Published by Authority
No.8] CHANDIGARH, FRIDAY, FEBRUARY 21, 2025 (PHALGUNA 2, 1946 SAKA)
PART I
Punjab Government Notifications and Orders
ਪੰਜਾਬ ਸਰਕਾਰ
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ
(ਤਕਨੀਕੀ ਸਿੱਖਿਆ-2 ਸ਼ਾਖਾ)
ਹੁਕਮ
ਸ਼੍ਰੀ ਸੁਖਪਾਲ ਸਿੰਘ, ਫੋਰਮੈਨ ਇੰਸਟ੍ਰਕਟਰ, ਸਰਕਾਰੀ ਬਹੁਤਕਨੀਕੀ ਕਾਲਜ ਫ਼ਿਰੋਜਪੁਰ ƒ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.10.2024 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਹੇਠ ਦਰਸਾਈਆ ਸ਼ਰਤਾਂ ਤੇ ਰਿਟਾਇਰ ਕੀਤਾ ਜਾਂਦਾ ਹੈ:-
1. ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਅਨੁਸ਼ਾਸ਼ਨੀ ਕਾਰਵਾਈ/ਇੰਨਕੁਆਰੀ ਨਿਯਮਾਂ ਅਧੀਨ ਚਲਦੀ ਹੋਵੇ ਜਾਂ ਕੋਈ ਦੇਣਦਾਰੀਆਂ ਹੋਣ ਜਾਂ ਕਿਸੇ ਅਦਾਲਤ ਵਿੱਚ ਕੋਈ ਕੇਸ ਇਨ੍ਹਾਂ ਵਿਰੁੱਧ ਲੰਬਿਤ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।
2. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ, ਸਿਵਲ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-II ਦੇ ਨਿਯਮ 2.2 ਅਨੁਸਾਰ ਕਾਰਵਾਈ ਕੀਤੀ ਜਾਵੇਗੀ।
3. ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਸਾਹਮਣੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਸ ਦੀ ਗਰੈਚੂਟੀ/ਪੈਨਸ਼ਨ ਵਿਚੋਂ ਕਰ ਲਈ ਜਾਵੇਗੀ।
ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ., ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 16 ਅਕਤੂਬਰ, 2024 ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ