Published by Authority
No. 50] CHANDIGARH, FRIDAY, DECEMBER 13, 2024 (AGRAHAYANA 22, 1946 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਸਰਕਾਰ
ਕਿਰਤ ਵਿਭਾਗ
(ਕਿਰਤ ਸ਼ਾਖਾ)
ਅਧਿਸੂਚਨਾ
ਮਿਤੀ 4 ਦਸੰਬਰ, 2024
ਨੰ: LD-Lab0 CORT/9/2024-4L/I/982981/2024.-CWP 28515 of 2023 Bharat Sharma Vs Presiding officer, Industrial Tribunal, Ludhiana and other & connected cases ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਮਿਤੀ 05.11.2024 ਕੀਤੇ ਹੁਕਮਾਂ ਅਨੁਸਾਰ, ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਰਾਹੀਂ ਪ੍ਰਾਪਤ Sh. Hira Lal S/o Sh. Sadhu Ram R/o H.No.602/10, Preet Nagar, Kapurthala-144601 ਵਲੋਂ ਮੈਸ: ਜਾਗਰਣ ਪ੍ਰਕਾਸ਼ਨ ਵਿਰੁੱਧ ਵੇਜਿਜ ਕਲੇਮ ਸਬੰਧੀ ਪ੍ਰਤੀਬੇਨਤੀ ਪ੍ਰਾਪਤ ਹੋਈ ਹੈ ਅਤੇ ਮੇਰੀ ਰਾਏ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਵਰਕਿੰਗ ਜਨਰਲਿਸਟ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 17(2) ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੰਡਸਟ੍ਰੀਅਲ ਟ੍ਰਿਬਿਊਨਲ, ਲੁਧਿਆਣਾ ƒ ਉਕਤ ਕਿਰਤੀ ਦੇ ਵੇਜਿਜ/ਏਰੀਅਰ ਸਬੰਧੀ ਕਲੇਮ ਕੇਸ ਦੇ ਹੇਠ ਦਰਸਾਏ ਨੁਕਤਿਆਂ ਤੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:
(1) ਕੀ ਵਰਕਿੰਗ ਜਨਰਲਿਸਟ ਐਂਡ ਅਦਰ ਨਿਊਜ਼ਪੇਪਰ ਇੰਪਲਾਈ (ਕੰਡੀਸ਼ਨ ਆਫ ਸਰਵਿਸ ਐਂਡ ਮਿਸਲੇਨੀਅਸ ਪ੍ਰੋਵੀਜਨ) ਐਕਟ, 1955 ਦੀ ਧਾਰਾ 2(ਡੀ) ਅਧੀਨ ਮੈਸ: ਜਾਗਰਣ ਪ੍ਰਕਾਸ਼ਨ ਅਖਬਾਰਾਂ ਦੇ ਅਦਾਰੇ ਦੀ ਪਰਿਭਾਸ਼ਾ ਵਿੱਚ ਕਵਰ ਹੁੰਦਾ ਹੈ<
(2) ਕੀ ਮਜੀਠੀਆ ਵੇਜਿਜ ਬੋਰਡ ਦੀ ਸਿਫਾਰਸ਼ਾਂ ਅਨੁਸਾਰ ਉਕਤ ਕਿਰਤੀ ਕਲੇਮ ਕੀਤੇ ਗਏ ਵੇਜਿਜ ਦਾ ਹੱਕਦਾਰ ਹੈ< ਜੇਕਰ ਹਾਂ, ਤਾਂ ਵੇਜਿਜ ਅਤੇ ਏਰੀਅਰ ਦੀ ਸਹੀ ਰਕਮ ਕਿੰਨੀ ਹੈ<
(ਮਨਵੇਸ਼ ਸਿੰਘ ਸਿੱਧੂ, ਆਈ.ਏ.ਐਸ)
ਸਕੱਤਰ, ਪੰਜਾਬ ਸਰਕਾਰ
ਕਿਰਤ ਵਿਭਾਗ