Published by Authority
No.48] CHANDIGARH, FRIDAY, NOVEMBER 29, 2024 (AGRAHAYANA 8, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 18 ਜੁਲਾਈ, 2023
ਨੰ:01/01/2023-ਮ-5/5163.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਹੋਰਨਾਂ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰੰਸਨਤਾ ਪੂਰਵਕ ਸ਼੍ਰੀ ਹਰਜੀਤ ਸਿੰਘ ਸਹੋਤਾ, ਵਾਸੀ ਪਿੰਡ ਪੋਤਾ, ਤਹਿਸੀਲ ਮੁਕੇਰੀਆਂ, ਜਿਲ੍ਹਾ ਹੁਸ਼ਿਆਰਪੁਰ ਨੂੰ ਐਕਟ ਦੀ ਧਾਰਾ 12(2)(c)(ii) ਤਹਿਤ ਆੜ੍ਹਤੀ ਕੈਟਾਗਰੀ ਵਿਚ ਮਾਰਕੀਟ ਕਮੇਟੀ ਮੁਕੇਰੀਆਂ ਦਾ ਮੈਂਬਰ ਅਤੇ ਐਕਟ ਦੀ ਧਾਰਾ 16(1) ਤਹਿਤ ਚੇਅਰਮੈਨ ਨਾਮਜਦ ਕਰਦੇ ਹਨ।
2. ਉਪਰੋਕਤ ਮੈਂਬਰ ਤੋਂ ਇਲਾਵਾ ਬਾਕੀ ਰਹਿੰਦੇ ਮੈਂਬਰਾਂ ਦੀ ਨਿਯੁਕਤੀ ਨਾ ਹੋਣ ਕਾਰਨ ਨਵ ਨਿਯੁਕਤ ਚੇਅਰਮੈਨ ਕੋਲ ਕੋਰਮ ਪੂਰਾ ਨਾ ਹੋਣ ਕਾਰਨ ਮਾਰਕਿਟ ਕਮੇਟੀ ਦਾ ਕੰਮ ਕਾਜ ਚਲਾਉਣ ਦਾ ਕੋਈ ਅਧਿਕਾਰ ਨਹੀ ਰਹਿ ਜਾਂਦਾ ਹੈ। ਇਸ ਲਈ ਜਦੋਂ ਤੱਕ ਬਾਕੀ ਰਹਿੰਦੇ ਮੈਂਬਰਾਂ ਦੀ ਨਿਯੁਕਤੀ ਨਹੀ ਹੋ ਜਾਂਦੀ ਉਦੋ ਤੱਕ ਨਵ ਨਿਯੁਕਤ ਮੈਂਬਰ/ਚੇਅਰਮੈਨ ਧਾਰਾ 12(3) ਤਹਿਤ ਕੰਮ ਕਾਜ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਜਾਂਦੀ ਹੈ।
ਕੇ.ਏ.ਪੀ. ਸਿਨਹਾ
ਵਿਸ਼ੇਸ਼ ਮੁੱਖ ਸਕੱਤਰ,ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।