Published by Authority
No. 7] CHANDIGARH, FRIDAY, FEBRUARY 14, 2025 (MAGHA 25, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
(ਇਮਾਰਤਾਂ ਤੇ ਸੜਕਾਂ-2 ਸ਼ਾਖਾ)
ਹੁਕਮ
ਮਿਤੀ 31 ਦਸੰਬਰ, 2024
ਨੰ: WSSD-BR203/16/2023-6BR2/I/999528/2024.- ਸ਼੍ਰੀ ਪ੍ਰਗਟ ਸਿੰਘ, ਉਪ ਮੰਡਲ ਇੰਜੀਨੀਅਰ (ਕੋਡ ਨੰਬਰ 868/1187- ਡਿਪਲੋਮਾ ਹੋਲਡਰ), ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਰਾਮਪੁਰਾ ਫੂਲ ਦੀ 58 ਸਾਲ ਦੀ ਉਮਰ ਪੂਰੀ ਹੋਣ ਤੇ ਅਧਿਕਾਰੀ ƒ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 3.26 ਅਧੀਨ ਮਿਤੀ 31.12.2024 (ਬਾ.ਦੁ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਇਸ ਤੋਂ ਇਲਾਵਾ ਅਧਿਕਾਰੀ ਵਿਰੁੱਧ ਜੇਕਰ ਕੋਈ ਕ੍ਰੀਮੀਨਲ, ਸਿਵਲ ਕੇਸ, ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ƒ ਮੁੜ ਵਿਚਾਰਿਆ ਜਾ ਸਕਦਾ ਹੈ ਜਾਂ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ 2 ਦੇ ਨਿਯਮ 2.2 (ਬੀ) ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।
3. ਅਧਿਕਾਰੀ ਦੀ ਰਿਟਾਇਰਮੈਂਟ ਉਪਰੰਤ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਰਾਮਪੁਰਾ ਫੂਲ ਦਾ ਵਾਧੂ ਚਾਰਜ ਸ਼੍ਰੀ ਜਗਦੀਪ ਸਿੰਘ, ਉੱਪ ਮੰਡਲ ਇੰਜੀਨੀਅਰ, ਜਸਸ ਉੱਪ ਮੰਡਲ ਨੰ.2 ਬਠਿੰਡਾ ƒ ਦਿੱਤਾ ਜਾਂਦਾ ਹੈ। ਇਸ ਵਾਧੂ ਚਾਰਜ ਦੇ ਬਦਲੇ ਅਧਿਕਾਰੀ ƒ ਕੋਈ ਵੀ ਵਾਧੂ ਵਿੱਤੀ ਲਾਭ ਮਿਲਣਯੋਗ ਨਹੀਂ ਹੋਣਗੇ।
ਨੀਲਕੰਠ ਐਸ. ਆਵ੍ਹਾਡ,ਆਈ.ਏ.ਐਸ., ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 16 ਦਸੰਬਰ, 2024
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ।
3313/ 2-2025/Pb. Govt. Press, S.A.S. Nagar