Published by Authority
No.14] CHANDIGARH, FRIDAY, APRIL 4, 2025 (CHAITRA 14, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 21 ਮਾਰਚ, 2025
ਨੰ: 1/1/2023-ਮ-5/3928.- ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਹੋਰਨਾਂ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਜਗਦੀਪ ਸਿੰਘ ਚੱਠਾ ਪੁੱਤਰ ਸ਼੍ਰੀ ਗੁਰਨਾਮ ਸਿੰਘ ਪਿੰਡ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ ƒ ਐਕਟ ਦੀ ਧਾਰਾ 12(2)(C)(ii) ਤਹਿਤ ਆੜ੍ਹਤੀ ਕੈਟਾਗਿਰੀ ਵਿਚ ਮਾਰਕੀਟ ਕਮੇਟੀ ਮੰਡੀ ਗੋਬਿੰਦਗੜ੍ਹ ਦਾ ਮੈਂਬਰ ਅਤੇ ਐਕਟ ਦੀ ਧਾਰਾ 16(1) ਤਹਿਤ ਚੇਅਰਮੈਨ ਨਾਮਜਦ ਕਰਦੇ ਹਨ।
2. ਉਪਰੋਕਤ ਮੈਂਬਰ ਤੋਂ ਇਲਾਵਾ ਬਾਕੀ ਰਹਿੰਦੇ ਮੈਂਬਰਾਂ ਦੀ ਨਿਯੁਕਤੀ ਨਾ ਹੋਣ ਕਾਰਨ ਨਵ ਨਿਯੁਕਤ ਚੇਅਰਮੈਨ ਕੋਲ ਕੋਰਮ ਪੂਰਾ ਨਾ ਹੋਣ ਕਾਰਨ ਮਾਰਕਿਟ ਕਮੇਟੀ ਦਾ ਕੰਮ ਕਾਜ ਚਲਾਉਣ ਦਾ ਕੋਈ ਅਧਿਕਾਰ ਨਹੀ ਰਹਿ ਜਾਂਦਾ ਹੈ। ਇਸ ਲਈ ਜਦੋਂ ਤੱਕ ਬਾਕੀ ਰਹਿੰਦੇ ਮੈਬਰਾਂ ਦੀ ਨਿਯੁਕਤੀ ਨਹੀਂ ਹੋ ਜਾਂਦੀ ਉਦੋ ਤੱਕ ਨਵ ਨਾਮਜਦ ਮੈਂਬਰ/ਚੇਅਰਮੈਂਨ ƒ ਧਾਰਾ 12(3) ਤਹਿਤ ਕੰਮ ਕਾਜ ਦੀ ਸ਼ਕਤੀ ਪ੍ਰਦਾਨ ਕੀਤੀ ਜਾਂਦੀ ਹੈ।
ਅਨੁਰਾਗ ਵਰਮਾ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।