Published by Authority
No.8] CHANDIGARH, FRIDAY, FEBRUARY 21, 2025 (PHALGUNA 2, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ
(ਤਕਨੀਕੀ ਸਿੱਖਿਆ-2 ਸ਼ਾਖਾ)
ਹੁਕਮ
ਸ਼੍ਰੀ ਜਸਵਿੰਦਰ ਸਿੰਘ, ਮੁਖੀ ਵਿਭਾਗ, ਮਕੈਨੀਕਲ ਇੰਜੀ, ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ƒ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.12.2024 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਹੇਠ ਦਰਸਾਈਆਂ ਸ਼ਰਤਾਂ ਤੇ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-
ੳ) ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਕੋਈ ਵੀ ਬਕਾਇਆ/ਅਨੁਸ਼ਾਸ਼ਨੀ ਕਾਰਵਾਈ/ਇੰਨਕੁਆਰੀ ਨਿਯਮਾਂ ਅਧੀਨ ਚਲਦੀ ਹੋਵੇ ਜਾਂ ਕੋਈ ਦੇਣਦਾਰੀਆਂ ਹੋਣ ਜਾਂ ਕਿਸੇ ਅਦਾਲਤ ਵਿੱਚ ਕੋਈ ਕੇਸ ਇਨ੍ਹਾਂ ਵਿਰੁੱਧ ਲੰਬਿਤ ਹੋਵੇ ਤਾਂ ਰਿਟਾਇਰਮੈਂਟ ਦੇ ਹੁਕਮਾਂ ਤੇ ਇਸਦਾ ਕੋਈ ਅਸਰ ਨਹੀ ਹੋਵੇਗਾ।
ਅ) ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ, ਸਿਵਲ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-II ਦੇ ਨਿਯਮ 2.2 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਸਾਹਮਣੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਸਸ ਦੀ ਗਰੈਚੂਟੀ/ਪੈਨਸ਼ਨ ਵਿਚੋਂ ਕਰ ਲਈ ਜਾਵੇਗੀ।
2. ਇਹ ਹੁਕਮ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ., ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 12 ਦਸੰਬਰ, 2024 ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ
3318/2-2025/Pb. Govt. Press, S.A.S. Nagar