Published by Authority
No. 48] CHANDIGARH, FRIDAY, DECEMBER 1, 2023 (AGRAHAYANA 10, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਯੋਜਨਾਬੰਦੀ ਵਿਭਾਗ
(ਐਨ.ਜੀ.U. ਸ਼ਾਖਾ)
ਨੋਟੀਫਿਕੇਸ਼ਨ
ਮਿਤੀ 29 ਅਪ੍ਰੈਲ, 2022
ਨੰ: 25/26/ਪਸਪਬ-ਡਿ.ਡ.(ਐਨ.ਜੀ.U.)-2022/1001.-ਰਾਜਪਾਲ, ਪੰਜਾਬ ਜੀ ਪ੍ਰਸੰਨਤਾ ਪੂਰਵਕ ਰਾਜ ਦੇ ਵਿਕਾਸ ਕਾਰਜਾਂ ਨੂੰ ਉੱਨਤ ਕਰਨ ਲਈ ਗੈਰ-ਸਰਕਾਰੀ ਸੰਸਥਾਵਾਂ ਨੂੰ ਉਤਸਾਹਿਤ ਕਰਨ ਹਿੱਤ ਜਾਰੀ ਨੋਟੀਫਿਕੇਸ਼ਨ ਨੰ:
25/26/ ਪਸਪਬ-ਡਿ.ਡ.(ਐਨ.ਜੀ.U.)-2018/3810, ਮਿਤੀ 23 ਅਕਤੂਬਰ, 2018 ਰਾਹੀਂ ਹੇਠ ਅਨੁਸਾਰ ਗਠਿਤ ਅਪੈਕਸ ਕਮੇਟੀ ਦੀ ਮਿਆਦ ਵਿੱਚ ਤਿੰਨ ਸਾਲ ਦਾ ਵਾਧਾ ਕਰਦੇ ਹਨ :-
1) ਮੁੱਖ ਸਕੱਤਰ, ਪੰਜਾਬ ਸਰਕਾਰ
ਚੇਅਰਮੈਨ 2) ਵਧੀਕ ਮੁੱਖ ਸਕੱਤਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਮੈਂਬਰ 3) ਵਧੀਕ ਮੁੱਖ ਸਕੱਤਰ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਮੈਂਬਰ 4) ਵਧੀਕ ਮੁੱਖ ਸਕੱਤਰ, ਵਿੱਤ ਵਿਭਾਗ, ਪੰਜਾਬ
ਮੈਂਬਰ 5) ਪ੍ਰਮੁੱਖ ਸਕੱਤਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ
ਮੈਂਬਰ 6) ਪ੍ਰਮੁੱਖ ਸਕੱਤਰ, ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਮੈਬਰ 7) ਪ੍ਰਮੁੱਖ ਸਕੱਤਰ, ਯੋਜਨਾਬੰਦੀ ਵਿਭਾਗ, ਪੰਜਾਬ
ਮੈਂਬਰ ਸਕੱਤਰ 8) ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ, ਪੰਜਾਬ
ਮੈਂਬਰ 9) ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੈਂਬਰ 10) ਡਾਇਰੈਕਟਰ ਜਨਰਲ, ਕਾਊਂਸਿਲ ਫਾਰ ਐਡਵਾਂਸਮੈਂਟ ਆਫ ਪੀਪਲਜ਼ ਐਕਸ਼ਨ ਐਂਡ ਰੂਰਲ ਮੈਂਬਰ ਟੈਕਨਾਲੋਜੀ (ਕਪਾਰਟ), ਨਵੀਂ ਦਿੱਲੀ।
11) ਡਾਇਰੈਕਟਰ, ਸੁਸਾਇਟੀ ਫਾਰ ਸਰਵਿਸਜ਼ ਟੂ ਵਲੰਟਰੀ ਏਜਸੀਜ਼ (ਨਾਰਥ), ਪੰਜਾਬ ਸਪੈਸ਼ਲ ਇਨਵਾਇਟੀ 950 PUNJAB GOVT. GAZ., DECEMBER 1, 2023 (AGHN 10, 1945 SAKA) PART I] 2. ਅਪੈਕਸ ਕਮੇਟੀ ਜ਼ਰੂਰਤ ਅਨੁਸਾਰ ਸਮੇਂ-ਸਮੇਂ ਤੇ ਕਿਸੇ ਵੀ ਪ੍ਰਬੰਧਕੀ ਸਕੱਤਰ ਜਾਂ ਅਫਸਰ ਜਾਂ ਕਿਸੇ ਦੂਸਰੇ ਮਾਹਿਰ ਨੂੰ ਵਿਸ਼ੇਸ਼ ਸੱਦਾ ਪ੍ਰਾਪਤ ਵਜੋਂ ਸਹਿਯੋਗੀ ਬਣਾ ਸਕਦੀ ਹੈ। 3. ਅਪੈਕਸ ਕਮੇਟੀ ਦੇ ਚੇਅਰਮੈਨ ਦੇ ਫੈਸਲੇ ਅਨੁਸਾਰ ਸਮੇਂ-ਸਮੇਂ ਸਿਰ ਅਤੇ ਮਿੱਥੇ ਸਥਾਨ ਤੇ ਕਮੇਟੀ ਇਕੱਤਰਿਤ ਹੋਵੇਗੀ।
ਕਮੇਟੀ ਦੇ ਕਾਰਜ਼ ਨਿਮਨ-ਲਿਖਤ ਅਨੁਸਾਰ ਹੋਣਗੇ :-
ੳ) ਪੰਜਾਬ ਦੇ ਵਿਕਾਸ ਕਾਰਜ਼ਾਂ ਵਿੱਚ ਗੈਰ-ਸਰਕਾਰੀ ਸੰਸਥਾਵਾਂ ਨੂੰ ਸ਼ਾਮਿਲ ਕਰਨ ਲਈ ਅਗਵਾਈ ਲੀਹਾਂ ਤੇ ਸਮੁੱਚੀ ਸਲਾਹ ਮੁਹੱਈਆ ਕਰਨ।
ਅ) ਵਿਕਾਸਸ਼ੀਲ ਕੰਮਾਂ ਵਿੱਚ ਗੈਰ-ਸਰਕਾਰੀ ਸੰਸਥਾਵਾਂ ਦੇ ਰੋਲ ਨੂੰ ਉੱਨਤ ਕਰਨ ਲਈ ਸਬੰਧਤ ਪ੍ਰਬੰਧਕੀ ਵਿਭਾਗ ਦੀ ਵਿੱਤੀ/ਭੌਤਿਕ ਪ੍ਰਗਤੀ ਦੀ ਸਮੀਖਿਆ ਕਰਨਾ ਅਤੇ ਜੇ ਕੋਈ ਅੜਚਨ ਹੋਵੇ, ਤਾਂ ਉਸ ਨੂੰ ਹਟਾਉਣ ਲਈ ਉਪਚਾਰਿਕ ਕਦਮ ਉਠਾਉਣਾ।
ੲ) ਚੇਅਰਮੈਨ ਦੇ ਫੈਸਲੇ ਅਨੁਸਾਰ ਇਸ ਤੋਂ ਇਲਾਵਾ ਹੋਰ ਕੋਈ ਕਾਰਜ।
4. ਗੈਰ-ਸਰਕਾਰੀ ਮਾਹਿਰ ਜਿਹੜੇ ਕਿ ਮੀਟਿੰਗ ਵਿੱਚ ਵਿਸ਼ੇਸ਼ ਸੱਦਾ ਪ੍ਰਾਪਤ ਵੱਜੋਂ ਬੁਲਾਏ ਜਾਣਗੇ ਉਹ ਰਾਜ ਸਰਕਾਰ ਦੇ ਗ੍ਰੇਡ-1 ਅਫਸਰਾਂ ਦੇ ਬਰਾਬਰ ਸਫਰੀ ਭੱਤਾ ਲਈ ਹੱਕਦਾਰ ਹੋਣਗੇ। ਇਹ ਖਰਚਾ ਸਕੀਮ ਪੀ.ਐਮ-6 ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਵਿਚੋਂ ਅਦਾਇਗੀ ਯੋਗ ਹੋਵੇਗਾ।
5. ਕਮੇਟੀ ਦੀ ਮਿਆਦ ਤਿੰਨ ਸਾਲਾਂ ਦੀ ਹੋਵੇਗੀ।
ਵਿਕਾਸ ਪ੍ਰਤਾਪ, ਆਈ.ਏ.ਐਸ.
ਚੰਡੀਗੜ੍ਹ
ਮਿਤੀ 22 ਅਪ੍ਰੈਲ, 2022
ਪ੍ਰਮੁੱਖ ਸਕੱਤਰ, ਯੋਜਨਾ