Servants of Knowledge
Punjab Gazette · Government of Punjab

ਡਾ.ਨਵਦੀਪ ਸਿੰਘ ਢਿਲੋਂ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਉਠੀਆਂ, ਜਿਲ੍ਹਾ ਅੰਮ੍ਰਿਤਸਰ (ਹੁਣ ਗੈਰ—ਹਾਜ਼ਰ) ਨੂੰ ਸਮਰੱਥ

Published 28 February 2025

Department
Animal Husbandry Dairy Development and Fisheries
Type
Ordinary
Notification no.
no.14755
Gazetteid
CHD/0092/2024-2026
Identifier
in.gazette.punjabdsa.2025-02-28.84959
Languages
English, Punjabi

click here for IIIF manifest

PART I] PUNJAB GOVT. GAZ., FEBRUARY 28, 2025 (PHGN 9, 1946 SAKA) 341

Published by Authority

No. 9] CHANDIGARH, FRIDAY, FEBRUARY 28, 2025 (PHALGUNA 9, 1946 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਭਾਗ ਵਿਭਾਗ

(ਪਸ਼ੂ ਪਾਲਣ-1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 28 ਨਵੰਬਰ, 2024

ਨੰ:09/06/2022-ਪ.ਪ.1(9)/14755.- ਡਾ.ਨਵਦੀਪ ਸਿੰਘ ਢਿੱਲੋਂ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਉਠੀਆਂ, ਜਿਲ੍ਹਾ ਅੰਮ੍ਰਿਤਸਰ (ਹੁਣ ਗੈਰ-ਹਾਜ਼ਰ) ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾ ਮਿਤੀ 23.09.2020 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾਂ ਕਾਰਣ ਯਾਦ ਪੱਤਰ ਨੰ: 9/6/2022-ਪ.ਪ.1(9)/378, ਮਿਤੀ 24.01.2022 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 8 ਅਧੀਨ ਚਾਰਜਸ਼ੀਟ ਜਾਰੀ ਕਰਕੇ ਉਤਰ 21 ਦਿਨ੍ਹਾਂ ਦੇ ਅੰਦਰ-ਅੰਦਰ ਭੇਜਣ ਲਈ ਲਿਖਿਆ ਗਿਆ ਸੀ। ਇਸ ਵਿਭਾਗ ਵੱਲੋਂ ਜਾਰੀ ਹੋਇਆ ਰਜਿਸਟਰਡ ਪੱਤਰ ਡਾਕ ਵਿਭਾਗ ਵਲੋਂ " ਪੜਤਾਲ ਕਰਨ ਤੇ ਪ੍ਰਾਪਤ ਕਰਤਾ ਸਿਵਲ ਪਸ਼ੂ ਹਸਪਤਾਲ ਉਠੀਆ ਨਹੀ ਆਉਦਾ ਵਾਪਿਸ ਜਾਵੇ @ ਦੇ ਕਥਨਾਂ ਨਾਲ ਅਨਡਲਿਵਰਡ ਵਾਪਿਸ ਪ੍ਰਾਪਤ ਹੋ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ ਵਲੋਂ ਪੱਤਰ ਨੰ: 3/09/2003/202/ਅ-2/187, ਮਿਤੀ 07.02.2022 ਰਾਹੀਂ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਅੰਮ੍ਰਿਤਸਰ ਦੇ ਪੱਤਰ ਨੰ: 1334, ਮਿਤੀ 28.01.2022 ਅਨੁਸਾਰ ਚਾਰਜਸ਼ੀਟ ਦੀ ਕਾਪੀ ਅਧਿਕਾਰੀ ਦੇ ਘਰੇਲੂ ਪਤੇ ਤੇ ਡਲੀਵਰ ਕਰਵਾਉਣ ਗਏ ਅਧਿਕਾਰੀਆਂ ਵਲੋਂ ਦੱਸਿਆ ਗਿਆ ਸੀ ਕਿ ਮਿਤੀ 28.01.2022 ਅਧਿਕਾਰੀ ਦੇ ਘਰੇਲੂ ਪਤੇ ਤੇ ਉਸਦੇ ਪਿਤਾ ਸ਼੍ਰੀ ਗੁਰਜੀਤ ਸਿੰਘ ਅਤੇ ਮਾਤਾ ਜੀ ਮੌਜੂਦ ਸਨ, ਜਿਨ੍ਹਾਂ ਵਲੋਂ ਚਾਰਜਸ਼ੀਟ ਦਾ ਪੱਤਰ ਲੈਣ ਤੋਂ ਇੰਨਕਾਰ ਕਰ ਦਿੱਤਾ ਸੀ। ਜਿਸ ਕਰਕੇ ਚਾਰਜਸ਼ੀਟ ਦੀ ਕਾਪੀ ਮਿਤੀ 28.01.2022 ƒ ਸਬੰਧਤ ਅਧਿਕਾਰੀ ਦੇ ਘਰ ਦੇ ਦਰਵਾਜੇ ਦੇ ਬਾਹਰ ਚਿਪਕਾ ਦਿੱਤੀ ਗਈ ਸੀ। ਪ੍ਰੰਤੂ ਅਧਿਕਾਰੀ ਵਲੋਂ ਚਾਰਜਸ਼ੀਟ ਦੇ ਸਬੰਧ ਵਿੱਚ ਕੋਈ ਜਵਾਬ ਨਹੀ ਦਿੱਤਾ ਗਿਆ ਸੀ।

2. ਸਰਕਾਰ ਦੇ ਪਿ.ਅੰ.ਨੰ:9/06/2022.ਪ.ਪ.1(9)/878, ਮਿਤੀ 04.03.2022 ਰਾਹੀਂ ਸ਼੍ਰੀ ਬੀ.ਸੀ.ਗੁਪਤਾ, ਵਧੀਕ ਜਿਲ੍ਹਾ ਅਤੇ ਸੈਸਨ ਜੱਜ (ਰਿਟਾਇਰਡ) ƒ "ਪੜਤਾਲੀਆ ਅਫਸਰ@ ਨਿਯੁਕਤ ਕੀਤਾ ਗਿਆ ਸੀ। ਪੜਤਾਲੀਆ ਅਫਸਰ ਵਲੋਂ ਪੇਸ਼ ਕੀਤੀ ਪੜਤਾਲ ਰਿਪੋਰਟ ਮਿਤੀ 26.05.2022 ਅਨੁਸਾਰ ਪੜਤਾਲ ਵਿੱਚ ਸ਼ਾਮਲ ਹੋਣ ਲਈ ਦੋਸ਼ੀ ਅਧਿਕਾਰੀ ƒ ਉਸਦੇ ਘਰੇਲੂ ਪਤੇ ਤੇ ਵਿਸ਼ੇਸ਼ ਹਰਕਾਰੇ ਰਾਹੀਂ ਨੋਟਿਸ ਭੇਜੇ ਗਏ ਸਨ, ਪ੍ਰੰਤੂ ਅਧਿਕਾਰੀ ਪੜਤਾਲ ਵਿੱਚ ਸ਼ਾਮਲ ਨਹੀ ਹੋ ਰਿਹਾ ਸੀ। ਇਸ ਲਈ ਪੜਤਾਲੀਆ ਅਫਸਰ ਵਲੋਂ ਮਿਤੀ 13.04.2022 ਦੇ " ਦੈਨਿਕ ਭਾਸਕਰ@ ਅਖਬਾਰ ਵਿੱਚ ਪਬਲਿਕ ਨੋਟਿਸ ਵੀ ਪ੍ਰਕਾਸ਼ਿਤਕੀਤਾ ਗਿਆ ਸੀ, ਪ੍ਰੰਤੂ ਅਧਿਕਾਰੀ ਪੜਤਾਲ ਵਿੱਚ ਸ਼ਾਮਲ ਨਹੀ ਹੋਇਆ ਸੀ। ਇਸ ਲਈ ਪੜਤਾਲੀਆ ਅਫਸਰ ਵਲੋਂ ਡਾ.ਨਵਦੀਪ ਸਿੰਘ ਢਿੱਲੋ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਉਠੀਆ ਜਿਲ੍ਹਾ ਅੰਮ੍ਰਿਤਸਰ (ਹੁਣ ਗੈਰ-ਹਾਜ਼ਰ) ਵਿਰੁੱਧ ਦੋਸ਼ ਸੂਚੀ ਵਿੱਚ ਦਰਜ਼ ਦੋਸ ਸਿੱਧ ਕੀਤੇ ਸਨ। ( 341 ) 342 PUNJAB GOVT. GAZ., FEBRUARY 28, 2025 (PHGN 9, 1946 SAKA) PART I] 3. ਇਸ ਉਪਰੰਤ ਵਿਭਾਗ ਵਲੋਂ ਰਜਿਸਟਰਡ ਪੱਤਰ ਨੰ:9/6/2022.ਪ.ਪ.1(9)/3488, ਮਿਤੀ 29.07.2022 ਰਾਹੀਂ ਗੈਰ-ਹਾਜ਼ਰ ਅਧਿਕਾਰੀ ƒ ਉਸਦੇ ਘਰੇਲੂ ਪਤੇ ਤੇ ਪੜਤਾਲ ਰਿਪੋਰਟ ਮਿਤੀ 26.05.2022 ਦੀ ਕਾਪੀ ਭੇਜ ਕੇੇ ਇੱਕ ਹਫਤੇ ਦੇ ਅੰਦਰ-ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਲਿਖਿਆ ਗਿਆ ਸੀ। ਪ੍ਰੰਤੂ ਰਜਿਸਟਰਡ ਪੱਤਰ ਮਿਤੀ 29.07.2022 ਡਾਕ ਵਿਭਾਗ ਵੱਲੋਂ " Addressee absent refused by current addressee@ ਦੇ ਕਥਨਾਂ ਨਾਲ ਅਨਡਲਿਵਰਡ ਵਾਪਿਸ ਪ੍ਰਾਪਤ ਹੋ ਗਿਆ ਸੀ। ਡਾਇਰੈਕਟਰ, ਪਸ਼ੂ ਪਾਲਣ ਵਲੋਂ ਪੱਤਰ ਨੰ: 2022-ਅ-2/3519, ਮਿਤੀ 28.10.2022 ਰਾਹੀਂ ਪ੍ਰਾਪਤ ਹੋਏ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਅੰਮ੍ਰਿਤਸਰ ਦੇ ਪੱਤਰ ਨੰ: 686, ਮਿਤੀ 03.05.2022 ਅਨੁਸਾਰ ਗੈਰ-ਹਾਜ਼ਰ ਅਧਿਕਾਰੀ ਦੇ ਘਰੇਲੂ ਪਤੇ ਤੇ ਪੜਤਾਲ ਰਿਪੋਰਟ ਮਿਤੀ 26.05.2022 ਦੀ ਕਾਪੀ ਡਲੀਵਰ ਕਰਵਾਉਣ ਗਏ ਅਧਿਕਾਰੀ/ਕਰਮਚਾਰੀ ਵਲੋਂ ਦੱਸਿਆ ਗਿਆ ਕਿ ਗੈਰ-ਹਾਜ਼ਰ ਅਧਿਕਾਰੀ ਦੇੇ ਪਰਿਵਾਰਕ ਮੈਂਬਰਾਂ ਵਲੋਂ ਪੜਤਾਲ ਰਿਪੋਰਟ ਦੀ ਕਾਪੀ ਲੈਣ ਤੋਂ ਇੰਨਕਾਰ ਕਰਨ ਕਰਕੇ ਪੜਤਾਲ ਰਿਪੋਰਟ ਦੀ ਕਾਪੀ ਗੈਰ-ਹਾਜ਼ਰ ਅਧਿਕਾਰੀ ਦੇ ਘਰ ਦੇ ਬਾਹਰ ਚਿਪਕਾ ਦਿੱਤੀ ਗਈ ਸੀ। ਪ੍ਰੰਤੂ ਅਧਿਕਾਰੀ-ਵਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਕੋਈ ਜਵਾਬ ਪ੍ਰਾਪਤ ਨਾ ਹੋਣ ਕਰਕੇ ਡਾਇਰੈਕਟਰ ਪਸ਼ੂ ਪਾਲਣ ਵਲੋਂ ਪੱਤਰ ਨੰ: 2022-ਅ-2/3519, ਮਿਤੀ 28.10.2022 ਰਾਹੀਂ ਡਾ.ਨਵਦੀਪ ਸਿੰਘ ਢਿੱਲੋਂ, ਵੈਟਰਨਰੀ ਅਫਸਰ (ਹੁਣ ਗੈਰ-ਹਾਜ਼ਰ) ਵਿਰੁੱਧ ਅਗਲੇਰੀ ਕਾਰਵਾਈ ਕਰਨ ਲਈ ਲਿਖਿਆ ਸੀ।

4. ਇਸ ਤਰਾਂ ਅਧਿਕਾਰੀ ਵਲੋਂ ਸਰਕਾਰ ਦੇ ਕਿਸੇ ਵੀ ਪੱਤਰ ਦਾ ਉੱਤਰ ਨਹੀ ਦਿੱਤਾ ਗਿਆ ਸੀ, ਜਿਸ ਤੋਂ ਸਪੱਸਟ ਹੈ ਕਿ ਉਹ ਸਰਕਾਰ ਦੇ ਕਿਸੇ ਪੱਤਰ ਦਾ ਉੱਤਰ ਨਹੀ ਦੇਣਾ ਚਾਹੁੰਦਾ ਅਤੇ ਨਾ ਹੀ ਅੱਗੇ ਸਰਕਾਰੀ ਸੇਵਾ ਕਰਨਾ ਚਾਹੁੰਦਾ ਹੈ। ਇਸ ਲਈ ਸਮਰੱਥ ਅਥਾਰਟੀ ਵਲੋਂ ਡਾ.ਨਵਦੀਪ ਸਿੰਘ ਢਿੱਲੋਂ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਉਠੀਆ ਜਿਲ੍ਹਾਂ ਅੰਮ੍ਰਿਤਸਰ (ਹੁਣ ਗੈਰ-ਹਾਜ਼ਰ) ƒ ਉਸਦੀ ਗੈਰ-ਹਾਜ਼ਰ ਦੀ ਮਿਤੀ 23.09.2020 ਤੋਂ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਬਾਰੇ ਸਿਧਾਂਤਕ ਤੌਰ ਤੇ ਫੈਸਲਾ ਲਿਆ ਗਿਆ ਸੀ।ਅਧਿਕਾਰੀ ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਲਏ ਗਏ ਸਿਧਾਂਤਕ ਫੈਸਲੇ ਦੀ ਸਹਿਮਤੀ ਪ੍ਰਾਪਤ ਕਰਨ ਬਾਰੇ ਮੀਮੋ ਨੰ: 9/06/2022-ਪ.ਪ.1(9)/1063, ਮਿਤੀ 20.02.2023 ਰਾਹੀਂ ਮਾਮਲਾ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਨਾਲ ਟੇਕ ਅੱਪ ਕੀਤਾ ਗਿਆ ਸੀ। ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵਲੋਂ ਪੱਤਰ ਨੰ: ਡਿਸ/183/2023/ਅ-7/3499, ਮਿਤੀ 11.11.2024 ਰਾਹੀਂ ਸੂਚਿਤ ਕੀਤਾ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਵਲੋਂ ਡਾ.ਨਵਦੀਪ ਸਿੰਘ ਢਿੱਲੋ, ਵੈਟਰਨਰੀ ਅਫਸਰ, ਸਿਵਲ ਪਸ਼ੂ ਹਸਪਤਾਲ, ਉਠੀਆ ਜਿਲ੍ਹਾਂ ਅੰਮ੍ਰਿਤਸਰ (ਹੁਣ ਗੈਰ-ਹਾਜ਼ਰ) ƒ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਸਹਿਮਤੀ ਦਿੱਤੀ ਗਈ ਹੈ।

5. ਇਸ ਪ੍ਰਕਾਰ ਕੇਸ ਦੇ ਸਮੁੱਚੇ ਹਾਲਾਤਾਂ ƒ ਵਿਚਾਰਦੇ ਹੋਏ ਅਤੇ ਪੜਤਾਲੀਆ ਅਫਸਰ ਦੀ ਪੜਤਾਲ ਰਿਪੋਰਟ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਪੰਜਾਬ ਲੋਕ ਸੇਵਾ ਕਮਿਸ਼ਨ, ਪਟਿਆਲਾ ਦੀ ਸਲਾਹ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਡਾ.ਨਵਦੀਪ ਸਿੰਘ ਢਿੱਲੋਂ, ਵੈਟਰਨਰੀ ਅਫਸਰ ਪੁੱਤਰ ਸ਼੍ਰੀ ਗੁਰਜੀਤ ਸਿੰਘ, ਮਿਰਨ ਕੋਟੇ ਹਾਊਸ, ਮਕਾਨ ਨੰ:

1218, ਬਲਾਕ-ਡੀ, ਗੁਰੂ ਅਮਰਦਾਸ ਐਵੀਨਿਊ, ਏਅਰਪੋਰਟ ਰੋਡ, ਅੰਮ੍ਰਿਤਸਰ (ਹੁਣ ਗੈਰ-ਹਾਜ਼ਰ) ƒ ਸਮਰੱਥ ਅਧਿਕਾਰੀ ਤੋਂ ਛੁੱਟੀ ਮੰਨਜੂਰ ਕਰਵਾਏ ਬਿਨ੍ਹਾਂ ਮਿਤੀ 23.09.2020 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾਂ ਕਾਰਣ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 8 ਅਧੀਨ ਯਾਦ ਪੱਤਰ ਨੰ: 9/6/2022.ਪ.ਪ.1(9)/378, ਮਿਤੀ 24.01.2022 ਰਾਹੀਂ ਜਾਰੀ ਹੋਈ ਚਾਰਜਸ਼ੀਟ ਦਾ ਫੈਸਲਾ ਕਰਦੇ ਹੋਏ ਉਸਦੀ ਗੈਰ-ਹਾਜ਼ਰੀ ਦੀ ਮਿਤੀ 23.09.2020 ਤੋਂ ਸਰਕਾਰੀ ਸੇਵਾ ਤੋਂ ਡਿਸਮਿਸਲ ਦੀ ਸਜਾ ਦਿੱਤੀ ਜਾਂਦੀ ਹੈ।

ਸਹੀ/-

ਰਾਹੁਲ ਭੰਡਾਰੀ

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 25 ਨਵੰਬਰ, 2024 ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ3232/2-2025/Pb. Govt. Press, S.A.S. Nagar

Cite this issue. Punjab Gazette, Government of Punjab, 28 February 2025. Indian Gazettes, https://egazette.servantsofknowledge.in/details/in.gazette.punjabdsa.2025-02-28.84959/. Archive identifier in.gazette.punjabdsa.2025-02-28.84959.