Published by Authority
No.16] CHANDIGARH, FRIDAY, APRIL 18, 2025 (CHAITRA 28, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਵਿਭਾਗ
(ਗ੍ਰਹਿ-3 ਸ਼ਾਖਾ)
ਅਧਿਸੂਚਨਾ
ਮਿਤੀ 11 ਮਾਰਚ, 2025
ਨੰ.HOME-HM-30ESBM/92/2024-2H3/1/1051761/2025.- ਸ਼੍ਰੀ ਰਛਪਾਲ ਸਿੰਘ, ਪੀ.ਪੀ.ਐਸ., ਨੰ:
37/ਐਫ.ਆਰ., ਉਪ ਕਪਤਾਨ ਪੁਲਿਸ ƒ 58 ਸਾਲ ਦੀ ਉਮਰ ਮੁਕੰਮਲ ਕਰਨ ਤੇ ਮਿਤੀ 28.02.2025 (ਬ.ਦੁ) ਸੇਵਾ ਨਿਵਿਰਤ ਕੀਤਾ ਜਾਂਦਾ ਹੈ
2. ਇਸ ਅਧਿਕਾਰੀ ਦੀ ਸੇਵਾ ਨਿਵਿਰਤੀ ਦੇ ਹੁਕਮ ਇਸ ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ ਕਿ ਅਧਿਕਾਰੀ ਵਿਰੁੱਧ ਮੁਕੱਦਮਾ ਨੰ: 55 ਮਿਤੀ 28.07.2013 ਅ/ਧ 15/61/85 ਐਨ.ਡੀ.ਪੀ.ਐਸ. ਐਕਟ, ਥਾਣਾ ਅਜੀਤਵਾਲ , ਜਿਲ੍ਹਾ ਮੋਗਾ ਦੀ ਤਫਤੀਸ਼ ਸਹੀ ਢੰਗ ਨਾਲ ਨਾ ਕਰਨ ਦੇ ਸਬੰਧ ਵਿੱਚ ਆਰੰਭ ਕੀਤੀ ਗਈ ਵਿਭਾਗੀ ਪੜਤਾਲ ਵਿਚ ਲਿਆ ਜਾਣ ਵਾਲਾ ਅੰਤਿਮ ਫੈਸਲਾ ਇਸ ਅਧਿਕਾਰੀ ਤੇ ਇੰਨ-ਬਿੰਨ ਲਾਗੂ ਹੋਵੇਗਾ।
3. ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕ੍ਰਿਮੀਨਲ, ਸਿਵਲ ਜਾਂ ਅਨੁਸ਼ਾਸ਼ਨੀ ਕਾਰਵਾਈ ਕਾਰਨ ਬਾਰੇ ਮਾਮਲਾ ਧਿਆਨ ਵਿੱਚ ਆੳਂੁਦਾ ਹੈ ਤਾਂ ਇਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ-2 ਦੇ ਨਿਯਮ 2.2 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਸਾਹਮਣੇ ਆਉਣੀ ਹੈ ਤਾਂ ਉਸਦੀ ਭਰਪਾਈ ਇਸ ਦੀ ਗਰੈਚੂਟੀ/ਪੈਨਸ਼ਨ ਵਿਚੋਂ ਕਰ ਲਈ ਜਾਵੇਗੀ।
ਅਮਨਦੀਪ ਕੌਰ, ਆਈ.ਏ.ਐਸ., ਚੰਡੀਗੜ੍ਹ
ਵਿਸ਼ੇਸ਼ ਸਕੱਤਰ, ਪੰਜਾਬ ਸਰਕਾਰ, ਮਿਤੀ 6 ਮਾਰਚ, 2025
ਗ੍ਰਹਿ ਮਾਮਲੇ ਵਿਭਾਗ, ਪੰਜਾਬ ।