Published by Authority
No. 49] CHANDIGARH, FRIDAY, DECEMBER 8, 2023 (AGRAHAYANA 17, 1945 SAKA)
PART I
Punjab Government Notifications and Orders
ਦਫ਼ਤਰ:ਡਿਪਟੀ ਇੰਸਪੈਕਟਰ ਜਨਰਲ ਜੇਲ੍ਹਾਂ-ਕਮ-ਸੁਪਰਡੈਟ, ਹੈਡਕੁਆਟਰ ਜੇਲ੍ਹ ਪਟਿਆਲਾ।
Ph.No: 0175-2923807
Email: [email protected]
ਹੁਕਮ ਨੰ: 376
ਮਿਤੀ 19 ਅਕਤੂਬਰ, 2022
ਸ਼੍ਰੀ ਸੁਖਚੈਨ ਸਿੰਘ, ਵਾਰਡਰ ਪੇਟੀ ਨੰ:593 ਨੂੰ ਇਸ ਦਫ਼ਤਰ ਦੇ ਹੁਕਮ ਨੰ:405 ਮਿਤੀ 07-12-2017 ਅਤੇ ਪਿੱਠ ਅੰਕਣ ਨੰ:2538-40 ਮਿਤੀ 07-12-2017 ਰਾਹੀਂ (ਸਾਲ 2011 ਦੀ ਸਿੱਧੀ ਭਰਤੀ) ਜੋ ਕਿ ਸਾਲ 2017 ਵਿੱਚ ਹੋਈ ਹੈ, ਵਿੱਚ ਬਤੌਰ ਵਾਰਡਰ ਭਰਤੀ ਕਰਦੇ ਹੋਏ ਤਾਇਨਾਤੀ ਜਿਲ੍ਹਾ ਜੇਲ੍ਹ ਸੰਗਰੂਰ ਵਿਖੇ ਕੀਤੀ ਗਈ ਸੀ।ਕਰਮਚਾਰੀ ਵੱਲੋਂ ਮਿਤੀ 15.12.2017 ਨੂੰ ਜਿਲ੍ਹਾ ਜੇਲ੍ਹ ਸੰਗਰੂਰ ਵਿਖੇ ਬਤੌਰ ਵਾਰਡਰ ਆਪਣੀ ਹਾਜਰੀ ਰਿਪੋਰਟ ਦਿੱਤੀ ਗਈ ਸੀ।ਸੁਪਰਡੈਂਟ, ਜਿਲ੍ਹਾ ਜੇਲ੍ਹ ਸੰਗਰੂਰ ਦੇ ਦਫ਼ਤਰ ਦੇ ਪੱਤਰ ਨੰ:1671 ਮਿਤੀ 27-02-2019 ਰਾਹੀਂ ਇਸ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਕਿ ਸ਼੍ਰੀ ਸੁਖਚੈਨ ਸਿੰਘ, ਵਾਰਡਰ ਨੰ:593 ਮਿਤੀ 07-09-2018 ਤੋਂ ਆਪਣੀ ਮਨ-ਮਰਜੀ ਨਾਲ, ਬਿਨਾਂ ਕਿਸੇ ਉੱਚ ਅਧਿਕਾਰੀ ਦੀ ਆਗਿਆ ਦੇ, ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਿਹਾ ਹੈ, ਜਿਸ ਨੂੰ ਉਹਨਾਂ ਦੇ ਦਫ਼ਤਰ ਦੇ ਪੱਤਰ ਨੰ:4060 ਮਿਤੀ 27-09-2018, ਪੱਤਰ ਨੰ:4703 ਮਿਤੀ 26-10-2018 ਅਤੇ ਪੱਤਰ ਨੰ:1541 ਮਿਤੀ 22-02-2018 ਰਾਹੀਂ ਡਿਊੁਟੀ ਤੇ ਹਾਜ਼ਰ ਹੋਣ ਸਬੰਧੀ ਹਦਾਇਤ ਕੀਤੀ ਗਈ ਸੀ, ਪ੍ਰੰਤੂ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਦੁਆਰਾ ਲਿਖਤੀ ਰੂਪ ਵਿੱਚ ਦੱਸਿਆ ਗਿਆ ਕਿ ਸ਼੍ਰੀ ਸੁਖਚੈਨ ਸਿੰਘ, ਵਾਰਡਰ ਨੰ:593 ਮਿਤੀ 07-09-2018 ਨੂੰ ਕੈਨੇਡਾ ਚਲਾ ਗਿਆ ਹੈ ਅਤੇ ਸੁਪਰਡੈਂਟ,ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਸ਼੍ਰੀ ਸੁਖਚੈਨ ਸਿੰਘ,ਵਾਰਡਰ ਨੰ:593 ਵਿਰੁੱਧ ਅਗਲੀ ਪ੍ਰਸਾਸ਼ਨਿਕ ਕਾਰਵਾਈ ਅਮਲ ਵਿੱਚ ਲਿਆਉਣ ਸਬੰਧੀ ਬੇਨਤੀ ਕੀਤੀ ਗਈ।ਜਿਸ ਤੇ ਅਗਲੀ ਵਿਭਾਗੀ ਕਾਰਵਾਈ ਆਰੰਭਣ ਲਈ ਇਸ ਦਫ਼ਤਰ ਦੇ ਪੱਤਰ ਨੰ:548 ਮਿਤੀ 04-04-2019 ਰਾਹੀਂ ਸੁਪਰਡੈਂਟ, ਜਿਲ੍ਹਾ ਜੇਲ੍ਹ ਸੰਗਰੂਰ ਨੂੰ ਸ਼੍ਰੀ ਸੁਖਚੈਨ ਸਿੰਘ ਵਾਰਡਰ ਨੰ:593 ਵਿਰੁੱਧ ਪੰਜਾਬ ਸਿਵਲ ਸਰਵਿਸਜ਼ (ਸਜ਼ਾਂ ਅਤੇ ਅਪੀਲ) ਰੂਲਜ਼, 1970 ਦੇ ਰੂਲਾਂ ਤਹਿਤ ਚਾਰਜਸ਼ੀਟ ਦਾ ਖਰੜਾ ਤਿਆਰ ਕਰਕੇ ਇਸ ਦਫ਼ਤਰ ਨੂੰ ਭੇਜਣ ਲਈ ਲਿਖਿਆ ਗਿਆ।
2. ਉਕਤ ਦੋਸ਼ ਤਹਿਤ ਇਸ ਦਫ਼ਤਰ ਦੇ ਪੱਤਰ ਨੰ:933 ਮਿਤੀ 20-06-2019 ਰਾਹੀਂ ਸ਼੍ਰੀ ਸੁਖਚੈਨ ਸਿੰਘ,ਵਾਰਡਰ ਨੰ:593 ਨੂੰ ਪੰਜਾਬ ਸਿਵਲ ਸਰਵਿਸਜ਼ (ਸਜ਼ਾ ਅਤੇ ਅਪੀਲ) ਰੂਲਜ਼ 1970 ਦੇ ਰੂਲ 08 ਤਹਿਤ ਚਾਰਜਸ਼ੀਟ ਕੀਤਾ ਗਿਆ।ਸੁਪਰਡੈਂਟ, ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਆਪਣੇ ਦਫ਼ਤਰ ਦੇ ਪੱਤਰ ਨੰ:5017 ਮਿਤੀ 26-07-2019 ਰਾਹੀਂ ਇਸ ਦਫ਼ਤਰ ਨੂੰ ਲਿਖਿਆ ਗਿਆ ਕਿ ਕਰਮਚਾਰੀ ਸ਼੍ਰੀ ਸੁਖਚੈਨ ਸਿੰਘ ਵਾਰਡਰ ਪੇਟੀ ਨੰ:593 ਨੂੰ ਉਹਨਾਂ ਦੇ ਦਫ਼ਤਰ ਦੇ ਪੱਤਰ ਨੰ:4465 ਮਿਤੀ 09-07-2019 ਨਾਲ
( 959 )960 PUNJAB GOVT. GAZ., DECEMBER 8, 2023 (AGHN 17, 1945 SAKA) PART I] ਵਾਰਡਰ ਰਜਿੰਦਰ ਸਿੰਘ ਪੇਟੀ ਨੰ:546 ਰਾਹੀਂ ਹੱਥ ਦੱਸਤੀ ਚਾਰਜਸ਼ੀਟ ਦਾ ਖਰੜਾ ਸਰਵ ਕਰਵਾਉਣ ਲਈ ਭੇਜਿਆ ਗਿਆ ਸੀ, ਪ੍ਰੰਤੂ ਕਰਮਚਾਰੀ ਦੇ ਪਰਿਵਾਰਕ ਮੈਂਬਰ ਦੁਆਰਾ ਰਿਪੋਰਟ ਕੀਤੀ ਗਈ ਕਿ ਕਰਮਚਾਰੀ ਸ਼੍ਰੀ ਸੁਖਚੈਨ ਸਿੰਘ,ਵਾਰਡਰ ਪੇਟੀ ਨੰ:593 ਮਿਤੀ 07-09-2018 ਨੂੰ ਭਾਰਤ ਛੱਡ ਕੈਨੇਡਾ ਚਲਾ ਗਿਆ ਹੈ।ਇਸ ਦਫ਼ਤਰ ਦੇ ਪੱਤਰ ਨੰ:1278 ਮਿਤੀ 28.08.2019 ਰਾਹੀਂ ਸੁਪਰਡੈਂਟ ਜਿਲ੍ਹਾ ਜੇਲ੍ਹ ਸੰਗਰੂਰ ਨੂੰ ਸ਼੍ਰੀ ਸੁਖਚੈਨ ਸਿੰਘ ਵਾਰਡਰ ਨੰ:593 ਪਾਸੋਂ ਚਾਰਜਸ਼ੀਟ ਦਾ ਜਵਾਬ ਪ੍ਰਾਪਤ ਕਰਕੇ ਸਮੇਤ ਟਿੱਪਣੀ ਭੇਜਣ ਲਈ ਲਿਖਿਆ ਗਿਆ।ਸੁਪਰਡੈਂਟ,ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਪੱਤਰ ਨੰ:5991 ਮਿਤੀ 11-09-2019 ਰਾਹੀਂ ਇਸ ਦਫ਼ਤਰ ਨੂੰ ਬੇਨਤੀ ਕੀਤੀ ਗਈ ਹੈ ਕਿ ਕਰਮਚਾਰੀ ਨੂੰ ਜਾਰੀ ਚਾਰਜਸ਼ੀਟ ਦਾ ਖਰੜਾ ਉਹਨਾਂ ਦੇ ਦਫ਼ਤਰ ਵੱਲੋਂ ਵਾਰਡਰ ਰਜਿੰਦਰ ਸਿੰਘ ਨੰ:546,ਜਿਲ੍ਹਾ ਜੇਲ੍ਹ ਸੰਗਰੂਰ ਰਾਹੀਂ ਭੇਜਿਆ ਗਿਆ ਸੀ,ਪ੍ਰੰਤੂ ਕਰਮਚਾਰੀ ਸ਼੍ਰੀ ਸੁਖਚੈਨ ਸਿੰਘ ਵਾਰਡਰ ਦੇ ਪਿਤਾ ਸ਼੍ਰੀ ਗੁਰਮੇਲ ਸਿੰਘ ਦੁਆਰਾ ਕੀਤੀ ਗਈ ਰਿਪੋਰਟ ਅਨੁਸਾਰ ਸ਼੍ਰੀ ਸੁਖਚੈਨ ਸਿੰਘ ਵਾਰਡਰ ਨੰ:593 ਮਿਤੀ 07-09-2018 ਨੂੰ ਕੈਨੇਡਾ ਚਲਾ ਗਿਆ ਹੈ।ਇਸ ਲਈ ਕਰਮਚਾਰੀ ਦੇ ਇੰਡੀਆਂ ਨਾ ਹੋਣ ਕਾਰਨ ਕਰਮਚਾਰੀ ਤੋਂ ਜਵਾਬ ਪ੍ਰਾਪਤ ਨਹੀਂ ਕੀਤਾ ਜਾ ਸਕਦਾ।ਇਸ ਦਫ਼ਤਰ ਦੇ ਪੱਤਰ ਨੰ:1416 ਮਿਤੀ 24-09-2019, ਪੱਤਰ ਨੰ:1649 ਮਿਤੀ 18-11-2019,ਪੱਤਰ ਨੰ:79 ਮਿਤੀ 07-01-2020, ਪੱਤਰ ਨੰ:485 ਮਿਤੀ 17-03-2020 ਰਾਹੀਂ ਕਰਮਚਾਰੀ ਪਾਸੋਂ ਚਾਰਜਸ਼ੀਟ ਦਾ ਜਵਾਬ ਪ੍ਰਾਪਤ ਕਰਕੇ ਇਸ ਦਫ਼ਤਰ ਨੂੰ ਸਮੇਤ ਟਿੱਪਣੀ ਭੇਜਣ ਲਈ ਲਿਖਿਆ ਗਿਆ, ਪ੍ਰ਼ੰਤੂ ਸੁਪਰਡੈਂਟ,ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਕਰਮਚਾਰੀ ਪਾਸੋਂ ਚਾਰਜਸ਼ੀਟ ਦਾ ਜਵਾਬ ਪ੍ਰਾਪਤ ਕਰਕੇ ਸਮੇਤ ਟਿੱਪਣੀ ਇਸ ਦਫ਼ਤਰ ਨੂੰ ਨਹੀਂ ਭੇਜਿਆ ਗਿਆ।
3. ਇਸ ਉਪਰੰਤ ਇਸ ਦਫ਼ਤਰ ਦੇ ਪੱਤਰ ਨੰ:756 ਮਿਤੀ 12-05-2020 ਰਾਹੀਂ ਸੁਪਰਡੈਂਟ,ਜਿਲ੍ਹਾ ਜੇਲ੍ਹ ਸੰਗਰੂਰ ਨੂੰ ਸ਼੍ਰੀ ਸੁਖਚੈਨ ਸਿੰਘ, ਵਾਰਡਰ ਨੰ:593 ਦੇ ਡਿਊਟੀ ਤੋਂ ਗੈਰ-ਹਾਜ਼ਰ ਹੋ ਕੇ ਬਿਨਾਂ ਕਿਸੇ ਉੱਚ ਅਧਿਕਾਰੀ ਦੀ ਆਗਿਆ ਤੋਂ ਬਿਨਾਂ ਛੁੱਟੀ ਮੰਨਜੂਰ ਕਰਵਾਏ (ਕੈਨੇਡਾ) ਵਿਦੇਸ਼ ਜਾਣ ਸਬੰਧੀ ਪੜਤਾਲ ਕਰਕੇ ਰਿਪੋਰਟ ਇਸ ਦਫ਼ਤਰ ਨੂੰ ਤੁਰੰਤ ਭੇਜਣ ਲਈ ਲਿਖਿਆ ਗਿਆ।ਸੁਪਰਡੈਂਟ,ਜਿਲ੍ਹਾ ਜੇਲ੍ਹ ਸੰਗਰੂਰ ਦੇ ਦਫ਼ਤਰ ਦੇ ਪੱਤਰ ਨੰ:3104 ਮਿਤੀ 17-07-2020 ਰਾਹੀਂ ਸ਼੍ਰੀ ਸੁਖਚੈਨ ਸਿੰਘ, ਵਾਰਡਰ ਨੰ:593 ਦੇ ਡਿਊਟੀ ਤੋਂ ਗੈਰ-ਹਾਜ਼ਰ ਹੋ ਕੇ ਵਿਦੇਸ਼ ਜਾਣ ਸਬੰਧੀ ਪੜਤਾਲ ਰਿਪੋਰਟ ਇਸ ਦਫ਼ਤਰ ਵਿਖੇ ਪ੍ਰਾਪਤ ਹੋਈ, ਜਿਸ ਵਿੱਚ ਲਿਖਿਆ ਗਿਆ ਕਿ ਸ਼੍ਰੀ ਸੁਖਚੈਨ ਸਿੰਘ ਵਾਰਡਰ ਨੰ:593 ਦੇ ਵਿਦੇਸ਼ ਜਾਣ ਸਬੰਧੀ ਪੜਤਾਲ ਕਰਨ ਲਈ ਜੇਲ੍ਹ ਤੇ ਤਾਇਨਾਤ ਕਰਮਚਾਰੀ ਵਾਰਡਰ ਅਨਵਰ ਖਾਂ ਪੇਟੀ ਨੰ:557 ਨੂੰ ਸ਼੍ਰੀ ਸੁਖਚੈਨ ਸਿੰਘ ਵਾਰਡਰ ਨੰ:593 ਦੇ ਘਰ ਭੇਜਿਆ ਗਿਆ ਸੀ,ਜਿਸ ਸਬੰਧੀ ਸ਼੍ਰੀ ਸੁਖਚੈਨ ਸਿੰਘ ਵਾਰਡਰ ਨੰ:593 ਦੇ ਪਿਤਾ ਸ਼੍ਰੀ ਗੁਰਮੇਲ ਸਿੰਘ ਵੱਲੋਂ ਲਿਖਤੀ ਰੂਪ ਵਿੱਚ ਦੱਸਿਆ ਗਿਆ ਕਿ ਵਾਰਡਰ ਸੁਖਚੈਨ ਸਿੰਘ ਨੰ:593 ਕੈਨੇਡਾ ਤੋਂ ਘਰ ਆ ਚੁੱਕਾ ਹੈ, ਪ੍ਰੰਤੂ ਉਹ ਡਿਊਟੀ ਜੁਆਇੰਨ ਨਹੀਂ ਕਰਨਾ ਚਾਹੁੰਦਾ।ਇਸ ਉਪਰੰਤ ਵਾਰਡਰ ਸੁਖਚੈਨ ਸਿੰਘ ਪੇਟੀ ਨੰ:593 ਵੱਲੋਂ ਮਿਤੀ 03-07-2020 ਨੂੰ ਈਮੇਲ ਰਾਹੀਂ ਸੁਪਰਡੈਂਟ, ਜਿਲ੍ਹਾ ਜੇਲ੍ਹ ਸੰਗਰੂਰ ਦੇ ਦਫ਼ਤਰ ਵਿਖੇ ਅਸਤੀਫ਼ਾ ਦੇਣ ਸਬੰਧੀ ਬੇਨਤੀ ਪੱਤਰ ਭੇਜਿਆ ਗਿਆ।ਜਿਸ ਸਬੰਧੀ ਕਰਮਚਾਰੀ ਨੂੰ ਸੁਪਰਡੈਂਟ,ਜਿਲ੍ਹਾ ਜੇਲ੍ਹ ਸੰਗਰੂਰ ਦੇ ਦਫ਼ਤਰ ਦੇ ਪੱਤਰ ਨੰ:2970 ਮਿਤੀ 09-07-2020 ਰਾਹੀਂ ਸੁਪਰਡੈੈਂਟ ਜੇਲ੍ਹ ਦੇ ਪੇਸ਼ ਹੋ ਕੇ ਅਸਤੀਫ਼ਾ ਅਤੇ ਸਵੈ-ਘੋਸ਼ਣਾ ਪੱਤਰ ਦੇਣ ਸਬੰਧੀ ਹਦਾਇਤ ਕੀਤੀ ਗਈ।ਜਿਸਦੇ ਸਬੰਧ ਵਿੱਚ ਉਕਤ ਕਰਮਚਾਰੀ ਦੇ ਪਿਤਾ ਸ਼੍ਰੀ ਗੁਰਮੇਲ ਸਿੰਘ ਵੱਲੋਂ ਦੱਸਿਆ ਗਿਆ ਕਿ ਸ਼੍ਰੀ ਸੁਖਚੈਨ ਸਿੰਘ ਵਾਰਡਰ ਮਿਤੀ 27-06-2020 ਨੂੰ ਦੁਬਾਰਾ ਕੈਨੇਡਾ ਚਲਾ ਗਿਆ ਹੈ।ਸੁਪਰਡੈਂਟ,ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਪ੍ਰਾਪਤ ਉਕਤ ਰਿਪੋਰਟ ਨਾਲ ਕਰਮਚਾਰੀ ਵੱਲੋਂ ਅਸਤੀਫਾ ਦੇਣ ਸਬੰਧੀ ਕੇਵਲ ਪ੍ਰਤੀ ਬੇਨਤੀ ਇਸ ਦਫ਼ਤਰ ਵਿਖੇ ਪ੍ਰਾਪਤ ਹੋਈ ਸੀ।ਸੁਪਰਡੈਂਟ, ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਕਰਮਚਾਰੀ ਪਾਸੋਂ ਨਿਯੁਕਤੀ ਪੱਤਰ ਵਿੱਚ ਦਰਜ਼ ਸ਼ਰਤ ਨੰ:12 ਅਨੁਸਾਰ ਇੱਕ ਮਹੀਨੇ ਦੀ ਤਨਖਾਹ ਜਮ੍ਹਾਂ ਕਰਵਾਉਣ ਉਪਰੰਤ ਸਮੇਤ ਕਰਮਚਾਰੀ ਪਾਸੋਂ ਨੌਕਰੀ ਤੋਂ ਅਸਤੀਫਾ ਦੇਣ ਸਬੰਧੀ ਸਵੈ-ਘੋਸ਼ਣਾ ਪੱਤਰ ਕੇਸ ਤਿਆਰ ਕਰਕੇ ਇਸ ਦਫ਼ਤਰ ਨੂੰ ਨਹੀਂ ਭੇਜਿਆ ਗਿਆ।ਜਿਸ ਕਾਰਨ ਸ਼੍ਰੀ ਸੁਖਚੈਨ ਸਿੰਘ ਵਾਰਡਰ ਨੰ:593 ਦਾ ਨੌਕਰੀ ਤੋਂ ਅਸਤੀ਼ਫਾ ਪ੍ਰਵਾਨ ਨਹੀਂ ਹੋ ਸਕਿਆ।
4. ਕਰਮਚਾਰੀ ਸ਼੍ਰੀ ਸੁਖਚੈਨ ਸਿੰਘ ਵਾਰਡਰ ਨੰ:593 ਦੇ ਵਿਭਾਗੀ ਕੇਸ ਦੇ ਅਸਲ ਤੱਥਾਂ ਦੀ ਸਚਾਈ ਤੱਕ ਪਹੁੰਚਣ ਲਈ ਇਸ ਦਫ਼ਤਰ ਦੇ ਹੁਕਮ ਨੰ:01 ਮਿਤੀ 06-01-2021 ਰਾਹੀਂ ਸ਼੍ਰੀ ਗੁਰਮੁੱਖ ਸਿੰਘ, ਡਿਪਟੀ ਸੁਪਰਡੈਂਟ, ਨਵੀਂ ਜਿਲ੍ਹਾ ਜੇਲ੍ਹ ਨਾਭਾ ਨੂੰ ਇੰਨਕੁਆਰੀ ਅਫ਼ਸਰ ਅਤੇ ਸ਼੍ਰੀ ਸੋਹਣ ਲਾਲ, ਸੀਨੀਅਰ ਸਹਾਇਕ, ਖੁੱਲੀ ਖੇਤੀਬਾੜੀ ਜੇਲ੍ਹ ਨਾਭਾ ਨੂੰ ਪੇਸ਼ ਕਰਤਾ ਅਫ਼ਸਰ ਲਗਾਇਆ ਗਿਆ।
5. ਇੰਨਕੁਆਰੀ ਅਫ਼ਸਰ ਦੇ ਦਫ਼ਤਰ ਦੇ ਪੱਤਰ ਨੰ:3788 ਮਿਤੀ 01-11-2021 ਰਾਹੀਂ ਇੰਨਕੁਆਰੀ ਰਿਪੋਰਟ ਇਸ ਦਫ਼ਤਰ ਨੂੰ ਭੇਜੀ ਗਈ।ਰਿਪੋਰਟ ਅਨੁਸਾਰ ਪੇਸ਼ ਕਰਤਾ ਅਫ਼ਸਰ ਵੱਲੋਂ ਆਪਣੇ ਪੱਤਰ ਨੰ:293-94 ਮਿਤੀ 22-02-2021 ਰਾਹੀਂPART I] PUNJAB GOVT. GAZ., DECEMBER 8, 2023 (AGHN 17, 1945 SAKA) 961 ਵਾਰਡਰ ਸੁਖਚੈਨ ਸਿੰਘ ਨੰ:593 ਨੂੰ ਮਿਤੀ 02-03-2021 ਨੂੰ ਵਿਭਾਗੀ ਇੰਨਕੁਆਰੀ ਵਿੱਚ ਸ਼ਾਮਿਲ ਹੋਣ ਲਈ ਪੱਤਰ ਲਿਖਿਆ ਗਿਆ ਜੋ ਕਿ ਸੁਪਰਡੈਂਟ,ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਇੱਕ ਵਿਸੇ਼ਸ਼ ਹਲਕਾਰੇ ਸ਼੍ਰੀ ਰਜਿੰਦਰ ਸਿੰਘ ਵਾਰਡਰ ਨੰ:546 ਰਾਹੀਂ ਕਰਮਚਾਰੀ ਦੇ ਘਰ ਦੇ ਐਡਰੈਸ ਤੇ ਭੇਜਿਆ ਗਿਆ।ਸੁਪਰਡੈਂਟ, ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਆਪਣੇ ਪੱਤਰ ਨੰ:838 ਮਿਤੀ 26-02-2021 ਰਾਹੀਂ ਪੇਸ਼ ਕਰਤਾ ਅਫ਼ਸਰ ਨੂੰ ਸ਼੍ਰੀ ਰਜਿੰਦਰ ਸਿੰਘ ਵਾਰਡਰ ਨੰ:546 ਰਾਹੀਂ ਪੇਸ਼ ਕੀਤੀ ਗਈ ਰਿਪੋਰਟ ਦੀ ਕਾਪੀ ਭੇਜੀ ਗਈ।
ਸ਼੍ਰੀ ਰਜਿੰਦਰ ਸਿੰਘ ਵਾਰਡਰ ਨੰ:546,ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਵਾਰਡਰ ਸੁਖਚੈਨ ਸਿੰਘ ਨੰ:593 ਦੇ ਘਰ ਵਿੱਚ ਨਾ ਹੋਣ ਕਰਕੇ ਇਸ ਪੱਤਰ ਨੂੰ ਕਰਮਚਾਰੀ ਦੇ ਪਿਤਾ ਸ਼੍ਰੀ ਗੁਰਮੇਲ ਸਿੰਘ ਵੱਲੋਂ ਪ੍ਰਾਪਤ ਕੀਤਾ ਗਿਆ।ਸ਼੍ਰੀ ਸੁਖਚੈਨ ਸਿੰਘ ਵਾਰਡਰ ਨੰ:593 ਦੇ ਪਿਤਾ ਸ਼੍ਰੀ ਗੁਰਮੇਲ ਸਿੰਘ ਵੱਲੋਂ ਪਿੰਡ ਦੇ ਮੋਤਬਰ ਬੰਦੇ ਸ਼੍ਰੀ ਹਾਕਮ ਸਿੰਘ ਨੰਬਰਦਾਰ ਪਿੰਡ ਕਿੱਲਾਂ ਭਰੀਆਂ (ਸੰਗਰੂਰ) ਦੀ ਮੌਜੂਦਗੀ ਵਿੱਚ ਲਿਖਤੀ ਰਿਪੋਰਟ ਕੀਤੀ ਕਿ ਉਸਦਾ ਪੁੱਤਰ ਸ਼੍ਰੀ ਸੁਖਚੈਨ ਸਿੰਘ ਭਾਰਤ ਛੱਡ ਕੈਨੇਡਾ ਚਲਾ ਗਿਆ ਹੈ।ਇੰਨਕੁਆਰੀ ਅਫ਼ਸਰ ਵੱਲੋਂ ਪ੍ਰਾਪਤ ਰਿਪੋਰਟ ਦੇ ਸਿੱਟੇ ਵਿੱਚ ਲਿਖਿਆ ਗਿਆ ਹੈ ਕਿ "ਵਾਰਡਰ ਸੁਖਚੈਨ ਸਿੰਘ, ਪੇਟੀ ਨੰ:593 ਜਿਲ੍ਹਾ ਜੇਲ੍ਹ ਸੰਗਰੂਰ ਬਿਨਾਂ ਕਿਸੇ ਉੱਚ ਅਧਿਕਾਰੀ ਦੀ ਆਗਿਆ ਤੋਂ ਮਿਤੀ 07.09.2018 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਹੋ ਗਿਆ।ਵਿਭਾਗੀ ਇੰਨਕੁਆਰੀ ਦੌਰਾਨ ਇੰਨਕੁਆਰੀ ਅਫ਼ਸਰ ਅਤੇ ਪੇਸ਼ ਕਰਤਾ ਅਫ਼ਸਰ ਵੱਲੋਂ ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਵਾਰਡਰ ਸੁਖਚੈਨ ਸਿੰਘ ਪੇਟੀ ਨੰ:593, ਜਿਲ੍ਹਾ ਜੇਲ੍ਹ ਸੰਗਰੂਰ ਮਿਤੀ 21.01.2021,ਮਿਤੀ 02.02.2021,ਮਿਤੀ 08.02.2021,ਮਿਤੀ 15.02.2021, ਮਿਤੀ 01.03.2021,ਮਿਤੀ 18.03.2021, ਮਿਤੀ 09.07.2021 ਅਤੇ ਮਿਤੀ 23.09.2021 ਨੂੰ ਵਿਭਾਗੀ ਇੰਨਕੁਆਰੀ ਵਿੱਚ ਸ਼ਾਮਲ ਨਹੀਂ ਹੋਇਆ।ਇਸ ਤੋਂ ਇਲਾਵਾ ਪੇਸ਼ ਕਰਤਾ ਅਫ਼ਸਰ ਵੱਲੋਂ ਭੇਜੇ ਗਏ ਪੱਤਰ ਉਪਰ ਵਾਰਡਰ ਸੁਖਚੈਨ ਸਿੰਘ ਦੇ ਪਿਤਾ ਸ਼੍ਰੀ ਗੁਰਮੇਲ ਸਿੰਘ ਵੱਲੋਂ ਜੋ ਰਿਪੋਰਟ ਕੀਤੀ ਗਈ ਹੈ ਉਸ ਵਿੱਚ ਉਨ੍ਹਾਂ ਵੱਲੋਂ ਇਹ ਸਪਸ਼ੱਟ ਲਿਖਿਆ ਗਿਆ ਹੈ ਕਿ ਵਾਰਡਰ ਸੁਖਚੈਨ ਸਿੰਘ ਪੇਟੀ ਨੰ:593 ਆਪਣੀ ਪਤਨੀ ਪਾਸ ਕਨੈਡਾ (ਵਿਦੇਸ਼) ਚਲਾ ਗਿਆ ਹੈ ਤੇ ਉਸ ਨੇ ਆਪਣਾ ਅਸ਼ਤੀਫ਼ਾ ਈ.ਮੇਲ ਰਾਹੀਂ ਵਿਭਾਗ ਨੂੰ ਭੇਜ ਦਿੱਤਾ ਹੈ।ਇਸ ਤਰ੍ਹਾਂ ਗਵਾਹਾਂ ਦੇ ਬਿਆਨਾਂ/ਰਿਕਾਰਡ ਅਤੇ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਾਰਡਰ ਸੁਖਚੈਨ ਸਿੰਘ ਪੇਟੀ ਨੰ:593 ਵਿਰੁੱਧ ਚਾਰਜਸ਼ੀਟ ਵਿੱਚ ਲਗਾਏ ਦੋਸ਼ ਸਿੱਧ ਹੁੰਦੇ ਹਨ।ਇਸ ਲਈ ਵਾਰਡਰ ਸੁਖਚੈਨ ਸਿੰਘ ਪੇਟੀ ਨੰ:593, ਜਿਲ੍ਹਾ ਜੇਲ੍ਹ ਸੰਗਰੂਰ ਦੇ ਇਸ ਕੇਸ ਵਿੱਚ ਇੱਕਤਰਫ਼ਾ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।"
6. ਇਸ ਦਫ਼ਤਰ ਦੇ ਪਿੱਠ ਅੰਕਣ ਨੰ:2595-2596 ਮਿਤੀ 11-11-2021 ਰਾਹੀਂ ਕਰਮਚਾਰੀ ਨੂੰ ਪੰਜਾਬ ਜੇਲ੍ਹ ਵਿਭਾਗ ਸਟੇਟ ਸਰਵਿਸਜ (ਕਲਾਸ-3) ਐਗਜੈਕਟਿਵ ਰੂਲਜ਼ 1963 ਦੇ ਸੈਕਸ਼ਨ-15 ਅਤੇ ਪੰਜਾਬ ਸਿਵਲ ਸਰਵਿਸਜ਼ ਰੂਲਜ਼ 1970 ਦੇ ਰੂਲ-8 ਵਿੱਚ ਪਾਰਟ-3 ਦੇ ਰੂਲ 5 ਵਿੱਚ ਦਿੱਤੀਆਂ ਹੋਈਆਂ ਸਜ਼ਾਵਾਂ ਵਿੱਚੋ ਰੂਲ 5 ਤੋ 9 ਅਧੀਨ ਦਿੱਤੀਆਂ ਸਜਾਵਾਂ ਵਿੱਚੋਂ ਕੋਈ ਇੱਕ ਸਜਾ ਦੇਣ ਹਿੱਤ ਸੋ-ਕਾਜ਼ ਨੋਟਿਸ ਸਰਵ ਕਰਵਾਉਣ ਹਿੱਤ ਸੁਪਰਡੈਂਟ ਜਿਲ੍ਹਾ ਜੇਲ੍ਹ ਸੰਗਰੂਰ ਨੂੰ ਭੇਜਿਆ ਗਿਆ ਸੀ।ਸੁਪਰਡੈਂਟ, ਜਿਲ੍ਹਾ ਜੇਲ੍ਹ ਸੰਗਰੂਰ ਦੇ ਦਫ਼ਤਰ ਦੇ ਪੱਤਰ ਨੰ:5013 ਮਿਤੀ 24-11-2021 ਰਾਹੀਂ ਇਸ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਕਿ ਕਰਮਚਾਰੀ ਵਾਰਡਰ ਸੁਖਚੈਨ ਸਿੰਘ ਨੰ:593 ਨੂੰ ਸੋ-ਕਾਜ ਨੋਟਿਸ ਸਰਵ ਕਰਵਾਉਣ ਲਈ ਉਸਦੇ ਘਰ ਜਿਲ੍ਹਾ ਜੇਲ੍ਹ ਸੰਗਰੂਰ ਵਿਖੇ ਤਾਇਨਾਤ ਵਾਰਡਰ ਰਜਿੰਦਰ ਸਿੰਘ ਪੇਟੀ ਨੰ:546 ਨੂੰ ਭੇਜਿਆ ਗਿਆ ਸੀ, ਪ੍ਰੰਤੂ ਕਰਮਚਾਰੀ ਘਰ ਵਿੱਚ ਨਹੀਂ ਸੀ ਅਤੇ ਕਰਮਚਾਰੀ ਦੇ ਪਿਤਾ ਸ਼੍ਰੀ ਗੁਰਮੇਲ ਸਿੰਘ ਵੱਲੋਂ ਸੋ-ਕਾਜ ਨੋਟਿਸ ਪ੍ਰਾਪਤ ਕਰ ਲਿਆ ਗਿਆ, ਪ੍ਰੰਤੂ ਸੋ-ਕਾਜ ਨੋਟਿਸ ਦਾ ਜਵਾਬ ਪ੍ਰਾਪਤ ਨਹੀਂ ਹੋਇਆ।ਇਸ ਉਪਰੰਤ ਸੁਪਰਡੈਂਟ, ਜਿਲ੍ਹਾ ਜੇਲ੍ਹ ਸੰਗਰੂਰ ਵੱਲੋਂ ਮਿਤੀ 30-04-2022 ਦੇ, ਦੀ ਟ੍ਰਿਬਿਊਨ ਜਲੰਧਰ, ਚੰਗੀਗੜ੍ਹ, ਬਠਿੰਡਾ ਅਤੇ ਪੰਜਾਬੀ ਟ੍ਰਿਬਿਊਨ ਬਠਿੰਡਾ,ਜਲੰਧਰ ਵਿੱਚ ਨੋਟਿਸ ਪ੍ਰਕਾਸ਼ਿਤ ਕਰਵਾਉਂਦੇ ਹੋਏ ਲਿਖਿਆ ਗਿਆ ਕਿ ਇਸ ਨੋਟਿਸ ਦੇ ਛੱਪਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਲਿਖਤੀ ਅਤੇ ਜਾਤੀ ਤੌਰ ਤੇ ਪੇਸ਼ ਹੋ ਕੇ ਨਿਮਨਹਸ਼ਤਾਖਰੀ ਨੂੰ ਆਪਣਾ ਸਫ਼ਾਈ ਪੱਖ ਦੇਵੋ ਅਤੇ ਲਿਖਿਆ ਗਿਆ ਸੀ ਕਿ ਮਿੱਥੇ ਸਮੇਂ ਦੇ ਅੰਦਰ ਸਫਾਈ ਪੱਖ ਪੇਸ਼ ਨਾ ਕਰਨ ਤੇ ਇੱਕਤਰਫ਼ਾ ਕਾਰਵਾਈ ਕਰਦੇ ਹੋਏ ਪੰਜਾਬ ਸਿਵਲ ਸਰਵਿਸਜ਼ (ਸਜ਼ਾਂ ਅਤੇ ਅਪੀਲ) ਰੂਲਜ਼ 1970 ਦੇ ਰੂਲ 08 ਤਹਿਤ ਕਾਰਵਾਈ ਕਰਦੇ ਹੋਏ ਸਮਰੱਥ ਅਥਾਰਟੀ ਵੱਲੋਂ ਸੇਵਾਵਾਂ ਖ਼ਤਮ ਕਰਨ ਸਬੰਧੀ ਆਖਰੀ ਹੁਕਮ ਪਾਸ ਕਰ ਦਿੱਤੇ ਜਾਣਗੇ, ਪਰ ਇਹ ਕਰਮਚਾਰੀ ਹਾਜ਼ਰ ਨਹੀਂ ਹੋਇਆ, ਜਿਸ ਤੋਂ ਸਪਸ਼ੱਟ ਹੈ ਕਿ ਇਹ ਕਰਮਚਾਰੀ ਆਪਣੀ ਨੌਕਰੀ ਤੇ ਹਾਜ਼ਰ ਹੋਣ ਅਤੇ ਨੌਕਰੀ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ।
5. ਇਸ ਲਈ ਪੰਜਾਬ ਸਰਕਾਰ, ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ), ਪੰਜਾਬ ਚੰਡੀਗੜ੍ਹ ਦੇ ਪੱਤਰ ਨੰ:12/83/2012-2 ਪੀ.ਪੀ.-2/1438 ਮਿਤੀ 12-10-2012 ਰਾਹੀਂ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਆਪ ਸ਼੍ਰੀ ਸੁਖਚੈਨ ਸਿੰਘ,ਵਾਰਡਰ ਪੇਟੀ ਨੰ:593 ਨੂੰ ਮਿਤੀ 07-09-2018 ਤੋਂ ਹੁਣ ਤੱਕ ਲਗਾਤਾਰ ਅਣ-ਅਧਿਕਾਰਤ ਤੌਰ ਤੇ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਦਾ ਦੋਸ਼ੀ962 PUNJAB GOVT. GAZ., DECEMBER 8, 2023 (AGHN 17, 1945 SAKA) PART I] ਮੰਨਦੇ ਹੋਏ, ਮੈਂ ਸੁਰਿੰਦਰ ਸਿੰਘ, ਡਿਪਟੀ ਇੰਸ਼ਪੈਕਟਰ ਜਨਰਲ ਜੇਲ੍ਹਾਂ-ਕਮ-ਸੁਪਰਡੈਂਟ,ਹੈਡਕੁਆਟਰ ਜੇਲ੍ਹ ਪਟਿਆਲਾ, ਵਾਰਡਰ ਦੀ ਨਿਯੁਕਤੀ ਅਤੇ ਬਰਖਾਸ਼ਤੀ ਦਾ ਅਧਿਕਾਰ ਰੱਖਦਾ ਹੋਇਆ ਪੰਜਾਬ ਜੇਲ੍ਹਜ਼ ਡਿਪਾਰਟਮੈਂਟ ਸਟੇਟ ਸਰਵਿਸਜ਼ (ਕਲਾਸ-3 ਐਗਜੈਕਟਿਵ) ਰੂਲ 1963 ਦੇ ਅਪੈਡੈਕਿਸ਼-ਬੀ,4-(ਬੀ) ਤਹਿਤ ਸਜ਼ਾ ਦੇਣ ਦਾ ਸਮੱਰਥ ਅਧਿਕਾਰੀ ਹੁੰਦੇ ਹੋਏ (Punishing authority), ਪੰਜਾਬ ਸਿਵਲ ਸਰਵਿਸਜ਼ (ਸਜਾ ਅਤੇ ਅਪੀਲ) ਰੂਲਜ਼ 1970 ਦੇ ਰੂਲ 8 ਨਾਲ ਕਾਰਵਾਈ ਕਰਦੇ ਹੋਏ ਉਪਰੋਕਤ ਰੂਲ ਦੇ ਨਿਯਮ 5 ਵਿੱਚ ਦਿੱਤੀਆਂ 5 ਤੋਂ 9 ਵਿੱਚ ਦਰਜ਼ ਸਜਾਵਾਂ ਵਿੱਚੋਂ ਰੂਲ 9 ਤਹਿਤ ਵਾਰਡਰ ਸੁਖਚੈਨ ਸਿੰਘ,ਪੇਟੀ ਨੰ:593 ਪੁੱਤਰ ਸ਼੍ਰੀ ਗੁਰਮੇਲ ਸਿੰਘ ਨੂੰ ਸਰਕਾਰੀ ਨੌਕਰੀ ਤੋਂ ਤੁਰੰਤ ਬਰਖਾਸਤ (ਡਿਸਮਿਸ) ਕਰਨ ਦਾ ਹੁਕਮ ਕਰਦਾ ਹਾਂ।ਇਹ ਸੇਵਾ ਤੋਂ ਬਰਖਾਸਤਗੀ ਅਜਿਹੀ ਹੈ, ਜਿਸ ਨਾਲ ਵਾਰਡਰ ਸੁਖਚੈਨ ਸਿੰਘ ਪੇਟੀ ਨੰ:593 ਪੁੱਤਰ ਸ਼੍ਰੀ ਗੁਰਮੇਲ ਸਿੰਘ ਅੱਗੇ ਤੋਂ ਹੋਰ ਕਿਸੇ ਸਰਕਾਰੀ ਵਿਭਾਗ ਵਿੱਚ ਨੌਕਰੀ ਕਰਨ ਦੇ ਯੋਗ ਨਹੀਂ ਹੋਵੇਗਾ।
ਬਰਖਾਸ਼ਤ ਹੋਏ ਕਰਮਚਾਰੀ ਦਾ ਵੇਰਵਾ-
1. ਨਾਮ : ਸਾਬਕਾ ਵਾਰਡਰ ਸੁਖਚੈਨ ਸਿੰਘ ਪੇਟੀ ਨੰ:593
2. ਪਿਤਾ ਦਾ ਨਾਮ : ਸ਼੍ਰੀ ਗੁਰਮੇਲ ਸਿੰਘ
3. ਘਰੇਲੂ ਪਤਾ : ਪਿੰਡ ਅਤੇ ਡਾਕਖਾਨਾ ਕਿੱਲਾਂ ਭਰੀਆਂ,ਤਹਿਸੀਲ ਅਤੇ ਜਿਲ੍ਹਾ ਸੰਗਰੂਰ।
4. ਜਨਮ ਮਿਤੀ : 04-05-1988
5. ਭਰਤੀ ਦੀ ਮਿਤੀ : 15-12-2017
6. ਰਿਟਾਇਰਮੈਂਟ ਦੀ ਮਿਤੀ : 31-05-2046
7. ਜਾਤ/ਕੈਟਾਗਿਰੀ : ਜੱਟ ਸਿੱਖ/ਜਨਰਲ
ਸਹੀ/-
(ਸੁਰਿੰਦਰ ਸਿੰਘ)
ਡਿਪਟੀ ਇੰਸ਼ਪੈਕਟਰ ਜਨਰਲ ਜੇਲ੍ਹਾਂ-ਕਮ-
ਸੁਪਰਡੈਂਟ, ਹੈਡਕੁਆਟਰ ਜੇਲ੍ਹ ਪਟਿਆਲਾ।