Published by Authority
No. 48] CHANDIGARH, FRIDAY, NOVEMBER 29, 2024 (AGRAHAYANA 8, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਬਕਾਰੀ ਤੇ ਕਰ ਵਿਭਾਗ
(ਆਬਕਾਰੀ ਤੇ ਕਰ-1 ਸ਼ਾਖਾ)
ਅਧਿਸੂਚਨਾ
ਮਿਤੀ 30 ਜੂਨ, 2023
ਨੰ:1/6/2023-ਅਕ1(1)/11827.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਕਮਲ ਨਰੈਣ ਸ਼ਰਮਾ, ਸਟੇਟ ਟੈਕਸ ਅਫਸਰ ਦਫਤਰ ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮ੍ਰਿਤਸਰ-2 ਨੂੰ, ਸਵੈ-ਇੱਛੁਕ ਰਿਟਾਇਰਮੈਂਟ ਲੈਣ ਸਬੰਧੀ ਉਸ ਵੱਲੋਂ ਦਿੱਤੇ ਗਏ ਨੋਟਿਸ/ਪ੍ਰਤੀ ਬੇਨਤੀ ਮਿਤੀ 27.02.2023 ਅਤੇ ਮਿਤੀ 24.05.2023 ਦੇ ਸਬੰਧ ਵਿੱਚ ਸਟੇਟ ਟੈਕਸ ਕਮਿਸ਼ਨਰ, ਪੰਜਾਬ ਵਲੋਂ ਕੀਤੀ ਸਿਫਾਰਿਸ਼ ਦੇ ਸਨਮੁੱਖ ਉਸ ਨੂੰ ਪੰਜਾਬ ਸਿਵਲ ਸੇਵਾਵਾਂ (ਪ੍ਰੀਮਿਚਿਊਰ ਰਿਟਾਇਰਮੈਂਟ ਰੂਲਜ਼) 1975 ਦੇ ਨਿਯਮ 3 ਵਿੱਚ ਕੀਤੇ ਗਏ ਉਪਬੰਧ ਅਨੁਸਾਰ, ਮਿਤੀ 30.06.2023 (ਬਾਅਦ ਦੁਪਹਿਰ) ਤੋਂ ਸਵੈ-ਇਛੁੱਕ ਰਿਟਾਇਰਮੈਂਟ ਲੈਣ ਦੀ ਆਗਿਆ ਦਿੰਦੇ ਹਨ।
2. ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਸਰਕਾਰੀ ਮਾਲ-ਧਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।
ਵਿਕਾਸ ਪ੍ਰਤਾਪ,
ਵਿੱਤੀ ਕਮਿਸ਼ਨਰ, ਕਰ
ਆਬਕਾਰੀ ਤੇ ਕਰ ਵਿਭਾਗ, ਪੰਜਾਬ।
3251/11-2024/Pb. Govt. Press, S.A.S. Nagar
ੰ