Published by Authority
No.49] CHANDIGARH, FRIDAY, DECEMBER 5, 2025 (AGRAHAYANA 14 , 1947 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
(ਇਮਾਰਤਾਂ ਤੇ ਸੜਕਾਂ-2 ਸ਼ਾਖਾ)
ਹੁਕਮ
ਮਿਤੀ 30 ਮਈ, 2023
ਨੰ:03/06/2023-3ਇਸ2/1289.-ਸ਼੍ਰੀ ਅਮਰਜੀਤ ਸਿੰਘ,ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ, ਲੁਧਿਆਣਾ ƒ 58 ਸਾਲ ਦੀ ਉਮਰ ਪੂਰੀ ਹੋੋਣ ਤੇ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1 ਭਾਗ-1 ਦੇ ਨਿਯਮ 3.26 (ੳ) ਅਧੀਨ ਮਿਤੀ 31.05.2023 (ਬਾਅਦ ਦੁਪਹਿਰ) ƒ ਸਰਕਾਰੀ ਸੇਵਾ ਤੋੋਂ ਸੇਵਾ ਨਿਵਿਰਤ (Retire) ਕੀਤਾ ਜਾਂਦਾ ਹੈ।
2. ਅਧਿਕਾਰੀ ਵਿਰੁੱਧ ਜੇਕਰ ਕੋੋਈ ਕ੍ਰਿਮੀਨਲ ਕੇਸ, ਸਿਵਲ ਕੇਸ, ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਚਲਦਾ ਹੋੋਵੇ ਜਾਂ ਅਜਿਹਾ ਕੋੋਈ ਨਵਾਂ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ƒ ਮੁੜ ਵਿਚਾਰਿਆ ਜਾ ਸਕਦਾ ਹੈ ਜਾਂ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ-2 ਦੇ ਨਿਯਮ 2.2 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।
3. ਇਸ ਤੋੋਂ ਇਲਾਵਾ ਸ਼੍ਰੀ ਸੁਰਜੀਤ ਸਿੰਘ ਔੌਜਲਾ ਵੱਲੋੋਂ ਅਧਿਕਾਰੀ ਵਿਰੁੱਧ ਕੀਤੀ ਗਈ ਸ਼ਿਕਾਇਤ ਦਾ ਨਤੀਜੇ ਸਬੰਧੀ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਅਧਿਕਾਰੀ ਵਿਰੁੱਧ ਇੰਨਕੁਆਰੀ ਜਾਂ ਅਨੁਸ਼ਾਸਨਿਕ ਕਾਰਵਾਈ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਸਰਕਾਰ ਵੱਲੋੋਂ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਡੀ.ਕੇ.ਤਿਵਾਰੀ, ਆਈ.ਏ.ਐਸ.
ਚੰਡੀਗੜ੍ਹ
ਪ੍ਰ੍ਰਮੁੱਖ ਸਕੱਤਰ, ਪੰਜਾਬ ਸਰਕਾਰ
ਮਿਤੀ 16 ਮਈ, 2023
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ।