Published by Authority
No.17] CHANDIGARH, FRIDAY, APRIL 25, 2025 (VAISAKHA 5, 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
(ਇਮਾਰਤਾਂ ਤੇ ਸੜਕਾਂ-2 ਸ਼ਾਖਾ)
ਹੁਕਮ
ਮਿਤੀ 28 ਮਾਰਚ, 2025
ਨੰ: WSSD-BR203/16/2023-6BR2/483.- ਸ਼੍ਰੀ ਇਕਬਾਲ ਸਿੰਘ, ਉਪ ਮੰਡਲ ਇੰਜੀਨੀਅਰ, (ਕੋਡ ਨੰਬਰ 700/1074- ਡਿਪਲੋਮਾ ਹੋਲਡਰ ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ, ਜਗਰਾੳਂ ਵੱਲੋਂ ਪ੍ਰੀਮਚਿਊਰ ਰਿਟਾਇਰਮੈਂਟ ਲੈਣ ਸਬੰਧੀ ਦਿੱਤੀ ਗਈ ਪ੍ਰਤੀਬੇਨਤੀ ਮਿਤੀ 30.12.2024 ਸਮਰੱਥ ਅਥਾਰਟੀ ਵਲੋਂ ਵਿਚਾਰਨ ਉਪਰੰਤ ਅਧਿਕਾਰੀ ƒ ਪੰਜਾਬ ਸਿਵਲ ਸੇਵਾਵਾਂ (ਸਮਾਂ ਪੂਰਵ ਸੇਵਾ ਨਿਵਿਰਤੀ) ਨਿਯਮ 1975 ਦੇ ਨਿਯਮ 3(2) ਅਧੀਨ ਮਿਤੀ 31.03.2025 ਤੋਂ ਸਰਕਾਰੀ ਸੇਵਾ ਤੋਂ ਸਵੈ-ਇੱਛਤ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
2. ਅਧਿਕਾਰੀ ਵਿਰੁੱਧ ਪੱਤਰ ਨੰ.WSSD-BR2014/100/2025-3BR2/472, ਮਿਤੀ 28.03.2025 ਰਾਹੀਂ ਪੰਜਾਬ ਸਿਵਲ ਸੇਵਾਵਾਂ (ਸ਼ਜਾ ਅਤੇ ਅਪੀਲ) ਨਿਯਮਾਂ 1970 ਦੇ ਨਿਯਮ 10 ਅਧੀਨ ਜਾਰੀ ਕੀਤੇ ਗਏ ਦੋਸ਼ ਪੱਤਰ ਵਿੱਚ ਆਉਣ ਵਾਲਾ ਫੈਂਸਲਾ ਅਧਿਕਾਰੀ ਤੇ ਲਾਗੂ ਹੋਵੇਗਾ। ਇਸ ਤੋਂ ਇਲਾਵਾ ਅਧਿਕਾਰੀ ਵਿਰੁੱਧ ਜੇਕਰ ਕੋਈ ਕ੍ਰੀਮੀਨਲ, ਸਿਵਲ ਕੇਸ, ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ƒ ਮੁੜ ਵਿਚਾਰਿਆ ਜਾ ਸਕਦਾ ਹੈ ਜਾਂ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ 2 ਦੇ ਨਿਯਮ 2.2 (ਬੀ) ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।
ਨੀਲਕੰਠ ਐਸ.ਆਵ੍ਹਾਡ, ਆਈ.ਏ.ਐਸ., ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 28 ਮਾਰਚ, 2025
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ।
3373/4-2025/Pb. Govt. Press, S.A.S. Nagar