 ਸਿ2/951.-ਡਾਕਟਰ ਚੰਦਰ ਮੋਹਨ, ਮੈਡੀਕਲ ਅਫਸਰ, ਮੈਰਿਟ ਨੰ: 32/ਅ.ਸ/1998 (ਸੇਵਾ ਨੰ:

7286) ਨੂੰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ, ਚੰਡੀਗੜ੍ਹ ਵੱਲੋਂ ਪੱਤਰ ਨੰ: ਈ-4(5)ਪੰਜਾਬ/18/1783, ਮਿਤੀ 07.03.2018 ਰਾਹੀਂ ਮਿਤੀ 26.05.2017 ਤੋਂ ਡਿਊਟੀ ਤੋਂ ਗੈਰ-ਹਾਜਰ ਰਹਿਣ ਕਾਰਨ ਅਨੁਸ਼ਾਸਨੀ ਕਾਰਵਾਈ ਕਰਨ ਸਬੰਧੀ ਭੇਜੀ ਗਈ ਤਜਵੀਜ਼ ਸਨਮੁੱਖ ਸਰਕਾਰ ਦੇ ਪੱਤਰ ਨੰ: 19/02/2018-6ਸਿ2/1197799/1-2, ਮਿਤੀ 27.03.2018 ਰਾਹੀਂ ਹੇਠਾਂ ਦਰਸਾਏ ਦੋਸ਼ਾਂ ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ ਸੀ :-

1. ਆਪ ਵੱਲੋਂ ਮੈਡੀਕਲ ਸੁਪਰਡੰਟ, ਸਿਵਲ ਹਸਪਤਾਲ, ਜਲੰਧਰ ਪਾਸੋਂ ਮਿਤੀ 02.05.2017 ਤੋਂ ਮਿਤੀ 25.05.2017 ਤੱਕ ਕਮਾਈ ਛੁੱਟੀ ਲੈ ਕੇ ਵਿਦੇਸ਼ ਚਲੇ ਜਾਣ ਕਾਰਨ ਸਰਕਾਰ ਨੂੰ ਧੋਖੇ ਵਿੱਚ ਰੱਖਣਾ।

2. ਸਮੇਂ-ਸਮੇਂ ਤੇ ਸਰਕਾਰ ਵੱਲੋਂ ਐਕਸ ਇੰਡੀਆ ਲੀਵ ਸਬੰਧੀ ਜਾਰੀ ਹਦਾਇਤਾਂ/ਨਿਯਮਾਂ ਦੀ ਉਲੰਘਣਾ ਕਰਨਾ।

3. ਪ੍ਰਵਾਨਤ ਛੁੱਟੀ ਉਪਰੰਤ ਡਿਊਟੀ ਤੇ ਹਾਜਰ ਨਾ ਹੋਣ ਕਾਰਨ ਹਸਪਤਾਲ ਦੇ ਕੰਮ/ਮਰੀਜ਼ਾਂ ਨੂੰ ਮੈਡੀਕਲ ਸਹੂਲਤਾਂ ਨਾ ਦੇਣਾ।

4. ਸਰਕਾਰੀ ਕੰਮ-ਕਾਰ ਵਿੱਚ ਵਿਘਨ ਪਾਉਣਾ।

2. ਡਾਕਟਰ ਵੱਲੋਂ ਦੋਸ਼ ਸੂਚੀ ਸਬੰਧੀ ਮਿਤੀ 02.05.2018 ਰਾਹੀਂ ਪ੍ਰਾਪਤ ਜਵਾਬ ਨੂੰ ਵਿਚਾਰਦੇ ਹੋਏ ਸਰਕਾਰ ਦੇ ਪੱਤਰ ਨੰ:

19/2/18-6ਸਿ2/1253241/1, ਮਿਤੀ 07.06.2018 ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਨੂੰ ਡਾਕਟਰ ਦੇ ਜਵਾਬ ਸਬੰਧੀ ਟਿੱਪਣੀ ਭੇਜਣ ਲਈ ਲਿਖਿਆ ਗਿਆ, ਜਿਸ ਸਬੰਧੀ ਉਨ੍ਹਾਂ ਵੱਲੋਂ ਪੱਤਰ ਨੰ: ਈ-4(5) ਪੰਜਾਬ/19/301, ਮਿਤੀ 17.01.2019 ਰਾਹੀਂ ਟਿੱਪਣੀ ਦਿੰਦੇ ਹੋਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੀਮਡ ਅਸਤੀਫਾ ਪ੍ਰਵਾਨ ਕਰਨ ਅਤੇ ਅਨੁਸ਼ਾਸ਼ਨੀ ਕਾਰਵਾਈ ਕਰਨ ਸਬੰਧੀ ਸਿਫਾਰਸ ਕੀਤੀ ਗਈ, ਜਿਸਨੂੰ ਵਿਚਾਰਦੇ ਹੋਏ ਦੋਸ਼ ਸੂਚੀ ਵਿੱਚ ਲਗਾਏ ਦੋਸ਼ਾਂ ਦੀ ਸੱਚਾਈ ਜਾਨਣ ਲਈ ਸਰਕਾਰ ਦੇ ਪੱਤਰ ਨੰ: 19/2/18-6ਸਿ2/1431983/1, ਮਿਤੀ 01.03.2019 ਰਾਹੀਂ ਸ਼੍ਰੀ ਬੀ.ਆਰ.ਬਾਂਸਲ, ਅਡੀਸ਼ਨਲ ਜਿਲ੍ਹਾ( 942 ) PART I] PUNJAB GOVT. GAZ., NOVEMBER 24, 2023 (AGHN 3, 1945 SAKA) 943 ਅਤੇ ਸੈਸ਼ਨ ਜੱਜ (ਰਿਟਾ.) ਨੂੰ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਡਾਕਟਰ ਵੱਲੋਂ ਪੱਤਰ ਮਿਤੀ ਨਿੱਲ ਰਾਹੀਂ ਮੁੜ ਡਿਊਟੀ ਤੇ ਜੁਆਇੰਨ ਕਰਵਾਉਣ ਸਬੰਧੀ ਪ੍ਰਤੀਬੇਨਤੀ ਦਿੱਤੀ ਗਈ, ਜਿਸਨੂੰ ਵਿਚਾਰਦੇ ਹੋਏ ਸਰਕਾਰ ਦੇ ਪੱਤਰ ਨੰ: 19/2/18-6ਸਿ2/1517318/1-5, ਮਿਤੀ 05.07.2019 ਰਾਹੀਂ ਡਾਕਟਰ ਨੂੰ ਮੁੜ ਜੁਆਇਨਿੰਗ ਦੀ ਪ੍ਰਵਾਨਗੀ ਇਸ ਸ਼ਰਤ ਤੇ ਦੇ ਦਿੱਤੀ ਗਈ ਕਿ ਡਾਕਟਰ ਵਿਰੁੱਧ ਚਲ ਰਹੀ ਅਨੁਸ਼ਾਸਨੀ ਕਾਰਵਾਈ ਦਾ ਇਸ ਜੁਆਇਨਿੰਗ ਤੇ ਕੋਈ ਅਸਰ ਨਹੀਂ ਹੋਵੇਗਾ ਅਤੇ ਡਾਕਟਰ ਦੀ ਤੈਨਾਤੀ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਚੰਡੀਗੜ੍ਹ ਵਿਖੇ ਕੀਤੀ ਗਈ। ਪ੍ਰੰਤੂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ, ਚੰਡੀਗੜ੍ਹ ਵੱਲੋਂ ਪੱਤਰ ਨੰ: ਈ4(5)ਪੰਜਾਬ/20/6977, ਮਿਤੀ 03.12.2020 ਰਾਹੀਂ ਪ੍ਰਾਪਤ ਸੂਚਨਾਂ ਅਨੁਸਾਰ ਡਾਕਟਰ ਵੱਲੋਂ ਸਰਕਾਰ ਦੇ ਹੁਕਮ ਮਿਤੀ 05.07.2019 ਸਨਮੁੱਖ ਉਨ੍ਹਾਂ ਦੇ ਦਫਤਰ ਵਿਖੇ ਡਿਊਟੀ ਜੁਆਇੰਨ ਨਹੀਂ ਕੀਤੀ ਗਈ।

3. ਪੜਤਾਲੀਆ ਅਫਸਰ ਵੱਲੋਂ ਪੱਤਰ ਮਿਤੀ 12.09.2019 ਰਾਹੀਂ ਪੜਤਾਲ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਪੜਤਾਲੀਆ ਅਫਸਰ ਵੱਲੋਂ ਡਾਕਟਰ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਸਿੱਧ ਕਰਾਰ ਦਿੱਤਾ ਗਿਆ। ਪੜਤਾਲੀਆ ਅਫਸਰ ਦੀ ਰਿਪੋਰਟ ਅਨੁਸਾਰ ਡਾਕਟਰ ਪੜਤਾਲ ਵਿੱਚ ਸ਼ਾਮਲ ਨਹੀਂ ਹੋਇਆ। ਸਰਕਾਰ ਦੇ ਪੱਤਰ ਨੰ: 19/2/18-6ਸਿ2/1585323/1, ਮਿਤੀ 27.09.2019 ਰਾਹੀਂ ਡਾਕਟਰ ਨੂੰ ਪੜਤਾਲ ਰਿਪੋਰਟ ਦੀ ਕਾਪੀ ਭੇਜਦੇ ਹੋਏ ਪੜਤਾਲ ਰਿਪੋਰਟ ਸਬੰਧੀ ਆਪਣਾ ਸਪਸ਼ਟੀਕਰਨ ਭੇਜਣ ਲਈ ਲਿਖਿਆ ਗਿਆ। ਇਸ ਉਪਰੰਤ ਸਰਕਾਰ ਦੇ ਪੱਤਰ ਨੰ: 19/2/18-6ਸਿ2/1345, ਮਿਤੀ 23.12.2019 ਰਾਹੀਂ ਸਿਵਲ ਸਰਜਨ, ਜਲੰਧਰ ਨੂੰ ਡਾਕਟਰ ਨੂੰ ਪੜਤਾਲ ਰਿਪੋਰਟ ਸਰਵ ਕਰਵਾਉਣ ਲਈ ਲਿਖਿਆ ਗਿਆ।

ਕੋਈ ਜਵਾਬ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਸਰਕਾਰ ਦੇ ਪੱਤਰ ਨੰ: 19/2/18-6ਸਿ2/3097-3099, ਮਿਤੀ 12.11.2020 ਰਾਹੀਂ ਰਿਕਾਰਡ ਵਿੱਚ ਮੌਜੂਦ ਤਿੰਨ ਪਤਿਆਂ ਤੇ ਮਿਤੀ 23.11.2020 ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਪ੍ਰੰਤੂ ਡਾਕਟਰ ਨਿੱਜੀ ਸੁਣਵਾਈ ਵਿੱਚ ਹਾਜਰ ਨਹੀਂ ਹੋਇਆ। ਇਸ ਉਪਰੰਤ ਡਾਕਟਰ ਨੂੰ ਸੇਵਾ ਵਿੱਚੋਂ ਕੱਢਣ ਦਾ ਫੈਸਲਾ ਲੈਂਦੇ ਹੋਏ ਸਰਕਾਰ ਦੇ ਪੱਤਰ ਨੰ: 19/2/18-6ਸਿ2/4119, ਮਿਤੀ 30.12.2020 ਰਾਹੀਂ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਨੂੰ ਡਾਕਟਰ ਦੇ ਸੇਵਾ ਵੇਰਵੇ ਨਿਰਧਾਰ ਪ੍ਰੋਫਾਰਮੇ ਵਿੱਚ ਭਰਕੇ ਭੇਜਣ ਲਈ ਲਿਖਿਆ ਗਿਆ ਜਿਸ ਸਬੰਧੀ ਡ.ਸ.ਪ.ਭ. ਵੱਲੋਂ ਪੱਤਰ ਨੰ:

ਈ-4(5)ਪੰਜਾਬ/2021/409, ਮਿਤੀ 15.01.2021 ਰਾਹੀਂ ਡਾਕਟਰ ਦੇ ਸੇਵਾ ਵੇਰਵੇ ਨਿਰਧਾਰ ਪ੍ਰੋਫਾਰਮੇ ਵਿੱਚ ਭਰਕੇ ਭੇਜੇ ਗਏ। ਜਿਨ੍ਹਾਂ ਨੂੰ ਵਿਚਾਰਦੇ ਹੋਏ ਸਰਕਾਰ ਦੇ ਪੱਤਰ ਨੰ: 19/2/18-6ਸਿ2/1273, ਮਿਤੀ 18.02.2021ਰਾਹੀਂ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਡਾਕਟਰ ਨੂੰ ਸੇਵਾ ਵਿੱਚੋਂ ਕਢੱਣ ਸਬੰਧੀ ਪ੍ਰਵਾਨਗੀ/ਸਲਾਹ ਭਿਜਵਾਉਣ ਲਈ ਲਿਖਿਆ ਗਿਆ। ਜਿਸ ਸਬੰਧੀ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪੱਤਰ ਨੰ: ਡਿਸ 325/2021/ਅ-7/4152, ਮਿਤੀ 25.11.2021 ਰਾਹੀਂ ਡਾਕਟਰ ਨੂੰ ਸੇਵਾ ਵਿੱਚੋਂ ਕੱਢਣ (removal from service) ਦੀ ਪ੍ਰਵਾਨਗੀ ਦਿੱਤੀ ਗਈ ਹੈ।

4. ਪੰਜਾਬ ਦੇ ਰਾਜਪਾਲ ਜੀ ਵੱਲੋਂ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਪ੍ਰਵਾਨਗੀ ਸਨਮੁੱਖ ਡਾਕਟਰ ਚੰਦਰ ਮੋਹਨ, ਮੈਡੀਕਲ ਅਫਸਰ, ਮੈਰਿਟ ਨੰ: 32/ਅ.ਜ./1998 (ਸੇਵਾ ਨੰ: 7286) ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) ਨਿਯਮ ਦੇ ਨਿਯਮ 5(ix) ਵਿੱਚ ਦਰਸਾਈ ਵੱਡੀ ਸਜ਼ਾ, ਸਰਕਾਰੀ ਨੌਕਰੀ ਤੋਂ ਉਸ ਦੀ ਗੈਰ-ਹਾਜਰੀ ਦੀ ਮਿਤੀ 26.05.2017 ਤੋਂ ਸੇਵਾ ਵਿੱਚੋਂ ਕੱਢਿਆ ਜਾਂਦਾ ਹੈ। (removsl from service) ਇਸਦੇ ਨਾਲ ਹੀ ਇਹ ਵੀ ਹੁਕਮ ਕੀਤੇ ਜਾਂਦੇ ਹਨ ਕਿ ਡਾਕਟਰ ਤੋਂ ਬਾਂਡ ਦੀ ਰਕਮ ਜਾਂ ਹੋਰ ਬਕਾਇਆ ਰਕਮ (ਜੇਕਰ ਕੋਈ ਹੋਵੇ) , ਵਸੂਲ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਰਹੇਗਾ।

ਸਹੀ/-

ਰਾਜ ਕਮਲ ਚੌਧਰੀ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 10 ਮਾਰਚ, 2022

ਸਿਹਤ ਤੇ ਪਰਿਵਾਰ ਭਲਾਈ ਵਿਭਾਗ।

2972/11-2023/Pb. Govt. Press, S.A.S. Nagar

Cite this issue. Punjab Gazette, Government of Punjab, 24 November 2023. Indian Gazettes, https://egazette.servantsofknowledge.in/details/in.gazette.punjabdsa.2023-11-24.62619/. Archive identifier in.gazette.punjabdsa.2023-11-24.62619.