Servants of Knowledge
Punjab Gazette · Government of Punjab

ਨਗਰ ਨਿਗਮ, ਐਸ.ਏ.ਐਸ. ਨਗਰ ਦੇ ਹਾਊਸ ਵੱਲੋਂ ਮਤਾ ਨੰ: 25 ਮਿਤੀ 28.06.2021

Published 29 November 2025

Department
Local Government
Type
Extra Ordinary
Notification no.
ਨੰ:06/11/2021—2ਸਸ1/802
Gazetteid
CHD/0092/2024-2026
Identifier
in.gazette.punjabdsa.2025-11-29.89203
Languages
English, Punjabi

click here for IIIF manifest

PUNJAB GOVT. GAZ. (EXTRA), NOVEMBER 29, 2025 (AGHN 8, 1947 SAKA) 8553

EXTRAORDINARY

Published by Authority

CHANDIGARH, SATURDAY , NOVEMBER 29, 2025 (AGRAHAYANA 8, 1947 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ

(ਸਥਾਨਕ ਸਰਕਾਰ- 1 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 28 ਨਵੰਬਰ, 2025

ਨੰ:06/11/2021-2ਸਸ1/802.- ਨਗਰ ਨਿਗਮ, ਐਸ.ਏ.ਐਸ. ਨਗਰ ਦੇ ਹਾਊਸ ਵੱਲੋਂ ਮਤਾ ਨੰ: 25 ਮਿਤੀ 28.06.2021 ਰਾਹੀਂ ਨਗਰ ਨਿਗਮ, ਐਸ.ਏ.ਐਸ. ਨਗਰ ਦੀਆਂ ਹੱਦਾਂ ਦੇ ਨਾਲ ਲੱਗਦੇ ਏਰੀਏ/ਪਿੰਡਾਂ/ਸੈਕਟਰਾਂ ਨੂੰ ਉਹਨਾਂ ਦੇ ਸਰਵ-ਪੱਖੀ ਵਿਕਾਸ ਲਈ ਨਗਰ ਨਿਗਮ, ਐਸ.ਏ.ਐਸ. ਨਗਰ ਦੀ ਹਦੂਦ ਅੰਦਰ ਲੈਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਵਿਚਾਰਨ ਤੋਂ ਬਾਅਦ ਸਰਕਾਰ ਵੱਲੋਂ ਅਧਿਸੂਚਨਾ ਨੰ: 06/11/2021-2ਸਸ1/1603-1605 ਮਿਤੀ 13.12.2021 ਜਾਰੀ ਕਰਦੇ ਹੋਏ ਆਮ ਜਨਤਾ ਪਾਸੋਂ ਇਤਰਾਜ ਮੰਗੇ ਗਏ ਸਨ। ਇਸ ਕਾਰਵਾਈ ਦੌਰਾਨ ਕਮਿਸ਼ਨਰ ਨਗਰ ਨਿਗਮ, ਐਸ.ਏ.ਐਸ. ਨਗਰ, ਮ~ੁਖ ਪ੍ਰਸ਼ਾਸ਼ਕ ਗਮਾਡਾ ਅਤੇ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਵੱਲੋਂ ਸਾਂਝੇ ਤੌਰ ਤੇ ਭੇਜੀ ਗਈ ਤਾਜਾ ਸਥਿਤੀ ਦੀ ਰਿਪੋਰਟ ਨੂੰ ਵਿਚਾਰਦੇ ਹੋਏ, ਨਗਰ ਨਿਗਮ ਐਸ.ਏ.ਐਸ. ਨਗਰ ਦੀਆਂ ਨਵੀਆਂ ਸ਼ਡਿਊਲ ਆਫ਼ ਬਾਊਂਡਰੀ ਅਨੁੁਸਾਰ, ਮਿਊਂਸਪਲ ਹੱਦਾਂ ਵਿਚ ਵਾਧਾ ਕਰਨ ਸਬੰਧੀ ਫੈਸਲਾ ਲਿਆ ਗਿਆ ਅਤੇ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 03(6) ਅਧੀਨ ਅਧਿਸੂਚਨਾ ਨੰ: 06/11/2021- 2ਸਸ1/ 1603-1605 ਮਿਤੀ 13.12.2021 ਦੀ ਅਧਿਲੰਘਣਾ ਕਰਦੇ ਹੋਏ, ਨਵੀਂ ਮ~ੁਢਲੀ ਅਧਿਸੂਚਨਾ ਨੰ: 06/11/2021-2ਸਸ1/673-674 ਮਿਤੀ 21.10.2025 ਜਾਰੀ ਕੀਤੀ ਗਈ, ਜਿਸ ਰਾਹੀਂ ਆਮ ਜਨਤਾ ਤੋਂ ਇਸ ਸਬੰਧੀ ਇਤਰਾਜ/ਸੁੁਝਾਅ ਮੰਗੇ ਗਏ।

2. ਇਸ ਮ~ੁਢਲੀ ਅਧਿਸੂਚਨਾ ਦੇ ਸਬੰਧ ਵਿੱਚ ਆਮ ਜਨਤਾ ਅਤੇ ਵੱਖ-ਵੱਖ ਧਿਰਾਂ ਵੱਲੋਂ ਆਪੋ-ਆਪਣੇ ਰਿਹਾਇਸ਼ੀ ਇਲਾਕਿਆਂ (ਸੈਕਟਰਾਂ / ਪੈਰੋਜੈਕਟਾਂ / ਪਿੰਡਾਂ) ਨੂੰ ਨਗਰ ਨਿਗਮ, ਐਸ.ਏ.ਐਸ. ਨਗਰ ਦੀ ਹੱਦ ਵਿੱਚ ਸ਼ਾਮਲ ਕਰਨ ਸਬੰਧੀ ਕਈ ਇਤਰਾਜ ਪ੍ਰਾਪਤ ਹੋਏ। ਇਹਨਾਂ ਇਤਰਾਜਾਂ ਦੇ ਹੱਲ ਵਾਸਤੇ, ਵਧੀਕ ਮ~ੁਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਵੱਲੋਂ ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ. ਨਗਰ ਦੇ ਨਾਲ, ਇਹਨਾਂ ਇਤਰਾਜਕਰਤਾਵਾਂ ਨੂੰ ਮਿਤੀ 20.11.2025 ਨੂੰ ਨਿੱਜੀ ਤੌਰ ਤੇ ਸੁੁਣਵਾਈ ਦਿੱਤੀ ਗਈ। ਇਸ ਸੁੁਣਵਾਈ ਦੌਰਾਨ ਇਤਰਾਜਕਰਤਾਵਾਂ ਵੱਲੋਂ ਐਸ.ਏ.ਐਸ. ਨਗਰ ਵਿੱਚ ਪੈਂਦੇ ਕਈ ਇਲਾਕਿਆਂ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਸਬੰਧੀ ਇਤਰਾਜ/ਸੁੁਝਾਅ ਦਿੱਤੇ ਗਏ। ਇਹਨਾਂ ਸਾਰੇ ਇਤਰਾਜਾਂ/ਸੁੁਝਾਵਾਂ ਨੂੰ ਸਮਰੱਥ ਅਥਾਰਟੀ ਦੇ ਪੱਧਰ ਤੇ ਜ਼ਮੀਨੀ ਨਿਰੰਤਰਤਾ ਦੇ ਸਿਧਾਂਤ ਅਤੇ ਹੋਰ ਤਰਕਾਂ ਅਨੁੁਸਾਰ ਗਹੁੁ ਨਾਲ ਵਿਚਾਰਦੇ ਹੋਏ ਇਹਨਾਂ ਤੇ ਯੋਗ ਫੈਸਲਾ ਲਿਆ ਗਿਆ।

3. ਇਸ ਤਰ੍ਹਾਂ, ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 3 ਤਹਿਤ ਨਗਰ ਨਿਗਮ, ਐਸ.ਏ.ਐਸ. ਨਗਰ ਦੀਆਂ ਹੱਦਾਂ ਵਿੱਚ ਹੇਠਾਂ ਦਰਸਾਈ ਸ਼ਡਿਊਲ ਆਫ਼ ਬਾਊਂਡਰੀ ਅਨੁੁਸਾਰ ਵਾਧਾ ਕਰਨ ਦੀ

( 8553 )PUNJAB GOVT. GAZ. (EXTRA), NOVEMBER 29, 2025 (AGHN 8, 1947 SAKA) 8554 ਪ੍ਰਵਾਨਗੀ ਦਿੰਦੇ ਹਨ ਅਤੇ ਨਗਰ ਨਿਗਮ, ਐਸ.ਏ.ਐਸ. ਨਗਰ ਦੀਆਂ ਨਵੀਆਂ ਹੱਦਾਂ ਹੇਠ ਲਿਖੇ ਅਨੁੁਸਾਰ ਪ੍ਰਕਾਸ਼ਿਤ ਕਰਦੇ ਹਨ:-

ਸ਼ਡਿਊਲ ਆਫ ਬਾਉਂਡਰੀ

ਨਗਰ ਨਿਗਮ, ਐਸ.ਏ.ਐਸ.ਨਗਰ (ਮੋਹਾਲੀ) ਦੀ ਹਦੂਦ ਸਬੰਧੀ ਸ਼ਡਿਊਲ ਆਫ ਬਾਊਂਡਰੀ।

ਉੱਤਰ:- ਬਿੰਦੂ A ਜੋ ਕਿ ਨਗਰ ਨਿਗਮ ਦੀ ਮੌਜੂਦਾ ਹਦੂਦ ਵਿੱਚ ਪੈਂਦੇ ਸੈਕਟਰ 56-ਏ ਦੇ ਉੱਤਰੀ ਕੋਨੇ ਤੇ ਸਥਿਤ ਹੈ ਤੋਂ ਮੌਜੂਦਾ ਲਿਮਟ ਜੋ ਕਿ ਚੰਡੀਗੜ੍ਹ (ਯੂ.ਟੀ.) ਅਤੇ ਐਸ.ਏ.ਐਸ.ਨਗਰ ਦੀ ਬਾਊਂਡਰੀ ਹੈ ਤੇ ਪੂਰਬੀ ਦਿਸ਼ਾ ਵੱਲ ਵੱਧਦੇ ਹੋਏ ਅਤੇ ਐਸ.ਏ.ਐਸ.ਨਗਰ ਦੇ ਸੈਕਟਰ 56(ਏ), 56 , 55, 54, 53, 52, 61, 51, 62, 63, 50, 49, 64, 65, 65 ਏ, 48 ਜੋ ਕਿ ਚੰਡੀਗੜ੍ਹ ਦੀ ਹੱਦ ਦੇ ਨਾਲ-ਨਾਲ ਚੱਲਦੇ ਹੋਏ ਰੇਲਵੇ ਲਾਈਨ ਨੂੰ ਲੱਗਦੇ ਬਿੰਦੂ B ਤੱਕ ਤੋਂ ਉੱਤਰੀ ਪੂਰਬੀ ਬਾਂਹੀ ਤੇ ਚਲਦੇ ਹੋਏ ਰੇਲਵੇ ਲਾਈਨ ਦੇ ਨਾਲ ਨਾਲ ਖੱਬੇ ਪਾਸੇ ਨੂੰ ਚਲਦੇ ਹੋਏ ਚੰਡੀਗੜ੍ਹ ਦੀ ਬਾਉਂਡਰੀ/ਹੱਦ ਤੱਕ ਪੰਜਾਬ ਰਾਜ ਅਧੀਨ ਆਉਂਦਾ ਹਿੱਸੇ ਦੇ ਆਖਰੀ ਕੋਨੇ ਤੇ ਬਿੰਦੂ B ਦਰਸਾਇਆ ਗਿਆ ਹੈ।

ਪੂਰਬ :- ਬਿੰਦੂ B ਤੋਂ ਦੱਖਣੀ ਦਿਸ਼ਾ ਵੱਲ ਰੇਲਵੇ ਲਾਈਨ ਦੇ ਨਾਲ-ਨਾਲ ਖੱਬੇ ਪਾਸੇ ਚਲਦੇ ਹੋਏ ਸੈਕਟਰ 48, 65 ਅਲਫਾ ਦੇ ਦੱਖਣ ਪੂਰਬੀ ਕੋਨੇ ਤੇ ਰੇਲਵੇ ਲਾਈਨ ਦੇ ਨਾਲ ਪੁੁਆਇੰਟ C ਤੱਕ, ਜੋ ਕਿ ਸੈਕਟਰ 66 (ਅਲਫਾ) ਦੀ ਉੱਤਰ ਪਛਮੀ ਦਿਸ਼ਾ ਅਤੇ ਰੇਲਵੇ ਲਾਈਨ ਦਾ ਆਪਸੀ ਮਿਲਾਨ ਬਿੰਦੂ ਹੈ। ਬਿੰਦੂ C ਤੋਂ ਦੱਖਣੀ ਬਾਂਹੀ ਤੇ ਚਲਦੇ ਹੋਏ ਸੈਕਟਰ 66 (ਅਲਫਾ) ਦੇ ਦੱਖਣ ਪਛਮੀ ਕੋਨੇ ਤੇ ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਬਿੰਦੂ D ਤੱਕ । ਬਿੰਦੂ B ਤੋਂ ਬਿੰਦੂ D ਤੱਕ ਵਾਲੀ ਬਾਉਂਡਰੀ ਦੀ ਪੂਰਬੀ ਹੱਦ ਬਿਲਕੁੁਲ ਰੇਲਵੇ ਲਾਈਨ ਦੇ ਨਾਲ-ਨਾਲ ਹੋਵੇਗੀ। ਬਿੰਦੂ D ਤੋਂ ਪੂਰਬ ਵੱਲ ਨੂੰ ਚਲਦੇ ਹੋਏ ਪਿੰਡ ਪਾਪੜੀ ਅਤੇ ਸੈਕਟਰ 66 (ਅਲਫਾ) ਦੇ ਪੂਰਬ ਦੱਖਣੀ ਅਤੇ ਮਿਕਸ ਲੈਂਡ ਯੂਜ 1 ਦੇ ਮਿਲਾਨ ਵਾਲੇ ਬਿੰਦੂ ਤੇ ਬਿੰਦੂ E ਤੱਕ, ਬਿੰਦੂ E ਤੋਂ ਉੱਤਰ ਦਿਸ਼ਾ ਵੱਲ ਵਧਦੇ ਹੋਏ ਪਿੰਡ ਚਾਚੂ ਮਾਜਰਾ, ਸੈਕਟਰ 66 ਬੀਟਾ ਦੇ ਦੱਖਣ ਪਛਮੀ ਅਤੇ ਮਿਕਸ ਲੈਂਡ ਯੂਜ 1 ਦੇ ਮਿਲਾਨ ਤੇ ਬਿੰਦੂ F ਤੱਕ। ਬਿੰਦੂ F ਤੋਂ ਪਿੰਡ ਚਾਚੂ ਮਾਜਰਾ ਅਤੇ ਪਿੰਡ ਰੁੁੜਕਾ ਦੀ ਬਾਉਂਡਰੀ ਦੇ ਨਾਲ ਉੱਤਰ ਵੱਲ ਨੂੰ ਚਲਦੇ ਹੋਏ ਬਿੰਦੂ G ਤੱਕ।

ਬਿੰਦੂ G ਤੋਂ ਪੂਰਬੀ ਬਾਂਹੀ ਤੇ ਚਲਦੇ ਹੋਏ ਪਿੰਡ ਰੁੁੜਕਾ ਦੀ ਹੱਦ ਨਾਲ ਚੱਲਦੇ ਹੋਏ ਸੈਕਟਰ 66 ਬੀਟਾ ਦੇ ਉੱਤਰ ਪੂਰਬੀ ਕੋਨੇ ਤੇ ਸੈਕਟਰ ਰੋਡ ਨੂੰ ਕਰਾਸ ਕਰਦੇ ਹੋਏ ਬਿੰਦੂ H ਤੱਕ। ਬਿੰਦੂ H ਤੋਂ ਸੈਕਟਰ 66 ਬੀਟਾ ਦੀ ਪੂਰਬੀ ਬਾਂਹੀ ਦੇ ਨਾਲ ਲਗਦੀ ਸੈਕਟਰ ਰੋਡ ਨਾਲ ਚਲਦੇ ਹੋਏ ਮਿਕਸ ਲੈਂਡ ਯੂਜ 1 ਅਤੇ ਸੈਕਟਰ 66 ਬੀਟਾ ਦੀ ਦੱਖਣ ਪੂਰਬੀ ਦਿਸ਼ਾ ਦੇ ਮਿਲਾਨ ਤੇ ਬਿੰਦੂ I ਤੱਕ। ਬਿੰਦੂ I ਤੋਂ ਪੂਰਬੀ ਦਿਸ਼ਾ ਵੱਲ ਮਿਕਸ ਲੈਂਡ ਯੂਜ 1 ਦੀ ਹੱਦ ਨਾਲ ਚਲਦੇ ਹੋਏ ਬਿੰਦੂ J ਜੋ ਕਿ ਗਮਾਡਾ ਐਰੋਸਿਟੀ ਅਤੇ ਪਿੰਡ ਨਰਾਇਣ-ਗੜ ਨੂੰ ਲੰਘਦੇ ਹੋਏ ਸੈਕਟਰ ਰੋਡ ਨੂੰ ਕਵਰ ਕਰਦੇ ਹੋਏ ਅਖੀਰਲੇ ਛੋਰ ਤੇ ਪੈਂਦਾ ਹੈ,ਬਿੰਦੂ J ਤੋਂ ਮਿਕਸ ਲੈਂਡ ਯੂਜ 1 ਦੀ ਪੂਰਬੀ ਬਾਂਹੀ ਨਾਲ ਪੈਂਦੀ ਸੜਕ ਦੇ ਨਾਲ ਚਲਦੇ ਹੋਏ ਬਿੰਦੂ K ਤੱਕ, ਬਿੰਦੂ K ਤੋਂ ਪੱਛਮ ਵੱਲ ਨੂੰ ਸੈਕਟਰ 82 ਅਲਫਾ ਦੇ ਉੱਤਰ-ਪੂਰਬੀ ਸਿਰੇ ਤੇ ਬਿੰਦੂ L ਤੱਕ।

ਦੱਖਣ-ਪੂਰਬੀ:- ਬਿੰਦੂ L ਤੋਂ ਦੱਖਣ ਵੱਲ ਨੂੰ ਚਲਦੇ ਹੋਏ ਸੈਕਟਰ 82 (ਅਲਫਾ) ਅਤੇ ਸੈਕਟਰ 83 ਅਲਫਾ ਦੀ ਸੈਕਟਰ ਰੋਡ ਨਾਲ ਚਲਦੇ ਹੋਏ ਸੈਕਟਰ 83 (ਅਲਫਾ) ਦੇ ਦੱਖਣ-ਪੂਰਬੀ ਕੋਨੇ ਤੇ ਬਿੰਦੂ M ਤੱਕ। ਬਿੰਦੂ M ਤੋਂ ਪੱਛਮ ਵੱਲ ਨੂੰ ਚਲਦੇ ਹੋਏ ਸੈਕਟਰ 83 (ਅਲਫਾ) ਦੇ ਦੱਖਣ-ਪੱਛਮੀ ਕੋਨੇ ਤੇ ਬਿੰਦੂ N ਤੱਕ ਜੋ ਕਿ ਸੈਕਟਰ 83, 83 (ਅਲਫਾ),101 (ਅਲਫਾ) ਅਤੇ ਸੈਕਟਰ 101 ਦੇ ਮਿਲਾਨ ਤੇ ਹੈ।ਬਿੰਦੂ N ਤੋਂ ਉੱਤਰ ਵੱਲ ਨੂੰ ਸੈਕਟਰ 83 (ਅਲਫਾ) ਦੀ ਸੈਕਟਰ ਰੋਡ ਨਾਲ ਚਲਦੇ ਹੋਏ ਸੈਕਟਰ 82 (ਅਲਫਾ) ਅਤੇ ਸੈਕਟਰ 82 ਦੇ ਸੈਕਟਰ ਰੋਡ ਦੇ ਮਿਲਾਨ ਤੇ ਬਿੰਦੂ O ਤੱਕ।

ਬਿੰਦੂ O ਤੋਂ ਪੱਛਮ ਵੱਲ ਚਲਦੇ ਹੋਏ ਸੈਕਟਰ 82, 81 ਦੀ ਸੈਕਟਰ ਰੋਡ ਦੇ ਨਾਲ-ਨਾਲ ਚਲਦੇ ਹੋਏ ਸੈਕਟਰ 80, ਸੈਕਟਰ 81, ਸੈਕਟਰ 84 ਅਤੇ ਸੈਕਟਰ 85 ਦੇ ਮਿਲਾਨ ਤੇ ਬਿੰਦੂ P ਤੱਕ।

ਦੱਖਣ :- ਬਿੰਦੂ P ਤੋਂ ਸੈਕਟਰ 85 ਦੀ ਪੂਰਬੀ ਬਾਂਹੀ ਤੇ ਚਲਦੇ ਹੋਏ ਬਿੰਦੂ Q ਤੱਕ ਜੋ ਕਿ ਸੈਕਟਰ 85 ਦੇ ਦੱਖਣ-ਪੂਰਬੀ ਕੋਨੇ ਤੇ ਪੈਂਦਾ ਹੈ। ਬਿੰਦ Q ਤੋਂ ਸੈਕਟਰ 85, 86 ਦੀ ਦੱਖਣੀ ਬਾਂਹੀ ਤੇ ਚਲਦੇ ਹੋਏ ਬਿੰਦੂ R ਤੱਕ ਜੋ ਕਿ ਸੈਕਟਰ 86 ਦਾ ਦੱਖਣ-ਪਛਮੀ ਕੋਨਾ ਹੈ। ਬਿੰਦੂ R ਤੋਂ ਸੈਕਟਰ 86, 79, 78 ਦੇ ਮਿਲਾਨ ਵਾਲੇ ਸੈਕਟਰ ਰੋਡ ਤੇ ਬਿੰਦੂ S ਤੱਕ। ਬਿੰਦੂ S ਤੋਂ ਸੈਕਟਰ 78 ਦੀ ਦੱਖਣੀ ਬਾਂਹੀ ਤੇ ਸੈਕਟਰ 77 ਅਤੇ ਸੈਕਟਰ 88 ਦੇ ਉੱਤਰ-ਪੂਰਬੀPUNJAB GOVT. GAZ. (EXTRA), NOVEMBER 29, 2025 (AGHN 8, 1947 SAKA) 8555 ਮਿਲਾਨ ਬਿੰਦੂ ਵਾਲੇ ਸੈਕਟਰ ਰੋਡ ਤੇ ਬਿੰਦੂ T ਤੱਕ। ਬਿੰਦੂ T ਤੋਂ ਦੱਖਣ ਦਿਸ਼ਾ ਵੱਲ ਚਲਦੇ ਹੋਏ ਸੈਕਟਰ 88 ਦੇ ਦੱਖਣ ਪੂਰਬੀ ਕੋਨੇ ਤੇ ਬਿੰਦੂ U ਤੱਕ। ਬਿੰਦੂ U ਤੋਂ ਪੱਛਮ ਦਿਸ਼ਾ ਵੱਲ ਚਲਦੇ ਹੋਏ ਬਿੰਦੂ V ਤੱਕ ਜੋ ਕਿ ਸੈਕਟਰ 89, 90 ਅਤੇ ਸੈਕਟਰ 94 ਦੇ ਮਿਲਾਨ ਤੇ ਪੈਂਦਾ ਹੈ। ਬਿੰਦੂ V ਤੋਂ ਦੱਖਣ ਵੱਲ ਸੈਕਟਰ 94 ਦੀ ਸੈਕਟਰ ਬਾਉਂਡਰੀ ਨਾਲ-ਨਾਲ ਚਲਦੇ ਹੋਏ ਬਿੰਦੂ W ਤੱਕ ਜੋ ਕਿ ਸੈਕਟਰ 94 ਦੇ ਦੱਖਣ-ਪੂਰਬੀ ਕੋਨ ਤੇ ਪੈਂਦਾ ਹੈ ।

ਬਿੰਦੂ W ਤੋਂ ਪੱਛਮੀ ਬਾਂਹੀ ਤੇ ਸੈਕਟਰ 93, ਲਾਂਡਰਾਂ ਗੋਲਫ ਕੋਰਸ/ਸਪੋਰਟਸ ਅਤੇ ਰਿਕਿਰਿਏਸ਼ਨ, 92 (ਅਲਫਾ) ਦੇ ਨਾਲ-ਨਾਲ ਚਲਦੇ ਹੋਏ ਸੈਕਟਰ 116 (ਪਿੰਡ ਚਪੜਚਿੜੀ ਖੁੁਰਦ, ਲਾਂਡਰਾ ਅਤੇ ਚਪੜਚਿੜੀ ਕਲਾਂ ਨੂੰ ਵਿੱਚ ਲੈਂਦੇ ਹੋਏ) ਦੇ ਦੱਖਣ-ਪਛਮੀ ਕੋਨੇ ਤੇ ਜਿੱਥੇ ਤੱਕ ਕਿ ਗਮਾਡਾ ਦੀ ਹੱਦ ਹੈ ਤੱਕ ਦੇ ਏਰੀਆ ਨੂੰ ਕਵਰ ਕਰਦੇ ਹੋਏ ਬਿੰਦੂ X ਤੱਕ।

ਦੱਖਣ-ਪਛਮੀ:-ਬਿੰਦੂ X ਤੋਂ ਨਗਰ ਕੌਂਸਲ, ਖਰੜ ਦੀ ਹੱਦ ਦੇ ਨਾਲ-ਨਾਲ ਚੱਲਦੇ ਹੋਏ ਬਿੰਦੂ Y ਅਤੇ ਬਿੰਦੂ Z ਤੱਕ।ਬਿੰਦੂ Z ਤੋਂ ਨਗਰ ਕੌਂਸਲ, ਖਰੜ ਦੀ ਹੱਦ ਦੇ ਨਾਲ-ਨਾਲ ਉੱਤਰ ਵੱਲ ਨੂੰ ਚਲਦੇ ਹੋਏ ਨੈਸ਼ਨਲ ਹਾਈਵੇ ਨੰਬਰ 5- ਲੁੁਧਿਆਣਾ-ਚੰਡੀਗੜ੍ਹ ਨੂੰ ਕਰਾਸ ਕਰਦੇ ਹੋਏ ਬਿੰਦੂ A1 ਤੱਕ। ਫਿਰ ਬਿੰਦੂ A1 ਤੋਂ ਨੈਸ਼ਨਲ ਹਾਈਵੇ ਲੁੁਧਿਆਣਾ-ਚੰਡੀਗੜ੍ਹ ਦੇ ਨਾਲ-ਨਾਲ ਚੱਲਦੇ ਹੋਏ ਸੈਕਟਰ 121 ਦੇ ਨਾਲ ਏ.ਟੀ.ਐਸ CASA ESPENA ਦੀ ਮੌਜੂਦਾ ਪੱਛਮੀ ਬਾਉਂਡਰੀ ਦੀਵਾਰ ਤੇ ਬਿੰਦੂ B1 ਤੱਕ। ਇਸ ਬਿੰਦੂ ਤੋਂ ਪੂਰਬ ਵੱਲ ƒ ਜਾਂਦੇ ਹੋਏ ਏ.ਟੀ.ਐਸ CASA ESPENA ਦੀ ਬਾਉਂਡਰੀ ਵਾਲ ਅਤੇ ਵੇਰਕਾ ਪਲਾਂਟ ਦੇ ਅਖੀਰਲੇ ਕੋਨੇ ਤੇ ਬਿੰਦੂ C1 ਤੱਕ। ਬਿੰਦੂ C1 ਤੋਂ ਉੱਤਰ ਵੱਲ ਨੂੰ ਜਾਂਦੇ ਹੋਏ ਸੈਕਟਰ 121 ਦੇ ਨਾਲ ਸੈਕਟਰ 57 ਜਿੱਥੇ ਮਿਉਂਸਪਲ ਕਾਰਪੋਰੇਸ਼ਨ ਦੀ ਮੌਜੂਦਾ ਹਦੂਦ ਹੈ ਤੇ ਬਿੰਦੂ D1 ਤੱਕ। ਬਿੰਦੂ D1 ਤੋਂ ਉੱਤਰ ਵੱਲ ਚਲਦੇ ਹੋਏ ਸੈਕਟਰ 56 (ਅਲਫਾ) ਤੇ ਸਥਿਤ ਸ਼ੁੁਰੂਆਤੀ ਬਿੰਦੂ A ਤੱਕ।

ਨੋਟ:- ਉਕਤ ਸ਼ਡਿਊਲ ਆਫ ਬਾਉਂਡਰੀ ਦੇ ਅਧੀਨ ਕਵਰ ਹੁੰਦੇ ਏਰੀਆ ਵਿੱਚ ਐਸ.ਏ.ਐਸ ਨਗਰ ਵੱਲੋਂ ਕੇਵਲ ਸੈਕਟਰ ਦੇ ਅੰਦੂਰਨੀ ਰੋਡਾਂ ਨੂੰ ਹੀ ਹਦੂਦ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਕਤ ਏਰੀਆ ਦੇ ਨਾਲ ਲੱਗਦੇ ਵੱਡੇ ਸੈਕਟਰ ਰੋਡ ਗਮਾਡਾ ਅਧੀਨ ਹੀ ਮੰਨੇ ਜਾਣਗੇ।

ਸਹੀ/-

ਤੇਜਵੀਰ ਸਿੰਘ, ਆਈ.ਏ.ਐਸ.

ਚੰੰਡੀਗੜ੍ਹ

ਵਧੀਕ ਮ~ੁਖ ਸਕੱਤਰ, ਪੰਜਾਬ ਸਰਕਾਰ , ਮਿਤੀ 28 ਨਵੰਬਰ, 2025

ਸਥਾਨਕ ਸਰਕਾਰ ਵਿਭਾਗ

3569/11-2025/Pb. Govt. Press, S.A.S. Nagar

Cite this issue. Punjab Gazette, Government of Punjab, 29 November 2025. Indian Gazettes, https://egazette.servantsofknowledge.in/details/in.gazette.punjabdsa.2025-11-29.89203/. Archive identifier in.gazette.punjabdsa.2025-11-29.89203.