Servants of Knowledge
Punjab Gazette · Government of Punjab

ਜਿਵਂ ਕਿ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਵਿਰੁੱਧ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.),ਲੁਧਿਆਣਾ ਵੱਲੋਂ ਆਪਣੇ

Published 20 December 2023

Department
Local Government
Type
Extra Ordinary
Notification no.
ਨੰਬਰ:15/81/2023—5ਸਸ3/2850
Gazetteid
CHD/0092/2021-2023
Identifier
in.gazette.punjabdsa.2023-12-20.86636
Languages
English, Punjabi

click here for IIIF manifest

5274
PUNJAB GOVT. GAZ. (EXTRA), DECEMBER 20, 2023 (AGHN 29, 1945 SAKA)

EXTRAORDINARY

Published by Authority

CHANDIGARH, WEDNESDAY, DECEMBER 20, 2023 (AGRAHAYANA 29, 1945 SAKA)

ਪੰਜਾਬ ਸਰਕਾਰਪੰਜਾਬ ਸਰਕਾਰਪੰਜਾਬ ਸਰਕਾਰਪੰਜਾਬ ਸਰਕਾਰਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ)

ਸਪੀਕਿੰਗ ਆਰਡਰਸਪੀਕਿੰਗ ਆਰਡਰਸਪੀਕਿੰਗ ਆਰਡਰਸਪੀਕਿੰਗ ਆਰਡਰਸਪੀਕਿੰਗ ਆਰਡਰ

ਮਿਤੀ 15 ਦਸੰਬਰ, 2023

ਨੰਬਰ:15/81/2023-5ਸਸ3/2850.-ਨੰਬਰ:15/81/2023-5ਸਸ3/2850.-ਨੰਬਰ:15/81/2023-5ਸਸ3/2850.-ਨੰਬਰ:15/81/2023-5ਸਸ3/2850.-ਨੰਬਰ:15/81/2023-5ਸਸ3/2850.-ਜਿਵਂੇ ਕਿ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਵਿਰੁੱਧ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.),ਲੁਧਿਆਣਾ ਵੱਲੋਂ ਆਪਣੇ ਪੱਤਰ ਨੰਬਰ:ਏ.ਡੀ.ਸੀ.(ਯੂ.ਡੀ.)-ਸ3/2023/6329 ਮਿਤੀ 20.09.2023 ਰਾਹੀਂ ਰਿਪੋਰਟ ਕੀਤੀ ਕਿ ਪ੍ਰਧਾਨ ਨਗਰ ਕੌਂਸਲ ਜਗਰਾਉਂ ਦੁਆਰਾ ਨਗਰ ਕੌਂਸਲ ਜਗਰਾਉਂ ਵਿਖੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਕੰਟਰੈਕਟ ਬੇਸ ਤੇ ਨਿਯੁਕਤੀ ਸਬੰਧੀ ਪੱਤਰ ਜਾਰੀ ਕਰਨ ਹਿੱਤ ਜੱਗ ਬਾਣੀ ਅਤੇ ਪੰਜਾਬ ਕੇਸਰੀ ਵਿੱਚ ਛਪੀਆਂ ਖਬਰਾਂ ਮਿਤੀ 12.09.2023 ਸਬੰਧੀ ਕਾਰਜ ਸਾਧਕ ਅਫਸਰ ਪਾਸੋਂ ਵਧੀਕ ਡਿਪਟੀ ਕਮਿਸ਼ਨਰ(ਯੂ.ਡੀ) ਲੁਧਿਆਣਾ ਦਫਤਰ ਦੇ ਪੱਤਰ ਨੰ. ਏ.ਡੀ.ਸੀ.(ਯੂ.ਡੀ.)-ਸ3/2023/6036 ਮਿਤੀ 12.09.2023 ਰਾਹੀਂ ਰਿਪੋਰਟ ਮੰਗੀ ਗਈ।

2. ਜਿਵਂੇ ਕਿ ਕਾਰਜ ਸਾਧਕ ਅਫਸਰ ਨਗਰ ਕੌਂਸਲ, ਜਗਰਾਉਂ ਦੇ ਪੱਤਰ ਨੰ.2503 ਮਿਤੀ 12.09.2023 ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.) ਵੱਲਂੋ ਰਿਪੋਰਟ ਦਿਤੀ ਗਈ। ਇਸ ਅਨੁਸਾਰ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਵੱਲੋਂ ਨਗਰ ਕੌਂਸਲ ਜਗਰਾਉਂ ਵਿਖੇ ਮਿਤੀ 11.09.2023 ਨੂੰ ਸ਼ਾਮ 7:30 ਵਜੇ ਤੱਕ ਨਗਰ ਕੌਂਸਲ ਜਗਰਾਉਂ ਦੇ ਸਟਾਫ ਨੂੰ ਜਬਰਨ ਰੋਕਕੇ ਨਿਯੁਕਤੀ ਪੱਤਰ ਦਿੱਤੇ ਗਏ ਹਨ।

3. ਜਿਵੇਂ ਕਿ ਨਗਰ ਕੌਂਸਲ ਜਗਰਾਉਂ ਵਿਖੇ ਸਫਾਈ ਸੇਵਕਾਂ/ਸੀਵਰਮੈਂਨਾਂ ਨੂੰ ਕੰਟਰੈਕਟ ਬੇਸ ਤੇ ਲਈ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਸਨ ਅਤੇ ਇਸ ਸਬੰਧੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਕੀਤੀ ਜਾਣੀ ਸੀ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ ਹੀ ਪ੍ਰੋਗਰਾਮ ਨਿਸ਼ਚਿਤ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਜਾਣਾ ਸੀ। ਸਰਕਾਰ ਵੱਲੋਂ ਨਿਯੁਕਤ ਅਹੁੱਦੇਦਾਰ ਵੱਲੋਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਜਾਣੀ ਸੀ। ਇਸ ਪ੍ਰੋਗਰਾਮ ਰੱਖਣ ਸਬੰਧੀ ਸਫਾਈ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਚੁੱਕਾ ਸੀ।

4. ਜਿਵਂੇ ਕਿ ਮਿਤੀ 11.09.2023 ਨੂੰ ਸ਼ਾਮ 5.00 ਵਜੇ ਦੇ ਕਰੀਬ ਜਦੋਂ ਕਾਰਜ ਸਾਧਕ ਅਫਸਰ ਅਤੇ ਹੋਰ ਸਟਾਫ ਦਫਤਰ ਤੋਂ ਜਾਣ ਲੱਗੇ ਸਨ ਤਾਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ, ਸਫਾਈ ਯੂਨੀਅਨ ਦੇ ਮੈਂਬਰ ਅਤੇ ਪ੍ਰਧਾਨ, ਨਗਰ ਕੌਂਸਲ ਜਗਰਾਉਂ (ਸ਼੍ਰੀ ਜਤਿੰਦਰ ਪਾਲ) ਅਤੇ ਉਹਨਾਂ ਦੇ ਕੁਝ ਮੈਂਬਰਾਨ ਅਤੇ ਕੁਝ ਹੋਰ ਵਿਅਕਤੀਆਂ ਵੱੱਲੋਂ ਕੱਚੇ ਸਫਾਈ ਸੇਵਕਾਂ ਅਤੇ ਸੀਵਰਮੈਂਨਾਂ

( 5274 )PUNJAB GOVT. GAZ. (EXTRA), DECEMBER 20, 2023 (AGHN 29, 1945 SAKA) 5275 ਨੂੰ ਨਿਯੁਕਤੀ ਪੱਤਰ ਅੱਜ ਹੀ (ਭਾਵ ਮਿਤੀ 11.09.2023) ਅਤੇ ਹੁਣੇ ਹੀ ਦੇਣ ਲਈ ਕਾਰਜ ਸਾਧਕ ਅਫਸਰ ਅਤੇ ਹੋਰ ਸਬੰਧਤ ਸਟਾਫ ਨੂੰ ਘੇਰ ਲਿਆ ਗਿਆ ਅਤੇ ਧਮਕਾ ਕੇ ਜੋਰ ਪਾਇਆ ਗਿਆ ਕਿ ਅੱਜ ਹੀ ਅਤੇ ਹੁਣ ਹੀ ਨਿਯੁਕਤ ਪੱਤਰ ਦਿੱਤੇ ਜਾਣਗੇ ਨਹੀ ਤਾਂ ਉਹ ਜਾਣ ਨਹੀ ਦਿੱਤੇ ਜਾਣਗੇ। ਜੇਕਰ ਅਜਿਹਾ ਨਹੀ ਹੁੰਦਾ ਤਾਂ ਦਫਤਰ ਵਿਚੋਂ ਕਾਰਜ ਸਾਧਕ ਅਫਸਰ ਅਤੇ ਹੋਰ ਸਬੰਧਤ ਸਟਾਫ ਨੂੰ ਬਿਲਕੁਲ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਸ਼੍ਰੀ ਜਤਿੰਦਰ ਪਾਲ ਪ੍ਰਧਾਨ ਵੱਲੋਂ ਨਗਰ ਕੌਂਸਲ ਜਗਰਾਉਂ ਅਤੇ ਮੈਂਬਰਾਨ ਅਤੇ ਉਨ੍ਹਾਂ ਦੇ ਹੋਰ ਵਿਅਕਤੀਆਂ ਵੱਲੋਂ ਕਮਰੇ ਦਾ ਦਰਵਾਜਾ ਬੰਦ ਕਰਕੇ ਸਫਾਈ ਸੇਵਕ ਬਾਹਰ ਬਿਠਾ ਦਿੱਤੇ ਗਏ। ਉਸ ਸਮੇਂ ਉਕਤ ਪ੍ਰਧਾਨ, ਨਗਰ ਕੌਂਸਲ ਜਗਰਾਉਂ ਅਤੇ ਹੋਰ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ਇਸ ਕੰਮ ਲਈ ਪਹਿਲਾਂ ਹੀ ਤਹਿ ਹੋ ਚੁੱਕਾ ਹੈ ਕਿ ਇਸ ਸਬੰਧੀ ਪ੍ਰੋਗਰਾਮ ਰੱਖਿਆ ਜਾਣਾ ਹੈ ਅਤੇ ਉਸ ਪ੍ਰੋਗਰਾਮ ਵਿੱਚ ਇਹ ਨਿਯੁਕਤੀ ਪੱਤਰ ਦਿੱਤੇ ਜਾਣੇ ਹਨ, ਪ੍ਰੰਤੂ ਪ੍ਰਧਾਨ ਅਤੇ ਹੋਰ ਹਾਜ਼ਰ ਮੈਂਬਰਾਨ ਅਤੇ ਵਿਅਕਤੀਆਂ ਵੱਲੋਂ ਜਬਰਨ ਅੱਜ ਅਤੇ ਹੁਣੇ ਹੀ ਨਿਯੁਕਤੀ ਪੱਤਰ ਦੇਣ ਲਈ ਜਿੱਦ ਬਣਾ ਲਈ ਗਈ।

ਸਥਿਤੀ ਅਤਿ ਤਣਾਅ ਪੂਰਨ ਅਤੇ ਨਾ ਟਾਲਣ ਯੋਗ ਬਣਾ ਦਿੱਤੀ ਗਈ ਸੀ। ਉਕਤਾਂ ਵੱਲੋਂ ਕਾਰਜ ਸਾਧਕ ਅਫਸਰ ਅਤੇ ਹੋਰ ਸਬੰਧਤ ਮੈਂਬਰਾਂ ਨੂੰ ਨਿਯੁਕਤੀ ਪੱਤਰ ਲੈਣ ਤੱਕ ਡੱਕ ਕੇ ਰੱਖਿਆ ਗਿਆ ਅਤੇ ਨਿਯੁਕਤੀ ਪੱਤਰ ਲੈਣ ਉਪਰੰਤ ਹੀ ਤਕਰੀਬਨ 7:30 ਵਜੇ ਰਾਤ ਨੂੰ ਦਫਤਰ ਵਿਚੋਂ ਜਾਣ ਦਿੱਤਾ ਗਿਆ। ਇਸ ਲਈ ਕੰਮ ਕਾਰਜ ਸਾਧਕ ਅਫਸਰ, ਲੇਖਾਕਾਰ, ਸੈਨਟਰੀ ਇੰਸਪੈਕਟਰ, ਹਰੀਸ਼ ਕਲਰਕ ਸੈਨੀਟੇਸ਼ਨ ਸ਼ਾਖਾ ਅਤੇ ਹੋਰ ਵੀ ਦਫਤਰੀ ਸਟਾਫ ਵੀ ਕਮਰੇ ਵਿੱਚ ਰੋਕ ਕੇ ਰੱਖੇ ਗਏ। ਪ੍ਰਧਾਨ, ਮੈਂਬਰਾਨ ਅਤੇ ਸਫਾਈ ਯੂਨੀਅਨ ਵੱਲੋਂ ਹੁਣੇ ਹੀ ਨਿਯੁਕਤੀ ਪੱਤਰ ਦੇਣ ਲਈ ਬਾਰ-ਬਾਰ ਜੋਰ ਦੇਣ, ਮਜਬੂਰ ਕਰਨ, ਹੋਰ ਕੋਈ ਚਾਰਾ ਨਾ ਹੋਣ ਅਤੇ ਨਿਯੁਕਤੀ ਪੱਤਰਾਂ ਤੋਂ ਬਿਨ੍ਹਾਂ ਨਾ ਜਾਣ ਦੇਣ ਕਾਰਨ ਮਜਬੂਰਨ ਮੌਕੇ ਤੇ ਹੀ ਨਿਯੁਕਤੀ ਪੱਤਰ ਉਹਨਾਂ ਵੱਲੋਂ ਆਪਣੇ ਆਪ ਹੀ ਲੈ ਕੇ ਵੰਡ ਲਏ ਗਏ।

5. ਜਿਵਂੇ ਕਿ ਅਜਿਹੀ ਕੋਈ ਪ੍ਰਸਥਿਤੀ ਜਾਂ ਨਾ ਟਾਲਣ ਯੋਗ ਮਜਬੂਰੀ ਨਹੀ ਸੀ ਕਿ ਉਕਤ ਨਿਯੁਕਤੀ ਪੱਤਰ ਅਜਿਹੇ ਹਲਾਤਾਂ ਵਿੱਚ ਕੇਵਲ ਅੱਜ ਹੀ ਅਤੇ ਹੁਣੇ ਹੀ ਦੇਣੇ ਜਰੂਰੀ ਸਨ। ਅਜਿਹਾ ਕਰਨ ਨਾਲ ਸਰਕਾਰ ਦੀਆਂ ਹਦਾਇਤਾਂ/ਨਿਯਮਾਂ ਅਤੇ ਪ੍ਰੋਟੋਕਲ ਦੀ ਉਲੰਘਣਾ ਹੋਈ ਹੈ ਅਤੇ ਸਰਕਾਰ ਤੰਤਰ ਵਿਚ ਪੇਚੀਦਗੀ ਅਤੇ ਆਵਿਸ਼ਵਾਸ਼ ਦੀ ਸਥਿਤੀ ਵੀ ਪੈਦਾ ਹੋਈ ਹੈ। ਉਕਤ ਘਟਨਾਕ੍ਰਮ ਸਬੰਧੀ ਮੀਡੀਆ ਵੱਲੋਂ ਜੋ ਖਬਰਾਂ ਛਾਪੀਆਂ ਗਈਆਂ ਹਨ ਉਹਨਾਂ ਤੋਂ ਇਸ਼ਾਰਾ ਮਿਲਦਾ ਹੈ ਕਿ ਉਸ ਸਮੇਂ ਕੀ ਅਤੇ ਕਿਵੇਂ ਹੋਇਆ ਸੀ।

6. ਜਿਵਂੇ ਕਿ ਇਹ ਸਾਰੀ ਗੈਰ ਕਾਨੂੰਨੀ ਕਾਰਵਾਈ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਜੀ ਦੀ ਸ਼ਹਿ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ, ਸਫਾਈ ਯੂਨੀਅਨ ਦੇ ਮੈਂਬਰ ਅਤੇ ਉਹਨਾਂ ਦੇ ਕੁਝ ਮੈਂਬਰਾਨ ਅਤੇ ਕੁਝ ਹੋਰ ਵਿਅਕਤੀਆਂ ਵੱਲੋ ਕੀਤੀ ਗਈ ਜਦੋ ਕਿ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਵੱਲੋ ਨਗਰ ਕੌਸਲ ਦੇ ਪ੍ਰਧਾਨ ਹੋਣ ਦੇ ਨਾਤੇ ਅਜਿਹੀ ਘਟਨਾਂ ਦੇ ਖਿਲਾਫ ਖੜਨਾਂ ਬਣਦਾ ਸੀ, ਪ੍ਰੰਤੂ ਉਸ ਵੱਲੋ ਖੁਦ ਹੀ ਇਹ ਸਾਰੀ ਗੈਰ ਕਾਨੂੰਨੀ ਕਾਰਵਾਈ ਕੀਤੀ ਗਈ। ਇਸ ਤੋ ਇਲਾਵਾ ਇਹ ਵੀ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਕਾਰਜ ਸਾਧਕ ਅਫਸਰ ਵੱਲਂੋ ਇਹਨਾਂ ਨਿਯੁਕਤੀ ਪੱਤਰਾਂ ਨੂੰ ਅਕਾੳਂੂਟ ਬਰਾਂਚ ਅਤੇ ਕਾਨੂੰਨ ਅਨੁਸਾਰ ਸ਼ਰਤਾਂ ਨੂੰ ਚੈੱਕ ਕਰਵਾਉਣ ਦਾ ਮੌਕਾ ਵੀ ਨਹੀਂ ਦਿਤਾ ਗਿਆ, ਇਸ ਤਰ੍ਹਾ ਵੱਲੋ ਦਫਤਰ ਦੇ ਕੰਮ ਕਾਜ ਅਤੇ ਫਾਇਲ ਨੂੰ ਵੀ ਕਾਨੂੰਨ ਅਤੇ ਦਫਤਰੀ ਪ੍ਰਕ੍ਰਿਆ ਅਨੁਸਾਰ ਡੀਲ ਨਹੀ ਕਰਨ ਦਿਤਾ ਗਿਆ।

7. ਜਿਵੇ ਕਿ ਵਧੀਕ ਡਿਪਟੀ ਕਮਿਸ਼ਨਰ(ਯੂ.ਡੀ.) ਲੁਧਿਆਣਾ ਵੱਲੋਂ ਪੱਤਰ ਨੰ.ਏ.ਡੀ.ਸੀ.(ਯੂ.ਡੀ.)-ਸ3/2023/6329 ਮਿਤੀ 20.09.2023 ਅਤੇ ਪੱਤਰ ਨੰ.ਏ.ਡੀ.ਸੀ.(ਯੂ.ਡੀ.)-ਸ3/2023/6757 ਮਿਤੀ 06.10.2023 ਰਾਹੀਂ ਪ੍ਰਾਪਤ ਰਿਪੋਰਟ ਵਿੱਚ ਦਰਜ ਤੱਥਾਂ ਅਨੁਸਾਰ ਸ੍ਰੀ ਜਤਿੰਦਰ ਪਾਲ ਵੱਲੋਂ ਆਪਣੇ ਅਹੁੱਦੇ ਦੀ ਦੁਰਵਰਤੋਂ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਕੰਟਰੈਕਟ ਬੇਸ ਤੇ ਨਿਯੁਕਤੀ ਪੱਤਰ ਵੰਡੇ ਸਨ, ਜਿਸ ਦੇ ਸਬੰਧ ਵਿੱਚ ਸਰਕਾਰ ਵੱਲੋਂ ਕਾਰਵਾਈ ਕਰਦੇ ਹੋਏ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਨੂੰ ਪ੍ਰਧਾਨਗੀ ਪੱਦ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਪੱਤਰ ਨੰ. 15/81/2023-5ਸਸ3/2419-2420 ਮਿਤੀ 11.10.2023 ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਗਿਆ।

8. ਜਿਵਂੇ ਕਿ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਵੱਲੋਂ ਮਿਤੀ 19.10.2023 ਰਾਹੀਂ ਦਿੱਤੀ ਪ੍ਰਤੀਬੇਨਤੀ ਨੂੰ ਵਿਚਾਰਦੇ ਹੋਏ ਕਾਰਨ ਦੱਸੋਂ ਨੋਟਿਸਾਂ ਦਾ ਜਵਾਬ ਦੇਣ ਲਈ ਵਿਭਾਗ ਦਾ ਰਿਕਾਰਡ ਮਿਤੀ 19.10.2023 ਨੂੰ ਹੀ ਸਥਾਨਕ ਸਰਕਾਰ ਦੀ ਸਬੰਧਤ ਸ਼ਾਖਾ ਦੇ ਦਫਤਰੀ ਦਿਖਾ ਦਿੱਤਾ ਗਿਆ। ਸ਼੍ਰੀ ਜਤਿੰਦਰ ਪਾਲ ਪ੍ਰਧਾਨ ਵੱਲੋਂ ਦੇਖਿਆ ਗਿਆ ਰਿਕਾਰਡ ਸਰਕਾਰ ਵੱਲੋਂ5276 PUNJAB GOVT. GAZ. (EXTRA), DECEMBER 20, 2023 (AGHN 29, 1945 SAKA) ਪੱਤਰ ਨੰ.15/81/2023-5ਸਸ3/2466 ਮਿਤੀ 20.10.2023 ਰਾਹੀਂ ਮੰਗਿਆ ਗਿਆ ਰਿਕਾਰਡ ਦੇ ਦਿੱਤਾ ਗਿਆ।

9. ਜਿਵੇ ਕਿ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਸਰਕਾਰ ਵੱਲੋਂ ਪੱਤਰ ਮਿਤੀ 11.10.2023 ਰਾਹੀਂ ਜਾਰੀ ਕਾਰਨ ਦੱਸੋਂ ਨੋਟਿਸਾਂ ਦਾ ਜਵਾਬ 21 ਦਿਨਾਂ ਦੇ ਅੰਦਰ-ਅੰਦਰ ਪ੍ਰਧਾਨ, ਨਗਰ ਕੌਂਸਲ, ਜਗਰਾਉਂ ਵੱਲੋਂ ਪੇਸ਼ ਕਰਨਾ ਸੀ। ਸ਼੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਵੱਲੋਂ ਸਰਕਾਰ ਦੁਆਰਾ ਕੀਤੇ ਕਾਰਨ ਦੱਸੋਂ ਨੋਟਿਸਾਂ ਦੇ ਸਬੰਧ ਵਿੱਚ ਆਪਣਾ ਜਵਾਬ ਮਿਤੀ 31.10.2023 ਨੂੰ ਪੇਸ਼ ਕੀਤਾ ਗਿਆ। ਪ੍ਰਾਪਤ ਜਵਾਬ ਨੂੰ ਵਿਚਾਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ(ਯੂ.ਡੀ.) ਲੁਧਿਆਣਾ ਨੂੰ ਸਰਕਾਰ ਦੇ ਪੱਤਰ ਨੰ.15/81/2023-5ਸਸ3/2599 ਮਿਤੀ 17.11.2023 ਰਾਹੀਂ ਪ੍ਰਧਾਨ ਵੱਲੋਂ ਪ੍ਰਾਪਤ ਜਵਾਬ ਭੇਜ ਕੇ ਟਿੱਪਣੀ/ਪੜਤਾਲੀਆਂ ਰਿਪੋਰਟ ਮੰਗੀ ਗਈ ਸੀ। ਏ.ਡੀ.ਸੀ.(ਯੂ.ਡੀ.) ਲੁਿਧਆਣਾ ਦੇ ਪੱਤਰ ਨੰ.ਏ.ਡੀ.ਸੀ.(ਯੂ.ਡੀ)-ਸ3/2023/SPL-52 ਮਿਤੀ 30.11.2023 ਰਾਹੀਂ ਲਿਖਿਆ ਗਿਆ ਕਿ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਨੂੰ ਇਸ ਦਫਤਰ ਦੇ ਪੱਤਰ ਨੰ.ਸਪੈਸ਼ਲ/08 ਮਿਤੀ 17.11.2023 ਰਾਹੀਂ ਸ੍ਰੀ ਜਤਿੰਦਰ ਪਾਲ, ਪ੍ਰਧਾਨ ਨਗਰ ਕੌਂਸਲ ਜਗਰਾਉਂ ਦੇ ਜਵਾਬ ਦੀ ਕਾਪੀ ਭੇਜਦੇ ਹੋਏ ਮਿਤੀ 21.11.2023 ਤੱਕ ਰਿਪੋਰਟ ਮੰਗੀ ਗਈ ਸੀ ਅਤੇ ਇਹ ਵੀ ਲਿਖਿਆ ਗਿਆ ਸੀ ਕਿ ਪ੍ਰਧਾਨ ਸਫਾਈ ਸੇਵਕ ਯੂਨੀਅਨ ਨੂੰ ਹਦਾਇਤ ਕੀਤੀ ਜਾਵੇ ਕਿ ਉਕਤ ਸਬੰਧੀ ਆਪਣੇ ਬਿਆਨ ਰਿਕਾਰਡ ਕਰਨ ਲਈ ਮਿਤੀ 21.11.2023 ਨੂੰ ਸਵੇਰੇ 10.00 ਵਜੇ ਇਸ ਦਫਤਰ ਵਿਖੇ ਹਾਜਰ ਹੋਣ। ਇਸ ਸਬੰਧ ਵਿੱਚ ਕਾਰਜ ਸਾਧਕ ਅਫਸਰ ਵੱਲੋਂ ਮਿਤੀ 20.11.2023 ਨੂੰ ਆਪਣੇ ਪੱਤਰ ਨੰ.2930 ਮਿਤੀ 20.11.2023 ਰਾਹੀਂ ਜਵਾਬ ਭੇਜਿਆ ਗਿਆ ਅਤੇ ਸ਼੍ਰੀ ਅਰੁਨ ਕੁਮਾਰ ਪ੍ਰਧਾਨ ਸਫਾਈ ਸੇਵਕ ਯੂਨੀਅਨ ਵੱਲੋਂ ਵੀ ਆਪਣੇ ਬਿਆਨ ਦਿੱਤੇ ਗਏ। ਵਧੀਕ ਡਿਪਟੀ ਕਮਿਸ਼ਨਰ(ਯੂ.ਡੀ.) ਲੁਧਿਆਣਾ ਵੱਲੋਂ ਜੋ ਪਹਿਲਾਂ ਰਿਪੋਰਟ ਭੇਜੀ ਗਈ ਹੈ ਉਹ ਕਾਰਜ ਸਾਧਕ ਅਫਸਰ ਦੇ ਬਿਆਨਾਂ ਅਨੁਸਾਰ ਭੇਜੀ ਗਈ ਸੀ ਅਤੇ ਕਾਰਜ ਸਾਧਕ ਅਫਸਰ ਵੱਲੋਂ ਹੁਣ ਵੀ ਆਪਣੀ ਰਿਪੋਰਟ ਮਿਤੀ 20.11.2023 ਰਾਹੀਂ ਪ੍ਰਧਾਨ ਦੇ ਜਵਾਬ ਦੇ ਪੈਰ੍ਹਾਂ ਵਾਈਜ ਕੁਮੈਂਟ ਭੇਜੇ ਗਏ। ਕਾਰਜ ਸਾਧਕ ਅਫਸਰ ਵੱਲੋਂ ਆਪਣੇ ਬਿਆਨ ਵਿੱਚ ਇਹ ਦੱਸਿਆ ਗਿਆ ਹੈ ਕਿ ਉਸ ਵੱਲੋਂ ਜੋ ਪਹਿਲਾ ਮਿਤੀ 11.09.2023 ਨੂੰ ਵਾਪਰੀ ਹੋਈ ਘਟਨਾ ਅਤੇ ਉਸਦੀ ਰਿਪੋਰਟ ਜੋ ਇਸ ਦਫਤਰ ਦੇ ਪੱਤਰ ਨੰ.2503 ਮਿਤੀ 12.09.2023 ਰਾਹੀਂ ਭੇਜੀ ਜਾ ਚੁੱਕੀ ਹੈ ਉਹ ਬਿਲਕੁਲ ਸਹੀ ਹੈ।

10. ਜਿਵੇ ਕਿ ਸ਼੍ਰੀ ਜਤਿੰਦਰ ਪਾਲ ਨਗਰ ਕੌਂਸਲ ਜਗਰਾਉਂ ਵੱਲੋਂ ਸਰਕਾਰ ਦੁਆਰਾ ਜਾਰੀ ਕੀਤੇ ਕਾਰਨ ਦੱਸੋਂ ਨੋਟਿਸ ਮਿਤੀ 11.10.2023 ਦੇ ਸਬੰਧ ਵਿੱਚ ਪੇਸ਼ ਕੀਤੇ ਜਵਾਬ ਨੂੰ ਵਿਚਾਰਦੇ ਹੋਏ ਸਮਰੱਥ ਅਥਾਰਟੀ ਵੱਲੋਂ ਆਪਣਾ ਪੱਖ ਰੱਖਣ ਹਿੱਤ ਸ੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਨੂੰ ਆਪਣਾ ਪੱਖ ਰੱਖ ਲਈ ਮਿਤੀ 07.12.2023 ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ। ਏ.ਡੀ.ਸੀ.(ਯੂ.ਡੀ.) ਲੁਿਧਆਣਾ ਦੇ ਪੱਤਰ ਨੰ.ਏ.ਡੀ.ਸੀ.(ਯੂ.ਡੀ)-ਸ3/2023/SPL-52 ਮਿਤੀ 30.11.2023 ਰਾਹੀਂ ਕਾਰਜ ਸਾਧਕ ਅਫਸਰ ਅਤੇ ਪ੍ਰਧਾਨ ਸਫਾਈ ਸੇਵਕ ਯੂਨੀਅਨ ਦੇ ਬਿਆਨਾਂ ਨੂੰ ਤਸਦੀਕ ਤਾ ਕੀਤਾ ਹੈ ਪ੍ਰੰਤੂ ਉਸ ਵੱਲੋਂ ਉਕਤ ਮਾਮਲੇ ਦੀ ਜਾਂਚ ਕਿਸੇ ਹੋਰ ਅਧਿਕਾਰੀ ਤੋਂ ਕਰਵਾਉਣ ਲਈ ਸਿਫਾਰਿਸ਼ ਕੀਤੀ ਗਈ।

11. ਜਿਵੇ ਕਿ ਉਕਤ ਰਿਪੋਰਟ ਨੂੰ ਸਮਰੱਥ ਅਥਾਰਟੀ ਵੱਲੋਂ ਵਿਚਾਰਨ ਤੋਂ ਬਾਅਦ ਡਾਇਰੈਕਟਰ ਸਥਾਨਕ ਸਰਕਾਰ ਨੂੰ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਦਾ ਪੱਖ ਸੁਣਨ ਲਈ ਨਿੱਜੀ ਸੁਣਵਾਈ ਕਰਨ ਦਾ ਹੁਕਮ ਕੀਤਾ ਗਿਆ। ਇਸ ਦੀ ਪਾਲਣਾ ਹਿੱਤ ਡਾਇਰੈਕਟਰ ਸਥਾਨਕ ਸਰਕਾਰ ਜੀ ਵੱਲੋਂ ਮਿਤੀ 07.12.2023 ਨੂੰ ਪ੍ਰਧਾਨ ਨਗਰ ਕੌਂਸਲ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ। ਜਿਸ ਸਬੰਧੀ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਵੱਲੋਂ ਸੂਚਿਤ ਕੀਤਾ ਗਿਆ ਕਿ ਸ੍ਰੀ ਜਤਿੰਦਰ ਪਾਲ ਪ੍ਰਧਾਨ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹ ਕਿਸੇ ਜਰੂਰੀ ਕੰਮ ਹੋਣ ਕਰਕੇ ਬਾਹਰ ਕੀਤੇ ਗਏ ਹਨ ਜਿਸ ਕਰਕੇ ਪ੍ਰਧਾਨ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਕਾਰਜ ਸਾਧਕ ਅਫਸਰ ਵੱਲੋਂ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਸ੍ਰੀ ਅਰੁਣ ਕੁਮਾਰ ਨੂੰ ਮਿਤੀ 07.12.2023 ਨੂੰ ਹੋਣ ਵਾਲੀ ਨਿੱਜੀ ਸੁਣਵਾਈ ਵਿੱਚ ਹਾਜਰ ਹੋਣ ਦੀ ਹਦਾਇਤ ਕਰ ਦਿੱਤੀ ਗਈ।ਸਕੱਤਰ, ਸਥਾਨਕ ਸਰਕਾਰ ਜੀ ਦੇ ਹੁਕਮਾਂ ਦੀ ਪਾਲਣਾ ਹਿੱਤ ਡਾਇਰੈਕਟਰ ਸਥਾਨਕ ਸਰਕਾਰ ਜੀ ਦੀ ਨਿਗਰਾਨੀ ਹੇਠ ਨਿੱਜੀ ਸੁਣਵਾਈ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਵਿੱਚ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਦੇ ਪ੍ਰਧਾਨ ਹਾਜਰ ਅਤੇ ਸ੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਇਸ ਨਿੱਜੀ ਸੁਣਵਾਈ ਵਿੱਚ ਗੈਰਹਾਜਰ ਰਹੇ।

12. ਜਿਵੇ ਕਿ ਮਿਤੀ 07.12.2023 ਨੂੰ ਹੋਈ ਨਿੱਜੀ ਸੁਣਵਾਈ ਵਿੱਚ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਅਰੁਣ ਕੁਮਾਰ ਵੱਲੋਂ ਡਾਇਰੈਕਟਰ ਸਥਾਨਕ ਸਰਕਾਰ ਜੀ ਦੀ ਨਿਗਰਾਨੀ ਹੇਠ ਆਪਣੇ ਬਿਆਨ ਦਰਜ ਕਰਵਾਏ ਗਏ ਕਿ ਮੇਰੇ ਵੱਲੋਂ ਜੋ ਜੀ ਬਿਆਨ ਏ ਡੀ ਸੀ (ਯੂ ਡੀ) ਨੂੰ ਦਰਜ ਕਰਵਾਏ ਹਨ ਉਹ ਸਹੀ ਹਨ ਅਤੇ ਉਹਨਾਂ ਨੂੰ ਹੀ ਮੇਰਾ ਬਿਆਨ ਸਮਝਿਆ ਜਾਵੇ।

PUNJAB GOVT. GAZ. (EXTRA), DECEMBER 20, 2023 (AGHN 29, 1945 SAKA) 5277

ਸ਼੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾੳਂ ਨੂੰ ਕਾਰਨ ਦੱਸੋਂ ਨੋਟਿਸ ਦੇ ਸਬੰਧ ਵਿੱਚ ਆਪਣਾ ਪੱਖ ਰੱਖਣ ਲਈ ਮਿਤੀ 12.12.2023 ਸਮਾਂ 12 ਵਜੇ (ਦੁ.ਬਾਅਦ) ਨੂੰ ਨਿੱਜੀ ਸੁਣਵਾਈ ਅੰਤਿਮ ਮੌਕਾ ਦਿੱਤਾ ਗਿਆ।

13. ਜਿਵਂੇ ਕਿ ਮਿਤੀ 12.12.2023 ਨੂੰ ਹੋਈ ਨਿੱਜੀ ਸੁਣਵਾਈ ਦੌਰਾਨ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਦਾ ਪੱਖ ਸੁਣਿਆ ਗਿਆ, ਜਿਸ ਵਿੱਚ ਸ਼੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਵੱਲੋਂ ਸਰਕਾਰ ਦੁਆਰਾ ਮਿਤੀ 11.10.2023 ਰਾਹੀਂ ਜਾਰੀ ਕੀਤੇ ਕਾਰਨ ਦੱਸੋਂ ਨੋਟਿਸਾਂ ਦੇ ਸਬੰਧ ਵਿੱਚ ਆਪਣੇ ਪੱਖ ਸਬੰਧੀ ਕੋਈ ਦਸਤਾਵੇਜ ਸਬੂਤ ਵਜੋਂ ਪੇਸ਼ ਨਹੀਂ ਕੀਤੇ ਗਏ ਅਤੇ ਕਾਰਜ ਸਾਧਕ ਅਫਸਰ ਵੱਲੋਂ ਏ ਡੀ ਸੀ (ਯੂ ਡੀ) ਦੇ ਦਫਤਰ ਵਿੱਚ ਦਰਜ ਆਪਣੇ ਬਿਆਨਾਂ ਨੂੰ ਹੀ ਮਿਤੀ 12.12.2023 ਦੀ ਸੁਣਵਾਈ ਦੇ ਬਿਆਨ ਵੱਜੋਂ ਪੜਨ ਦਾ ਬਿਆਨ ਦਿੱਤਾ ਗਿਆ। ਪ੍ਰਧਾਨ ਦਾ ਪੱਖ ਸੁਣਨ ਤੋਂ ਡਾਇਰੈਕਟਰ ਸਥਾਨਕ ਸਰਕਾਰ ਵੱਲੋਂ ਸਿੱਟਾ ਕੱਢਿਆ ਗਿਆ ਕਿ ਸ੍ਰੀ ਜਤਿੰਦਰ ਪਾਲ ਵੱਲੋਂ ਬਤੌਰ ਪ੍ਰਧਾਨ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਕੀਤੀ ਗਈ ਅਤੇ ਆਪਣੀ ਡਿਊਟੀ/ਜਿੰਮੇਵਾਰੀ ਵਿੱਚ ਲਾਪਰਵਾਹੀ ਅਤੇ ਕੁਤਾਹੀ ਵਰਤੀ ਗਈ ਹੈ, ਵਧੀਕ ਡਿਪਟੀ ਕਮਿਸ਼ਨਰ(ਯੂ.ਡੀ.) ਲੁਧਿਆਣਾ ਵੱਲੋਂ ਪੱਤਰ ਨੰਬਰ:

ਏ.ਡੀ.ਸੀ.(ਯੂ.ਡੀ.) -ਸ3/2023/6329 ਮਿਤੀ 20.09.2023 ਅਤੇ ਨੰ. ਨੰ.ਏ.ਡੀ.ਸੀ.(ਯੂ.ਡੀ)-ਸ3/2023/SPL-52 ਰਾਹੀਂ ਭੇਜੀ ਰਿਪੋਰਟ ਅਤੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਅਰੁਣ ਕੁਮਾਰ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਤੇ ਸ੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਨੂੰ ਮਿਤੀ 12.12.2023 ਨੂੰ ਸੁਣਨ ਉਪਰੰਤ ਇਹ ਸਿਫਾਰਿਸ਼ ਕੀਤੀ ਕਿ ਸ੍ਰੀ ਜਤਿੰਦਰ ਪਾਲ ਬਤੌਰ ਪ੍ਰਧਾਨ ਦੇ ਖਿਲਾਫ ਜਾਰੀ ਕਾਰਨ ਦੱਸੋਂ ਨੋਟਿਸ ਤੇ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਅਗਲੇਰੀ ਕਾਰਵਾਈ ਕੀਤੀ ਜਾਵੇ। ਜਿਸ ਤੋਂ ਬਾਅਦ ਸਰਕਾਰ ਵੱਲੋਂ ਡਾਇਰੈਕਟਰ ਸਥਾਨਕ ਸਰਕਾਰ ਜੀ ਦੀ ਸਿਫਾਰਿਸ਼ ਨੂੰ ਘੋਖਦੇ ਹੋਏ ਇਹ ਸਿੱਟਾ ਕੱਢਿਆ ਕਿ ਸ੍ਰੀ ਜਤਿੰਦਰ ਪਾਲ, ਪ੍ਰਧਾਨ ਨਗਰ ਕੌਂਸਲ ਜਗਰਾਉਂ ਤੇ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਲਗਾਏ ਗਏ ਦੋਸ਼ ਸਿੱਧ ਹੁੰਦੇ ਹਨ ਅਤੇ ਉਸ ਵੱਲੋਂ ਪ੍ਰਧਾਨ ਪੱਦ ਦੇ ਹੁੰਦੇ ਹੋਏ ਨਗਰ ਕੌਂਸਲ ਦੇ ਵਿਰੁਧ ਹੀ ਗੈਰਕਾਨੂੰਨੀ ਕਾਰਵਾਈ ਕਰਕੇ ਆਪਣੇ ਅਹੁੱਦੇ ਦੀ ਦੁਰਵਰਤੋਂ ਵੀ ਕੀਤੀ ਹੈ ਅਤੇ ਨਗਰ ਕੌਂਸਲ ਦਾ ਅਕਸ ਵੀ ਖਰਾਬ ਕੀਤਾ ਹੈ।

ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਗਵਰਨਰ ਵੱਲੋਂ ਸ੍ਰੀ ਜਤਿੰਦਰ ਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਨੂੰ ਆਪਣੇ ਰਾਜਨੀਤਿਕ ਪ੍ਰਭਾਵ ਅਤੇ ਅਹੁੱਦੇ ਦੀ ਦੁਰਵਰਤੋਂ ਕਰਦੇ ਹੋਏ ਨਗਰ ਕੌਂਸਲ ਜਗਰਾਉਂ ਦੇ ਅਕਸ ਨੂੰ ਠੇਸ ਪਹੁੰਚਾਉਣ ਕਰਕੇ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨਗੀ ਅਹੁੱਦੇ ਤੋਂ ਫਾਰਗ ਕੀਤਾ ਜਾਂਦਾ ਹੈ।

ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।

ਅਜੋਏ ਸ਼ਰਮਾ, ਆਈ.ਏ.ਐਸਅਜੋਏ ਸ਼ਰਮਾ, ਆਈ.ਏ.ਐਸਅਜੋਏ ਸ਼ਰਮਾ, ਆਈ.ਏ.ਐਸਅਜੋਏ ਸ਼ਰਮਾ, ਆਈ.ਏ.ਐਸਅਜੋਏ ਸ਼ਰਮਾ, ਆਈ.ਏ.ਐਸ ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 15 ਦਸੰਬਰ, 2023

ਸਥਾਨਕ ਸਰਕਾਰ ਵਿਭਾਗ

2997/12-2023/Pb. Govt. Press, S.A.S. Nagar

Cite this issue. Punjab Gazette, Government of Punjab, 20 December 2023. Indian Gazettes, https://egazette.servantsofknowledge.in/details/in.gazette.punjabdsa.2023-12-20.86636/. Archive identifier in.gazette.punjabdsa.2023-12-20.86636.