Published by Authority
No.8] CHANDIGARH, FRIDAY, FEBRUARY 21, 2025 (PHALGUNA 2, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ
(ਤਕਨੀਕੀ ਸਿੱਖਿਆ-2 ਸ਼ਾਖਾ)
ਹੁਕਮ
ਸ਼੍ਰੀਮਤੀ ਪੂਨਮ ਮਾਨ, ਸੀਨੀਅਰ ਲੈਕਚਰਾਰ, ਆਰਕੀਟੈਕਚਰ, ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਅੰਮ੍ਰਿਤਸਰ ਜਿਨ੍ਹਾਂ ਦੀ ਜਨਮ ਮਿਤੀ 19-11-1969 ਹੈ ਅਤੇ ਅਧਿਕਾਰਨ ਵੱਲੋਂ ਮਿਤੀ 20-08-2024 ƒ ਸਵੈ-ਇਛੁੱਕ ਰਿਟਾਇਰਮੈਂਟ ਸਬੰਧੀ ਦਿੱਤੇ ਤਿੰਨ ਮਹੀਨੇ ਦੇ ਨੋਟਿਸ ਦਾ ਸਮਾਂ ਪੂਰਾ ਹੋਣ ਤੇ ਪੰਜਾਬ ਸਿਵਲ ਸੇਵਾਵਾਂ ਨਿਯਮ (ਸਮਾਂ ਪੂਰਵਕ ਸੇਵਾ ਨਿਵਿਰਤ 1975 ਦੇ ਨਿਯਮ 3(2) ਅਤੇ ਡਿਪਾਰਟਮੈਂਟ ਆਫ ਪ੍ਰਸੋਨਲ ਅਤੇ ਐਡਮਨਿਸਟ੍ਰੇਟਿਵ ਰਿਫਾਰਮਸ ਦੀਆ ਹਦਾਇਤਾਂ ਮਿਤੀ 01-06-1978) ਵਿੱਚ ਕੀਤੇ ਉਪਬੰਧ ਅਨੁਸਾਰ ਅਧਿਕਾਰਨ ƒ ਮਿਤੀ 26-11-2024 (ਬਾਅਦ ਦੁਪਹਿਰ) ƒ ਸਰਕਾਰੀ ਸੇਵਾ ਤੋਂ ਹੇਠ ਦਰਸਾਈਆਂ ਸਰਤਾਂ ਤੇ ਰਿਟਾਇਰ ਕੀਤਾ ਜਾਂਦਾ ਹੈ:-
ੳ) ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਕੋਈ ਵੀ ਬਕਾਇਆ/ਅਨੁਸ਼ਾਸ਼ਨੀ ਕਾਰਵਾਈ/ਇੰਨਕੁਆਰੀ ਨਿਯਮਾਂ ਅਧੀਨ ਚਲਦੀ ਹੋਵੇ ਜਾਂ ਕੋਈ ਦੇਣਦਾਰੀਆਂ ਹੋਣ ਜਾਂ ਕਿਸੇ ਅਦਾਲਤ ਵਿੱਚ ਕੋਈ ਕੇਸ ਇਨ੍ਹਾਂ ਵਿਰੁੱਧ ਲੰਬਿਤ ਹੋਵੇ ਤਾਂ ਰਿਟਾਇਰਮੈਂਟ ਦੇ ਹੁਕਮਾਂ ਤੇ ਇਸਦਾ ਕੋਈ ਅਸਰ ਨਹੀ ਹੋਵੇਗਾ।
ਅ) ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ, ਸਿਵਲ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-II ਦੇ ਨਿਯਮ 2.2 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਸਾਹਮਣੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਸ ਦੀ ਗਰੈਚੂਟੀ/ਪੈਨਸ਼ਨ ਵਿਚੋਂ ਕਰ ਲਈ ਜਾਵੇਗੀ।
2. ਇਹ ਹੁਕਮ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ., ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 26 ਨਵੰਬਰ, 2024 ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ