Published by Authority
No. 50] CHANDIGARH, FRIDAY, DECEMBER 13, 2024 (AGRAHAYANA 22, 1946 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਸਰਕਾਰ
ਕਿਰਤ ਵਿਭਾਗ
(ਕਿਰਤ ਸ਼ਾਖਾ)
ਅਧਿਸੂਚਨਾ
ਮਿਤੀ 4 ਦਸੰਬਰ, 2024
ਨੰ:LD-Lab0 CORT/9/2024-4L/I/982914/2024.-CWP 28515 of 2023 Bharat Sharma Vs Presiding officer, Industrial Tribunal, Ludhiana and others & connected cases ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਮਿਤੀ 05.11.2024 ਕੀਤੇ ਹੁਕਮਾਂ ਅਨੁਸਾਰ, ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਰਾਹੀਂ ਪ੍ਰਾਪਤ Sh. Shivesh Kumar Mishra through its Legal Heirs Smt. Lila Devi Widow of Sh. Shivesh Kumar Mishra R/o Ward No.1, Mahishi, Saharasa Bihar-852216 ਵਲੋਂ ਮੈਸ: ਜਾਗਰਣ ਪ੍ਰਕਾਸ਼ਨ ਵਿਰੁੱਧ ਵੇਜਿਜ ਕਲੇਮ ਸਬੰਧੀ ਪ੍ਰਤੀਬੇਨਤੀ ਪ੍ਰਾਪਤ ਹੋਈ ਹੈ ਅਤੇ ਮੇ ਰੀ ਰਾਏ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਵਰਕਿੰਗ ਜਨਰਲਿਸਟ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 17(2) ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੰਡਸਟ੍ਰੀਅਲ ਟ੍ਰਿਬਿਊਨਲ, ਲੁਧਿਆਣਾ ƒ ਉਕਤ ਕਿਰਤੀ ਦੇ ਵੇਜਿਜ/ਏਰੀਅਰ ਸਬੰਧੀ ਕਲੇਮ ਕੇਸ ਦੇ ਹੇਠ ਦਰਸਾਏ ਨੁਕਤਿਆਂ ਤੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:
(1) ਕੀ ਵਰਕਿੰਗ ਜਨਰਲਿਸਟ ਐਂਡ ਅਦਰ ਨਿਊਜ਼ਪੇਪਰ ਇੰਪਲਾਈ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 2(ਡੀ) ਅਧੀਨ ਮੈਸ: ਜਾਗਰਣ ਪ੍ਰਕਾਸ਼ਨ ਅਖਬਾਰਾਂ ਦੇ ਅਦਾਰੇ ਦੀ ਪਰਿਭਾਸ਼ਾ ਵਿੱਚ ਕਵਰ ਹੁੰਦਾ ਹੈ<
(2) ਕੀ ਮਜੀਠੀਆ ਵੇਜਿਜ ਬੋਰਡ ਦੀ ਸਿਫਾਰਸ਼ਾਂ ਅਨੁਸਾਰ ਉਕਤ ਕਿਰਤੀ ਕਲੇਮ ਕੀਤੇ ਗਏ ਵੇਜਿਜ ਦਾ ਹੱਕਦਾਰ ਹੈ< ਜੇਕਰ ਹਾਂ, ਤਾਂ ਵੇਜਿਜ ਅਤੇ ਏਰੀਅਰ ਦੀ ਸਹੀ ਰਕਮ ਕਿੰਨੀ ਹੈ<
(ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ)
ਸਕੱਤਰ, ਪੰਜਾਬ ਸਰਕਾਰ
ਕਿਰਤ ਵਿਭਾਗ