Published by Authority
No. 52] CHANDIGARH, FRIDAY, DECEMBER 27, 2024 (PAUSA 6 , 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ
(ਖੇਡਾਂ ਤੇ ਯੁਵਕ ਸੇਵਾਵਾਂ ਸ਼ਾਖਾ)
ਅਧਿਸੂਚਨਾ
ਮਿਤੀ 29 ਨਵੰਬਰ, 2024
ਨੰ: SYWD-SPRT01/50/2024-1SS/220.- ਸ਼੍ਰੀ ਬਲਵਿੰਦਰ ਸਿੰਘ ਪੁੱਤਰ ਲੇਟ ਸ਼੍ਰੀ ਕਰਨੈਲ ਸਿੰਘ, ਡਿਪਟੀ ਡਾਇਰੈਕਟਰ ਸਪੋਰਟਸ, ਖੇਡ ਵਿਭਾਗ ਪੰਜਾਬ ƒ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਦੇ ਜਿਲਦ-1, ਭਾਗ-1 ਦੇ ਨਿਯਮ 3.26 ਅਧੀਨ ਕੀਤੇ ਉਪਬੰਧ ਤਹਿਤ ਮਿਤੀ 30-11-2024 ƒ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਅਨੁਸ਼ਾਸ਼ਨੀ/ਮੁੱਕਦਮਾਂ/ਚੌਕਸੀ ਪੜਤਾਲ/ ਆਡਿਟ ਪੈਰਿਆਂ ਜਾਂ ਮਿਸਲੇਨੀਅਸ ਐਡਵਾਂਸ ਰਕਮਾਂ ਦਾ ਕੇਸ ਆਦਿ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ, ਭਾਵ ਪੜਤਾਲ ਚਲਦੀ ਰਹੇਗੀ ਅਤੇ ਉਸ ਪੜਤਾਲ ਦੇ ਸਿੱਟਿਆਂ ਦੇ ਸਨਮੁੱਖ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਉਹਨਾਂ ਵਿਰੁੱਧ ਕੋਈ ਰਿਕਵਰੀ ਕਿਸੇ ਸਮੇਂ ਸਰਕਾਰ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੂਟੀ/ਲੀਵ ਇਨਕੈਸ਼ਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।
ਸਰਵਜੀਤ ਸਿੰਘ, ਆਈ.ਏ.ਐਸ., ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 26 ਨਵੰਬਰ, 2024
ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ।
3275/ 12-2024/Pb. Govt. Press, S.A.S. Nagar