Published by Authority
No.20] CHANDIGARH, FRIDAY, MAY 17, 2024 ( VAISAKHA 27, 1946 SAKA)
ਪੰਜਾਬ ਸਰਕਾਰ
ਮਾਲ ਤੇ ਪੁਨਰਵਾਸ ਵਿਭਾਗ
ਵਿੱਤੀ ਕਮਿਸ਼ਨਰਜ਼ ਸਕੱਤਰੇਤ
(ਪ੍ਰਸ਼ਾਸਨ-1 ਸ਼ਾਖਾ)
ਅਧਿਸੂਚਨਾ
ਮਿਤੀ 31 ਜਨਵਰੀ, 2023
ਨੰ:14-ਜ(31)82-1.ਪ੍ਰ.1/1908.-ਸ਼੍ਰੀਮਤੀ ਜਸਵੀਰ ਕੌਰ,ਅਧੀਨ ਸਕੱਤਰ ਵਿੱਤੀ ਕਮਿਸ਼ਨਰਜ਼ ਸਕੱਤਰੇਤ,ਪੰਜਾਬ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.01.2023 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।ਇਹ ਸੇਵਾ ਨਵਿਰਤੀ ਉਨ੍ਹਾਂ ਵਿਰੁੱਧ ਚੱਲ ਰਹੇ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ 1970(ਸਜਾ ਅਤੇ ਅਪੀਲ) ਦੇ ਨਿਯਮ 10 ਅਧੀਨ ਕਾਰਨ ਦੱਸੋ ਨੋਟਿਸ ਦੇ ਅਸਰ ਅਧੀਨ ਹੋਵੇਗੀ।
2. ਜੇਕਰ ਇਸ ਅਧਿਕਾਰੀ ਵਿਰੁ਼ੱਧ ਹੋਰ ਕੋਈ ਅਨੁਸ਼ਾਸਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕਿਸੇ ਕਿਸਮ ਦਾ ਕੋਈ ਬਕਾਇਆ ਹੋਇਆ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।
ਡਾ.ਅਮਰਪਾਲ ਸਿੰਘ
ਅਮਲਾ ਸਕੱਤਰ,ਵਿੱਤੀ ਕਮਿਸ਼ਨਰਜ਼ ਸਕੱਤਰੇਤ,
ਪੰਜਾਬ,ਚੰਡੀਗੜ੍ਹ।